:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨੋਇਡਾ ’ਚ 3 ਆਈ. ਏ. ਐਸ. ਅਫਸਰਾਂ ਸਣੇ 16 ਅਧਿਕਾਰੀ ਮੁਅੱਤਲ PRINT ਈ ਮੇਲ
ਲਖਨਊ, 10 ਅਗਸਤ-ਉ¤à¨¤à¨° ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ, 2006 ’ਚ ਹੋਏ 4721.14 ਕਰੋੜੀ ਜ਼ਮੀਨ ਘੋਟਾਲੇ ਦੇ ਮਾਮਲੇ ’ਚ 3 ਆਈ. ਏ. ਐਸ. ਅਫਸਰਾਂ ਸਣੇ 16 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਹੋਏ ਅਧਿਕਾਰੀਆਂ ’ਚ ਆਈ. ਏ. ਐਸ. ਅਫਸਰ ਸਾਬਕਾ ਨੋਇਡਾ ਅਥਾਰਿਟੀ ਦੇ ਚੇਅਰਮੈਨ ਤੇ ਮੇਰਠ ਡਵੀਜ਼ਨਲ ਕਮਿਸ਼ਨਰ ਰਾਕੇਸ਼ ਬਹਾਦਰ, ਨੋਇਡਾ
ਅਥਾਰਿਟੀ ਦੇ ਉਸ ਵੇਲੇ ਦੇ ਸੀ. ਈ. ਓ. ਸੰਜੀਵ ਸ਼ਰਨ ਤੇ ਉਸ ਵੇਲੇ ਦੇ ਨੋਇਡਾ ਅਥਾਰਿਟੀ ਦੇ ਅਡੀਸ਼ਨਲ ਸੀ. ਈ. ਓ. ਰਵਿੰਦਰ ਨਾਇਕ ਸ਼ਾਮਲ ਹਨ। ਇਸ ਘਪਲੇ ’ਚ ਇਕ ਰਿਟਾਇਰ ਹੋਇਆ ਆਈ. ਏ. ਐਸ. ਅਫਸਰ ਤੇ ਨੋਇਡਾ ਅਥਾਰਿਟੀ ਦਾ ਸਾਬਕਾ ਚੇਅਰਮੈਨ ਦੇਵਦੱਤ ਵੀ ਸ਼ਾਮਲ ਹੈ, ਜਿਸ ਵਿਰੁੱਧ ਵੀ ਮੁੱਖ ਮੰਤਰੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਾਇਆਵਤੀ ਨੇ ਇਨ੍ਹਾਂ 16 ਅਧਿਕਾਰੀਆਂ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ ਤੇ ਸਬੰਧਤ ਅਧਿਕਾਰੀਆਂ ਵੱਲੋਂ ਕਾਰਵਾਈ ’ਚ ਕੀਤੀ ਗਈ ਦੇਰੀ ਲਈ ਉਨ੍ਹਾਂ ਤੋਂ ਜਵਾਬ ਤਲਬੀ ਕੀਤੀ ਹੈ। ਮਾਇਆਵਤੀ ਨੇ ਇਸ ਕੇਸ ਨਾਲ ਸਬੰਧਤ ਫਾਈਲਾਂ ਪੇਸ਼ ਕਰਨ ਤੇ ਕਾਰਵਾਈ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਦੀ ਹਦਾਇਤ ਦਿੱਤੀ ਹੈ। ਹੋਰ ਅਧਿਕਾਰੀ ਜਿਹੜੇ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ’ਚ ਚੀਫ ਲੀਗਲ ਅਫਸਰ ਐਚ. ਐਨ. ਐਸ. ਸੰਗਰ, ਡਿਪਟੀ ਸੀ. ਈ. ਓ. ਸੀ. ਪੀ. ਸਿੰਘ, ਚੀਫ ਫਾਇਨਾਂਸ ਅਫਸਰ ਤੇ ਅਕਾਊਂਟ ਅਫਸਰ ਐਸ. ਸੀ. ਸੰਗਲ, ਅਕਾਊਂਟੈਂਟ ਵੀ. ਕੇ. ਜੈਨ, ਖੇਤਰੀ ਟੂਰਿਸਟ ਅਫਸਰ ਵੀ. ਕੁਮਾਰ, ਚੀਫ ਪ੍ਰੋਜੈਕਟ ਅਫਸਰ ਐਲ. ਕੇ. ਗੁਪਤਾ, ਡਿਪਟੀ ਜੀ. ਐਮ. (ਇੰਡੱਸਟਰੀਜ਼) ਡੀ. ਵੀ. ਮਲਿਕ, ਜੈ ਪ੍ਰਕਾਸ਼ ਤੇ ਐਲ. ਕੇ. ਝਾਅ, ਚੀਫ ਆਰਕੀਟੈਕਟ ਵੀ. ਕੇ. ਦਿਓ ਪੁਜਾਰੀ, ਤੇ ਐਸ. ਕੇ. ਜਮਾਨ ਤੇ ਡੈਸਕ ਅਫਸਰ ਐਸ. ਕੇ. ਕੁਲਸ਼ੇਤਰਾ ਸ਼ਾਮਲ ਹਨ। ਇਹ ਜ਼ਮੀਨ ਘਪਲਾ 2006 ’ਚ ਹੋਇਆ ਸੀ, ਜਦੋਂ 14 ਹੋਟਲ ਮਾਲਕਾਂ ਨੂੰ 25 ਪਲਾਟ ਚਾਲੂ ਰੇਟਾਂ ਨਾਲੋਂ ਘੱਟ ਰੇਟ ’ਤੇ ਅਲਾਟ ਕਰ ਦਿੱਤਾ ਗਏ ਸਨ। ਉਸ ਵੇਲੇ ਯੂ. ਪੀ. ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸਨ। ਇਹ ਮਾਮਲਾ ਉਸ ਵੇਲੇ ਅਲਾਹਾਬਾਦ ਹਾਈਕੋਰਟ ’ਚ ਦਾਖਲ ਹੋਇਆ, ਜਦੋਂ 2 ਸਾਲ ਪਹਿਲਾਂ ਬਸਪਾ ਸਰਕਾਰ ਨੇ ਇਹ ਅਲਾਟਮੈਂਟ ਕੈਂਸਲ ਕਰ ਦਿੱਤੀ। ਨੋਇਡਾ ਅਥਾਰਿਟੀ ਨੇ 2010 ’ਚ ਦਿੱਲੀ ਵਿਖੇ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਦੇ ਮੱਦੇਨਜ਼ਰ ਆਪਣੀ 153ਵੀਂ ਮੀਟਿੰਗ ’ਚ ਪੰਜ ਤਾਰਾ ਹੋਟਲ ਉਸਾਰਨ ਨੂੰ ਮਨਜ਼ੂਰੀ ਦਿੱਤੀ। ਅਲਾਟਮੈਂਟ ਤਹਿਤ ਸੈਕਟਰ 96, 97 ਤੇ 98 ’ਚ 25 ਪਲਾਟਾਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ। ਅਪਲਾਈ ਕਰਨ ਵਾਲੇ 31 ਹੋਟਲ ਮਾਲਕਾਂ ਵਿਚੋਂ 14 ਨੂੰ ਚੁਣ ਕੇ 12 ਜਨਵਰੀ 2007 ਨੂੰ ਪਲਾਟ ਅਲਾਟ ਕਰ ਦਿੱਤੇ ਗਏ। ਇਸ ਤੋਂ ਬਾਅਦ ਰੱਦ ਕੀਤੇ ਗਏ ਹੋਟਲ ਮਾਲਕਾਂ ਵੱਲੋਂ ਅਲਾਹਾਬਾਦ ਹਾਈ ਕੋਰਟ ’ਚ 2 ਜਨਹਿੱਤ ਪਟੀਸ਼ਨਾਂ ਪਾਈਆਂ ਗਈਆਂ। ਇਨ੍ਹਾਂ ਪਟੀਸ਼ਨਾਂ ’ਚ ਦੋਸ਼ ਲਾਇਆ ਗਿਆ ਕਿ ਇਹ ਪਲਾਟ ਚਾਲੂ ਰੇਟ 1,69,000 ਰੁਪਏ ਪ੍ਰਤੀ ਵਰਗ ਮੀਟਰ ਦੀ ਬਜਾਏ 7400 ਰੁਪਏ ਪ੍ਰਤੀ ਵਰਗ ਮੀਟਰ ਦੇ ਰੇਟ ’ਤੇ ਅਲਾਟ ਕੀਤੇ ਗਏ ਹਨ, ਜਿਸ ਨਾਲ 4721.14 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਜਦੋਂ ਅਲਾਟਮੈਂਟ ਕੈਂਸਲ ਕਰ ਦਿੱਤੀ ਗਈ ਤਾਂ ਅਲਾਟਮੈਂਟ ਪ੍ਰਾਪਤ ਕਰਨ ਵਾਲੇ ਉਹ ਹੋਟਲ ਮਾਲਕ ਵੀ ਅਲਾਹਾਬਾਦ ਹਾਈਕੋਰਟ ਦੀ ਸ਼ਰਨ ’ਚ ਚਲੇ ਗਏ ਤਾਂ ਅਦਾਲਤ ਨੇ ਸਰਕਾਰ ਨੂੰ ਉਨ੍ਹਾਂ ਦਾ ਪੱਖ ਸੁਣਨ ਦਾ ਹੁਕਮ ਦਿੱਤਾ। ਸੂਬਾ ਸਰਕਾਰ ਨੇ 12 ਜੂਨ 2008 ਤੋਂ 24 ਜੂਨ 2008 ਤੱਕ ਹੋਟਲ ਮਾਲਕਾਂ ਦਾ ਪੱਖ ਸੁਣਿਆ। ਇਸ ਦੌਰਾਨ 10 ਹੋਟਲ ਮਾਲਕ ਸਰਕਾਰ ਸਾਹਮਣੇ ਆਪਣਾ ਪੱਖ ਰੱਖਣ ਲਈ ਪਹੁੰਚੇ ਜਦਕਿ 4 ਜਣੇ ਸਮਾਂ ਦੇਣ ਦੇ ਬਾਵਜੂਦ ਵੀ ਨਹੀਂ ਪਹੁੰਚੇ। ਇਸ ਤੋਂ ਬਾਅਦ ਸਰਕਾਰ ਅਦਾਲਤ ’ਚ ਗਈ ’ਤੇ ਅਲਾਟਮੈਂਟ ਕੈਂਸਲ ਕਰਨ ਨੂੰ ਜਾਇਜ਼ ਠਹਿਰਾਇਆ। ਅੱਜ ਸਰਕਾਰ ਨੇ ਉਨ੍ਹਾਂ ਅਧਿਕਾਰੀਆਂ ’ਤੇ ਸ਼ਿਕੰਜਾ ਕੱਸ ਦਿੱਤਾ, ਜਿਹੜੇ ਇਸ ਘਪਲੇ ’ਚ ਸ਼ਾਮਲ ਸਨ।

 
< Prev   Next >

Advertisements