:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਕਾਇਆ ਕੇਸਾਂ ਦਾ ਨਿਪਟਾਰਾ ਤੁਰੰਤ ਹੋਵੇ-ਪ੍ਰਧਾਨ ਮੰਤਰੀ PRINT ਈ ਮੇਲ
ਨਵੀਂ ਦਿੱਲੀ, 16 ਅਗਸਤ-ਪ੍ਰਧਾਨ ਮੰਤਰੀ ਡਾ: ਮੰਨਮੋਹਨ ਸਿੰਘ ਨੇ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਇਕ ਸਾਂਝੀ ਕਾਨਫਰੰਸ ਦੌਰਾਨ ਅਦਾਲਤਾਂ ’ਚ ਬਕਾਇਆ ਪਏ ਕੇਸਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਅਦਾਲਤਾਂ ਬਕਾਇਆ ਕੇਸਾਂ ਦਾ ਨਿਪਟਾਰਾ ਬਿਨਾਂ ਕਿਸੇ ਦੇਰੀ ਦੇ ਕਰਨ। ਉਨ੍ਹਾਂ ਕਿਹਾ ਕਿ

ਬਕਾਇਆ ਕੇਸ ਇਕ ਵੱਡੀ ਚੁਣੌਤੀ ਹਨ ਤੇ ਅਦਾਲਤਾਂ ਇਨ੍ਹਾਂ ਕੇਸਾਂ ਦੇ ਤੁਰੰਤ ਨਿਪਟਾਰੇ ਪ੍ਰਤੀ ਵਚਨਬੱਧ ਹੋਣ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਭਾਰਤ ਦੇ ਮੁੱਖ ਜੱਜ ਕੇ. ਜੀ. ਬਾਲਾ ਕ੍ਰਿਸ਼ਨਨ ਅੱਜ ਹਾਈ ਕੋਰਟਾਂ ਦੇ ਮੁੱਖ ਜੱਜਾਂ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਨਵੀਂ ਦਿੱਲੀ ਵਿਖੇ ਹੋਈ ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਭਾਰਤ ’ਚ ਸਭ ਤੋਂ ਵੱਧ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਸਾਰਿਆਂ ਨੂੰ ਕਾਰਗਰ ਯਤਨ ਕਰਨ ਦੀ ਲੋੜ ਹੈ। ਅਦਾਲਤੀ ਕੇਸਾਂ ਦੇ ਲੰਬੇ ਸਮੇਂ ਤੱਕ ਚੱਲਣ ਦੇ ਰੁਝਾਨ ਤੋਂ ਦੂਸਰੇ ਦੇਸ਼ ਹੈਰਾਨ ਹੁੰਦੇ ਹਨ। ਇਕ ਕੇਸ ਦੇ ਨਿਬੇੜੇ ਲਈ ਲੋਕਾਂ ਨੂੰ ਲੰਬੇ ਅਰਸੇ ਤੱਕ ਅਦਾਲਤ ਦੇ ਚੱਕਰ ਕੱਟਣੇ ਪੈਂਦੇ ਹਨ। ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਾਨੂੰ ਬਕਾਇਆ ਕੇਸਾਂ ਦੇ ਨਿਬੇੜੇ ਲਈ ਕਮਰਕੱਸ ਲੈਣੀ ਚਾਹੀਦੀ ਹੈ। ਉਨ੍ਹਾਂ ਇਸ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਕਾਰਗਰ ਭੂਮਿਕਾ ਅਦਾ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਜੰਗ ’ਚ ਸੁਪਰੀਮ ਕੋਰਟ ਮੋਹਰੀ ਭੂਮਿਕਾ ਨਿਭਾਵੇ। ਸਰਕਾਰ ਇਸ ਸਾਂਝੇ ਯਤਨ ’ਚ ਬਿਨਾ ਸ਼ੱਕ ਖਰੀ ਉ¤ਤਰੇਗੀ। ਉਨ੍ਹਾਂ ਕਿਹਾ ਕਿ ਉਹ ਵਚਨ ਦਿੰਦੇ ਹਨ ਕਿ ਉਹ ਨਿਆਂ ਪਾਲਿਕਾ ਦੇ ਹਰ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ। ਸਰਕਾਰ ਹਰ ਮੌਕੇ ’ਤੇ ਦੋ ਕਦਮ ਅੱਗੇ ਜਾਣ ਤੋਂ ਨਹੀਂ ਹਿਚਕਿਚਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੂਬਿਆਂ ਦੀਆਂ ਹਾਈ ਕੋਰਟਾਂ ’ਚ ਖਾਲੀ ਪਈ ਅਸਾਮੀਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਭਾਰਤ ਦੇ ਮੁੱਖ ਜੱਜ ਨੂੰ ਇਹ ਖਾਲੀ ਅਸਾਮੀਆਂ ਭਰਨ ਲਈ ਬੇਨਤੀ ਕੀਤੀ। ਉਨ੍ਹਾਂ ਸਹਾਇਕ ਅਦਾਲਤਾਂ ’ਚ ਖਾਲੀ ਪਈਆਂ 20 ਤੋਂ 25 ਫੀਸਦੀ ਅਸਾਮੀਆਂ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬਿਨਾ ਕਿਸੇ ਦੇਰੀ ਦੇ ਖਾਲੀ ਪਈਆਂ 3 ਹਜ਼ਾਰ ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ, ਜਿਹੜੀਆਂ ਕਿ ਭਰਤੀ ’ਚ ਦੇਰੀ ਹੋਣ ਕਾਰਨ ਖਾਲੀ ਹਨ। ਪੰਚਾਇਤੀ ਅਦਾਲਤਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ‘ਗ੍ਰਾਮ ਨਿਆਂਲਿਆ’ ਐਕਟ ਜਨਵਰੀ ’ਚ ਪਾਸ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਲਾਗੂ ਨਹੀਂ ਹੋ ਸਕਿਆ। ਉਨ੍ਹਾਂ ਸੂਬਾ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਐਕਟ ਨੂੰ ਆਪੋ-ਆਪਣੇ ਸੂਬਿਆਂ ’ਚ ਲਾਗੂ ਕਰਨ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਇਹ ਐਕਟ ਲਾਗੂ ਹੋ ਗਿਆ ਤਾਂ ਦੇਸ਼ ਕੋਲ 5 ਹਜ਼ਾਰ ਪੰਚਾਇਤ ਪੱਧਰੀ ਅਦਾਲਤਾਂ ਉਪਲੱਬਧ ਹੋ ਜਾਣਗੀਆਂ।

 
< Prev   Next >

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement