:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਸਵੰਤ ਸਿੰਘ ਨੇ ਛੱਡਿਆ ਇਕ ਹੋਰ ਤੀਰ ਅਡਵਾਨੀ ਨੇ ਰੋਕੀ ਸੀ ਮੋਦੀ ਵਿਰੁੱਧ ਕਾਰਵਾਈ PRINT ਈ ਮੇਲ
ਨਵੀਂ ਦਿੱਲੀ, 22 ਅਗਸਤ-ਭਾਜਪਾ ਵਿਚੋਂ ਕੱਢੇ ਗਏ ਜਸਵੰਤ ਸਿੰਘ ਵਲੋਂ ਐਲ. ਕੇ ਅਡਵਾਨੀ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਤਾਜ਼ਾ ਹਮਲੇ ਵਿਚ ਜਸਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ 2002 ਵਿਚ ਗੁਜਰਾਤ ਦੰਗਿਆਂ ਕਾਰਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਸਨ ਪਰ ਐਲ. ਕੇ ਅਡਵਾਨੀ ਜੋ ਉਸ ਵੇਲੇ ਗ੍ਰਹਿ ਮੰਤਰੀ ਸਨ, ਨੇ

ਵਾਜਪਾਈ ਨੂੰ ਅਜਿਹਾ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਪਾਰਟੀ ਵਿਚ ਤੂਫਾਨ ਮੱਚ ਜਾਵੇਗਾ। ਸਾਂਸਦ ਜਸਵੰਤ ਸਿੰਘ ਨੇ ਐਨ.ਡੀ.ਟੀ.ਵੀ ਦੇ ‘ਵਾਕ ਦ ਟਾਕ’ ਪ੍ਰੋਗਰਾਮ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਵਾਜਪਾਈ ਗੁਜਰਾਤ ਦੰਗਿਆਂ ਕਾਰਨ ਪ੍ਰੇਸ਼ਾਨ ਹੋ ਗਏ ਸਨ ਤੇ ਉਨ੍ਹਾਂ ਨੇ ਉਸ ਵੇਲੇ ਜਦੋਂ ਸੰਸਦ ਦਾ ਇਜਲਾਸ ਚਲ ਰਿਹਾ ਸੀ ਤਾਂ ਆਪਣੇ ਸੰਸਦ ਵਿਚਲੇ ਦਫਤਰ ਵਿਚ ਹੀ ਆਪਣਾ ਅਸਤੀਫ਼ਾ ਲਿਖ ਦਿੱਤਾ ਸੀ। ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ (ਵਾਜਪਾਈ) ਨੇ ਇਕ ਕਾਗਜ਼ ਲਿਆ ਤੇ ਆਪਣਾ ਅਸਤੀਫ਼ਾ ਲਿਖਣਾ ਸ਼ੁਰੂ ਕਰ ਦਿੱਤਾ ਮੈਂ ਉਨ੍ਹਾਂ ਦਾ ਹੱਥ ਫੜਿਆ, ਉਨ੍ਹਾਂ ਨੇ ਮੇਰੇ ਵੱਲ ਗੰਭੀਰਤਾ ਨਾਲ ਵੇਖਿਆ ਤਾਂ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ, ਅਜਿਹਾ ਨਾ ਕਰੋ। ਇਸ ’ਤੇ ਵਾਜਪਾਈ ਨੇ ਕਿਹਾ ਛੋਡ ਦੋ। ਮੈਂ ਕਿਸੇ ਤਰ੍ਹਾਂ ਉਸ ਵੇਲੇ ਵਾਜਪਾਈ ਨੂੰ ਮਨਾ ਲਿਆ। ਫਿਰ ਅਸੀਂ ਉਨ੍ਹਾਂ ਦੇ ਘਰ ਗਏ ਤੇ ਸਥਿਤੀ ਨੂੰ ਸ਼ਾਂਤ ਕਰਨ ’ਚ ਸਫ਼ਲ ਹੋ ਗਏ। ਜਸਵੰਤ ਸਿੰਘ ਨੇ ਕਿਹਾ ਕਿ ਮੈਂ , ਵਾਜਪਾਈ, ਅਡਵਾਨੀ ਤੇ ਅਰੁਨ ਸ਼ੋਰੀ ਭਾਜਪਾ ਦੀ ਮੀਟਿੰਗ ਲਈ ਗੋਆ ਜਾ ਰਹੇ ਸੀ ਤਾਂ ਸ੍ਰੀ ਵਾਜਪਾਈ ਨੇ ਕਿਹਾ ਕਿ ਗੁਜਰਾਤ ਕਾ ਕਿਆ ਕਰਨਾ ਹੈ। ਇਸ ’ਤੇ ਕੁਝ ਸਮੇਂ ਲਈ ਚੁੱਪ ਪਸਰ ਗਈ। ਵਾਜਪਾਈ ਨੇ ਫਿਰ ਕਿਹਾ ਗੁਜਰਾਤ ਕੇ ਬਾਰੇ ਮੇਂ ਸੋਚਨਾ ਚਾਹੀਏ। ਅਡਵਾਨੀ ਜੀ ਉੱਠ ਕੇ ਬਾਥਰੂਮ ਵੱਲ ਚਲੇ ਗਏ। ਅਟਲ ਜੀ ਨੇ ਕਿਹਾ ਪੂਛੀਏ ਫਿਰ ਕਿਆ ਕਰਨਾ ਹੈ। ਮੈਂ ਇਸ ਸਬੰਧੀ ਅਡਵਾਨੀ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਬਵਾਲ ਖੜ੍ਹਾ ਹੋ ਜਾਏਗਾ ਪਾਰਟੀ ਮੇਂ। ਜਸਵੰਤ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਵਾਜਪਾਈ ਮੋਦੀ ਨੂੰ ‘ਕੱਢ’ ਦੇਣਾ ਚਾਹੁੰਦੇ ਸਨ ਤਾਂ ਜਸਵੰਤ ਸਿੰਘ ਨੇ ਕਿਹਾ ਕਿ ਮੈਂ ‘ਕੱਢ’ ਸ਼ਬਦ ਤਾਂ ਨਹੀਂ ਵਰਤਾਂਗਾ ਪਰ ਉਹ ਨਿਸ਼ਚਿਤ ਤੌਰ ’ਤੇ ਕਿਸੇ ਉਚਿਤ ਕਾਰਵਾਈ ਦੇ ਹੱਕ ਵਿਚ ਸਨ। ਇਥੇ ਮਹੱਤਵਪੂਰਨ ਹੈ ਕਿ ਬੀਤੇ ਦਿਨ ਜਸਵੰਤ ਸਿੰਘ ਨੇ ਕਿਹਾ ਸੀ ਕਿ ਕੰਧਾਰ ਅਗਵਾ ਕਾਂਡ ਦੇ ਹੱਲ ਲਈ 3 ਅੱਤਵਾਦੀਆਂ ਨੂੰ ਛੱਡੇ ਜਾਣ ਬਾਰੇ ਅਡਵਾਨੀ ਨੂੰ ਪੂਰੀ ਜਾਣਕਾਰੀ ਸੀ ਜਦ ਕਿ ਇਸ ਤੋਂ ਪਹਿਲਾਂ ਅਡਵਾਨੀ ਦਾਅਵਾ ਕਰਦੇ ਰਹੇ ਹਨ ਕਿ ਉਹ ਯਾਤਰੀਆਂ ਨੂੰ ਛੁਡਾਉਣ ਲਈ ਅੱਤਵਾਦੀ ਛੱਡਣ ਦੇ ਵਿਰੁੱਧ ਸਨ।

             

 

 

 
< Prev   Next >

Advertisements