:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
INDvsZIM : ਨੌਜਵਾਨ ਸੈਨਾ ਨਾਲ ਅੱਜ ਜ਼ਿੰਬਾਬਵੇ ਦਾ ਸਾਹਮਣਾ ਕਰਨਗੇ ਧੋਨੀ PRINT ਈ ਮੇਲ
jim.jpgਹਰਾਰੇ-11ਜੂਨ(ਮੀਡੀਆ ਦੇਸ ਪੰਜਾਬ)- ਟੀਮ ਇੰਡੀਆ ਦੇ ਤਜਰਬੇਕਾਰ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਇਸ ਦੌਰੇ ਲਈ ਟੀਮ ਵਿਚ ਸ਼ਾਮਲ ਨਵੇਂ ਨੌਜਵਾਨ ਚਿਹਰਿਆਂ ਲਈ ਸ਼ਨੀਵਾਰ ਤੋਂ ਜ਼ਿੰਬਾਬਵੇ ਵਿਰੁੱਧ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਕ੍ਰਿਕਟ ਲੜੀ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ, ਜਿਸ ਵਿਚ ਹਰ ਖਿਡਾਰੀ ਖੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਜਿੱਤ ਦੇ ਨਾਲ ਲੜੀ ਦਾ ਆਗਾਜ਼ ਕਰਨਾ ਚਾਹੇਗਾ।
ਭਾਰਤ ਤੇ ਜ਼ਿੰਬਾਬਵੇ ਵਿਚਾਲੇ ਪਹਿਲਾ ਕੌਮਾਂਤਰੀ ਇਕ ਦਿਨਾ ਮੈਚ ਸ਼ਨੀਵਾਰ ਨੂੰ ਹਰਾਰੇ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਣਾ ਹੈ, ਜਿਸ ਲਈ ਦੋਵੇਂ ਹੀ ਟੀਮਾਂ ਤਿਆਰ ਹੋ ਚੁੱਕੀਆਂ ਹਨ। ਇਸ ਦੌਰੇ ਲਈ ਟੀਮ ਦੇ ਸੀਨੀਅਰ ਖਿਡਾਰੀ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਆਰ. ਅਸ਼ਵਿਨ ਨੂੰ ਆਰਾਮ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਗੈਰ ਤਜਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਕਪਤਾਨ ਧੋਨੀ 'ਤੇ ਕੁਝ ਦਬਾਅ ਜ਼ਰੂਰ ਹੋਵੇਗਾ।

ਜ਼ਿੰਬਾਬਵੇ ਦੇ ਇਸ ਦੌਰੇ ਵਿਚ ਸ਼ਾਮਲ ਸਿਰਫ ਪੰਜ ਖਿਡਾਰੀ ਹੀ ਸਾਲ 2015 ਵਿਚ ਪਿਛਲੇ ਦੌਰੇ ਵਿਚ ਟੀਮ ਇੰਡੀਆ ਦਾ ਹਿੱਸਾ ਰਹੇ ਸਨ। ਭਾਰਤ ਨੇ ਤਿੰਨ ਮੈਚਾਂ ਦੀ ਉਸ ਵਨ ਡੇ ਲੜੀ ਵਿਚ 3-0 ਨਾਲ ਜਿੱਤ ਦਰਜ ਕੀਤੀ ਸੀ। ਦੋਵੇਂ ਟੀਮਾਂ ਵਿਚਾਲੇ ਦੂਜਾ ਤੇ ਤੀਜਾ ਵਨ ਡੇ 13 ਤੇ 15 ਜੂਨ ਨੂੰ ਅਤੇ ਟੀ-20 ਮੈਚ 18, 20 ਤੇ 22 ਜੂਨ ਨੂੰ ਹਰਾਰੇ ਕ੍ਰਿਕਟ ਗਰਾਊਂਡ 'ਤੇ ਹੀ ਖੇਡਿਆ ਜਾਵੇਗਾ।  ਕਪਤਾਨ ਧੋਨੀ ਲਈ ਇਸ ਲਿਹਾਜ ਨਾਲ ਵੀ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ ਕਿ ਹਾਲ ਹੀ ਵਿਚ ਆਈ. ਪੀ. ਐੱਲ.9 ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਉਸ ਦੀ ਟੀਮ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਕੁਝ ਕਮਾਲ ਨਹੀਂ ਕਰ ਸਕੀ ਤੇ ਪਲੇਆਫ ਤਕ ਪਹੁੰਚਣ ਵਿਚ ਵੀ ਅਸਫਲ ਰਹੀ ਸੀ। ਦੂਜੇ ਪਾਸੇ ਜ਼ਿੰਬਾਬਵੇ ਦੇ ਖਿਡਾਰੀਆਂ 'ਤੇ ਵੀ ਖੁਦ ਨੂੰ ਸਾਬਤ ਕਰਨ ਦਾ ਕਾਫੀ ਦਬਾਅ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ :
ਭਾਰਤ : ਮਹਿੰਦਰ ਸਿੰਘ ਧੋਨੀ (ਕਪਤਾਨ), ਲੋਕੇਸ਼ ਰਾਹੁਲ, ਫੈਜ ਫਜ਼ਲ, ਮਨੀਸ਼ ਪਾਂਡੇ, ਕਰੁਣ ਨਾਇਰ, ਅੰਬਾਤੀ ਰਾਇਡੂ, ਰਿਸ਼ੀ ਧਵਨ, ਅਕਸ਼ਰ ਪਟੇਲ, ਜਯੰਤ ਯਾਦਵ, ਧਵਲ ਕੁਲਕਰਨੀ, ਜਸਪ੍ਰੀਤ ਬੁਮਰਾਹ, ਬਰਿੰਦਰ ਸਰਨ, ਮਨਦੀਪ ਸਿੰਘ, ਕੇਦਾਰ ਜਾਦਵ, ਜੈਦੇਵ ਉਨਾਦਕਤ ਤੇ ਯੁਜਵੇਂਦਰ ਚਾਹਲ।

ਜ਼ਿੰਬਾਬਵੇ : ਗ੍ਰੇਮ ਕ੍ਰੀਮਰ (ਕਪਤਾਨ), ਰਿਚਮੰਡ ਮੁਤੁੰਬਮੀ (ਵਿਕਟਕੀਪਰ), ਤੌਰਈ ਮੁਜਰਬਨੀ. ਚਾਮੂ ਚਿਭਾਭਾ, ਪੀਟਰ ਮੂਰ, ਐਲਟਨ ਚਿਗੰਬੁਰਾ, ਵੁਸੀ ਸਿਬਾਂਦਾ, ਤਵਾਂਦਾ ਮੁਪਰਿਵਾ, ਸੀਨ ਵਿਲੀਅਮਸ, ਸਿਕੰਦਰ ਰਜ਼ਾ, ਨੇਵਿਲ ਮਦਜਿਵਾ, ਡੋਨਾਲਡ ਤਿਰਿਪਾਨੋ, ਤਿਮਿਸੇਨ ਮਰੂਮਾ, ਵੇਲਿੰਗਟਨ ਮਸਕਾਦਜਾ, ਤੇਂਦਈ ਚਿਸੋਰੋ, ਹੈਮਿਲਟਨ ਮਸਕਾਦਜਾ, ਤੇਂਦਈ ਚਤਾਰਾ ਅਤੇ ਕ੍ਰੇਗ ਐਰਵਿਨ।
 
< Prev   Next >

Advertisements