:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਹ ਹਨ ਖੱਬੇ ਹੱਥ ਦੇ 5 ਸਟਾਰ ਖਿਡਾਰੀ ਜਿਨ੍ਹਾਂ ਨੇ ਵਨਡੇ 'ਚ ਰਚਿਆ ਇਤਿਹਾਸ PRINT ਈ ਮੇਲ
khidari1.jpgਨਵੀਂ ਦਿੱਲੀ— ਕ੍ਰਿਕਟ ਦੇ ਇਤਿਹਾਸ 'ਚ ਅਕਸਰ ਬੱਲੇਬਾਜ਼ ਸੱਜੇ ਹੱਥ ਦੇ ਹੁੰਦੇ ਹਨ। ਭਾਵੇਂ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਗਿਣਤੀ ਕਾਫੀ ਘੱਟ ਹੈ ਪਰ ਕ੍ਰਿਕਟ ਦੇ ਇਤਿਹਾਸ 'ਚ ਜੇਕਰ ਦੇਖੀਏ ਤਾਂ ਖੱਬੇ ਹੱਥ ਦੇ ਖਿਡਾਰੀਆਂ ਦਾ ਦਬਦਬਾ ਕਾਫੀ ਰਿਹਾ ਹੈ, ਜਿਨ੍ਹਾਂ ਨੇ ਅਲਗ-ਅਲਗ ਦੇਸ਼ਾਂ ਦੇ ਲਈ ਖੇਡਿਆ ਹੈ। ਅੱਜ ਅਸੀਂ ਤੁਹਾਨੂੰ ਖੱਬੇ ਹੱਥ ਦੇ ਅਜਿਹੇ ਬੱਲੇਬਾਜ਼ਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਵਨਡੇ ਕ੍ਰਿਕਟ 'ਚ ਆਪਣੀ ਛਾਪ ਛੱਡੀ ਹੈ।

ਐਡਮ ਗਿਲਕ੍ਰਿਸਟ
ਖੱਬੇ ਹੱਥ ਦੇ ਖਿਡਾਰੀਆਂ ਦੀ ਗੱਲ ਹੋਵੇ ਤਾਂ ਐਡਮ ਗਿਲਕ੍ਰਿਸ਼ਟ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਆਸਟ੍ਰੇਲੀਆ ਦਾ ਇਹ ਵਿਕਟਕੀਪਰ ਬੱਲੇਬਾਜ਼ ਵਿਸ਼ਵ ਕ੍ਰਿਕਟ 'ਚ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਹੈ। ਗਿਲਕ੍ਰਿਸਟ ਨੇ ਸਾਲ 2007 ਦੇ ਵਰਲਡ ਕੱਪ ਫਾਈਨਲ ਮੈਚ 'ਚ ਬੱਲੇਬਾਜ਼ੀ ਕਾਫੀ ਸ਼ਾਨਦਾਰ ਕੀਤੀ ਸੀ। ਉਨ੍ਹਾਂ ਆਪਣੀ ਟੀਮ ਦੇ ਲਈ 149 ਦੌੜਾਂ ਬਣਾਈਆਂ ਸਨ। ਇਨ੍ਹਾਂ ਦੌੜਾਂ ਦੀ ਬਦੌਲਤ ਆਸਟ੍ਰੇਲੀਆ ਨੇ ਤੀਜੀ ਵਾਰ ਵਰਲਡ ਕੱਪ ਜਿੱਤਿਆ ਸੀ। ਗਿਲਕ੍ਰਿਸਟ ਦੇ ਨਾਂ ਵਨਡੇ ਕ੍ਰਿਕਟ 'ਚ 96.94 ਦੇ ਸਟ੍ਰਾਈਕ ਰੇਟ ਨਾਲ ਕਰੀਬ 10,000 ਦੌੜਾਂ ਦਰਜ ਹਨ। ਇਸੇ ਦੇ ਨਾਲ ਵਿਕਟ ਕੀਪਿੰਗ 'ਚ ਗਿਲਕ੍ਰਿਸਟ ਨੇ 472 ਸ਼ਿਕਾਰ ਕੀਤੇ ਹਨ ਜਿਸ 'ਚ 417 ਕੈਚ ਅਤੇ 55 ਸਟੰਪਿੰਗ ਸ਼ਾਮਲ ਹਨ।

ਸੌਰਵ ਗਾਂਗੁਲੀ
ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਅਤੇ ਸਭ ਤੋਂ ਸਫਲ ਕਪਤਾਨ ਸੌਰਵ ਗਾਂਗੁਲੀ ਨੇ ਆਪਣੇ ਕਰੀਅਰ 'ਚ ਆਪਣੇ ਖੱਬੇ ਹੱਥ ਦੀ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦੀ ਨੱਕ 'ਚ ਦਮ ਕਰ ਦਿੱਤਾ ਸੀ। ਅਜਿਹਾ ਸ਼ਾਇਦ ਹੀ ਕਿਸੇ ਬੱਲੇਬਾਜ਼ ਨੇ ਕੀਤਾ ਹੋਵੇਗਾ। ਇਸ ਲਈ ਉਨ੍ਹਾਂ ਨੂੰ ਗਾਡ ਆਫ ਆਫ ਸਾਈਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗਾਂਗੁਲੀ ਨੇ ਆਪਣੀ ਕਪਤਾਨੀ 'ਚ ਭਾਰਤੀ ਟੀਮ ਨੂੰ ਸਾਲ 2003 'ਚ ਫਾਈਨਲ 'ਚ ਪਹੁੰਚਾਇਆ ਸੀ। ਗਾਂਗੁਲੀ ਨੇ ਆਪਣੇ ਵਨਡੇ ਕਰੀਅਰ 'ਚ 41.02 ਦੇ ਔਸਤ ਨਾਲ 11,000 ਤੋਂ ਵੱਧ ਦੌੜਾਂ ਬਣਾਈਆਂ।

ਬ੍ਰਾਇਨ ਚਾਰਲਸ ਲਾਰਾ
ਬ੍ਰਾਇਨ ਚਾਰਲਸ ਲਾਰਾ ਦਾ ਬੱਲਾ ਜਦੋਂ ਚਲਦਾ ਸੀ ਤਾਂ ਗੇਂਦਬਾਜ਼ ਵੀ ਸਾਹਮਣੇ ਆਉਣ ਤੋਂ ਡਰ ਜਾਂਦਾ ਸੀ। ਲਾਰਾ ਨੇ ਸਾਲ 1990 'ਚ ਵੈਸਟ ਇੰਡੀਜ਼ ਦੇ ਲਈ ਆਪਣਾ ਡੈਬਿਊ ਕੀਤਾ ਸੀ ਅਤੇ ਆਪਣੇ 17 ਸਾਲ ਦੇ ਕਰੀਅਰ 'ਚ ਲਾਰਾ ਨੇ 299 ਵਨਡੇ ਮੈਚ ਖੇਡੇ ਹਨ ਜਿਨ੍ਹਾਂ 'ਚ ਉਨ੍ਹਾਂ ਦੇ ਨਾਂ 19 ਸੈਂਕੜੇ ਅਤੇ 63 ਅਰਧ ਸੈਂਕੜਿਆਂ ਦੀ ਬਦੌਲਤ 10,000 ਤੋਂ ਵੀ ਉੱਪਰ ਦੌੜਾਂ ਦਰਜ ਹਨ। ਲਾਰਾ ਨੇ ਸਾਲ 2004 'ਚ ਚੈਂਪੀਅਨਜ਼ ਟਰਾਫੀ ਦੇ ਦੌਰਾਨ ਵੈਸਟ ਇੰਡੀਜ਼ ਟੀਮ ਦੀ ਕਪਤਾਨੀ ਵੀ ਕੀਤੀ ਸੀ।

ਕੁਮਾਰ ਸੰਗਕਾਰਾ
ਕੁਮਾਰ ਸੰਗਕਾਰਾ ਦਾ ਨਾਂ ਸ਼੍ਰੀਲੰਕਾ ਦੇ ਦਿੱਗਜ ਖਿਡਾਰੀਆਂ 'ਚੋਂ ਇਕ ਹੈ। ਖੱਬੇ ਹੱਥ ਦਾ ਇਹ ਦਿੱਗਜ ਬੱਲੇਬਾਜ਼ ਵਨਡੇ 'ਚ ਦੌੜਾਂ ਦੇ ਮਾਮਲੇ 'ਚ ਸਚਿਨ ਤੋਂ 4000 ਦੌੜਾਂ ਦੂਰ ਹੈ। ਉਨਾਂ ਨੇ ਸ਼੍ਰੀਲੰਕਾ ਦੇ ਲਈ ਕਈ ਬਿਹਤਰੀਨ ਪਾਰੀਆਂ ਖੇਡੀਆਂ ਹਨ। ਸੰਗਕਾਰਾ ਨੇ ਵਨਡੇ ਕ੍ਰਿਕਟ 'ਚ 41.98 ਦੇ ਔਸਤ ਨਾਲ 14,234 ਦੌੜਾਂ ਬਣਾਈਆਂ ਹਨ ਜਿਸ 'ਚ 25 ਸੈਂਕੜੇ ਅਤੇ 93 ਅਰਧ ਸੈਂਕੜੇ ਸ਼ਾਮਲ ਹਨ।

ਯੁਵਰਾਜ ਸਿੰਘ
ਸਿਕਸਰ ਕਿੰਗ ਯੁਵਰਾਜ ਸਿੰਘ ਵੀ ਖੱਬੇ ਹੱਥ ਦੇ ਬੱਲੇਬਾਜ਼ਾਂ 'ਚ ਸ਼ਾਮਲ ਹਨ। ਇਹ ਭਾਰਤੀ ਦਿੱਗਜ ਬੱਲੇ ਦੇ ਨਾਲ-ਨਾਲ ਗੇਂਦ ਤੋਂ ਵੀ ਕਮਾਲ ਦਿਖਾਉਣ 'ਚ ਮਾਹਰ ਹੈ। ਯੁਵੀ ਨੇ ਆਪਣੇ ਕਰੀਅਰ 'ਚ 293 ਵਨਡੇ ਖੇਡਦੇ ਹੋਏ 8000 ਤੋਂ ਵੀ ਵੱਧ ਦੌੜਾਂ ਬਣਾਈਆਂ ਜਿਸ 'ਚ 13 ਸੈਂਕੜੇ ਅਤੇ 51 ਅਰਧ ਸੈਂਕੜੇ ਸ਼ਾਮਲ ਹਨ। ਜਦੋਂਕਿ ਗੇਂਦਬਾਜ਼ੀ 'ਚ ਯੁਵੀ ਦੇ ਨਾਂ 111 ਵਿਕਟ ਵੀ ਦਰਜ ਹਨ।
 
< Prev   Next >

Advertisements