:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਵੇਰੇ ਗੱਲ ਕਰਾਂਗੇ PRINT ਈ ਮੇਲ
1764294__15.jpg1764294__16.jpgਆਈ. ਸੀ.ਯੂ. ਦੇ ਬਾਹਰ ਬੈਠੀ ਧੀ ਇਕ ਟੱਕ ਲਾ ਕੇ ਦਰਵਾਜ਼ੇ ਵੱਲ ਵੇਖ ਰਹੀ ਸੀ ਕਿ ਕਦੋਂ ਦਰਵਾਜ਼ਾ ਖੁੱਲ੍ਹੇ ਤਾਂ ਉਹ ਭੱਜ ਕੇ ਆਪਣੇ ਪਿਤਾ ਨੂੰ ਵੇਖ ਸਕੇ, ਪਰ ਦਰਵਾਜ਼ਾ ਖੁੱਲ੍ਹਣ ਦਾ ਨਾਂਅ ਹੀ ਨਹੀਂ ਸੀ ਲੈ ਰਿਹਾ | ਕੁਝ ਦੇਰ ਬਾਅਦ ਆਵਾਜ਼ ਆਈ ਕਿ ਚਾਰ ਨੰਬਰ ਵਾਲੇ ਮਰੀਜ਼ ਨੂੰ ਕੋਈ ਇਕ ਮੈਂਬਰ ਆ ਕੇ ਮਿਲ ਸਕਦਾ ਹੈ | ਇਹ ਸੁਣ ਕੇ ਉਹ ਫਿਰ ਨੀਵੀਂ ਪਾ ਕੇ ਬਹਿ ਗਈ | ਕਈਆਂ ਨੂੰ ਆਵਾਜ਼ ਪਈ, ਪਰ ਉਸ ਦਾ ਨਾਂਅ ਨਹੀਂ ਬੋਲਿਆ |
ਉਹ ਹੋਰ ਵੀ ਉਦਾਸ ਹੋ ਗਈ ਅਤੇ ਸੋਚਣ ਲੱਗੀ ਕਿ ਸ਼ਾਇਦ ਪਿਤਾ ਜੀ ਸੀਰੀਅਸ ਨੇ, ਇਸ ਕਰਕੇ ਉਸ ਨੂੰ ਨਹੀਂ ਦੱਸਿਆ ਜਾ ਰਿਹਾ | ਨਹੀਂ-ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ... 'ਆਪੇ' ਸਵਾਲ ਕਰਕੇ ਆਪੇ ਜਵਾਬ ਲੈ ਲੈਂਦੀ | ਅੱਖਾਂ ਵਿਚ ਹੰਝੂ ਸਨ ਅਤੇ ਮਨ ਠਹਿਰ ਨਹੀਂ ਸੀ ਰਿਹਾ ਪਰ ਫਿਰ ਵੀ ਹੌਸਲਾ ਕਰਕੇ ਇੰਗਲੈਂਡ ਭਰਾ ਨੂੰ ਫੋਨ ਲਾ ਦਿੱਤਾ ਅਤੇ ਕਹਿਣ ਲੱਗੀ, 'ਵੀਰ ਫਿਕਰ ਨਾ ਕਰੀਂ, ਪਿਤਾ ਜੀ ਬਿਲਕੁਲ ਠੀਕ ਹਨ, ਉਮੀਦ ਹੈ ਕਿ ਉਨ੍ਹਾਂ ਨੂੰ ਛੇਤੀ ਪ੍ਰਾਈਵੇਟ ਰੂਮ ਵਿਚ ਸ਼ਿਫਟ ਕਰ ਲਿਆ ਜਾਵੇਗਾ, ਮੇਰੇ ਹੁੰਦਿਆਂ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ', ਇਹ ਕਹਿ ਕੇ ਫੋਨ ਰੱਖ ਦਿੱਤਾ | ਉਸ ਦੀ ਗੱਲ ਸ਼ਾਇਦ ਪਰਮਾਤਮਾ ਸੁਣ ਰਿਹਾ ਸੀ ਕਿਉਂਕਿ ਉਹ ਸੱਚੇ ਦਿਲੋਂ ਆਪਣੇ ਪਿਤਾ ਦੀ ਸੇਵਾ ਕਰ ਰਹੀ ਸੀ | ਏਨੇ ਨੂੰ ਡਾਕਟਰ ਸਾਹਿਬ ਬਾਹਰ ਆਏ, ਪਿੱਛੇ ਉਸ ਦੇ ਪਿਤਾ ਨੂੰ ਸਟਰੇਚਰ 'ਤੇ ਪਾ ਕੇ ਬਾਹਰ ਲਿਆਇਆ ਜਾ ਰਿਹਾ ਸੀ, ਆਵਾਜ਼ ਆਈ ਕਿ ਇਸ ਮਰੀਜ਼ ਨਾਲ ਕੌਣ ਆਇਆ ਹੈ | ਇਹ ਹੁਣ ਠੀਕ ਹਨ ਅਤੇ ਇਨ੍ਹਾਂ ਨੂੰ ਰੂਮ ਵਿਚ ਸ਼ਿਫਟ ਕਰਨਾ ਹੈ | ਆਪਣੇ ਪਿਤਾ ਨੂੰ ਠੀਕ ਵੇਖ ਕੇ ਉਸ ਨੇ ਮਨ ਹੀ ਮਨ ਪਰਮਾਤਮਾ ਅਤੇ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ ਅਤੇ ਹੌਲੀ ਜਿਹੀ ਕਹਿਣ ਲੱਗੀ, 'ਡਾਕਟਰ ਸਾਹਿਬ, ਉਹ ਪਿਤਾ ਜੀ ਦੀ ਇਕ ਫੋਟੋ ਲੈ ਸਕਦੀ ਹੈ, ਜਿਹੜੀ ਉਹ ਵਿਦੇਸ਼ ਵਿਚ ਰਹਿ ਰਹੇ ਭਰਾ ਨੂੰ ਭੇਜਣਾ ਚਾਹੁੰਦੀ ਹੈ ਕਿਉਂਕਿ ਉਹ ਉਥੇ ਬਹੁਤ ਪ੍ਰੇਸ਼ਾਨ ਹੈ |' ਡਾਕਟਰ ਨੇ ਕਿਹਾ, 'ਤੁਸੀਂ ਚਾਹੋ ਤਾਂ ਗੱਲ ਵੀ ਕਰ ਸਕਦੇ ਹੋ |' ਧੀ ਨੇ ਸਪੀਕਰ ਆਨ ਕਰ ਦਿੱਤਾ ਤਾਂ ਕਿ ਪਿਤਾ ਜੀ ਵੀ ਉਸ ਦੀ ਆਵਾਜ਼ ਸੁਣ ਲੈਣ | ਘੰਟੀ ਜਾ ਰਹੀ ਸੀ ਪਰ ਕੋਈ ਫੋਨ ਨਹੀਂ ਸੀ ਚੁੱਕ ਰਿਹਾ | ਦੋ-ਤਿੰਨ ਫੋਨ ਕਰਨ ਤੋਂ ਬਾਅਦ ਭਰਾ ਨੇ ਫੋਨ ਚੁੱਕ ਲਿਆ | ਅਜੇ ਉਹ ਪਿਤਾ ਜੀ ਬਾਰੇ ਦੱਸਣ ਹੀ ਲੱਗੀ ਸੀ ਕਿ ਉਸ ਨੇ ਕਿਹਾ, 'ਬਹੁਤ ਰਾਤ ਹੋ ਚੁੱਕੀ ਹੈ, ਤੇਰੀ ਭਰਜਾਈ ਸੌਾ ਰਹੀ ਹੈ, ਉਹ ਪ੍ਰੇਸ਼ਾਨ ਹੋ ਜਾਏਗੀ, ਇਸ ਲਈ ਭੈਣ ਸਵੇਰੇ ਗੱਲ ਕਰਾਂਗੇ |' ਇਹ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ | ਪੁੱਤਰ ਦੇ ਇਹ ਸ਼ਬਦ ਪਿਤਾ ਨੇ ਵੀ ਚੰਗੀ ਤਰ੍ਹਾਂ ਸੁਣ ਲਏ ਸਨ, ਅੱਖਾਂ ਵਿਚ ਅੱਥਰੂ ਆ ਗਏ ਅਤੇ ਆਪਣੀ ਉਦਾਸੀ ਨੂੰ ਛੁਪਾਉਂਦਿਆਂ ਹੋਇਆਂ ਮੰੂਹ ਮੋੜ ਲਿਆ | ਧੀ ਅਜੇ ਵੀ ਭਰਾ ਦਾ ਪੱਖ ਰੱਖਣਾ ਚਾਹੁੰਦੀ ਸੀ ਕਿ ਉਸ ਦੇ ਕਹਿਣ ਦਾ ਮਤਲਬ ਹੈ ਕਿ ਪਿਤਾ ਜੀ ਨੂੰ ਏਨੀ ਰਾਤ ਗਏ ਆਰਾਮ ਕਰਨ ਦਿਓ, ਇਸ ਲਈ ਸਵੇਰੇ ਗੱਲ ਕਰਾਂਗੇ |
ਅੱਥਰੂ ਪੂੰਝਦਿਆਂ ਹੋਇਆਂ, ਉਸ ਨੂੰ ਉਹ ਦਿਨ ਯਾਦ ਆ ਗਿਆ, ਜਦੋਂ ਪੁੱਤ ਜੰਮਿਆ ਸੀ, ਲੋਕ ਉਸ ਨੂੰ ਵਧਾਈ ਦਿੰਦੇ ਹੋਏ ਕਹਿ ਰਹੇ ਸਨ ਕਿ ਉਸ ਦੀ ਬੁਢਾਪੇ ਦੀ ਲਾਠੀ ਆ ਗਈ ਹੈ, ਤੇਰੀ ਤਾਂ ਕਈ ਸਾਲ ਉਮਰ ਵਧ ਜਾਣੀ ਹੈ, ਸੇਵਾ ਕਰਨ ਵਾਲਾ ਜੁ ਆ ਗਿਆ ਹੈ | ਘਰਵਾਲੀ ਵੀ ਬਹੁਤ ਖ਼ੁਸ਼ ਸੀ ਕਿ ਹੁਣ ਬੁਢਾਪਾ ਆਰਾਮ ਨਾਲ ਪੁੱਤ ਕੋਲ ਬੀਤੇਗਾ | ਉਸ ਨੇ ਲੋਕਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਸੀ ਕੀਤਾ, ਪੁੱਤਰਾਂ ਦੁਆਰਾ ਮਾਂ-ਬਾਪ ਦੀ ਅਣਦੇਖੀ ਦੇ ਕਿੱਸੇ-ਕਹਾਣੀਆਂ ਉਹ ਬਹੁਤ ਸੁਣ ਚੁੱਕਿਆ ਸੀ | ਬਿਨਾਂ ਧੀ-ਪੁੱਤਰ ਵਿਚ ਫਰਕ ਕੀਤਿਆਂ, ਸਭ ਨੂੰ ਬਰਾਬਰ ਦੀਆਂ ਸਹੂਲਤਾਂ ਦੇ ਕੇ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਪੈਰਾਂ 'ਤੇ ਖੜ੍ਹਾ ਕੀਤਾ | ਉਹ ਇਹ ਵੀ ਜਾਣਦਾ ਸੀ ਕਿ ਪੈਸਾ ਵੀ ਬੁਢਾਪੇ ਦਾ ਸਹਾਰਾ ਬਣ ਸਕਦਾ ਹੈ, ਇਸ ਲਈ ਉਸ ਨੇ ਆਪਣੇ ਭਵਿੱਖ ਦਾ ਵੀ ਇੰਤਜ਼ਾਮ ਕਰ ਲਿਆ ਤਾਂ ਕਿ ਬੁਢਾਪੇ ਵਿਚ ਧੀਆਂ-ਪੁੱਤਰਾਂ ਅੱਗੇ ਹੱਥ ਨਾ ਫਿਲਾਉਣਾ ਪਵੇ |
ਧੀ ਇਹ ਸਭ ਵੇਖ ਕੇ ਬੜੀ ਹੈਰਾਨ ਸੀ ਕਿ ਭਰਾ ਦੀ ਗੱਲ ਸੁਣ ਕੇ ਉਸ ਦੇ ਪਿਤਾ ਜੀ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੋਏ | ਪਿਤਾ ਮਨ ਹੀ ਮਨ ਵਾਹਿਗੁਰੂ ਦਾ ਸ਼ੁਕਰ ਕਰ ਰਿਹਾ ਸੀ ਕਿ ਉਸ ਨੇ ਸਹੀ ਸਮੇਂ 'ਤੇ ਵਕਤ ਨੂੰ ਸਮਝਿਆ ਅਤੇ ਸੰਭਾਲਿਆ, ਜਿਸ ਕਾਰਨ ਉਸ ਦਾ ਬੁਢਾਪਾ ਰੁਲਣ ਤੋਂ ਬਚ ਗਿਆ | ਧੀ ਉਸ ਨੂੰ ਗੱਲਾਂ ਵਿਚ ਲਾਉਣਾ ਚਾਹੁੰਦੀ ਸੀ ਪਰ ਪਿਤਾ ਉਸ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ | ਉਸ ਨੇ ਧੀ ਨੂੰ ਕੋਲ ਬੁਲਾਇਆ, ਹਿੱਕ ਨਾਲ ਲਾਇਆ ਅਤੇ ਉਸ ਦਾ ਮੱਥਾ ਚੰੁਮਿਆ ਅਤੇ ਕਹਿਣ ਲੱਗਾ ਕਿ ਉਸ ਨੂੰ ਸਵੇਰ ਉਡੀਕਣ ਦੀ ਕੀ ਲੋੜ ਹੈ, ਮੇਰੇ ਕੋਲ ਤਾਂ ਸੂਰਜ ਇਸ ਵੇਲੇ ਵੀ ਚਮਕ ਰਿਹਾ ਹੈ | ਇਹ ਲੋਕਾਂ ਦੀ ਭੁੱਲ ਹੈ ਕਿ ਸਿਰਫ਼ ਪੁੱਤ ਹੀ ਬੁਢਾਪੇ ਦਾ ਸਹਾਰਾ ਹੁੰਦੇ ਹਨ | ਧੀਆਂ-ਪੁੱਤਾਂ ਵਿਚ ਕੋਈ ਫਰਕ ਨਹੀਂ, ਜੋ ਧੀਆਂ ਮਾਪਿਆਂ ਲਈ ਕਰ ਸਕਦੀਆਂ ਹਨ, ਜੱਗ 'ਤੇ ਕੋਈ ਹੋਰ ਨਹੀਂ ਕਰ ਸਕਦਾ | ਮੇਰੀ ਧੀ ਹੀ ਮੇਰੇ ਸੂਰਜ ਦੀ ਪਹਿਲੀ ਕਿਰਨ ਹੈ, ਜਿਸ ਦੀ ਬਦੌਲਤ ਅੱਜ ਉਹ ਜਿਊਾਦਾ ਹੈ | ਇਹ ਸੁਣ ਕੇ ਧੀ ਨੇ ਪਿਤਾ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਹ ਉਸ ਦੇ ਸਿਰ 'ਤੇ ਹੱਥ ਫੇਰਦਾ ਜਾ ਰਿਹਾ ਸੀ ਕਿਉਂਕਿ ਉਹ ਜੀਵਨ ਦੀ ਸਚਾਈ ਨੂੰ ਸਮਝ ਚੁੱਕਾ ਸੀ |

-ਪ੍ਰਵੀਨ ਅਬਰੋਲ
ਮੋਬਾਈਲ : 98782-49944.
 
< Prev   Next >

Advertisements