:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੁੱਤਾ ਰਾਜ ਬਹਾਲੀਏ , ਫਿਰ ਚੱਕੀ ਚੱਟੇ PRINT ਈ ਮੇਲ
da.jpgmd.jpgਵਿਦੇਸ਼ਾਂ ਦੇ ਵਿੱਚ ਲੱਕ ਤੋੜਵੀਂ ਕਮਾਈ ਤੇ ਭਾਰੀ ਜੱਦੋ ਜਹਿਦ ਤੋਂ ਬਾਅਦ ਹੋਂਦ ਚ ਆਏ ਗੁਰਦੁਆਰਿਆਂ ਚ ਆਏ ਦਿਨ ਹੁੰਦੀਆਂ ਲੜਾਈਆਂ ਕਰਕੇ ਸਿੱਖ ਕੌਮ ਦਾ ਵਕਾਰ ਦਿਨੋ ਦਿਨ ਬਹੁਤ ਤੇਜ ਰਫਤਾਰ ਨਾਲ ਗਿਰ ਰਿਹਾ ਹੈ। ਗੁਰਦੁਆਰੇ ਬਣਾਏ ਤਾਂ ਧਰਮ ਤੇ ਸਿੱਖੀ ਦਾ ਪ੍ਰਚਾਰ ਕਰਕੇ ਦੁਨੀਆਂ ਚ ਆਪਣੀ ਚੰਗੀ ਦਿੱਖ ਦੇਣ ਲਈ ਸਨ ਪਰ ਇਸ ਦੇ ਉਲਟ ਅੱਜ ਇਹੀ ਸਥਾਨ ਕੁੱਝ ਨਿਗੁਰੇ ਲੋਕਾਂ ਦੀ ਸ਼ਮੂਲੀਅਤ ਕਰਕੇ ਕੌਮ ਤੇ ਧਰਮ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ । ਇਹੀ ਕਾਰਨ ਹੈ ਕੇ ਕਈ ਵਾਰ ਵਿਦੇਸ਼ਾਂ ਚ ਪੁਲਿਸ ਵਾਲਿਆਂ ਨੇ ਗੁਰਦੁਆਰਾ ਸਾਹਿਬਾਨ ਨੂੰ ਜੰਦਰਾ ਵੀ ਮਾਰਿਆ ਹੈ । ਇੱਕ ਪਾਸੇ ਅਸੀਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਤੋਂ ਭਾਰਤ ਚ ਦਸਤਾਰ , ਕਕਾਰ ਤੇ ਦਰਬਾਰ ਦੀ ਸਲਾਮਤੀ ਲਈ ਦਖਲ ਦੇ ਕੇ ਇਨਸਾਫ ਦਵਾਉਣ ਦੀ ਮੰਗ ਕਰਦੇ ਹਾਂ ਪਰ ਦੂਜੇ ਪਾਸੇ ਆਪ ਹੀ ਉਹਨਾਂ ਦੇ ਸਾਹਮਣੇ ਇੱਕ ਦੂਜੇ ਦੀਆਂ ਦਸਤਾਰਾਂ ਲਾਹੁੰਦੇ ਹਾਂ ਤੇ ਕਕਾਰ ਖੋਹਦੇ ਹਾਂ । ਦਰਬਾਰ ਸਾਹਿਬ ਨੰਗੇ ਸਿਰ ਜੁੱਤੀਆਂ ਸਮੇਤ ਜੇਬ ਚ ਤਬਾਕੂ ਰੱਖਣ ਵਾਲੇ ਵਿਦੇਸ਼ੀ ਪੁਲਿਸ ਨੂੰ ਵੜਨ ਦਾ ਮੌਕਾ ਦਿੰਦੇ ਹਾਂ ਤੇ ਸਭ ਤੋਂ ਘਟੀਆਂ ਤੇ ਬੇਸ਼ਰਮੀ ਦੀ ਗੱਲ ਹੈ ਫਿਰ ਖੁਦ ਹੀ ਉਹਨਾਂ ਪੁਲਿਸ ਵਾਲਿਆਂ ਦਾ ਉੱਥੇ ਆਉਣ ਲਈ ਧੰਨਵਾਦ ਵੀ ਕਰਦੇ ਹਾਂ ।
ਫਰੈਂਕਫਰਟ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਵਾਦ-ਵਿਵਾਦ ਦਾ ਬਹੁਤ ਕੋਸ਼ਿਸਾਂ ਕਰਨ ਦੇ ਬਾਵਜੂਦ ਵੀ ਕੋਈ ਸਾਰਥਿਕ ਹੱਲ ਨਿੱਕਲਦਾ ਦਿਖਾਈ ਨਹੀ ਦੇ ਰਿਹਾ । ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਦੇ ਸਮਾਗਮ ਸਮੇਂ ਜਾਣਬੁੱਝ ਕੇ ਕਰਵਾਈ ਗਈ ਮਾਰੂ ਲੜਾਈ ਦੇ ਕੁੱਝ ਇੱਕ ਬੰਦੇ ਦੋਸ਼ੀ ਹਨ ਜਿਹੜੇ ਇਸ ਮਸਲੇ ਦਾ ਹੱਲ ਕੱਢਣ ਚ ਅਸਮਰਥ ਨਹੀ ਰਹੇ ਬਲਕੇ ਉਹਨਾਂ ਨੇ ਹੀ ਇਸ ਲੜਾਈ ਨੂੰ ਜਨਮ ਦਿੱਤਾ , ਕਿਸੇ ਨੂੰ ਭੜਕਾ ਕੇ , ਕਿਸੇ ਨੂੰ ਡਰਾ ਕੇ ਤੇ ਕਿਸੇ ਨੂੰ ਚੌਧਰਾਂ ਦੇ ਲਾਲਚ ਦੇ ਕੇ , ਤਾਂ ਕੇ ਗਿਣੇ ਮਿਥੇ ਟੀਚੇ ਤਹਿਤ ਮਹੌਲ ਖਰਾਬ ਕਰਕੇ ਆਪਣੀ ਮਰਜੀ ਤੇ ਇੱਕ ਧੜੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਜਾਵੇ । ਇਸ ਮਤਲਬ ਲਈ ਇਹਨਾਂ ਮਖੌਟੇ ਪਾਏ ਅਖੌਤੀ ਪੰਥ ਦਰਦੀਆਂ ਨੇ ਭਾਈ ਪੰਥਪ੍ਰੀਤ ਸਿੰਘ ਜਿਹੇ ਵਿਦਵਾਨ ਦੀ ਜ਼ਿੰਦਗੀ ਅਤੇ ਇਜ਼ਤ ਤੱਕ ਦਾਅ ਤੇ ਲਾ ਦਿੱਤੀ । ਰੌਲਾ ਇੱਥੇ ਪੰਥਪਰੀਤ ਸਿੰਘ ਦੇ ਸਮਾਗਮ ਦਾ ਨਹੀ ਸੀ ਸਗੋਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਹੈ । ਅਫਸੋਸ ਇਸ ਗੱਲ ਦਾ ਹੈ ਕੇ ਇੱਕ ਧੜੇ ਨੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਮੋਹਰਾ ਬਣਾ ਕੇ ਆਪਣੇ ਸਾਲਾਂ ਦੇ ਅੜੇ ਤੇ ਉਲੀਕੇ ਮਸਲੇ ਹੱਲ ਕਰਨੇ ਸ਼ੁਰੂ ਕਰ ਲਏ ਹਨ । ਇਹ ਲੜਾਈ ਕਰਨ ਵਾਲੇ ,ਕਰਵਾਉਣ ਵਾਲੇ ਅਤੇ ਦਹਿਸ਼ਤ ਦਾ ਮਹੌਲ ਬਣਾ ਕੇ ਉਕਸਾਉਣ ਵਾਲੇ ਸਾਰੇ ਦੋਸ਼ੀ ਹਨ । ਭਾਈ ਪੰਥਪ੍ਰੀਤ ਸਿੰਘ ਤੇ ਹਮਲਾ ਬਹੁਤ ਹੀ ਮੰਦਭਾਗੀ ਘਟਨਾ ਸੀ ਜਿਸ ਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਬਣਦੀ ਹੈ । ਪਰ ਇਸ ਘਟਨਾਂ ਕਰਮ ਨੂੰ ਗੁਰਦੁਆਰਾ ਸਾਹਿਬ ਤੇ ਕਬਜ਼ੇ ਕਰਨ ਲਈ ਵਰਤਣਾਂ ਅੱਤ ਹੀ ਸ਼ਰਮ ਦੀ ਗੱਲ ਹੈ । ਉਸ ਲੜਾਈ ਕਰਕੇ ਤਕਰੀਬਨ 22 ਗੁਰਸਿੱਖ ਪਰਿਵਾਰਾਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਬੰਦੀ ਲਾਈ ਗਈ ਤਾਂ ਲੋਕ ਕਿਸੇ ਹੱਦ ਤੱਕ ਇਹ ਸਮਝ ਕੇ ਚੁੱਪ ਰਹੇ ਕੇ ਸ਼ਾਇਦ ਸਮੇਂ ਦੀ ਜਰੂਰਤ ਹੈ ਤਾਂ ਕੇ ਦੁਬਾਰਾ ਲੜਾਈ ਨਾ ਹੋਵੇ । ਸਮਾਂ ਹਰ ਦਰਦ ਦੀ ਦਵਾ ਹੁੰਦਾ ਸ਼ਾਇਦ ਕੁੱਝ ਹਫਤਿਆ ਤੱਕ ਸਾਰੀ ਪੜਤਾਲ ਕਰਕੇ ਬਣਦੇ ਦੋਸ਼ੀ ਵਿਅਕਤੀਆਂ ਨੂੰ ਧਾਰਮਿਕ ਸਜ਼ਾ ਲਾਕੇ ਇਹ ਪਬੰਦੀਆਂ ਚੱਕ ਲਈਆਂ ਜਾਣਗੀਆਂ ਪਰ ਕਹਿੰਦੇ ਹੁੰਦੇ ਨੇ ਜਦੋਂ ਇਨਸਾਨ ਸ਼ੈਤਾਨ ਬਣ ਜਾਵੇ ਫਿਰ ਉਸਦੀ ਸੋਚ ਦਾ ਘੇਰਾ ਇੰਨੀ ਨਫਰਤ ਵਗਲ ਲੈਂਦਾ ਕੇ ਸਿਧਾਂਤ ਨਾਮ ਦੀ ਚੀਜ ਉਹਨੂੰ ਨਜ਼ਰ ਨਹੀ ਆਉਂਦੀ । ਵਧਦੀ ਬਦਲੇ ਦੀ ਅੱਗ ਤੇ ਇੱਕ ਧੜੇ ਨੂੰ ਨਿਸ਼ਾਨਾ ਬਣਾ ਕੇ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦੀ ਲਾਲਸਾ ਨੇ ਮਰਗ ਦੇ ਭੋਗ ਤੇ ਦੁਖੀ ਪਰਿਵਾਰ ਨਾਲ ਸ਼ਾਂਤੀ ਪੂਰਵਕ ਅਫਸੋਸ ਕਰਨ ਆਏ ਦੁਖੀ ਪਰਿਵਾਰ ਦੇ ਹਮਦਰਦ ਵੀ ਨਹੀ ਬਖਸ਼ੇ ਤੇ ਅਤਿੰਮ ਅਰਦਾਸ ਦੇ ਦਿਵਾਨ ਤੇ ਆਏ ਕੁੱਝ ਹੋਰ ਲੋਕਾਂ ਨੂੰ ਵੀ ਗੁਰਦੁਆਰਾ ਸਾਹਿਬ ਆਉਣ ਤੋਂ ਮਨਾ ਕਰਨ ਦੀਆਂ ਚਿੱਠੀਆਂ ਹੱਥ ਫੜਾ ਦਿੱਤੀਆਂ ਤੇ ਉਹ ਲੋਕ ਜੋ ਪਹਿਲਾਂ ਹੀ ਪਰਿਵਾਰ ਦੇ ਜਵਾਨ ਪੁੱਤਰ ਦੀ ਅਚਾਨਕ ਮੌਤ ਤੋਂ ਅੰਤ ਦੇ ਦੁਖੀ ਸਨ ਇਸ ਵਤੀਰੇ ਨਾਲ ਹੋਰ ਵੀ ਵਲੂੰਧਰੇ ਗਏ । ਆਖਿਰ ਹੁਣ ਲੋਕਾਂ ਦੇ ਕੂਕਰ ਕਹਵਾਉਣ ਵਾਲੇ ਸੇਵਾਦਾਰ ਤੇ ਨਿਮਾਣੇ ਤੋਂ ਜ਼ੋਰਾਵਰ ਅਤੇ ਜ਼ਾਬਰ ਬਣੇ ਮਗਰੂਰੀ ਪ੍ਰਬੰਧਕਾਂ ਦੀ ਕਲਮ ਦੀ ਤਾਕਤ ਇੱਥੋਂ ਤੱਕ ਵਧ ਗਈ ਕੇ ਕੋਈ ਉੱਚੀ ਸਾਹ ਲੈਣ ਦੀ ਕੋਸ਼ਿਸ ਵੀ ਕਰੇ ਤਾਂ ਇਹਨਾਂ ਨੂੰ ਆਪਣੀ ਚੌਧਰ ਜਾਂਦੀ ਦਿਖਣ ਲੱਗ ਜਾਂਦੀ ਹੈ ਤੇ ਉਸ ਨੂੰ ਪਬੰਦੀ ਵਾਲਾ ਖੱਤ ਫੜਾ ਦਿੱਤਾ ਜਾਂਦਾ ਹੈ ।
ਸੰਨ 1984 ਚ ਸਮੇਂ ਦੇ ਰਾਸ਼ਟਰਪਤੀ ਜੈਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੇ ਅਪਰੇਸ਼ਨ ਬਲਿਊ ਸਟਾਰ ਕਰਨ ਲਈ ਫੌਜ ਚਾੜਨ ਦੇ ਹੁਕਮ ਤੇ ਦਸਤਖਤ ਕੀਤੇ ਅਤੇ ਜਕਰੀਏ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਬਲੈਕ ਥੰਡਰ ਕਰਕੇ ਇਸੇ ਤਰਾਂ ਦਾ ਅਪਰੇਸ਼ਨ ਕੀਤਾ , ਕੇ ਪੀ ਗਿੱਲ ਤੇ ਸਾਥੀਆਂ ਨੇ ਅਨੇਕਾਂ ਨਿਰਦੋਸ਼ੇ ਸ਼ਹੀਦ ਕੀਤੇ , ਦਰਬਾਰ ਸਾਹਿਬ ਦੀ ਹਦੂਦ ਅੰਦਰ ਅਨੇਕਾ ਵਾਰ ਕਿਰਪਾਨਾਂ ਚੱਲੀਆਂ ਪਰ ਕੌਮ ਨੇ ਉਹਨਾਂ ਦਾ ਗੁਰਦੁਆਰੇ ਵੜਨਾਂ ਬੰਦ ਨਹੀ ਕੀਤਾ ਸਗੋਂ ਤਨਖਾਹ ਲਾਕੇ ਸਿੱਖੀ ਸਿਧਾਂਤਾ ਅਨੁਸਾਰ ਸਜਾ ਦਿੱਤੀ । ਭਾਂਵੇ ਕਈਆਂ ਨੇ ਜਦ ਸਿੱਖਾਂ ਦੀ ਸਿਰਮੌਰ ਸੰਸਥਾਂ ਦਾ ਹੁਕਮ ਨਹੀ ਮੰਨਿਆ ਤੇ ਉਹਨਾਂ ਨੂੰ ਸਿੱਖ ਧਰਮ ਚੋਂ ਬੇਦਖਲ ਕਰ ਦਿੱਤਾ ਗਿਆ ਪਰ ਕਿਸੇ ਤਰਾਂ ਗੁਰਦੁਆਰਾ ਸਾਹਿਬ ਚ ਆਉਣ ਤੇ ਪਬੰਦੀ ਨਹੀ ਲਾਈ । ਸਭਨਾਂ ਨੂੰ ਇੱਕ ਮੌਕਾ ਜਰੂਰ ਦਿੱਤਾ ਗਿਆ ਹੋਈ ਗਲਤੀ ਨੂੰ ਸਵੀਕਾਰਨ ਦਾ ।ਉਸ ਤੋਂ ਬਾਅਦ ਪ੍ਰਬੰਧਕਾਂ ਨੇ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਕੋਸ਼ਿਸ ਜਰੂਰ ਕੀਤੀ ਤਾਂ ਜੋ ਅੱਗੋਂ ਅਜਿਹੀ ਘਟਨਾਂ ਨਾ ਵਾਪਰੇ । ਗਲਤੀ ਦੀ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਤੇ ਕਿਸੇ ਵੀ ਧੜੇ ਦਾ ਹੋਵੇ ! ਪਰ ਇੱਕ ਅਮ੍ਰਿਤਧਾਰੀ ਸਿੱਖ ਤੇ ਉਸਦੇ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਚੋ ਮਨਾਂ ਕਰਕੇ ਘਰ ਬਿਠਾਉਣਾ ਕਿੱਥੋ ਦਾ ਸਿਧਾਂਤ ਹੈ ? ਇੱਥੋਂ ਤੱਕ ਕੇ ਜੇ ਕੋਈ ਪ੍ਰਾਣੀ ਅਮ੍ਰਿਤਪਾਨ ਕਰਕੇ ਬੱਜ਼ਰ ਕਰਿਹਤ ਕਰ ਲਵੇ ਤਾਂ ਉਸ ਨੂੰ ਧਰਮ ਚੋਂ ਜਾਂ ਗੁਰਦੁਆਰਾ ਸਾਹਿਬ ਚੋਂ ਬੇਦਖਲ ਨਹੀ ਕੀਤਾ ਜਾਂਦਾ ਸਗੋਂ ਸਜਾ ਲਾਈ ਜਾਂਦੀ ਹੈ । ਆਖਿਰ ਇੱਕ ਸਿੱਖ ਜੇ ਗੁਰਦੁਆਰਾ ਸਾਹਿਬ ਨਹੀ ਜਾਵੇਗਾ ਤਾਂ ਆਪਣੇ ਪਰਿਵਾਰ ਨਾਲ ਹੋਰ ਕਿੱਥੇ ਜਾਵੇਗਾ ? ਇੱਕ ਸਿੱਖ ਕਿਸੇ ਹੋਰ ਧਰਮ ਚ ਤਬਦੀਲ ਹੋ ਜਾਵੇ ਤਾਂ ਇਹ ਲੋਕ ਉਸਦਾ ਤੇ ਉਸ ਦੇ ਚੁਗਿਰਦੇ ਦਾ ਜੀਉਣਾ ਹਰਾਮ ਕਰ ਦਿੰਦੇ ਨੇ ਪਰ ਖੁਦ ਸਿਰਫ ਪ੍ਰਧਾਨਗੀ ਦੇ ਲਾਲਚ ਤਹਿਤ ਅਮ੍ਰਿਤਧਾਰੀ ਸਿੱਖ ਪਰਿਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਕੇ ਕਿਹੜੀ ਸੇਵਾ ਕਰਦੇ ਨੇ ? ਸਿੱਖੀ ਦਾ ਪ੍ਰਚਾਰ ਕਰਕੇ ਕਿਸੇ ਨੂੰ ਸਿੱਖ ਬਣਾਉਣਾਂ ਤਾਂ ਬਹੁਤ ਦੂਰ ਦੀ ਗੱਲ ਇਹ ਲੋਕ ਤਾਂ ਆਪਣੀ ਹੂੜਮੱਤ ਤੇ ਚੌਧਰ ਦੀ ਲਾਲਸਾ ਨਾਲ ਅਮ੍ਰਿੱਤਧਾਰੀ ਪਰਿਵਾਰਾਂ ਤੇ ਕੌਮ ਦਾ ਭਵਿੱਖ ਸਾਬਤ ਸੂਰਤ ਬੱਚਿਆਂ ਨੂੰ ਵੀ ਸਿੱਖੀ ਤੋਂ ਭਜਾਉਣ ਚ ਲੱਗੇ ਹੋਏ ਨੇ । ਹਾਲਾਤ ਇੱਥੋ ਤੱਕ ਆ ਗਏ ਕੇ ਮਰਜ਼ੀ ਦੀ ਸਾਧ ਸੰਗਤ ਹੀ ਮਨਜ਼ੂਰ ਕੀਤੀ ਜਾਣ ਲੱਗ ਪਈ । ਹੁਣ ਦੱਸੋ ਫਿਰ ਕੀ ਫਰਕ ਰਹਿ ਗਿਆ ਸਿੱਖੀ ਨੂੰ ਘੁਣ ਵਾਂਗੂ ਲੱਗੇ ਘਰੇਲੂ ਡੇਰਿਆ ਵਾਲਿਆਂ ਸਾਧਾਂ ਤੇ ਇਹੋ ਜਿਹੇ ਪ੍ਰਬੰਧ ਚ ਚੱਲਦੇ ਗੁਰਦੁਆਰਾ ਸਹਿਬਾਨ ਵਿੱਚ ? ਜੇ ਕਿਸੇ ਨੂੰ ਵੀ ਮਸਲੇ ਦਾ ਹੱਲ ਕਰਨ ਦੀ ਬੇਨਤੀ ਕਰੀਏ ਤਾਂ ਇੱਕ ਦੂਜੇ ਨੂੰ ਸਰਕਾਰੀ ਏਜੰਟ ਤੇ rss ਦੇ ਬੰਦੇ ਦੱਸ ਕੇ ਕਿਨਾਰਾ ਕਰ ਜਾਂਦੇ ਨੇ ।
ਸੰਗਤਾਂ ਨੂੰ ਆਮ ਤੌਰ ਤੇ ਕੋਈ ਮਤਲਬ ਨਹੀ ਕੌਣ ਪ੍ਰਬੰਧਕ ਬਣਿਆ ਜੇ ਇਹ ਕਹਾਂ ਕੇ ਇਸ ਦੀ ਵੀ ਕੋਈ ਮਹੱਤਤਾ ਨਹੀ ਕਿਵੇ ਬਣਿਆ ਪਰ ਜੇ ਹੁਣ ਬਣ ਹੀ ਗਿਆ ਤਾਂ ਘੱਟੋ ਘੱਟ ਇਸ ਲਟਕੇ ਮਸਲੇ ਨੂੰ ਸੁਲਝਾਉਣ ਵੱਲ ਤਾਂ ਸੱਚੀ ਨਿਸ਼ਚਾ ਰੱਖਣ । 5 ਮਹੀਨੇ ਤੋਂ ਉੱਪਰ ਤੱਕ ਦਾ ਸਮਾਂ ਹੋ ਗਿਆ ਲੜਾਈ ਹੋਈ ਨੂੰ । ਪਏ ਖਿੰਡਾਰੇ ਨੂੰ ਨਪੇਟਣਾ ਤਾਂ ਦੂਰ ਸਗੋਂ ਅੱਜ ਵੀ ਕਿਸੇ ਨਾ ਕਿਸੇ ਬਹਾਨੇ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਣ ਲਈ ਤੇ ਮੂੰਹ ਬੰਦ ਕਰਨ ਲਈ ਪਬੰਦੀਆਂ ਲਗਾਤਾਰ ਲਾਈਆਂ ਜਾ ਰਹੀਆਂ ਹਨ । ਗੁਰੂ ਮਹਰਾਜ ਜੀ ਸਮੁੱਤ ਬਖਸ਼ਣ ਤੇ ਬੇਨਤੀ ਹੈ ਉਹਨਾਂ ਸਾਰਿਆ ਨੂੰ ਜੋ ਕਿਸੇ ਵੀ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢਣ ਚ ਸਹਾਈ ਹੋ ਸਕਦੇ ਹਨ ਕੇ ਆਪਣੀਆਂ ਜਾਤੀ ਰੰਜਸ਼ਾਂ ਤੋਂ ਉੱਪਰ ਉੱਠ ਕੇ ਗੁਰੂ ਦੇ ਘਰ ਗੁਰੂ ਦੀ ਸੇਧ ਲੈ ਕੇ ਗੁਰੂ ਦੇ ਸਿਧਾਂਤ ਅਨੁਸਾਰ ਗੁਰੂ ਦੀ ਗੋਦ ਚ ਗੁਰੂ ਦਾ ਆਸਰਾ ਲੈ ਕੇ ਆਪਸ ਚ ਮਿਲ ਬੈਠ ਕੇ ਹੱਲ ਕਰ ਲਵੋ । ਗੁਰੂ ਘਰ ਦੇ ਫੈਸਲੇ ਗੁਰੂ ਦੀ ਅਦਾਲਤ ਚ ਕਰੋ ਨਾ ਕੇ ਦੁਨਿਆਵੀ ਅਦਾਲਤਾਂ ਚ ਧਰਮ ਦੀ ਬੇਪਤੀ ਕਰੋ ।
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੋਇ ਨ ਵਸਹਿ ਇੱਕ ਠਾਇ।। ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ
 
< Prev   Next >

Advertisements

Advertisement

Advertisement