:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਐਂਜੇਲਾ ਪਹਿਲੇ ਨੰਬਰ 'ਤੇ, ਪ੍ਰਿਯੰਕਾ ਚੋਪੜਾ ਦਾ ਵੀ ਨਾਂ ਸ਼ਾਮਲ PRINT ਈ ਮੇਲ
ang.jpgਨਿਊਯਾਰਕ -02ਨਵੰਬਰ(ਮੀਡੀ,ਦੇਸਪੰਜਾਬ)- ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ ਅਤੇ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਸਮੇਤ 5 ਭਾਰਤੀ ਔਰਤਾਂ ਫੋਰਬਸ ਦੀ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਥਾਂ ਬਣਾਉਣ 'ਚ ਸਫਲ ਰਹੀਆਂ ਹਨ। ਇਸ ਸੂਚੀ 'ਚ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਪਹਿਲੇ ਨੰਬਰ 'ਤੇ ਹੈ। ਐਂਜੇਲਾ ਤੋਂ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੂਜੇ ਮੰਬਰ 'ਤੇ ਹੈ।

 ਮੇਅ ਤੋਂ ਬਾਅਦ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੀ ਸਹਿ-ਚੇਅਰਮੈਨ ਮੇਲਿੰਡਾ ਗੇਟਸ ਤੀਜੇ ਨੰਬਰ 'ਤੇ ਹੈ। ਫੇਸਬੁੱਕ ਦੀ ਮੁੱਖ ਪਰਿਚਾਲਣ ਅਧਿਕਾਰੀ (ਸੀ. ਓ. ਓ.) ਸ਼ਿਰਲਨ ਸੈਂਡਬਰਗ ਚੌਥੇ ਅਤੇ ਜੀ. ਐੱਮ. ਦੀ ਸੀ. ਈ. ਓ. ਮੈਰੀ ਬਾਰਾ ਪੰਜਵੇਂ ਨੰਬਰ 'ਤੇ ਹੈ। ਇਸ ਵਾਰ ਸੂਚੀ ਵਿਚ 23 ਔਰਤਾਂ ਪਹਿਲੀ ਵਾਰ ਸ਼ਾਮਲ ਹੋਈਆਂ ਹਨ। ਸੂਚੀ ਵਿਚ ਜੋ ਹੋਰ ਭਾਰਤੀ ਮੂਲ ਦੀਆਂ ਔਰਤਾਂ ਸ਼ਾਮਲ ਹਨ, ਉਨ੍ਹਾਂ ਵਿਚ ਪੈਪਸੀਕੋ ਦੀ ਸੀ. ਈ. ਓ. ਇੰਦਰਾ ਨੂਈ 11ਵੇਂ ਨੰਬਰ 'ਤੇ ਅਤੇ ਭਾਰਤੀ-ਅਮਰੀਕੀ ਨਿੱਕੀ ਹੈਲੀ 43ਵੇਂ ਨੰਬਰ 'ਤੇ ਹੈ। 

PunjabKesari
ਇਸ ਸੂਚੀ ਵਿਚ ਚੰਦਾ ਕੋਚਰ 32ਵੇਂ ਅਤੇ ਐੱਚ. ਸੀ. ਐੱਲ. ਕਾਰਪੋਰੇਸ਼ਨ ਦੀ ਸੀ. ਈ. ਓ. ਰੋਸ਼ਨੀ ਨਾਦਰ ਮਲਹੋਤਰਾ 57ਵੇਂ ਨੰਬਰ ਅਤੇ ਬਾਇਓਕੋਨ ਦੀ ਸੰਸਥਾਪਕ ਚੇਅਰਮੈਨ ਕਿਰਨ ਮਜੂਮਦਾਰ ਸ਼ਾਅ 71ਵੇਂ ਨੰਬਰ 'ਤੇ ਹੈ। ਹਿੰਦੁਸਤਾਨ ਟਾਈਮਜ਼ ਮੀਡੀਆ ਲਿਮਟਿਡ ਦੀ ਚੇਅਰਪਰਸਨ ਸ਼ੋਭਨਾ ਭਰਤੀਆ 92ਵੇਂ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ 97ਵੇਂ ਨੰਬਰ 'ਤੇ ਹੈ।

PunjabKesari

ਖਾਸ ਗੱਲ ਇਹ ਹੈ ਕਿ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਲਗਾਤਾਰ 7ਵੀਂ ਵਾਰ ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਕਾਇਮ ਹੈ ਅਤੇ ਕੁੱਲ ਮਿਲਾ ਕੇ 12 ਵਾਰ ਉਹ ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ 19ਵੇਂ ਨੰਬਰ 'ਤੇ ਹੈ। ਇਹ ਸੂਚੀ ਇਨ੍ਹਾਂ ਔਰਤਾਂ ਕੋਲ ਧਨ, ਮੀਡੀਆ ਵਿਚ ਹਾਜ਼ਰੀ, ਪ੍ਰਭਾਵ ਆਦਿ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।

 
< Prev   Next >

Advertisements

Advertisement
Advertisement
Advertisement

Advertisement