:: ਸੋਨੀਆ ਕਾਂਗਰਸ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ   :: ਰੇਲਵੇ ਦਾ ਕਾਰਨਾਮਾ: ਮਹਾਰਾਸ਼ਟਰ ਜਾਣ ਵਾਲੀ ਟਰੇਨ ਪੁੱਜ ਗਈ ਮੱਧ ਪ੍ਰਦੇਸ਼   :: ਵਿਧਾਨ ਸਭਾ ਚੋਣਾਂ : ਗੁਜਰਾਤ ਦਾ 82 ਫੀਸਦੀ ਦਾਨ ਮਿਲਿਆ ਭਾਜਪਾ ਨੂੰ   :: ਕਾਂਗਰਸ ਤੇ ਹਾਰਦਿਕ ਦੇ ਗਠਜੋੜ 'ਤੇ ਬੋਲੇ ਜੇਤਲੀ,ਕਿਹਾ- ਇਹ ਜਨਤਾ ਨੂੰ ਦੇ ਰਹੇ ਨੇ ਧੋਖਾ   :: ਅਮਰੀਕੀ ਵਿਗਿਆਨਕਾਂ ਦੀ ਚਿਤਾਵਨੀ : 2018 ਤੱਕ ਵੱਡੇ ਭੂਚਾਲ ਦੇ ਝਟਕਿਆਂ ਨਾਲ ਕੰਬ ਸਕਦੀ ਹੈ ਧਰਤੀ   :: ਕਪਿਲ ਦਾ ਕੇਜਰੀਵਾਲ 'ਤੇ ਵਾਰ, ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ   :: ਕ੍ਰਿਪਾ ਮੇਰੇ ਸਨਮਾਨ ਲਈ ਨਾ ਹੋਵੋ ਖੜ੍ਹੇ, ਹੁਣ ਮੈਂ ਨਹੀਂ ਰਿਹਾ ਰਾਸ਼ਟਰਪਤੀ- ਪ੍ਰਣਬ ਮੁਖਰਜੀ   :: ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ   :: ਆਧਾਰ ਦੇ ਅੰਕੜੇ ਲੀਕ ਹੋਣਾ ਖਤਰਨਾਕ- ਮਮਤਾ ਬੈਨਰਜੀ   :: ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਨੇ ਜਾਂਚ ਏਜੰਸੀਆਂ ਨੂੰ ਦਿੱਤੀ ਚੇਤਾਵਨੀ   :: ਫੋਨ 'ਤੇ ਜਾਤੀਗਤ ਟਿੱਪਣੀ ਵੀ ਅਪਰਾਧ- ਸੁਪਰੀਮ ਕੋਰਟ   :: 11 ਦਸੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ   :: ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਦੀ ਤੀਜੀ ਲਿਸਟ ਜਾਰੀ, 28 ਉਮੀਦਵਾਰਾਂ ਦਾ ਐਲਾਨ   :: ਪੀ.ਐੱਮ. ਮੋਦੀ 'ਚ ਨਹੀਂ ਸੰਸਦ ਦਾ ਸਾਹਮਣਾ ਕਰਨ ਦੀ ਹਿੰਮਤ- ਸੋਨੀਆ ਗਾਂਧੀ   :: ਫਾਰੂਕ ਦੇ ਸਮਰਥਨ 'ਚ ਉਤਰੇ ਖੁਰਸ਼ੀਦ, ਕਿਹਾ-ਉਹ ਡਾਕਟਰ ਨੇ ਮਰਹਮ ਲਗਾਉਦੇ ਹਨ ਪਰ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਾਸਾ ਮਿਸ਼ਨ ਲਈ 1.3 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਭੇਜੇ ਨਾਂ PRINT ਈ ਮੇਲ
nasa_12n.jpgਨਵੀਂ ਦਿੱਲੀ -12ਨਵੰਬਰ(ਮੀਡੀ,ਦੇਸਪੰਜਾਬ)- ਪੁਲਾੜ 'ਚ ਰੂਚੀ ਰੱਖਣ ਵਾਲੇ 1.3 ਲੱਖ ਤੋਂ ਜ਼ਿਆਦਾ ਭਾਰਤੀ ਲੋਕਾਂ ਨੇ ਆਪਣੇ ਨਾਂ ਨਾਸਾ ਨੂੰ ਭੇਜੇ ਹਨ। ਇਹ ਨਾਂ ਅਗਲੇ ਸਾਲ ਮੰਗਲ 'ਤੇ ਜਾਣ ਵਾਲੇ ਅਮਰੀਕੀ ਪੁਲਾੜ ਏਜੰਸੀ ਦੇ ਜਹਾਜ਼ 'ਤੇ ਭੇਜੇ ਜਾਣਗੇ।ਪਿੱਛਲੇ ਮਹੀਨੇ ਨਾਸਾ ਨੇ ਲੋਕਾਂ ਨੂੰ ਕਿਹਾ ਸੀ
ਕਿ ਉਹ ਆਪਣੇ ਨਾਂ ਭੇਜਣ, ਜਿਸ ਨੂੰ ਮੰਗਲ ਜਾਣ ਵਾਲੇ 'ਇਨਸਾਈਟ : ਇੰਟੀਰੀਅਰ ਐਕਸਪਲੋਰੇਸ਼ਨ ਯੂਜਿਸ ਸਿਸਮਿਕ ਇੰਵੈਸਟੀਗੇਸ਼ਨ' ਮਿਸ਼ਨ 'ਤੇ ਭੇਜਿਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਗਏ ਹਨ ਉਨ੍ਹਾਂ ਨੂੰ ਮਿਸ਼ਨ ਦੇ ਲਈ ਆਨਲਾਈਨ ਪਾਸ ਮੁਹੱਈਆ ਕਰਵਾਏ ਗਏ ਸਨ। ਨਾਂਵਾਂ ਨੂੰ ਇਕ ਸਿਲੀਕਾਨ ਵੈਫਰ ਮਾਈਕ੍ਰੋਚਿਪ 'ਤੇ ਇਕ ਇਲੈਕਟ੍ਰੋਨਿਕ ਬੀਮ ਦੀ ਮਦਦ ਨਾਲ ਲਿਖਿਆ ਜਾਵੇਗਾ। ਚਿਪ ਨੂੰ ਇਨਸਾਈਟ ਲੈਂਡਰ ਡੇਕ ਦੇ ਨਾਲ ਲਗਾਇਆ ਜਾਵੇਗਾ ਤੇ ਇਹ ਹਮੇਸ਼ਾ ਦੇ ਲਈ ਮੰਗਲ 'ਤੇ ਹੀ ਰਹੇਗਾ।ਚਿਪ ਨੂੰ ਮੰਗਲ ਗ੍ਰਹਿ 'ਤੇ ਜਾਣ ਵਾਲੇ ਇਨਸਾਈਟ ਮਿਸ਼ਨ 'ਤੇ ਲਿਜਾਇਆ ਜਾਵੇਗਾ, ਜੋ ਕਿ ਅਗਲੇ ਸਾਲ ਪੰਜ ਮਈ ਨੂੰ ਰਵਾਨਾ ਹੋਵੇਗਾ। ਮੰਗਲ 'ਤੇ ਨਾਂ ਭੇਜਣ ਦੇ ਨਾਸਾ ਦੇ ਸੱਦੇ ਤੋਂ ਬਾਅਦ ਵੱਡੀ ਗਿਣਤੀ 'ਚ ਭਾਰਤੀਆਂ ਨੇ ਆਪਣੇ ਨਾਂ ਭੇਜੇ ਸਨ। ਪੂਰੀ ਦੁਨੀਆ ਤੋਂ ਨਾਸਾ ਨੂੰ ਕੁੱਲ 24,29,807 ਨਾਂ ਮਿਲੇ ਹਨ। ਇਸ 'ਚ ਸਭ ਤੋਂ ਜ਼ਿਆਦਾ ਨਾਂ (6,76,773) ਅਮਰੀਕਾ ਦੇ ਹਨ। ਇਸ ਤੋਂ ਬਾਅਦ ਚੀਨ (2,62,752) ਤੇ ਇਸ ਮਾਮਲੇ 'ਚ ਭਾਰਤ ਦਾ ਸਥਾਨ ਤੀਜਾ (1,38,899) ਰਿਹਾ।
 
< Prev   Next >

Advertisements

Advertisement
Advertisement