:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਰਕਾਰ ਦੀ ਡਿੱਗਦੀ ਅਕਸ ਤੋਂ ਪਰੇਸ਼ਾਨ ਪੀ.ਐੱਮ. ਨਰਿੰਦਰ ਮੋਦੀ, ਮੰਤਰੀਆਂ ਨੂੰ ਕਿਹਾ- ਕਰੋ ਚੰਗੀ ਗੱਲ PRINT ਈ ਮੇਲ
modi_12_n.jpgਨਵੀਂ ਦਿੱਲੀ-12ਨਵੰਬਰ(ਮੀਡੀ,ਦੇਸਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਤੋਂ ਬਾਅਦ ਹੁਣ ਮੰਤਰੀ ਵੀ ਆਮ ਲੋਕਾਂ ਨਾਲ 'ਚੰਗੀ ਗੱਲ' ਕਰਨਗੇ। ਦਰਅਸਲ ਸਰਕਾਰ ਦੀ ਡਿੱਗਦੀ ਅਕਸ ਤੋਂ ਚਿੰਤਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ
ਉਤਸ਼ਾਹਤ ਕਰਦੇ ਹੋਏ ਉਨ੍ਹਾਂ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਕੀਤੀ ਗਈ ਪਹਿਲ ਬਾਰੇ ਪ੍ਰਚਾਰ ਕਰਨ ਅਤੇ ਚੰਗੀ ਗੱਲ ਕਹਿਣ ਲਈ ਕਿਹਾ ਹੈ। ਮੋਦੀ ਨੇ ਸ਼ੁੱਕਰਵਾਰ ਦੀ ਰਾਤ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਆਪਣੇ ਸਹਿਯੋਗੀਆਂ ਨੂੰ ਸਖਤ ਮਿਹਨਤ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਲੋਕਾਂ ਦੇ ਜੀਵਨ 'ਚ ਆਈ ਤਬਦੀਲੀ ਬਾਰੇ ਵਿਆਪਕ ਰੂਪ ਨਾਲ ਜਨਤਾ ਨੂੰ ਦੱਸਣ ਲਈ ਕਿਹਾ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਤਿੰਨ ਮੰਤਰੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਸਰਕਾਰ ਵੱਲੋਂ ਕੀਤੀ ਗਈ ਪਹਿਲ ਨੇ ਕਿਵੇਂ ਲੋਕਾਂ ਦੇ ਜੀਵਨ 'ਚ 'ਈਜ ਆਫ ਲਿਵਿੰਗ' (ਜੀਵਨ ਬਤੀਤ ਕਰਨ 'ਚ ਆਸਾਨੀ) ਕਰਨ ਦਾ ਮੌਕਾ ਪ੍ਰਦਾਨ ਕੀਤਾ, ਇਸ 'ਤੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ 'ਈਜ ਆਫ ਲਿਵਿੰਗ' 'ਤੇ ਦਿੱਤੀ ਗਈ ਪੇਸ਼ਕਾਰੀ ਕਰੀਬ ਇਕ ਘੰਟੇ ਤੱਕ ਚੱਲੀ ਅਤੇ ਇਸ 'ਚ ਤਿੰਨ ਹਿੱਸਿਆਂ 'ਚੋਂ 90 ਸਲਾਈਡ ਨਾਲ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ 'ਚ ਕੀਤੇ ਗਏ ਕੰਮਾਂ ਨੂੰ ਦਰਸਾਇਆ ਗਿਆ। ਇਸ ਪੇਸ਼ਕਾਰੀ ਨੂੰ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੌਸ਼ਲ ਵਿਕਾਸ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਅਤੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੇਸ਼ ਕੀਤਾ। ਇਸ 'ਚ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਤੋਂ ਇਲਾਵਾ ਮੁਦਰਾ, ਡਿਜੀਟਲ ਇੰਡੀਆ, ਕਿਫਾਇਤੀ ਘਰ ਅਤੇ ਉੱਜਵਲਾ ਯੋਜਨਾ ਦੇ ਲਾਭ ਦੱਸਦੇ ਹੋਏ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਯੋਜਨਾਵਾਂ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਇਆ ਹੈ।
 
< Prev   Next >

Advertisements


Advertisement
Advertisement