:: ਵਿੱਤ ਮੰਤਰੀ ਨੇ ਸਿੰਗਾਪੁਰ 'ਚ GST ਤੇ ਨੋਟਬੰਦੀ ਨੂੰ ਦੱਸਿਆ ਵੱਡਾ ਸੁਧਾਰ   :: ਅਮਰੀਕਾ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਮਾਮਲੇ 'ਤੇ ਸੁਸ਼ਮਾ ਨੇ ਮਦਦ ਕਰਨ ਦਾ ਕੀਤਾ ਵਾਅਦਾ   :: ਫਾਰੂਖ ਨੂੰ ਕੇਂਦਰੀ ਮੰਤਰੀ ਨੇ ਦਿੱਤਾ ਜਵਾਬ, ਕਿਹਾ ਪੀ. ਓ. ਕੇ. 'ਤੇ ਭਾਰਤ ਦਾ ਹੱਕ   :: ਰਾਹੁਲ ਗਾਂਧੀ ਦੇ ਬਦਲੇ ਅਕਸ ਤੋਂ ਡਰੇ ਹੋਏ ਹਨ ਪੀ.ਐਮ ਮੋਦੀ: ਸ਼ਰਦ ਪਵਾਰ   :: ਰਾਫੇਲ ਸੌਦੇ 'ਚ ਤਬਦੀਲੀ ਲਈ ਮੀਡੀਆ ਵਾਲੇ ਮੋਦੀ ਨੂੰ ਸਵਾਲ ਪੁੱਛਣ : ਰਾਹੁਲ   :: ਕਾਂਗਰਸ ਨੇ 23 ਹੋਰ ਆਗੂਆਂ ਨੂੰ 6 ਸਾਲ ਲਈ ਕੱਢਿਆ ਬਾਹਰ   :: ਰਾਸ਼ਟਰੀ ਪ੍ਰੈੱਸ ਦਿਵਸ 'ਤੇ ਮੋਦੀ ਦਾ ਟਵੀਟ, ਮੀਡੀਆ ਦੀ ਆਜ਼ਾਦੀ ਲਈ ਸਰਕਾਰ ਵਚਨਬੱਧ   :: ਆਚਾਰ ਸੰਹਿਤਾ ਦੀ ਉਲੰਘਣਾ ਕਰਨ ਦੇ ਦੋਸ਼ 'ਚ 21 ਬਸਪਾ ਸਮਰਥਕ ਗ੍ਰਿਫਤਾਰ   :: ਮਦਰਾਸ ਹਾਈ ਕੋਰਟ ਤੋਂ ਚਿਦਾਂਬਰਮ ਨੂੰ ਰਾਹਤ ਇਨਕਮ ਟੈਕਸ ਵਿਭਾਗ ਦਾ ਹੁਕਮ ਰੱਦ   :: ਕੁਝ ਸਿਆਸਤਦਾਨ ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ 'ਚ ਸੰਕੋਚ ਮਹਿਸੂਸ ਕਰਦੇ ਹਨ : ਵੈਂਕਈਆ ਨਾਇਡੂ   :: ਲਾਕੇਟ ਦੇ ਰੂਪ 'ਚ ਬਰਾਮਦ ਹੋਈਆਂ ਪੈੱਨਡਰਾਈਵ, ਖੋਲਣਗੀਆਂ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਈ ਰਾਜ਼   :: ਰਾਮ ਮੰਦਿਰ 'ਤੇ ਸੀ. ਐੈੱਮ. ਯੋਗੀ ਆਦਿਤਿਆਨਾਥ ਨਾਲ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੀਤੀ ਮੁਲਾਕਾਤ   :: ਪੀ. ਓ. ਕੇ. ਜੰਮੂ ਕਸ਼ਮੀਰ ਦਾ ਹੈ : ਗੁਲਾਮ ਨਬੀ ਆਜ਼ਾਦ   :: ਗੁਜਰਾਤ ਚੋਣਾਂ : ਸਖ਼ਤ ਸੁਰੱਖਿਆ 'ਚ ਹੋਵੇਗੀ ਵੋਟਿੰਗ, ਭੇਜੇ ਜਾਣਗੇ 60 ਹਜ਼ਾਰ ਸੁਰੱਖਿਆ ਕਰਮਚਾਰੀ   :: ਰਾਮਸੇਤੂ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ 6 ਹਫਤਿਆਂ ਦਾ ਸਮਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਯੂ.ਕੇ. 'ਚ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਦੀ 100ਵੀਂ ਵਰ੍ਹੇਗੰਢ ਮੌਕੇ ਕਰਵਾਇਆ ਸ਼ਰਧਾਂਜਲੀ ਸਮਾਗਮ PRINT ਈ ਮੇਲ
uk.jpgਲੰਡਨ -14ਨਵੰਬਰ(ਮੀਡੀ,ਦੇਸਪੰਜਾਬ)- ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲੈਸਟਰ ਦੇ ਪੰਜਾਬੀ ਹਾਈ ਸੈਰਿਫ ਰੇਸ਼ਮ ਸਿੰਘ ਸੰਧੂ ਦੀ ਅਗਵਾਈ 'ਚ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ
ਵਿਚ ਬਰਤਾਨਵੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਜਲ ਸੈਨਾ ਦੇ ਕਮਾਂਡਰ ਸਮੀਰ ਸਕਸੈਨਾ ਅਤੇ ਬਰਮਿੰਘਮ ਭਾਰਤੀ ਅੰਬੈਸੀ ਤੋਂ ਡਿਪਟੀ ਹਾਈ ਕਮਿਸ਼ਨ ਐਸ. ਐਮ. ਚੱਕਰਵਰਤੀ ਸਮੇਤ ਵੱਖ-ਵੱਖ ਕਮਿਊਨਿਟੀ ਦੇ ਆਗੂਆਂ ਨੇ ਸ਼ਿਰਕਤ ਕਰਕੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਹਾਈ ਸੈਰਿਫ ਰੇਸ਼ਮ ਸਿੰਘ ਸੰਧੂ ਨੇ ਸ਼ਹੀਦਾਂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਸ਼ਹਾਦਤ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਸਦੀਵੀ ਬਣਾਈ ਰੱਖਣ ਦਾ ਪ੍ਰਣ ਕੀਤਾ। ਇਸ ਮੌਕੇ ਸੰਸਾਰ ਜੰਗ ਨਾਲ ਸਬੰਧਿਤ ਤਸਵੀਰਾਂ ਅਤੇ ਵੀਡੀਓ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਕਮਿਊਨਿਟੀ ਦੇ ਆਗੂਆਂ ਤੋਂ ਇਲਾਵਾ ਮਹਿੰਦਰ ਸਿੰਘ ਸੰਘਾ, ਸੁਖਦੇਵ ਸਿੰਘ ਔਜਲਾ, ਪ੍ਰਮਜੀਤ ਸਿੰਘ ਬਸਰਾ, ਭੈਣ ਜੈਅਨਤੀ, ਬਰਮਾ ਕੁਮਾਰੀ, ਇਕਬਾਲ ਸਿੰਘ ਡਰੋਲੀ ਕਲਾਂ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਅਤੇ ਬਰਤਾਨੀਆ ਦੇ ਫੌਜ ਦੇ ਉੱਚ ਅਧਿਕਾਰੀ ਹਾਜ਼ਰ ਸਨ।
 
< Prev   Next >

Advertisements


Advertisement
Advertisement