ਏਲੀਅਨਾਂ ਨਾਲ ਸੰਪਰਕ ਕਰਨ ਜਾ ਰਿਹੈ ਚੀਨ, ਬਣਾਈ ਇਕ ਖਾਸ ਡਿਵਾਈਸ |
|
|
 ਬੀਜਿੰਗ -14ਨਵੰਬਰ(ਮੀਡੀਆ,ਦੇਸਪੰਜਾਬ)- ਚੀਨ ਆਪਣੇ ਨਵੇਂ ਅਤੇ ਵੱਖਰੇ ਕਾਰਨਾਮਿਆਂ ਕਰ ਕੇ ਜਾਣਿਆ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਹਿਲਾ ਦੇਸ਼ ਹੋਵੇਗਾ, ਜੋ ਏਲੀਅਨਾਂ ਨਾਲ ਸੰਪਰਕ ਕਾਇਮ ਕਰੇਗਾ। ਇਸ ਲਈ ਚੀਨ ਨੇ ਇਕ ਖਾਸ ਤਰ੍ਹਾਂ ਦਾ ਯੰਤਰ ਤਿਆਰ ਕੀਤਾ ਹੈ, ਜੋ
ਦੁਨੀਆ ਦੀ ਸਭ ਤੋਂ ਵੱਡੀ ਰੇਡੀਓ ਡਿਵਾਈਸ ਦੱਸੀ ਜਾ ਰਹੀ ਹੈ। ਸ਼ੋਧਕਰਤਾਵਾਂ ਦੀ ਮੰਨੀਏ
ਤਾਂ ਇਹ ਡਿਵਾਈਸ 500 ਮੀਟਰ ਦੀ ਐਪਰਚਰ ਸਫੇਰੀਅਲ ਟੈਲੀਸਕੋਪ ਹੋਵੇਗੀ, ਜਿਸ ਦਾ ਆਕਾਰ
ਅਮਰੀਕਾ ਸਥਿਤ ਪਿਊਟੋ ਰਿਕੋ ਦੇ ਅਰੀਸੀਬੋ ਆਬਜਰਵੇਟਰੀ ਤੋਂ ਦੋ-ਗੁਣਾ ਦੱਸੀ ਜਾ ਰਹੀ ਹੈ।
ਖਾਸ ਗੱਲ ਹੈ ਕਿ ਇਹ ਪੁਲਾੜ ਵਿਚ ਮੌਜੂਦ ਡੂੰਘਾਈ ਨਾਲ ਵੀ ਸਿੰਗਨਲਾਂ ਦਾ ਪਤਾ ਲਾਵੇਗੀ। ਮੀਡੀਆ
ਰਿਪੋਰਟਾਂ ਮੁਤਾਬਕ ਚੀਨ ਨੇ ਪੁਲਾੜ ਐਕਸਪਲੋਰੇਸ਼ਨ ਅਤੇ ਦੂਜੀਆਂ ਅਕਾਸ਼ਗੰਗਾ ਤੋਂ ਆਉਣ
ਵਾਲੇ ਏਲੀਅਨ ਦਾ ਪਤਾ ਲਾਉਣ ਲਈ ਸਭ ਤੋਂ ਵੱਡੀ ਰੇਡੀਓ ਡਿਸ਼ ਬਣਾਉਣ 'ਤੇ ਅਰਬਾਂ ਪੌਂਡ
ਖਰਚੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਬਾਰੇ ਕਿਹਾ ਸੀ ਕਿ ਇਸ ਪ੍ਰਾਜੈਕਟ
ਨਾਲ ਪੁਲਾੜ ਐਕਸਪਲੋਰੇਸ਼ਨ ਦੇ ਖੇਤਰ ਵਿਚ ਨਵੇਂ ਰਾਹ ਸਥਾਪਤ ਕੀਤੇ ਜਾਣਗੇ ਅਤੇ ਚੀਨ ਨੂੰ
ਪੁਲਾੜ ਪਾਵਰ ਬਣਾਉਣ ਵਿਚ ਮਦਦ ਮਿਲੇਗੀ। ਲਿਊ ਸਿਕਿਸਨ ਨਾਂ ਦੇ ਇਕ ਸ਼ੋਧਕਰਤਾ ਨੇ ਇਸ
ਦਿਸ਼ਾ ਨੂੰ ਵਿਗਿਆਨ ਤੋਂ ਬਾਹਰ ਦੀ ਗੱਲ ਦੱਸੀ। ਉਹ ਇਨ੍ਹਾਂ ਵਿਚ ਦੂਜੇ ਗ੍ਰਹਿ ਦੇ
ਪ੍ਰਾਣੀਆਂ ਨੂੰ ਮਿਲਣ 'ਤੇ ਕਈ ਕਿਤਾਬਾਂ ਅਤੇ ਲੇਖ ਲਿਖ ਚੁੱਕੇ ਹਨ, ਜਿਨ੍ਹਾਂ 'ਚ ਕਈ
ਤਰ੍ਹਾਂ ਦੇ ਜ਼ੋਖਮ ਅਤੇ ਚਿਤਾਵਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਹ ਇਸ ਮਾਮਲੇ ਵਿਚ ਉਹ
ਭੌਤਿਕ ਵਿਗਿਆਨੀ ਸਟੀਫਨ ਹਾਕਿੰਸ ਵਾਂਗ ਸੋਚਦੇ ਹਨ।
|