:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ ਭਾਰਤ-ਚੀਨ ਵਿਵਾਦ ਦੀਆਂ ਜੜ੍ਹਾਂ PRINT ਈ ਮੇਲ
naiar.pngਇਹ ਇਕ ਆਮ ਜਿਹੀ ਗੱਲ ਹੈ। ਚੀਨ ਅਰੁਣਾਚਲ ਪ੍ਰਦੇਸ਼ 'ਤੇ ਭਾਰਤੀ ਸ਼ਾਸਨ ਦਾ ਵਿਰੋਧ ਕਰਦਾ ਹੈ। ਦੂਸਰੇ ਪਾਸੇ, ਭਾਰਤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਚੀਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਦੋਂ ਦਲਾਈ ਲਾਮਾ ਇਥੇ ਗਏ ਸਨ ਤਾਂ ਵੀ ਚੀਨ ਵਲੋਂ ਉੱਚੀ ਆਵਾਜ਼ 'ਚ ਨਾਰਾਜ਼ਗੀ ਜਤਾਈ ਗਈ ਸੀ।

ਭਾਰਤ ਅਤੇ ਚੀਨ ਸਰਹੱਦੀ ਰੇਖਾ ਨੂੰ ਲੈ ਕੇ ਸ਼ਾਇਦ ਹੀ ਕਦੇ ਸਹਿਮਤ ਹੋਏ ਹਨ। ਬੀਜਿੰਗ ਨੇ 1962 ਵਿਚ ਭਾਰਤ 'ਤੇ ਹਮਲਾ ਕਰਕੇ ਆਪਣੇ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਦ ਕਿ ਇਸ ਵਾਰ ਡੋਕਲਾਮ ਮਾਮਲੇ ਵਿਚ ਭਾਰਤ ਨੇ ਉਸ ਨੂੰ ਆਪਣੀ ਤਾਕਤ ਦਿਖਾਈ। ਚੀਨ ਨੂੰ ਮੌਜੂਦਾ ਸਰਹੱਦ ਤੋਂ ਆਪਣੀਆਂ ਫ਼ੌਜਾਂ ਪਿੱਛੇ ਹਟਾਉਣੀਆਂ ਪਈਆਂ। ਇਹ ਤਣਾਅਪੂਰਨ ਸਥਿਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਿਕਸ ਸੰਮੇਲਨ 'ਚ ਜਾਣ ਤੋਂ ਬਾਅਦ ਘੱਟ ਹੋਈ। ਇਸ ਦੌਰੇ ਦਾ ਹਾਂ-ਪੱਖੀ ਪੱਖ ਇਹ ਹੈ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ ਵਿਰੁੱਧ ਲੜਨ ਦਾ ਸੰਕਲਪ ਦੁਹਰਾਇਆ। ਪਰ ਇਥੇ ਵੀ ਚੀਨ ਨੇ ਆਪਣਾ ਖੁੱਲ੍ਹ ਕੇ ਪੱਖ ਪੇਸ਼ ਕੀਤਾ। ਸੰਯੁਕਤ ਰਾਸ਼ਟਰ ਦੇ ਅੱਤਵਾਦੀ ਅਜ਼ਹਰ ਮਸੂਦ 'ਤੇ ਰੋਕ ਲਾਉਣ ਦੇ ਪ੍ਰਸਤਾਵ 'ਤੇ ਚੀਨ ਵਲੋਂ ਫਿਰ ਤੋਂ ਰੋਕ ਲਗਾ ਦਿੱਤੀ ਗਈ। ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਚੀਨ ਅਤੇ ਪਾਕਿਸਤਾਨ ਦੀ ਵਧ ਰਹੀ ਮਿੱਤਰਤਾ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਹੈ। ਕੁਝ ਸਮਾਂ ਪਹਿਲਾਂ, ਚੀਨ ਨੇ ਅਰੁਣਾਚਲ ਪ੍ਰਦੇਸ਼ ਜਾਣ ਵਾਲੇ ਭਾਰਤੀਆਂ ਦੇ ਵੀਜ਼ੇ ਪਾਸਪੋਰਟ 'ਤੇ ਲਾਉਣ ਦੀ ਥਾਂ ਨਾਲ ਨੱਥੀ ਕਰਨੇ ਸ਼ੁਰੂ ਕਰ ਦਿੱਤੇ ਸਨ। ਚੀਨ ਇਹ ਸੰਕੇਤ ਦੇਣਾ ਚਾਹੁੰਦਾ ਸੀ ਕਿ ਇਹ ਇਕ 'ਵੱਖਰਾ ਖੇਤਰ' ਹੈ ਜਿਹੜਾ ਕਿ ਭਾਰਤ ਦਾ ਹਿੱਸਾ ਨਹੀਂ ਹੈ। ਨਵੀਂ ਦਿੱਲੀ ਨੇ ਆਪਣੇ ਅਜਿਹੇ ਨਿਰਾਦਰ ਨੂੰ ਸਹਿਣ ਕਰ ਲਿਆ। ਅਤੀਤ ਵਿਚ ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਦਰਸਾਉਣ ਵਾਲੇ ਨਕਸ਼ਿਆਂ ਨੂੰ ਬਿਨਾਂ ਵਿਰੋਧ ਮੰਨ ਲਿਆ ਸੀ। ਉਦੋਂ ਇਹ ਵਿਵਾਦ, ਅਰੁਣਾਚਲ ਪ੍ਰਦੇਸ਼ ਅਤੇ ਚੀਨ ਦੀ ਸਰਹੱਦ ਵਿਚਕਾਰਲੇ ਇਕ ਛੋਟੇ ਜਿਹੇ ਖੇਤਰ ਕਾਰਨ ਸੀ। ਉਸ ਦੇ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੀ ਸਥਿਤੀ 'ਤੇ ਕਦੇ ਹੀ ਸਵਾਲ ਕੀਤਾ ਗਿਆ ਸੀ। ਚੀਨ ਦੇ ਲਈ ਤਿੱਬਤ ਉਸੇ ਤਰ੍ਹਾਂ ਹੈ, ਜਿਵੇਂ ਭਾਰਤ ਲਈ ਕਸ਼ਮੀਰ ਹੈ, ਉਥੇ ਵੀ ਇਸੇ ਤਰ੍ਹਾਂ ਆਜ਼ਾਦੀ ਦੀ ਮੰਗ ਉੱਠਦੀ ਹੈ। ਇਸ ਵਿਚ ਥੋੜ੍ਹਾ ਜਿਹਾ ਫ਼ਰਕ ਇਹ ਹੈ ਕਿ ਦਲਾਈ ਲਾਮਾ ਚੀਨ ਦੇ ਅੰਦਰ ਖ਼ੁਦਮੁਖ਼ਤਾਰ ਦਰਜੇ ਨੂੰ ਮੰਨਣ ਲਈ ਤਿਆਰ ਹਨ ਜਦ ਕਿ ਕਸ਼ਮੀਰ ਅੱਜ ਆਜ਼ਾਦੀ ਚਾਹੁੰਦਾ ਹੈ।
ਸ਼ਾਇਦ, ਕਸ਼ਮੀਰੀ ਇਕ ਦਿਨ ਉਸੇ ਤਰ੍ਹਾਂ ਦਾ ਦਰਜਾ ਸਵੀਕਾਰ ਕਰ ਲੈਣਗੇ। ਸਮੱਸਿਆ ਏਨੀ ਗੁੰਝਲਦਾਰ ਹੈ ਕਿ ਛੋਟਾ ਜਿਹਾ ਬਦਲਾਅ ਵੀ ਵੱਡੀ ਆਫ਼ਤ ਲਿਆ ਸਕਦਾ ਹੈ। ਇਸ ਖ਼ਤਰੇ ਨੂੰ ਉਠਾਇਆ ਨਹੀਂ ਜਾ ਰਿਹਾ।
ਮੈਂ ਬੋਮਡਿਲਾ ਦਰੇ 'ਤੇ ਗਿਆ ਹਾਂ, ਜਿਥੋਂ ਦਲਾਈ ਲਾਮਾ ਨੇ ਰਾਜਨੀਤਕ ਸ਼ਰਨ ਲਈ ਭਾਰਤ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਦੇ ਦੇਸ਼ ਤਿੱਬਤ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ ਅਤੇ ਉਸ ਨੇ ਤਿੱਬਤ ਦੇ ਸੱਭਿਆਚਾਰ ਨੂੰ ਖ਼ਤਮ ਕਰ ਕੇ ਰੱਖ ਦਿੱਤਾ ਹੈ। ਚੀਨ ਨੇ ਇਥੇ ਸਮਾਜਵਾਦ ਥੋਪ ਦਿੱਤਾ ਹੈ ਅਤੇ ਦਲਾਈ ਲਾਮਾ ਅਤੇ ਉਨ੍ਹਾਂ ਦੇ ਬੌਧਿਕ ਮੱਠਾਂ ਪ੍ਰਤੀ ਕੋਈ ਸਤਿਕਾਰ ਨਹੀਂ ਦਿਖਾਇਆ। ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਨੇ ਉਸ ਸਮੇਂ ਦੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਤਿੱਬਤ 'ਤੇ ਚੀਨ ਦਾ ਅਧਿਕਾਰ ਨਹੀਂ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਸੀ ਜਤਾਇਆ, ਕਿਉਂਕਿ ਚੀਨ ਦੇ ਪ੍ਰੀਮੀਅਰ ਚੂ-ਇਨ ਲਾਈ ਨਾਲ ਉਨ੍ਹਾਂ ਦੇ ਵਿਅਕਤੀਗਤ ਪੱਧਰ 'ਤੇ ਚੰਗੇ ਸਬੰਧ ਸਨ। ਇਹ ਵੱਖਰੀ ਕਹਾਣੀ ਹੈ ਕਿ ਉਸ ਨੇ ਬਾਅਦ ਵਿਚ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਅਤੇ ਭਾਰਤ 'ਤੇ ਹਮਲਾ ਕਰ ਦਿੱਤਾ ਸੀ। ਚੀਨ ਨੇ ਭਾਰਤ ਦੇ ਹਜ਼ਾਰਾਂ ਕਿਲੋਮੀਟਰ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਖਾਲੀ ਕਰਨ ਦੀ ਅਜੇ ਤੱਕ ਕੋਈ ਇੱਛਾ ਨਹੀਂ ਜਤਾਈ।
ਤਿੱਬਤ ਨਾਲ ਵਿਸ਼ਵਾਸਘਾਤ ਦੀ ਹੋਰ ਕਹਾਣੀ ਹੈ। ਇਹ ਸੱਚ ਹੈ ਕਿ ਤਿੱਬਤ ਚੀਨ ਦੀ ਪ੍ਰਭੂਤਾ ਦੇ ਅੰਦਰ ਹੈ ਪਰ ਤਿੱਬਤ ਦੀ ਸੁਤੰਤਰਤਾ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਪ੍ਰਭੂਤਾ ਦਾ ਮਤਲਬ ਕਿਸੇ ਖ਼ੁਦਮੁਖ਼ਤਾਰ ਸੂਬੇ 'ਤੇ ਸਰਕਾਰ ਦਾ ਰਾਜਨੀਤਕ ਕੰਟਰੋਲ ਹੋਣਾ ਹੈ। ਪ੍ਰਭੂਤਾ ਦਾ ਮਤਲਬ ਕਿਸੇ ਹਿੱਸੇ 'ਤੇ ਕਬਜ਼ਾ ਕਰਨਾ ਨਹੀਂ ਹੁੰਦਾ। ਤਿੱਬਤ ਉਦੋਂ ਚੀਨ ਦਾ ਹਿੱਸਾ ਵੀ ਨਹੀਂ ਸੀ ਜਦੋਂ ਭਾਰਤ ਨੇ ਇਸ 'ਤੇ ਚੀਨ ਦੀ ਪ੍ਰਭੂਤਾ ਨੂੰ ਸਵੀਕਾਰ ਕਰ ਲਿਆ ਸੀ। ਬੀਜਿੰਗ ਨੇ ਫਿਰ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਜਦੋਂ ਉਸ ਨੇ ਲਹਾਸਾ ਵਿਚ ਦਲਾਈ ਲਾਮਾ ਦੇ ਰਹਿਣ ਨੂੰ ਮੁਸ਼ਕਿਲ ਬਣਾ ਦਿੱਤਾ ਸੀ। ਸਭ ਤੋਂ ਵੱਡਾ ਵਿਸ਼ਵਾਸਘਾਤ ਉਹ ਸੀ ਜਦੋਂ ਅੱਠ ਸਾਲ ਬਾਅਦ 1962 ਵਿਚ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ।
ਦਲਾਈ ਲਾਮਾ ਦੀ ਯਾਤਰਾ ਨੇ ਤਿੱਬਤ ਸਬੰਧੀ ਕੋਈ ਸ਼ੱਕ ਪੈਦਾ ਨਹੀਂ ਕੀਤੇ ਪਰ ਇਸ ਨੇ ਬੀਜਿੰਗ ਵਲੋਂ ਕੀਤੇ ਗਏ ਕਬਜ਼ੇ ਬਾਰੇ ਇਕ ਵਾਰ ਫਿਰ ਤੋਂ ਬਹਿਸ ਸ਼ੁਰੂ ਕਰਾ ਦਿੱਤੀ। ਚੀਨ ਨੇ ਇਸ ਦੌਰੇ ਨੂੰ 'ਭੜਕਾਹਟ' ਆਖਿਆ। ਇਸ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਦਲਾਈ ਲਾਮਾ ਦੀ ਯਾਤਰਾ ਦੋਵੇਂ ਦੇਸ਼ਾਂ ਦੇ ਸਾਧਾਰਨ ਰਿਸ਼ਤਿਆਂ ਨੂੰ ਪ੍ਰਭਾਵਿਤ ਕਰੇਗੀ। ਡੋਕਲਾਮ ਦੇ ਵਿਵਾਦ ਨਾਲ ਇਸ ਵਿਚ ਹੋਰ ਵਾਧਾ ਹੋਇਆ। ਇਸ ਦੇ ਬਾਵਜੂਦ ਭਾਰਤ ਆਪਣੇ ਸਥਾਨ 'ਤੇ ਡਟੇ ਰਹਿਣ 'ਚ ਸਫ਼ਲ ਰਿਹਾ।
ਅਸਲ ਵਿਚ ਭਾਰਤ ਨਾਲ ਚੀਨ ਦੀ ਸਮੱਸਿਆ ਦੀਆਂ ਜੜ੍ਹਾਂ ਅੰਗਰੇਜ਼ਾਂ ਵਲੋਂ ਕੀਤੀ ਗਈ ਹੱਦਬੰਦੀ ਵਿਚ ਹਨ। ਚੀਨ ਨੇ ਮੈਕਮੋਹਨ ਰੇਖਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਸੀਮਾ 'ਚ ਦਰਸਾਉਂਦੀ ਹੈ। ਇਸ ਖੇਤਰ ਵਿਚਲੀ ਹਰ ਇਕ ਸਰਗਰਮੀ ਨੂੰ ਚੀਨ ਸ਼ੱਕ ਦੇ ਨਜ਼ਰੀਏ ਨਾਲ ਵੇਖਦਾ ਹੈ। ਚੀਨ ਦੇ ਵਿਰੋਧ ਦੇ ਬਾਵਜੂਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਇਸ ਵਿਵਾਦਗ੍ਰਸਤ ਖੇਤਰ ਦਾ ਦੌਰਾ ਦੱਸਦਾ ਹੈ ਕਿ ਨਵੀਂ ਦਿੱਲੀ ਸੰਘਰਸ਼ ਲਈ ਤਿਆਰ ਹੈ, ਜੇਕਰ ਭਾਰਤ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। 1962 ਵਿਚ ਲੜਾਈ ਦੌਰਾਨ ਭਾਰਤੀ ਸੈਨਿਕਾਂ ਕੋਲ ਪਹਾੜਾਂ 'ਚ ਯੁੱਧ ਕਰਨ ਲਈ ਬੂਟ ਵੀ ਨਹੀਂ ਸਨ। ਜਦ ਕਿ ਹੁਣ ਭਾਰਤ ਨੂੰ ਇਕ ਸ਼ਕਤੀ ਮੰਨਿਆ ਜਾਂਦਾ ਹੈ।
ਅਜਿਹਾ ਲਗਦਾ ਹੈ ਕਿ ਚੀਨ ਭਾਰਤ ਦੇ ਸਬਰ ਨੂੰ ਤੋੜਨ ਤੱਕ ਉਕਸਾਉਂਦਾ ਰਹੇਗਾ। ਜਦੋਂ ਯੁੱਧ ਨਹੀਂ ਕਰਨਾ ਤਾਂ ਚੀਨ ਕੋਲ ਇਹੋ ਬਦਲ ਰਹਿ ਜਾਂਦਾ ਹੈ। ਭਾਰਤ ਸਾਹਮਣੇ ਅਜਿਹੀ ਸਥਿਤੀ ਹੈ ਕਿ ਬਿਨਾਂ ਜੰਗ ਕੀਤਿਆਂ ਇਸ ਦਾ ਜਵਾਬ ਕਿਵੇਂ ਦਿੱਤਾ ਜਾਵੇ?
ਬੀਜਿੰਗ ਭਾਰਤ ਨਾਲ 'ਹਿੰਦੀ ਚੀਨੀ ਭਾਈ ਭਾਈ' ਵਾਲੇ ਦ੍ਰਿਸ਼ ਨੂੰ ਵਾਪਸ ਲਿਆਉਣਾ ਚਾਹੁੰਦਾ ਹੈ। ਨਵੀਂ ਦਿੱਲੀ ਵਲੋਂ ਬੀਜਿੰਗ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰ ਉਸ ਸਮੇਂ ਜਦੋਂ ਚੀਨ ਭਾਰਤ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਰਿਹਾ ਹੋਵੇ। ਚੀਨ ਨੇ ਨਿਪਾਲ ਨੂੰ ਬਹੁਤ ਵੱਡਾ ਕਰਜ਼ ਦਿੱਤਾ ਹੈ। ਜਿਹੜੀ ਬੰਦਰਗਾਹ ਉਹ ਸ੍ਰੀਲੰਕਾ ਵਿਚ ਬਣਾ ਰਿਹਾ ਹੈ, ਉਸ 'ਤੇ ਵੀ ਚੀਨ ਦੇ ਹੀ ਨਿਰਦੇਸ਼ ਚਲਦੇ ਹਨ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਸ਼ੇਖ ਖੁਸ਼ ਹਨ ਕਿ ਚੀਨ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਯੁੱਧ ਤੋਂ ਬਿਨਾਂ ਭਾਰਤ ਕੋਲ ਕਈ ਹੋਰ ਵੀ ਬਦਲ ਹਨ। ਤਾਈਵਾਨ ਇਕ ਰੰਗ ਦਾ ਪੱਤਾ ਹੈ। ਇਹ ਦੋ ਚੀਨ ਬਣਾਉਣ ਦੀ ਬਹਿਸ ਨੂੰ ਸ਼ੁਰੂ ਕਰ ਸਕਦਾ ਹੈ। ਅੱਤਵਾਦ 'ਤੇ ਸਵਾਲ ਹਰ ਸਮੇਂ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੀਨੀ ਨੇਤਾ ਨਾਲ ਸਹਿਮਤ ਹਨ ਕਿ ਅੱਤਵਾਦ ਦੋਵੇਂ ਦੇਸ਼ਾਂ ਦੀ ਸਾਂਝੀ ਸਮੱਸਿਆ ਹੈ। ਚੀਨ ਵਿਚ ਰਹਿਣ ਵਾਲੀ ਮੁਸਲਿਮ ਆਬਾਦੀ ਦਾ ਇਕ ਹਿੱਸਾ ਜ਼ੋਰ ਦਿਖਾਉਣ ਲੱਗਾ ਹੈ। ਚੀਨ ਦੇ ਨੇਤਾ ਇਸ ਬਗ਼ਾਵਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਚੀਨ ਦੇ ਮੁਸਲਮਾਨ ਕਰ ਰਹੇ ਹਨ, ਉਸ ਨੂੰ ਦੂਸਰੇ ਮੁਲਕਾਂ ਦੇ ਮੁਸਲਮਾਨਾਂ ਦਾ ਸਮਰਥਨ ਹੈ। ਫਿਰ ਵੀ ਚੀਨ ਨੂੰ ਗੈਰ-ਮੁਸਲਿਮ ਦੇਸ਼ਾਂ ਦੀ ਸਹਾਇਤਾ ਮਿਲੇਗੀ, ਕਿਉਂਕਿ ਅੱਤਵਾਦ ਨੂੰ ਮੁਸਲਿਮ ਕੱਟੜਪੁਣੇ ਵਜੋਂ ਦੇਖਿਆ ਜਾਂਦਾ ਹੈ।

E. mail : This e-mail address is being protected from spam bots, you need JavaScript enabled to view it

 
< Prev   Next >

Advertisements