:: ਕਾਂਗਰਸ ਸੰਚਾਲਨ ਕਮੇਟੀ ਦੀ ਬੈਠਕ ਸ਼ੁਰੂ   :: ਪੀ.ਐੱਨ.ਬੀ. ਘੁਟਾਲਾ: ਕਾਂਗਰਸ ਨੇ ਮੋਦੀ, ਭਾਜਪਾ ਨੇ ਰਾਹੁਲ-ਸਿੰਘਵੀ ਨੂੰ ਘੇਰਿਆ   :: PNB ਘੋਟਾਲੇ ਤੋਂ ਬਾਅਦ ਹੁਣ ਕਾਨਪੁਰ 'ਚ ਹੋਇਆ 500 ਕਰੋੜ ਦਾ ਘੋਟਾਲਾ   :: ਭਾਰਤ ਵੱਲੋਂ ਫੌਜ ਨੂੰ ਸਰਹੱਦ 'ਤੇ ਖੁੱਲ੍ਹੀ ਛੁੱਟੀ   :: ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ- ਸੁਪਰੀਮ ਕੋਰਟ   :: PNB ਘੋਟਾਲਾ : ਸੋਸ਼ਲ ਮੀਡੀਆ 'ਤੇ ਇੰਝ ਉੱਡ ਰਿਹੈ ਨੀਰਵ ਮੋਦੀ ਦਾ ਮਜ਼ਾਕ   :: ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲਾ : ਵੀਰਭੱਦਰ ਦੀਆਂ ਵਧੀਆਂ ਮੁਸ਼ਕਿਲਾਂ, ਵਕਮੁੱਲਾ ਗ੍ਰਿਫਤਾਰ   :: ਮੋਦੀ ਨੇ ਭਾਰਤ ਨੂੰ ਲੁੱਟਿਆ : ਰਾਹੁਲ   :: ਪੁਲਾੜ 'ਚ ਭਾਰਤੀ ਮਨੁੱਖ ਨੂੰ ਭੇਜਣ ਲਈ ਤਿਆਰ ISRO   :: ਫੂਲਪੁਰ ਉਪ ਚੋਣ 'ਚ ਪ੍ਰਿਯੰਕਾ ਹੋਵੇਗੀ ਕਾਂਗਰਸੀ ਉਮੀਦਵਾਰ!   :: ਮਰ ਚੁਕੇ ਬੇਟੇ ਦਾ ਸੀਮੇਨ ਇਸਤੇਮਾਲ ਕਰ ਕੇ ਬਣੇ ਦਾਦਾ-ਦਾਦੀ   :: ਸੀ.ਐੈੱਮ. ਨੇ ਅਜਮੇਰ ਸ਼ਰੀਫ ਪਹੁੰਚ ਕੇ ਅਮਨ ਅਤੇ ਸ਼ਾਂਤੀ ਦੀ ਮੰਗੀ ਦੁਆ   :: ਪੀ.ਐੱਨ.ਬੀ. ਘੁਟਾਲਾ: ਕੇਜਰੀਵਾਲ ਨੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ   :: ਪ੍ਰਧਾਨ ਮੰਤਰੀ ਮੋਦੀ ਦੇ ਅਰੁਣਾਚਲ ਦੌਰੇ 'ਤੇ ਭੜਕਿਆ ਚੀਨ   :: 15 ਸਾਲ ਪੁਰਾਣੇ ਵਾਹਨ ਹੋਣਗੇ ਕਬਾੜ 'ਚ ਤਬਦੀਲ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੰਟਾ ਘਰ ਡਿਓਢੀ ਦੀ ਦਿੱਖ ਸੰਵਾਰਨ ਦਾ ਲਿਆ ਫੈਸਲਾ PRINT ਈ ਮੇਲ
gha.jpgਅੰਮ੍ਰਿਤਸਰ -26ਨਵੰਬਰ(ਮੀਡੀ,ਦੇਸਪੰਜਾਬ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀ ਦਿੱਖ ਨੂੰ ਸੁਧਾਰਨ ਤੋਂ ਮਗਰੋਂ ਹੁਣ ਘੰਟਾ ਘਰ ਡਿਓਢੀ ਦੀ ਦਿੱਖ ਸੰਵਾਰਨ ਦਾ ਫੈਸਲਾ ਲਿਆ ਗਿਆ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਇਹ ਕਾਰ ਸੇਵਾ 28 ਨਵੰਬਰ ਨੂੰ ਆਰੰਭ
ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ, ਜੋ ਮਾਹਿਰਾਂ ਦੀ ਮਦਦ ਨਾਲ ਸੇਵਾ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਕਾਰ ਸੇਵਾ ਦੌਰਾਨ ਦਰਸ਼ਨੀ ਡਿਓਢੀ 'ਚੋਂ ਕੇਂਦਰੀ ਸਿੱਖ ਅਜਾਇਬ ਘਰ ਲਈ ਜਾਂਦੀਆਂ ਦੋ ਪੌੜੀਆਂ ਨੂੰ ਬੰਦ ਕੀਤਾ ਜਾਵੇਗਾ। ਇਸ ਦਾ ਫਰਸ਼ ਨਵਾਂ ਤਿਆਰ ਕੀਤਾ ਜਾਵੇਗਾ ਤੇ ਡਿਓਢੀ ਦੀ ਛੱਤ ਹੇਠਾਂ ਵੀ ਮੀਨਾਕਾਰੀ ਕੀਤੀ ਜਾਵੇਗੀ। ਇਸ ਦੇ ਪੰਜ ਗੁੰਬਦਾਂ 'ਚੋਂ ਮੁੱਖ ਗੁੰਬਦ 'ਤੇ ਸੋਨੇ ਦਾ ਕਲਸ਼ ਲੱਗੇਗਾ ਤੇ ਗੁੰਬਦਾਂ ਦੀ ਮੁਰੰਮਤ ਹੋਵੇਗੀ ਤੇ ਨਵੀਂ ਸੀਲਿੰਗ ਵੀ ਲੱਗੇਗੀ।
ਇਸ ਦੇ ਨਾਲ ਹੀ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਵੀ ਡਿਓਢੀ ਦੇ ਦੋਵੇਂ ਪਾਸੇ ਲਿਫਟ ਦਾ ਪ੍ਰਬੰਧ ਵੀ ਹੋਵੇਗਾ। ਇਨ੍ਹਾਂ ਲਿਫਟਾਂ ਨੂੰ ਉਪਰ ਕੇਂਦਰੀ ਸਿੱਖ ਅਜਾਇਬ ਘਰ ਨਾਲ ਜੋੜਿਆ ਜਾਵੇਗਾ ਤੇ ਇਹ ਲਿਫਟ ਦੋ ਪਾਸੇ ਖੁੱਲਣ ਵਾਲੀ ਹੋਵੇਗੀ। ਲਿਫਟਾਂ ਦੀ ਸ਼ੁਰੂਆਤ ਨਾਲ ਵੀਲ੍ਹ ਚੇਅਰ 'ਤੇ ਮੱਥਾਂ ਟੇਕਣ ਜਾਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਲ ਨਹੀਂ ਅਵੇਗੀ।
 
< Prev   Next >

Advertisements

Advertisement

Advertisement