:: ਕਾਂਗਰਸ ਸੰਚਾਲਨ ਕਮੇਟੀ ਦੀ ਬੈਠਕ ਸ਼ੁਰੂ   :: ਪੀ.ਐੱਨ.ਬੀ. ਘੁਟਾਲਾ: ਕਾਂਗਰਸ ਨੇ ਮੋਦੀ, ਭਾਜਪਾ ਨੇ ਰਾਹੁਲ-ਸਿੰਘਵੀ ਨੂੰ ਘੇਰਿਆ   :: PNB ਘੋਟਾਲੇ ਤੋਂ ਬਾਅਦ ਹੁਣ ਕਾਨਪੁਰ 'ਚ ਹੋਇਆ 500 ਕਰੋੜ ਦਾ ਘੋਟਾਲਾ   :: ਭਾਰਤ ਵੱਲੋਂ ਫੌਜ ਨੂੰ ਸਰਹੱਦ 'ਤੇ ਖੁੱਲ੍ਹੀ ਛੁੱਟੀ   :: ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ- ਸੁਪਰੀਮ ਕੋਰਟ   :: PNB ਘੋਟਾਲਾ : ਸੋਸ਼ਲ ਮੀਡੀਆ 'ਤੇ ਇੰਝ ਉੱਡ ਰਿਹੈ ਨੀਰਵ ਮੋਦੀ ਦਾ ਮਜ਼ਾਕ   :: ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲਾ : ਵੀਰਭੱਦਰ ਦੀਆਂ ਵਧੀਆਂ ਮੁਸ਼ਕਿਲਾਂ, ਵਕਮੁੱਲਾ ਗ੍ਰਿਫਤਾਰ   :: ਮੋਦੀ ਨੇ ਭਾਰਤ ਨੂੰ ਲੁੱਟਿਆ : ਰਾਹੁਲ   :: ਪੁਲਾੜ 'ਚ ਭਾਰਤੀ ਮਨੁੱਖ ਨੂੰ ਭੇਜਣ ਲਈ ਤਿਆਰ ISRO   :: ਫੂਲਪੁਰ ਉਪ ਚੋਣ 'ਚ ਪ੍ਰਿਯੰਕਾ ਹੋਵੇਗੀ ਕਾਂਗਰਸੀ ਉਮੀਦਵਾਰ!   :: ਮਰ ਚੁਕੇ ਬੇਟੇ ਦਾ ਸੀਮੇਨ ਇਸਤੇਮਾਲ ਕਰ ਕੇ ਬਣੇ ਦਾਦਾ-ਦਾਦੀ   :: ਸੀ.ਐੈੱਮ. ਨੇ ਅਜਮੇਰ ਸ਼ਰੀਫ ਪਹੁੰਚ ਕੇ ਅਮਨ ਅਤੇ ਸ਼ਾਂਤੀ ਦੀ ਮੰਗੀ ਦੁਆ   :: ਪੀ.ਐੱਨ.ਬੀ. ਘੁਟਾਲਾ: ਕੇਜਰੀਵਾਲ ਨੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ   :: ਪ੍ਰਧਾਨ ਮੰਤਰੀ ਮੋਦੀ ਦੇ ਅਰੁਣਾਚਲ ਦੌਰੇ 'ਤੇ ਭੜਕਿਆ ਚੀਨ   :: 15 ਸਾਲ ਪੁਰਾਣੇ ਵਾਹਨ ਹੋਣਗੇ ਕਬਾੜ 'ਚ ਤਬਦੀਲ : ਗਡਕਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕਾ 'ਚ ਗ੍ਰੀਨ ਕਾਰਡ ਹਾਸਲ ਕਰਨਾ ਨਹੀਂ ਹੋਵੇਗਾ ਸੌਖਾਲਾ, ਦੇਣੀ ਪਵੇਗੀ ਇੰਨੀਂ ਰਕਮ PRINT ਈ ਮੇਲ
usa_29_n.jpgਵਾਸ਼ਿੰਗਟਨ -29ਨਵੰਬਰ(ਮੀਡੀ,ਦੇਸਪੰਜਾਬ)-ਅਮਰੀਕਾ ਸਰਕਾਰ ਵਲੋਂ ਈ.ਬੀ.-5 ਵੀਜ਼ਾ ਯੋਜਨਾ ਅਧੀਨ ਪਰਿਵਾਰ ਗ੍ਰੀਨ ਕਾਰਡ ਲਈ ਨਿਵੇਸ਼ ਦੀ ਹੱਦ 5 ਲੱਖ ਡਾਲਰ ਤੋਂ ਵਧਾ ਕੇ 9 ਲੱਖ ਡਾਲਰ (5 ਕਰੋੜ 79 ਲੱਖ ਰੁਪਏ ਲਗਭਗ) ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ 8 ਦਸੰਬਰ ਤੋਂ ਨਵੇਂ ਨਿਯਮ ਲਾਗੂ ਹੋ ਸਕਦੇ ਹਨ।
ਤੈਅਸ਼ੁਤਾ ਰਕਮ ਨਿਵੇਸ਼ ਕਰਨ ਤੋਂ ਬਾਅਦ ਵੀ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਹੈ ਕਿਉਂਕਿ 2016 'ਚ 34 ਫੀਸਦੀ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ। 1990 'ਚ ਸ਼ੁਰੂ ਕੀਤੀ ਗਈ ਈ.ਬੀ.-5 ਵੀਜ਼ਾ ਯੋਜਨਾ ਤਹਿਤ ਮੌਜੂਦਾ ਸਮੇਂ 'ਚ ਘੱਟੋ ਘੱਟ 5 ਲੱਖ ਅਮਰੀਕੀ ਡਾਲਰ ਦੇ ਨਿਵੇਸ਼ ਰਾਹੀ ਪਰਿਵਾਰ ਸਮੇਤ ਗ੍ਰੀਨ ਕਾਰਡ ਹਾਸਲ ਕੀਤਾ ਜਾ ਸਕਦਾ ਹੈ। ਅਮਰੀਕਾ ਪੁੱਜਣ 'ਤੇ ਇਕੋ ਇਕ ਸ਼ਰਤ 10 ਜਾਣਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਹੁੰਦੀ ਹੈ। 2016 ਤਕ ਇਸ ਵੀਜ਼ਾ ਯੋਜਨਾ ਤਹਿਤ 66 ਹਜ਼ਾਰ ਦੇ ਲਗਭਗ ਪ੍ਰਵਾਸੀਆਂ ਨੂੰ ਗ੍ਰੀਨ ਕਾਰਜ ਜਾਰੀ ਕੀਤੇ ਗਏ।
ਦੂਜੇ ਪਾਸੇ ਭਾਰਤੀ ਲੋਕਾਂ ਦ ਇਸ ਵੀਜ਼ਾ ਪ੍ਰੋਗਰਾਮ ਪ੍ਰਤੀ ਦਿਲਚਸਪੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ 2016 'ਚ ਭਾਰਤੀਆਂ ਵੱਲੋਂ ਦਾਖਲ ਅਰਜ਼ੀਆਂ 'ਚ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ। 2017-18 'ਚ ਇਹ ਅੰਕੜਾ 650 ਤੱਕ ਪੁੱਜਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ। ਐਡਵਾਂਸਡ ਡਿਗਰੀ ਵਾਲੀ ਈ.ਬੀ-2 ਵੀਜ਼ਾ ਯੋਜਨਾ ਜਿਸ ਅਧੀਨ ਭਾਰਤੀ ਲੋਕਾਂ ਨੂੰ ਅਮਰੀਕੀ ਵੀਜ਼ਾ ਹਾਸਲ ਕਰਨ ਲਈ 9 ਸੀਲ ਦੀ ਉਡੀਕ ਕਰਨੀ ਪੈ ਰਹੀ ਹੈ ਜਦਕਿ ਈ.ਬੀ.-3 ਵੀਜ਼ਾ ਯੋਜਨਾ ਜਿਸ ਅਧੀਨ ਹੁਨਰਮੰਦ ਕਾਮਿਆਂ ਨੂੰ ਇੰਮੀਗ੍ਰੇਸ਼ਨ ਦਿੱਤੀ ਜਾਂਦੀ ਹੈ, ਤਹਿਤ ਉਡੀਕ ਸਮਾਂ 11 ਸਾਲ ਦੇ ਲਗਭਗ ਦੱਸਿਆ ਗਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ 'ਚ ਵਿਦੇਸ਼ੀ ਨਿਵੇਸ਼ ਆਕਰਸ਼ਤ ਕਰਨ ਵਾਲੀ ਇਕਾਈ ਯੂ.ਐੱਸ. ਇੰਮੀਗ੍ਰੇਸ਼ਨ ਫੰਡ ਨੇ ਆਉਂਦੇ ਸਵਾ ਸਾਲ ਦੌਰਾਨ 250 ਭਾਰਤੀਆਂ ਨੂੰ ਈ.ਬੀ.-5 ਪ੍ਰੋਗਰਾਮ ਤਹਿਤ ਗ੍ਰੀਨ ਕਾਰਡ ਜਾਰੀ ਕਰਨ ਦਾ ਟੀਚਾ ਮਿੱਥਿਆ ਹੈ। ਇੰਮੀਗ੍ਰੇਸ਼ਨ ਫੰਡ ਆਉਂਦੇ ਸਵਾ ਸਾਲ ਦੌਰਾਨ ਵਿਦੇਸ਼ੀ ਨਿਵੇਸ਼ ਦੇ ਰੂਪ 'ਚ ਭਾਰਤ ਤੋਂ 125 ਮਿਲੀਅਨ ਡਾਲਰ ਆਉਣ ਦੀ ਉਮੀਦ ਹੈ।
 
< Prev   Next >

Advertisements

Advertisement

Advertisement