:: ਕਾਂਗਰਸ 'ਚ ਔਰਤਾਂ ਦੀ ਭੂਮਿਕਾ ਵਧਾਈ ਜਾਵੇਗੀ- ਰਾਹੁਲ   :: ਰਿਪਬਲਿਕ ਡੇਅ ਪਰੇਡ 'ਚ ਸ਼ਾਮਿਲ ਹੋਣਗੇ 10 ਦੇਸਾਂ ਦੇ ਪ੍ਰਤੀਨਿਧੀ   :: ਰਾਜੀਵ ਹੱਤਿਆਕਾਂਡ: ਸੁਣਵਾਈ 24 ਜਨਵਰੀ ਤੱਕ ਮੁਲਤਵੀ   :: ਜੰਮੂ ਕਸ਼ਮੀਰ : ਅਗਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਫਾਰੂਖ ਅਬਦੁੱਲਾ ਨੇ ਦਿੱਤਾ ਬਿਆਨ   :: ਸੰਸਦ ਅੱਤਵਾਦੀ ਹਮਲੇ ਦੀ 16ਵੀਂ ਬਰਸੀ: ਮੋਦੀ-ਮਨਮੋਹਨ ਨੇ ਇਕ-ਦੂਜੇ ਨੂੰ ਦੇਖ ਜੋੜੇ ਹੱਥ   :: ਰੇਲਵੇ ਟੇਂਡਰ ਘੱਪਲਾ: ਸੀ.ਬੀ.ਆਈ ਵੱਲੋਂ ਮਿਲ ਸਕਦਾ ਹੈ ਲਾਲੂ ਪਰਿਵਾਰ ਨੂੰ ਵੱਡਾ ਝਟਕਾ   :: ਪਿਛਲੇ 3 ਦਿਨਾਂ ਤੋਂ ਜੰਮੂ-ਕਸ਼ਮੀਰ ਹਾਈਵੇ ਬੰਦ   :: ਸੁਸ਼ਮਾ ਸਵਰਾਜ ਨੇ 6 ਪਾਕਿ ਨਾਗਰਿਕਾਂ ਦੇ ਮੈਡੀਕਲ ਵੀਜ਼ੇ ਨੂੰ ਦਿੱਤੀ ਮਨਜ਼ੂਰੀ   :: ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਸਾਰੇ ਦਲਾਂ ਦੀ ਬੈਠਕ   :: ਅਦਾਲਤ ਨੇ ਜੇਤਲੀ ਦੇ ਉੱਤਰ ਨੂੰ ਅਸਵੀਕਾਰ ਕਰਨ ਸੰਬੰਧੀ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ   :: ਹੋ ਜਾਓ ਤਿਆਰ, ਕੱਲ ਰਾਤ 10 ਵਜੇ ਆਸਮਾਨ 'ਚ ਦਿੱਸੇਗਾ ਅਦਭੁੱਤ ਨਜ਼ਾਰਾ   :: ਦਾਗੀ ਆਗੂਆਂ ਖਿਲਾਫ ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ   :: ਤਾਂ ਇਸ ਕਾਰਨ ਵਿਗੜਿਆ ਧਰਤੀ ਦਾ ਸੰਤੁਲਨ, ਲੱਗ ਰਹੇ ਹਨ ਝਟਕੇ   :: ਸਾਧਵੀ ਯੌਨ ਸੋਸ਼ਣ ਮਾਮਲਾ : ਰਾਮ ਰਹੀਮ ਨੇ CBI ਅਦਾਲਤ 'ਚ ਜਮਾ ਕਰਵਾਈ ਜੁਰਮਾਨਾ ਰਾਸ਼ੀ   :: 'ਭ੍ਰਿਸ਼ਟਾਚਾਰ-ਮੁਕਤ ਭਾਰਤ' ਦਾ ਮੋਦੀ ਸਰਕਾਰ ਦਾ ਨਾਅਰਾ ਖੋਖਲਾ : ਅੰਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ 'ਤੇ ਸੁਪਰੀਮ ਕੋਰਟ ਜਾਣਗੇ ਬੈਂਸ PRINT ਈ ਮੇਲ
bains.jpgਚੰਡੀਗੜ -06ਦਿਸੰਬਰ(ਮੀਡੀ,ਦੇਸਪੰਜਾਬ)- ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ 'ਤੇ ਹੁਣ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਸੀਨੀਅਰ ਵਕੀਲਾਂ ਨਾਲ ਸਲਾਹ ਕਰ ਲਈ ਹੈ ਤੇ ਸੁਪਰੀਮ ਕੋਰਟ 'ਚ
ਬੁੱਧਵਾਰ ਨੂੰ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਾਇਰ ਕੀਤੀ ਜਾਏਗੀ। ਬੈਂਸ ਦਾ ਦੋਸ਼ ਹੈ ਕਿ ਕਾਂਗਰਸ ਜਾਣ-ਬੁੱਝ ਕੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਲਟਕਾ ਰਹੀ ਹੈ ਕਿਉਂਕਿ ਉਸ ਪਾਰਟੀ ਦਾ ਲੁਧਿਆਣਾ 'ਚ ਜਨ-ਆਧਾਰ ਨਹੀਂ ਹੈ ਤੇ ਇਸ ਲਈ ਉਹ ਇਸ ਨਿਗਮ 'ਚ ਮੇਅਰ ਬਣਾਉਣ ਦੀ ਸਥਿਤੀ 'ਚ ਨਹੀਂ ਹੋਵੇਗੀ। ਇਹੋ ਕਾਰਨ ਹੈ ਕਿ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ 'ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੈ ਪਰ ਲੁਧਿਆਣਾ 'ਚ ਬੈਂਸ ਭਰਾਵਾਂ ਦਾ ਝੰਡਾ ਲਹਿਰਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਤਿੰਨੇ ਨਗਰ ਨਿਗਮਾਂ ਦੇ ਚੋਣ ਨਤੀਜਿਆਂ ਨਾਲ ਲੁਧਿਆਣਾ ਨਗਰ ਨਿਗਮ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਤਹਿਤ ਲੁਧਿਆਣਾ ਦੀਆਂ ਚੋਣਾਂ ਟਾਲੀਆਂ ਗਈਆਂ ਹਨ ਜਦੋਂਕਿ ਚਾਰੇ ਨਗਰ ਨਿਗਮਾਂ ਦੀਆਂ ਚੋਣਾਂ ਇਕ ਹੀ ਸਮੇਂ ਡਿਊ ਸਨ।   ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਜਾਂ ਤਾਂ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵੀ ਬਾਕੀ ਤਿੰਨ ਨਗਰ ਨਿਗਮਾਂ ਦੇ ਨਾਲ ਕਰਵਾਈਆਂ ਜਾਣ ਜਾਂ ਬਾਕੀ ਤਿੰਨੇ ਨਗਰ ਨਿਗਮਾਂ ਦੀਆਂ ਚੋਣਾਂ ਵੀ ਟਾਲ ਦਿੱਤੀਆਂ ਜਾਣ। ਬੈਂਸ ਦਾ ਕਹਿਣਾ ਹੈ ਕਿ ਜਦੋਂ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਗੁਜਰਾਤ ਚੋਣਾਂ ਕਾਰਨ ਇਕ ਮਹੀਨੇ ਤਕ ਰੋਕੇ ਜਾ ਸਕਦੇ ਹਨ ਤਾਂ ਫਿਰ ਲੋਕਤੰਤਰਿਕ ਪ੍ਰਣਾਲੀ ਦੇ ਆਧਾਰ 'ਤੇ ਨਗਰ ਨਿਗਮਾਂ ਦੇ ਮਾਮਲੇ 'ਚ ਦੋਹਰਾ ਮਾਪਦੰਡ ਕਿਉਂ? 
ਜਾਣਕਾਰਾਂ ਦਾ ਕਹਿਣਾ ਹੈ ਕਿ ਤਿੰਨਾਂ ਨਗਰ ਨਿਗਮਾਂ 'ਚ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਣ ਦੇ ਬਾਅਦ ਰੋਕ ਤਾਂ ਸੰਭਵ ਨਹੀਂ ਪਰ ਬੈਂਸ ਇਸ ਗੱਲ ਦੀ ਉਮੀਦ ਤਾਂ ਲਗਾ ਸਕਦੇ ਹਨ ਕਿ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਹੋਣ ਤਕ ਤਿੰਨੇ ਨਗਰ ਨਿਗਮਾਂ ਦੇ ਚੋਣ ਨਤੀਜਿਆਂ ਦੇ ਐਲਾਨ 'ਤੇ ਰੋਕ ਲੱਗ ਜਾਏ।
 
< Prev   Next >

Advertisements

Advertisement

Advertisement