:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
'ਉੱਤਰ ਕੋਰੀਆ ਕਰ ਰਿਹੈ ਅਮਰੀਕਾ ਨੂੰ ਬਲੈਕਮੇਲ' PRINT ਈ ਮੇਲ
u_koria.jpgਨਵੀਂ ਦਿੱਲੀ-13ਦਸੰਬਰ-(ਮੀਡੀਆ,ਦੇਸਪੰਜਾਬ)- ਅਮਰੀਕਾ ਉੱਤਰ ਕੋਰੀਆ ਨਾਲ ਬਿਨਾਂ ਸ਼ਰਤ ਦੇ ਗੱਲਬਾਤ ਕਰਨ ਲਈ ਤਿਆਰ ਹੈ। ਇਹ ਪੇਸ਼ਕਸ਼ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕੀਤੀ ਹੈ। ਅਮਰੀਕਾ ਇਸ ਤੋਂ ਪਹਿਲਾਂ ਕਹਿੰਦਾ ਰਿਹਾ ਹੈ ਕਿ ਜਦੋਂ ਤੱਕ ਉੱਤਰ ਕੋਰੀਆ ਆਪਣਾ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਨਹੀਂ ਛੱਡਦਾ,
ਉਸ ਨਾਲ ਗੱਲਬਾਤ ਨਹੀਂ ਹੋਵੇਗੀ ਪਰ ਹੁਣ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਦੇ ਇਸ ਬਿਆਨ ਨੂੰ ਉੱਤਰ ਕੋਰੀਆ 'ਤੇ ਅਮਰੀਕੀ ਨੀਤੀ 'ਚ ਵੱਡੇ ਬਦਲਾਅ ਦੇ ਰੂਪ 'ਤ ਦੇਖਿਆ ਜਾ ਰਿਹਾ ਹੈ।ਅਮਰੀਕਾ ਤੇ ਉੱਤਰ ਕੋਰੀਆ ਵਿਚਾਲੇ ਇਸ ਦੌਰਾਨ ਦੋ ਗੱਲਾਂ ਦੇਖਣ ਨੂੰ ਮਿਲਿਆਂ ਹਨ। ਪਹਿਲਾਂ ਕੂਟਨੀਤਿਕ ਕੋਸ਼ਿਸ਼ਾਂ ਦਾ ਇਕੋ ਮਕਸਦ ਸੀ ਕਿ ਉੱਤਰ ਕੋਰੀਆ ਆਪਣੇ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰੇ ਪਰ ਹੁਣ ਉਨ੍ਹਾਂ ਦਾ ਹਥਿਆਰ ਪ੍ਰੋਗਰਾਮ ਵਿਗਿਆਨਕ ਤੇ ਤਕਨੀਕੀ ਲਿਹਾਜ਼ ਨਾਲ ਪਿਛਲੇ ਸਾਲ ਤੋਂ ਬਹੁਤ ਵਿਕਸਿਤ ਹੋ ਚੁੱਕਾ ਹੈ। ਉੱਤਰ ਕੋਰੀਆ ਦਾ ਹਥਿਆਰ ਪ੍ਰੋਗਰਾਮ ਪਹਿਲਾਂ ਦੀ ਤੁਲਨਾ 'ਚ ਹੁਣ ਜ਼ਿਆਦਾ ਦੂਰ ਤੱਕ ਤੇ ਅਚੂਕ ਮਾਰ ਕਰ ਸਕਦਾ ਹੈ। ਅਮਰੀਕਾ ਦੇ ਪੱਛਮੀ ਤੱਟ ਹੁਣ ਉੱਤਰ ਕੋਰੀਆ ਦੀ ਮਾਰਕ ਸਮਰਥਾ ਦੀ ਰੇਂਜ 'ਚ ਹਨ।
ਅਮਰੀਕਾ ਮਜਬੂਰਨ ਅਜਿਹੇ ਹਲਾਤਾਂ 'ਚ ਫੱਸ ਗਿਆ ਹੈ, ਜਿਥੇ ਉਹ ਜੰਗ ਵੀ ਨਹੀਂ ਛੇੜ ਸਕਦਾ ਤੇ ਜੇਕਰ ਜੰਗ ਛਿੜ ਗਈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉੱਤਰ ਕੋਰੀਆ ਗੁਆਮ ਜਾਂ ਅਲਾਸਕਾ ਵਰਗੇ ਅਮਰੀਕੀ ਟਿਕਾਣਿਆਂ 'ਤੇ ਹਮਲਾ ਕਰ ਦੇਵੇ ਹੈ। ਇਸੇ ਕਾਰਨ ਅਮਰੀਕਾ ਨੂੰ ਮਜਬੂਰਨ ਹਕੀਕਤ ਨੂੰ ਕਬੂਲ ਕਰਨਾ ਪੈ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਅਮਰੀਕਾ 'ਤੇ ਦੱਖਣੀ ਕੋਰੀਆ ਵਾਲੇ ਪਾਸਿਓਂ ਬਹੁਤ ਦਬਾਅ ਪੈ ਰਿਹਾ ਹੈ। ਦੱਖਣੀ ਕੋਰੀਆ ਅਮਰੀਕਾ ਨੂੰ ਕਹਿ ਰਿਹਾ ਹੈ ਕਿ ਡੋਨਾਲਡ ਟਰੰਪ ਉੱਤਰ ਕੋਰੀਆ 'ਤੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ 'ਚ ਨਰਮੀ ਲਿਆਵੇ। ਦੱਖਣੀ ਕੋਰੀਆ ਨੂੰ ਡਰ ਹੈ ਕਿ ਜੇਕਰ ਜੰਗ ਛਿੜ ਗਈ ਤਾਂ ਕੁਝ ਹੀ ਪਲਾਂ 'ਚ ਲੱਖਾਂ ਲੋਕ ਮਾਰੇ ਜਾ ਸਕਦੇ ਹਨ।
ਇਹੀ ਵੱਡੇ ਦੋ ਕਾਰਨ ਹਨ, ਜਿਸ ਕਾਰਨ ਰੇਕਸ ਟਿਲਰਸਨ ਇਹ ਚਾਹ ਰਹੇ ਹਨ ਕਿ ਅਮਰੀਕਾ ਦੀ ਉੱਤਰ ਕੋਰੀਆ ਨਾਲ ਬਿਨਾਂ ਸ਼ਰਤ ਗੱਲਬਾਤ ਹੋਵੇ। ਅਮਰੀਕਾ ਉੱਤਰ ਕੋਰੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਗੱਲਬਾਤ ਨਾਲ ਦੋਵਾਂ ਦੇਸ਼ਾਂ ਦਾ ਫਾਇਦਾ ਹੋ ਸਕਦਾ ਹੈ। ਇਹ ਇਕ ਤਰ੍ਹਾਂ ਨਾਲ ਅਮਰੀਕਾ ਦੇ ਲਈ ਇਜੱਤ ਬਚਾਉਣ ਦਾ ਰਸਤਾ ਵੀ ਹੈ। ਦੂਜੇ ਸ਼ਬਦਾਂ 'ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਉੱਤਰ ਕੋਰੀਆ ਲਾਂਗ ਟਰਮ 'ਚ ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਹੈ।
 
< Prev   Next >

Advertisements