:: ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ   :: ਅਖਿਲੇਸ਼-ਮਾਇਆਵਤੀ ਨਾਲ ਕੋਈ ਦੁਸ਼ਮਣੀ ਨਹੀ - ਰਾਹੁਲ ਗਾਂਧੀ   :: ਪ੍ਰਿਅੰਕਾ ਗਾਂਧੀ ਨੂੰ ਹੋਰ ਵੱਡੀ ਭੂਮਿਕਾ ਮਿਲਣੀ ਚਾਹੀਦੀ ਸੀ - ਰਵੀ ਸ਼ੰਕਰ ਪ੍ਰਸਾਦ   :: ਯੂ.ਪੀ 'ਚ ਪੂਰੇ ਦਮ ਨਾਲ ਲੜੇਗੀ ਕਾਂਗਰਸ -ਰਾਹੁਲ ਗਾਂਧੀ   :: ਪ੍ਰਿਅੰਕਾ ਦੀ ਨਿਯੁਕਤੀ, ਰਾਹੁਲ ਗਾਂਧੀ ਦੀ ਅਸਫ਼ਲਤਾ 'ਤੇ ਮੋਹਰ- ਹਰਸਿਮਰਤ ਬਾਦਲ   :: ਭਾਜਪਾ 'ਚ ਪਾਰਟੀ ਹੀ ਪਰਿਵਾਰ ਹੈ - ਮੋਦੀ   :: ਜਲੰਧਰ : ਬੁਧਵਾਰ 10 ਮਾਘ ਸੰਮਤ 550 ਵਿਚਾਰ ਪ੍ਰਵਾਹ: ਅਜੋਕੀ ਰਾਜਨੀਤੀ ਅਸਲ ਵਿਚ ਮਨੁੱਖਾਂ ਦਾ ਨਹੀਂ ਸਗੋਂ ਸ਼ਕਤੀਆਂ ਦਾ ਸ   :: ਸੀ.ਬੀ.ਆਈ ਨਿਰਦੇਸ਼ਕ ਦੀ ਨਿਯੁਕਤੀ ਲਈ ਸਿਲੈੱਕਸ਼ਨ ਕਮੇਟੀ ਦੀ ਮੀਟਿੰਗ ਕੱਲ੍ਹ   :: ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ   :: ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ   :: 1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ 'ਚ ਸੱਜਣ ਕੁਮਾਰ ਵਿਰੁੱਧ ਵਾਰੰਟ ਜਾਰੀ   :: ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਕੀਤਾ ਉਦਘਾਟਨ   :: ਤਰਨਤਾਰਨ ਪਹੁੰਚੇ ਸੁਖਬੀਰ ਬਾਦਲ   :: ਆਈ.ਸੀ.ਸੀ. ਵੱਲੋਂ ਟੈੱਸਟ ਅਤੇ ਇਕ ਦਿਨਾਂ ਟੀਮ ਦਾ ਐਲਾਨ, ਵਿਰਾਟ ਕੋਹਲੀ ਸੰਭਾਲਣਗੇ ਦੋਨਾਂ ਟੀਮਾਂ ਦੀ ਕਮਾਨ   :: ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਜਗਤ 'ਚ ਪੰਜਾਬੀਆਂ ਨੇ ਵਜਾਇਆ ਡੰਕਾ 2017 'ਚ PRINT ਈ ਮੇਲ
2028560__k1.jpg-26ਦਸੰਬਰ-(ਮੀਡੀ,ਦੇਸਪੰਜਾਬ)-ਖੇਡਾਂ ਦੇ ਖੇਤਰ 'ਚ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਕਾਰਗੁਜ਼ਾਰੀ ਇਸ ਦੇ ਪੁਰਾਣੇ ਅਕਸ ਮੁਤਾਬਕ ਨਹੀਂ ਰਹੀ ਸੀ | ਖਾਸ ਤੌਰ 'ਤੇ ਜੂਨੀਅਰ ਪੱਧਰ ਦੇ ਮੁਕਾਬਲਿਆਂ 'ਚ ਪੰਜਾਬੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮੁੜ ਮੋਹਰੀ ਸਫ਼ਾਂ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਪ੍ਰਤੱਖ ਪ੍ਰਮਾਣ 2017 'ਚ ਪੰਜਾਬੀ ਖਿਡਾਰੀਆਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਤੋਂ ਮਿਲਦਾ ਹੈ |
  •  
      


ਨਿਸ਼ਾਨੇਬਾਜ਼ੀ : ਵਿਸ਼ਵ ਪੱਧਰੀ ਮੁਕਾਬਲਿਆਂ 'ਚ ਲੰਬੇ ਅਰਸੇ ਤੋਂ ਪੰਜਾਬ ਦਾ ਮਾਣ ਬਣੀ ਹਿਨਾ ਸਿੱਧੂ (ਪਟਿਆਲਾ) ਨੇ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਇਸ ਵਰ੍ਹੇ ਵੀ ਸੁਨਹਿਰੀ ਨਿਸ਼ਾਨੇ ਲਗਾਏ | ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਵੀ ਰਾਸ਼ਟਰ ਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਿਆ | ਸੁਰਿੰਦਰ ਸਿੰਘ ਮਾਨਸਾ ਅਤੇ ਅਰਜੁਨ ਸਿੰਘ ਚੀਮਾ ਫਤਹਿਗੜ੍ਹ ਸਾਹਿਬ ਨੇ ਯੂਥ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ | ਪਟਿਆਲਾ ਦੀ ਸਿਮਰਨਪ੍ਰੀਤ ਕੌਰ ਜੌਹਲ ਨੇ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਕੱਪਾਂ 'ਚ ਦੋ ਤਗਮੇ ਜਿੱਤੇ |
ਅਥਲੈਟਿਕਸ : ਏਸ਼ੀਅਨ ਇੰਡੋਰ ਖੇਡਾਂ ਦੇ ਤੀਹਰੀ ਛਾਲ ਮੁਕਾਬਲੇ 'ਚ ਅਰਪਿੰਦਰ ਸਿੰਘ ਬੌਬੀ ਹਰਸ਼ਾ ਛੀਨਾ (ਅੰਮਿ੍ਤਸਰ) ਨੇ ਸੋਨ, ਗੋਲਾ ਸੁਟਾਵੇ ਤੇਜਿੰਦਰਪਾਲ ਸਿੰਘ ਤੂਰ ਖੋਸਾ ਪਾਂਡੋ (ਮੋਗਾ) ਨੇ ਚਾਂਦੀ ਦੇ ਤਗਮੇ ਜਿੱਤੇ | ਏਸ਼ੀਅਨ ਚੈਂਪੀਅਨਸ਼ਿਪ 'ਚ ਤੇਜਿੰਦਰਪਾਲ ਸਿੰਘ ਨੇ ਚਾਂਦੀ ਅਤੇ ਜੈਵਲਿਨ ਸੁਟਾਵੇ ਦਵਿੰਦਰ ਸਿੰਘ ਚੱਕ ਸ਼ਕੂਰ (ਜਲੰਧਰ) ਨੇ ਵੀ ਕਾਂਸੀ ਦਾ ਤਗਮਾ ਜਿੱਤਿਆ | ਦਵਿੰਦਰ ਸਿੰਘ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਣ ਵਾਲਾ ਪਹਿਲਾ ਭਾਰਤੀ ਜੈਵਲਿਨ ਸੁਟਾਵਾ ਬਣਿਆ | ਗੋਲਾ ਸੁਟਾਵੀ ਮਨਪ੍ਰੀਤ ਕੌਰ ਨੇ ਔਰਤਾਂ ਦੇ ਵਰਗ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਪਰ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਉਣਾ ਮੰਦਭਾਗੀ ਘਟਨਾ ਸਾਬਤ ਹੋਇਆ | ਬਾਠ ਹੈਮਰ ਅਕੈਡਮੀ ਬਰਨਾਲਾ ਦੀ ਪੈਦਾਇਸ਼ ਦਮਨੀਤ ਸਿੰਘ ਨੇ ਵਿਸ਼ਵ ਯੂਥ ਚੈਂਪੀਅਨਸ਼ਿਪ ਦੇ ਹੈਮਰ ਥਰੋਅ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ | ਨਵਜੀਤ ਕੌਰ ਢਿੱਲੋਂ ਵੀ ਗੋਲਾ ਸੁੱਟਣ ਅਤੇ ਕਮਲਪ੍ਰੀਤ ਕੌਰ ਬੱਲ ਪਿੰਡ ਕਬਰਵਾਲਾ (ਮੁਕਤਸਰ) ਡਿਸਕਸ ਸੁੱਟਣ 'ਚ ਕੌਮੀ ਚੈਂਪੀਅਨ ਬਣੀਆਂ | ਕੋਚ ਗੁਰਦੇਵ ਸਿੰਘ ਦੇ ਸ਼ਾਗਿਰਦ ਏਕ ਨਾਥ ਤੇ ਸੁਮਨ ਰਾਣੀ ਪੈਦਲ ਚਾਲ 'ਚ ਜੂਨੀਅਰ ਪੱਧਰ 'ਤੇ ਕੌਮੀ ਚੈਂਪੀਅਨ ਬਣੇ | ਏਕ ਨਾਥ ਨੇ ਕੌਮੀ ਕੀਰਤੀਮਾਨ ਵੀ ਬਣਾਇਆ | ਕੋਚ ਮਲਕੀਤ ਸਿੰਘ ਦੇ ਸ਼ਾਗਿਰਦ ਗਗਨਦੀਪ ਸਿੰਘ ਨੇ ਕੁੱਲ ਹਿੰਦ ਅੰਤਰ'ਵਰਸਿਟੀ ਖੇਡਾਂ ਦੇ ਡਿਸਕਸ ਸੁੱਟਣ ਮੁਕਾਬਲਿਆਂ 'ਚ ਨਵਾਂ ਕੀਰਤੀਮਾਨ ਸਿਰਜਿਆ | ਪੰਜਾਬੀ ਵੈਟਰਨ ਅਥਲੀਟ ਮਾਨ ਕੌਰ ਤੇ ਗੁਰਿੰਦਰਪਾਲ ਸਿੰਘ ਸਹੋਤਾ ਨੇ ਨਿਊਜ਼ੀਲੈਂਡ ਵਿਖੇ ਹੋਈਆਂ ਵਿਸ਼ਵ ਮਾਸਟਰਜ਼ ਗੇਮਜ਼ 'ਚ ਤਗਮੇ ਜਿੱਤੇ |
ਤੀਰਅੰਦਾਜ਼ੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੇ ਸ਼ਾਗਿਰਦ ਅਮਨਜੀਤ ਸਿੰਘ ਮੱਲੜੀ ਪਹਿਲਾ ਪੰਜਾਬੀ ਪੁਰਸ਼ ਤੀਰਅੰਦਾਜ਼ ਬਣਿਆ, ਜਿਸ ਨੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ | ਪ੍ਰਭਜੋਤ ਸਿੰਘ ਰੈਹਲ ਨੇ ਕੌਮੀ ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ | ਉਸ ਦੇ ਸਾਥੀ ਉਤਕਰਸ਼, ਗੁਰਜਿੰਦਰ ਸਿੰਘ ਤੇ ਅਜੇਪਾਲ ਸਿੰਘ ਵੀ ਕੌਮੀ ਪੱਧਰ 'ਤੇ ਚਮਕੇ |
ਹਾਕੀ : ਮਿੱਠਾਪੁਰ (ਜਲੰਧਰ) ਦੇ ਜੰਮਪਲ ਮਨਪ੍ਰੀਤ ਸਿੰਘ ਕੋਰੀਅਨ ਨੂੰ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ | ਉਸ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਏਸ਼ੀਆ ਕੱਪ ਜਿੱਤਿਆ ਅਤੇ ਵਿਸ਼ਵ ਹਾਕੀ ਲੀਗ 'ਚ ਕਾਂਸੀ ਦਾ ਤਗਮਾ ਜਿੱਤਿਆ | ਇਨ੍ਹਾਂ ਕੌਮੀ ਟੀਮਾਂ 'ਚ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਤੇ ਸਤਬੀਰ ਸਿੰਘ ਵੀ ਪੰਜਾਬ ਦਾ ਮਾਣ ਬਣੇ | ਔਰਤਾਂ ਦੀ ਹਾਕੀ 'ਚ ਪੰਜਾਬ ਦੀ ਕਾਰਗੁਜ਼ਾਰੀ ਢਿੱਲੀ ਰਹੀ |
ਬਾਸਕਟਬਾਲ : ਲਧਿਆਣਾ ਬਾਸਕਟਬਾਲ ਅਕੈਡਮੀ ਦੀ ਪੈਦਾਇਸ਼ ਤੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਮੀਜਯੋਤ ਸਿੰਘ ਗਿੱਲ ਨੇ ਬਾਸਕਟਬਾਲ ਦੀ ਵਿਸ਼ਵ ਪ੍ਰਸਿੱਧ ਲੀਗ ਐਨ.ਬੀ.ਏ. 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ | ਸਤਨਾਮ ਸਿੰਘ ਬੱਲੋਕੇ ਤੋਂ ਬਾਅਦ ਉਕਤ ਲੀਗ 'ਚ ਖੇਡਣ ਵਾਲਾ ਉਹ ਦੂਸਰਾ ਪੰਜਾਬੀ ਹੈ | ਅੰਮਿ੍ਤਪਾਲ ਸਿੰਘ ਨੇ ਆਸਟਰੇਲੀਅਨ ਲੀਗ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ | ਸ੍ਰੀ ਤੇਜਾ ਸਿੰਘ ਧਾਲੀਵਾਲ ਅਨੁਸਾਰ ਪੰਜਾਬੀ ਪੁੱਤਰਾਂ ਅੰਮਿ੍ਤਪਾਲ ਸਿੰਘ ਮਾਨ, ਪਾਲਪ੍ਰੀਤ ਸਿੰਘ ਬਰਾੜ, ਜਗਦੀਪ ਸਿੰਘ ਬੈਂਸ, ਤਲਵਿੰਦਰਜੀਤ ਸਿੰਘ ਸਾਹੀ, ਸਤਨਾਮ ਸਿੰਘ ਭੰਮਰਾ, ਅਰਸ਼ਪ੍ਰੀਤ ਸਿੰਘ ਭੁੱਲਰ, ਰਾਜਵੀਰ ਸਿੰਘ ਟਾਂਡਾ, ਅਮੀਜਯੋਤ ਸਿੰਘ ਗਿੱਲ, ਪਿ੍ੰਸਪਾਲ ਸਿੰਘ (ਜੂਨੀਅਰ) ਤੇ ਅਨਮੋਲਪ੍ਰੀਤ ਕੌਰ ਵਿਸ਼ਵ ਕੱਪ ਤੇ ਏਸ਼ੀਆ ਪੱਧਰ ਦੇ ਟੂਰਨਾਮੈਂਟਾਂ 'ਚ ਦੇਸ਼ ਦੇ ਝੰਡਾਬਰਦਾਰ ਬਣੇ |
ਕਬੱਡੀ : ਨੈਸ਼ਨਲ ਸਟਾਈਲ ਕਬੱਡੀ ਦੀ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਪੁਰਸ਼ ਟੀਮ 'ਚ ਮਨਿੰਦਰ ਸਿੰਘ ਪੰਨਵਾਂ (ਹੁਸ਼ਿਆਰਪੁਰ) ਅਤੇ ਔਰਤਾਂ ਦੀ ਏਸ਼ੀਅਨ ਚੈਂਪੀਅਨ ਬਣੀ ਕੌਮੀ ਟੀਮ 'ਚ ਰਣਦੀਪ ਕੌਰ ਖਹਿਰਾ ਤੇ ਮਨਪ੍ਰੀਤ ਕੌਰ ਬੁਢਲਾਡਾ ਨੇ ਥਾਂ ਬਣਾਈ | ਇਸ ਦੇ ਨਾਲ ਹੀ ਮਨਿੰਦਰ ਸਿੰਘ ਪਰੋ ਕਬੱਡੀ ਲੀਗ 'ਚ ਵੀ ਬੰਗਾਲ ਵਾਰੀਅਰਜ਼ ਦੀ ਟੀਮ ਦਾ ਮੋਹਰੀ ਖਿਡਾਰੀ ਸਾਬਤ ਹੋਇਆ | ਰਣਦੀਪ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਪੁਲਿਸ ਦੀ ਟੀਮ ਕੁੱਲ ਹਿੰਦ ਪੁਲਿਸ ਖੇਡਾਂ ਦੀ ਚੈਂਪੀਅਨ ਬਣੀ | ਦਾਇਰੇ ਵਾਲੀ ਕਬੱਡੀ ਦੀ ਇਸ ਵਰ੍ਹੇ ਲੀਗ ਜਾਂ ਵਿਸ਼ਵ ਕੱਪ ਨਹੀਂ ਹੋ ਸਕਿਆ | ਕੈਨੇਡਾ 'ਚ ਸੁੱਖ ਪੰਧੇਰ ਹੁਰਾਂ ਨੇ ਲੀਗ ਕਰਵਾਈ | ਇਸ ਵਰ੍ਹੇ ਜਾਫੀਆਂ 'ਚੋਂ ਸੰਦੀਪ ਨੰਗਲ ਅੰਬੀਆਂ ਤੇ ਖੁਸ਼ਦੀਪ ਸਿੰਘ ਦੁੱਗਾਂ ਅਤੇ ਧਾਵੀਆਂ 'ਚ ਸੰਦੀਪ ਲੁੱਧਰ ਤੇ ਜੀਵਨ ਮਾਣੂਕੇ ਬਹੁਤ ਚਮਕੇ | ਇੰਗਲੈਂਡ ਵਿਚ ਪਾਲਾ ਜਲਾਲਪੁਰ ਨੇ ਦਸ ਹਜ਼ਾਰ ਪੌਾਡ ਦਾ ਜੱਫਾ ਲਗਾਇਆ | ਇਸੇ ਤਰ੍ਹਾਂ ਟੋਰਾਂਟੋ ਵਿਚ ਖੁਸ਼ੀ ਦੁੱਗਾਂ ਨੇ ਸੱਤ ਹਜ਼ਾਰ ਡਾਲਰ ਦਾ ਜੱਫਾ ਲਾਇਆ | ਜੀਵਨ ਮਾਣੂਕੇ ਨੇ ਢੰਡਾ ਵਿਖੇ 5.5 ਲੱਖ, ਬਾਗੀ ਪਰਮਜੀਤਪੁਰ ਨੇ 3.5 ਲੱਖ ਦੀਆਂ ਰੇਡਾਂ ਪਾਈਆਂ | ਬਹੁਤ ਸਾਰੇ ਖਿਡਾਰੀਆਂ ਦੇ ਵੱਡੀਆਂ ਗੱਡੀਆਂ ਨਾਲ ਸਨਮਾਨ ਹੋਏ |
ਕਿਸ਼ਤੀ ਚਾਲਣ : ਏਸ਼ੀਆ ਪੱਧਰ 'ਤੇ ਪਹਿਲੀ ਵਾਰ ਨਵਨੀਤ ਕੌਰ ਸਿਰਥਲਾ ਤੇ ਹਰਪ੍ਰੀਤ ਕੌਰ ਸੇਹੂ ਮਾਜਰਾ ਦੇਸ਼ ਦਾ ਮਾਣ ਬਣੀਆਂ | ਕੌਮੀ ਸੀਨੀਅਰ ਕਿਸ਼ਤੀ ਚਾਲਣ (ਰੋਇੰਗ) ਚੈਂਪੀਅਨਸ਼ਿਪ 'ਚ ਪੰਜਾਬ ਦੇ ਜੰਮਪਲ ਕਿਸ਼ਤੀ ਚਾਲਕਾਂ ਨੇ ਭਾਰਤੀ ਸੈਨਾ ਵਲੋਂ ਬੇਅੰਤ ਸਿੰਘ ਬੱਲਰਾਂ, ਗੁਰਮੀਤ ਸਿੰਘ ਰਾਜੋਮਾਜਰਾ, ਮਨਪ੍ਰੀਤ ਸਿੰਘ ਪਿੰਡ ਦਾਤਾ, ਭਗਵਾਨ ਸਿੰਘ ਠੱਠੀ ਭਾਈ, ਉਲੰਪੀਅਨ ਸਵਰਨ ਸਿੰਘ (ਸੂਬੇਦਾਰ) ਦਲੇਲ ਵਾਲਾ, ਹੌਲਦਾਰ ਗੁਰਿੰਦਰ ਸਿੰਘ ਧਰਮਗੜ੍ਹ, ਮਲਕੀਤ ਸਿੰਘ ਆਤਲ, ਸੁਖਮੀਤ ਸਿੰਘ ਕਿਸ਼ਨਗੜ੍ਹ ਫਰਵਾਹੀ ਤੇ ਜਸਵਿੰਦਰ ਸਿੰਘ ਭਿੰਡਰ ਨੇ ਤਗਮੇ ਜਿੱਤੇ | ਪੰਜਾਬ ਦੀਆਂ ਟੀਮਾਂ ਲਈ ਕੋਚ ਤੇਜਿੰਦਰ ਸਿੰਘ ਦੀ ਅਗਵਾਈ 'ਚ ਨਵਨੀਤ ਕੌਰ, ਗੁਰਵਿੰਦਰ ਸਿੰਘ, ਹਰਪ੍ਰੀਤ ਕੌਰ ਸੇਹੂ ਮਾਜਰਾ, ਰਣਜੀਤ ਸਿੰਘ, ਗਗਨਦੀਪ ਸਿੰਘ ਸੁਨਾਮ ਅਤੇ ਪ੍ਰਦੀਪ ਮੀਨਾ ਨੇ ਤਗਮੇ ਜਿੱਤੇ |
ਮੁੱਕੇਬਾਜ਼ੀ : ਕੋਚ ਹਰਪ੍ਰੀਤ ਸਿੰਘ ਦੇ ਪੋਲੋ ਗਰਾਊਾਡ ਵਿਖੇ ਸਥਾਪਤ ਖੇਡ ਵਿਭਾਗ ਦੇ ਮੁੱਕੇਬਾਜ਼ੀ ਕੇਂਦਰ ਦੇ ਮੁੱਕੇਬਾਜ਼ ਰਿਆਲਪੁਰੀ ਨੇ ਕਜ਼ਾਕਿਸਤਾਨ 'ਚ ਹੋਈ ਯੂਥ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਸ ਨੇ ਵਿਸ਼ਵ ਚੈਂਪੀਅਨਸ਼ਿਪ (ਰੂਸ) 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ ਹੈ | ਮਨਦੀਪ ਸਿੰਘ ਨੇ ਚੀਨ 'ਚ ਹੋਈ ਯੂਥ ਵਿਸ਼ਵ ਚੈਂਪੀਅਨਸ਼ਿਪ 'ਚੋਂ ਸੋਨ, ਪਿ੍ਯੰਕਾ ਨੇ ਕੌਮੀ ਸਕੂਲ ਖੇਡਾਂ ਦੇ ਅੰਡਰ-17 ਵਰਗ 'ਚ ਸੋਨ, ਹਰਪ੍ਰੀਤ ਸਿੰਘ ਨੇ ਸੋਨ, ਨਵਦੀਪ ਕੌਰ ਨੇ ਚਾਂਦੀ, ਜੋਬਨਵੀਰ ਸਿੰਘ ਪਟਿਆਲਾ ਨੇ ਚਾਂਦੀ, ਲਵਪ੍ਰੀਤ ਸਿੰਘ ਚਾਂਦੀ, ਦੀਪਿੰਦਰ ਸਿੰਘ ਪਟਿਆਲਾ ਨੇ ਕਾਂਸੀ, ਅਰਸ਼ਦੀਪ ਸਿੰਘ ਭੁੱਲਰ ਬਠਿੰਡਾ ਨੇ ਕਾਂਸੀ ਦਾ ਤਗਮਾ ਜਿੱਤਿਆ |
ਵਿਸ਼ਵ ਪੁਲਿਸ ਖੇਡਾਂ : ਅਮਰੀਕਾ ਦੇ ਸ਼ਹਿਰ ਲਾਸ ਏਾਜਲਸ ਵਿਖੇ ਹੋਈਆਂ ਵਿਸ਼ਵ ਪੁਲਿਸ ਐਾਡ ਫਾਇਰ ਗੇਮਜ਼ 'ਚ ਪੰਜਾਬ ਪੁਲਿਸ ਦੀ ਨਿਸ਼ਾਨੇਬਾਜ਼ ਜਸਪ੍ਰੀਤ ਕੌਰ ਨੇ 2 ਸੋਨ, 2 ਚਾਂਦੀ ਅਤੇ 1 ਕਾਂਸੀ, ਅਵਨੀਤ ਕੌਰ ਸਿੱਧੂ ਨੇ 1 ਸੋਨ, 1 ਚਾਂਦੀ ਅਤੇ 2 ਕਾਂਸੀ, ਮੁੱਕੇਬਾਜ਼ੀ ਮੁਕਾਬਲਿਆਂ 'ਚ ਕੈਪਟਨ ਸਿੰਘ ਨੇ ਚਾਂਦੀ, ਬਲਜਿੰਦਰ ਸਿੰਘ ਰੋੜਗੜ੍ਹ ਨੇ ਡਿਸਕਸ ਸੁੱਟਣ 'ਚ ਸੋਨ ਅਤੇ ਗੋਲਾ ਸੁੱਟਣ 'ਚ ਚਾਂਦੀ, ਹਰਭਜਨ ਸਿੰਘ ਨੇ ਕੁਸ਼ਤੀ 'ਚ ਸੋਨ ਅਤੇ ਚਾਂਦੀ, ਰਣਦੀਪ ਕੌਰ ਖਹਿਰਾ ਨੇ ਸੋਨ, ਪਰਮਿੰਦਰ ਸਿੰਘ ਡੂਮਛੇੜੀ ਨੇ ਸੋਨ, ਪ੍ਰਦੀਪ ਸਿੰਘ ਕਕਰਾਲੀ ਨੇ 2 ਸੋਨ, ਤੈਰਾਕੀ 'ਚ ਰਾਜਬੀਰ ਸਿੰਘ ਨੇ 4 ਚਾਂਦੀ ਦੇ ਤਗਮੇ ਜਿੱਤੇ |
ਪੈਰਾ ਖੇਡਾਂ : ਸੈਫਦੀਪੁਰ (ਪਟਿਆਲਾ) ਦੀ ਆਰ.ਐਸ. ਮਲਿਕ ਕੁਸ਼ਤੀ ਅਕੈਡਮੀ ਦੇ ਪਹਿਲਵਾਨ ਸੁਮਿਤ ਦਹੀਆ ਨੇ ਤੁਰਕੀ 'ਚ ਹੋਈ ਵਾਲੀ ਡੀਫ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜਿੱਤਿਆ | ਕੋਚ ਜਗਬੀਰ ਸਿੰਘ ਦੇ ਸ਼ਾਗਿਰਦ ਅਮਿਤ ਕੁਮਾਰ ਨੇ ਸਵਿਟਜ਼ਰਲੈਂਡ ਦੇ ਸ਼ਹਿਰ ਨੋਟਵੀ ਵਿਖੇ ਹੋਈ ਵਿਸ਼ਵ ਜੂਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ 200 ਮੀਟਰ ਦੌੜ ਮੁਕਾਬਲੇ 'ਚੋਂ ਸੋਨ ਤਗਮਾ ਜਿੱਤਿਆ | ਅਮਿਤ ਨੇ ਕੌਮੀ ਚੈਂਪੀਅਨਸ਼ਿਪ ਦੇ 100, 200 ਤੇ 400 ਮੀਟਰ ਦੌੜਾਂ 'ਚ ਸੋਨ ਤਗਮੇ ਜਿੱਤੇ | ਬੈਡਮਿੰਟਨ ਖਿਡਾਰੀ ਰਾਜ ਕੁਮਾਰ ਸਨੌਰ (ਪਟਿਆਲਾ) ਨੇ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ |
ਹੋਰ ਖੇਡਾਂ : ਰਾਸ਼ਟਰ ਮੰਡਲ ਭਾਰ ਤੋਲਣ 'ਚ ਪ੍ਰਦੀਪ ਸਿੰਘ ਜੰਡਿਆਲਾ ਮੰਜਕੀ ਨੇ ਸੋਨ ਤਗਮਾ ਜਿੱਤਿਆ | ਆਦਮਪੁਰ ਨੇੜਲੇ ਪਿੰਡ ਚੋਮੋ ਦੇ ਖਿਡਾਰੀ ਅਨਵਰ ਅਲੀ ਤੇ ਜਤਿੰਦਰ ਸਿੰਘ ਲੁਧਿਆਣਾ ਨੇ ਵਿਸ਼ਵ ਫੁੱਟਬਾਲ ਕੱਪ ਅੰਡਰ-17 ਖੇਡਣ ਦਾ ਮਾਣ ਪ੍ਰਾਪਤ ਕੀਤਾ | ਓਪਨ ਸੀਨੀਅਰ ਕੌਮੀ ਰੱਸਾਕਸ਼ੀ ਚੈਂਪੀਅਨਸ਼ਿਪ 'ਚ ਪੰਜਾਬ ਨੇ ਤਿੰਨ ਜਿੱਤੇ | ਪੁਰਸ਼ਾਂ ਦੇ 640 ਕਿਲੋਗ੍ਰਾਮ ਭਾਰ ਵਰਗ, ਔਰਤਾਂ ਦੇ 480 ਕਿਲੋ ਭਾਰ ਵਰਗ 'ਚ ਅਤੇ ਮਿਸ਼ਰਤ (ਮਿਕਸ) ਵਰਗ 'ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ | ਪੰਜਾਬ ਨੇ ਪਹਿਲੀ ਵਾਰ ਸੀ.ਕੇ. ਨਾਇਡੂ ਕੌਮੀ ਕਿ੍ਕਟ ਚੈਂਪੀਅਨਸ਼ਿਪ ਅੰਡਰ-23 ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਰਣਜੀ ਟਰਾਫੀ 'ਚ ਪੰਜਾਬ ਦੀ ਟੀਮ ਭਾਵੇਂ ਸਿਖਰਲੀਆਂ ਛੇ ਟੀਮਾਂ 'ਚ ਵੀ ਨਾ ਪੁੱਜ ਸਕੀ ਪਰ ਅਨਮੋਲਪ੍ਰੀਤ ਸਿੰਘ ਪਟਿਆਲਾ ਨੇ ਰਣਜੀ ਟਰਾਫੀ ਦੇ ਪਹਿਲੇ ਹੀ ਸੀਜ਼ਨ 'ਚ ਦੋ ਦੋਹਰੇ ਸੈਂਕੜੇ ਲਗਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ | ਰਾਜਪੁਰਾ (ਪਟਿਆਲਾ) ਕਾਜਲ ਨੇ ਕੌਮੀ ਸਕੂਲ ਖੇਡਾਂ 'ਚੋਂ ਸੋਨ ਤਗਮਾ ਜਿੱਤਿਆ | ਹਾਰਵੈਸਟਰ ਟੈਨਿਸ ਅਕੈਡਮੀ ਜੱਸੋਵਾਲ ਦੀ ਪੈਦਾਇਸ਼ ਦਲਵਿੰਦਰ ਸਿੰਘ ਪਹਿਲੀ ਵਾਰ ਕੌਮੀ ਚੈਂਪੀਅਨ ਬਣਿਆ | ਸੰਦੀਪ ਸਿੰਘ ਨੇ ਬਾਸਕਟਬਾਲ ਘੁੰਮਾਉਣ 'ਚ ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਆਪਣਾ ਨਾਂਅ ਦਰਜ ਕਰਵਾਇਆ | ਸੁਰਿੰਦਰ ਸਿੰਘ ਰੰਧਾਵਾ ਭਾਰਤੀ ਤੀਰਅੰਦਾਜ਼ੀ ਟੀਮ ਦਾ ਕੋਚ ਬਣਿਆ |

-ਪਟਿਆਲਾ |
ਮੋਬਾ: 97795-90575

 
< Prev   Next >

Advertisements

Advertisement
Advertisement
Advertisement