:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਿਸਾਲ ਹੈ ਵੀਲ੍ਹ-ਚੇਅਰ ਖਿਡਾਰਨ ਨਿਸ਼ਾ ਗੁਪਤਾ ਮੁੰਬਈ PRINT ਈ ਮੇਲ

2028559__8.jpg-26ਦਸੰਬਰ-(ਮੀਡੀ,ਦੇਸਪੰਜਾਬ)-ਬੁਲੰਦ ਹੌਸਲੇ ਦੀ ਮਿਸਾਲ ਹੈ ਵੀਲ੍ਹ ਚੇਅਰ 'ਤੇ ਖੇਡਣ ਵਾਲੀ ਅੰਤਰਰਾਸ਼ਟਰੀ ਖਿਡਾਰਨ ਨਿਸ਼ਾ ਗੁਪਤਾ ਮੁੰਬਈ, ਜਿਹੜੀ ਅਪਾਹਜ ਲੜਕੀਆਂ ਲਈ ਇਕ ਪ੍ਰੇਰਨਾ ਸਰੋਤ ਹੈ ਅਤੇ ਨਿਸ਼ਾ ਗੁਪਤਾ ਦੇ ਦਿ੍ੜ੍ਹ ਇਰਾਦੇ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ | ਨਿਸ਼ਾ ਗੁਪਤਾ ਦਾ ਜਨਮ ਹਿੰਦੂ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਜਨਮ ਦਾਤੀ, ਭਗਵਾਨ ਸ਼ਿਵ ਦੀ ਵਸਾਈ ਨਗਰੀ ਵਾਰਾਨਸੀ ਵਿਚ ਪਿਤਾ ਕਾਲੀ ਪ੍ਰਸਾਦ ਗੁਪਤਾ ਦੇ ਘਰ ਮਾਤਾ ਸਿਤਾਰਾ ਦੇਵੀ ਗੁਪਤਾ ਦੇ ਘਰ 22 ਮਾਰਚ 1986 ਨੂੰ ਹੋਇਆ | ਨਿਸ਼ਾ ਗੁਪਤਾ ਸਿਰਫ਼ ਇਕ ਸਾਲ ਦੀ ਸੀ ਕਿ ਉਹ ਰੋਟੀ ਦੇ ਓਹੜ-ਪੋਹੜ ਲਈ ਆਪਣੇ ਮਾਂ-ਬਾਪ ਨਾਲ ਮੁੰਬਈ ਮਹਾਨਗਰ ਵਿਚ ਆ ਵਸੀ, ਜਿੱਥੇ ਉਹ ਵੱਡੀ ਹੋਈ | ਨਿਸ਼ਾ ਗੁਪਤਾ ਨੇ ਮੁਢਲੀ ਵਿੱਦਿਆ ਲੈਣ ਤੋਂ ਬਾਅਦ ਮੁੰਬਈ ਵਿਖੇ ਹੀ ਕਾਲਜ ਵਿਚ ਦਾਖ਼ਲਾ ਲਿਆ | ਜਦ ਉਸ ਨੂੰ ਕਾਲਜ ਵਿਚੋਂ ਛੁੱਟੀਆਂ ਹੋਈਆਂ ਤਾਂ ਉਹ ਆਪਣੇ ਮਾਂ-ਬਾਪ ਨਾਲ ਪਿੰਡ ਛੁੱਟੀਆਂ ਬਿਤਾਉਣ ਗਈ | 1 ਮਈ, 2004 ਦੀ ਗੱਲ ਹੈ ਕਿ ਉਹ ਅੰਬ ਦੇ ਦਰੱਖ਼ਤ ਤੋਂ ਅੰਬ ਤੋੜਨ ਲੱਗੀ ਤਾਂ ਉਸ ਦਾ ਪੈਰ ਬੁਰੀ ਤਰ੍ਹਾਂ ਸਲਿੱਪ ਹੋ ਗਿਆ ਅਤੇ ਉਹ ਹੇਠਾਂ ਆ ਡਿੱਗੀ ਅਤੇ ਉਸ ਦੇ ਸਿਰ ਵਿਚ ਸੱਟ ਲੱਗਣ ਦੇ ਨਾਲ-ਨਾਲ ਉਸ ਦੀ ਰੀੜ੍ਹ ਦੀ ਹੱਡੀ 'ਤੇ ਵੀ ਸੱਟ ਲੱਗ ਗਈ ਅਤੇ ਉਸ ਦੇ ਸਿਰ ਵਿਚੋਂ ਖੂਨ ਵਗਣ ਲੱਗਿਆ | ਉਸ ਨੂੰ ਨਜ਼ਦੀਕ ਹੀ ਇਕ ਡਾਕਟਰ ਕੋਲ ਲਿਜਾਇਆ ਗਿਆ |

ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਡਾਕਟਰ ਅਨਿਲ ਗਾਉਰ ਵਲੋਂ ਪਰਿਵਾਰ ਅਤੇ ਨਿਸ਼ਾ ਗੁਪਤਾ ਨੂੰ ਇਹ ਦੱਸ ਦਿੱਤਾ ਗਿਆ ਕਿ ਨਿਸ਼ਾ ਹੁਣ ਕਦੇ ਵੀ ਆਪਣੀਆਂ ਲੱਤਾਂ ਦੇ ਸਹਾਰੇ ਚੱਲ-ਫਿਰ ਨਹੀਂ ਸਕੇਗੀ ਅਤੇ ਉਸ ਨੂੰ ਸਾਰੀ ਜ਼ਿੰਦਗੀ ਵੀਲ੍ਹ ਚੇਅਰ 'ਤੇ ਹੀ ਕੱਢਣੀ ਪਵੇਗੀ | ਇਕ ਦਿਨ ਡਾਕਟਰ ਅਨਿਲ ਗਾਉਰ ਨੇ ਨਿਸ਼ਾ ਗੁਪਤਾ ਨੂੰ ਮੁੰਬਈ ਵਿਖੇ ਹੀ ਅਪਾਹਜ ਜਾਂ ਨਾ ਚੱਲ ਸਕਣ ਵਾਲਿਆਂ ਲਈ ਸਹਾਰਾ ਬਣੀ ਨੀਨਾ ਫਾਊਾਡੇਸਨ ਵਲੋਂ ਕਾਲਜ ਵਿਚ ਲਗਾਏ ਗਏ ਇਕ ਜਾਗਰੂਕਤਾ ਕੈਂਪ ਵਿਚ ਜਾਣ ਦੀ ਸਲਾਹ ਦਿੱਤੀ |
ਵੀਲ੍ਹ ਚੇਅਰ ਉੱਪਰ ਨਿਸ਼ਾ ਗੁਪਤਾ ਨੂੰ ਕੈਂਪ ਵਿਚ ਲਿਜਾਇਆ ਗਿਆ | ਜਦ ਉਹ ਸਮਾਗਮ ਹਾਲ ਵਿਚ ਦਾਖ਼ਲ ਹੋਈ ਤਾਂ ਨਿਸ਼ਾ ਗੁਪਤਾ ਨੇ ਵੇਖਿਆ ਕਿ ਉਥੇ ਸਭ ਉਸ ਵਾਂਗ ਵੀਲ੍ਹ ਚੇਅਰ 'ਤੇ ਹੀ ਸਨ, ਤਾਂ ਨਿਸ਼ਾ ਗੁਪਤਾ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਕਿ ਉਹ ਇਕੱਲੀ ਵੀਲ੍ਹ ਚੇਅਰ 'ਤੇ ਨਹੀਂ, ਉਸ ਵਾਂਗ ਹੋਰ ਵੀ ਬਹੁਤ ਲੋਕ ਵੀਲ੍ਹ ਚੇਅਰ 'ਤੇ ਹਨ | ਨੀਨਾ ਫਾਊਾਡੇਸ਼ਨ ਦੀ ਸੰਚਾਲਕ ਕੇਤਨ ਮਹਿਤਾ ਅਤੇ ਸੁਨੀਤਾ ਸੰਚੇਤੀ ਨੇ ਨਿਸ਼ਾ ਗੁਪਤਾ ਵਿਚ ਜਜ਼ਬਾ ਤੇ ਜੋਸ਼ ਭਰਿਆ ਕਿ ਨਿਸ਼ਾ ਗੁਪਤਾ ਹੁਣ ਆਪਣੇ-ਆਪ ਨੂੰ ਅਪਾਹਜ ਨਾ ਸਮਝੇ 'ਆਤੇ ਹੈਾ ਦਿਨ ਹਰ ਕਿਸੀ ਕੇ ਬੇਹਤਰ, ਜ਼ਿੰਦਗੀ ਕੇ ਸਮੁੰਦਰ ਮੇਂ ਹਮੇਸ਼ਾ ਤੂਫਾਨ ਨਹੀਂ ਰਹਤੇ |' ਨਿਸ਼ਾ ਗੁਪਤਾ ਨੇ ਆਪਣੀ ਇਸ ਘਟਨਾ ਨੂੰ ਇਕ ਚੈੈਲੰਜ ਵਾਂਗ ਕਬੂਲ ਕੀਤਾ | ਉਸ ਦੀ ਨਵੀਂ ਜ਼ਿੰਦਗੀ ਦੇ ਆਗਾਜ਼ ਨਾਲ ਨਿਸ਼ਾ ਅੰਦਰ ਇਕ ਹੌਸਲਾ ਪੈਦਾ ਹੋਇਆ ਅਤੇ ਹੁਣ ਉਸ ਨੇ ਘਰ ਤੋਂ ਬਾਹਰ ਵੀਲ੍ਹ ਚੇਅਰ ਦੇ ਸਹਾਰੇ ਪਹਿਲਾ ਕਦਮ ਹੀ ਨਹੀਂ ਪੱੁਟਿਆ, ਸਗੋਂ ਮੁੰਬਈ ਵਿਖੇ ਹੋਈ ਵੀਲ੍ਹ ਚੇਅਰ ਮੈਰਾਥਨ ਦੌੜ ਵਿਚ ਪਹਿਲੀ ਵਾਰੀ ਭਾਗ ਲਿਆ ਅਤੇ ਉਸ ਦੇ ਬੁਲੰਦ ਹੌਸਲੇ ਨੂੰ ਹੋਰ ਬਲ ਮਿਲਿਆ | ਫਿਰ ਨਿਸ਼ਾ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ, ਸਗੋਂ ਉਹ ਅੱਗੇ ਹੀ ਵਧਦੀ ਗਈ |
ਹੁਣ ਨਿਸ਼ਾ ਗੁਪਤਾ ਵੀਲ੍ਹ ਚੇਅਰ 'ਤੇ ਹੀ ਡਾਂਸ ਸਿੱਖਣ ਲੱਗੀ ਅਤੇ ਨਾਲ ਹੀ ਪੈਰਾ ਸਵਿਮਿੰਗ ਜਾਣੀ ਤੈਰਾਕੀ ਅਤੇ ਵੀਲ੍ਹ ਚੇਅਰ 'ਤੇ ਹੀ ਪੈਰਾ ਬੈਡਮਿੰਟਨ ਖੇਡਣ ਲੱਗੀ | ਨਿਸ਼ਾ ਗੁਪਤਾ ਨੇ ਸੰਨ 2013 ਵਿਚ ਮੁੰਬਈ ਵਿਖੇ ਹੋਏ ਮਿਸ ਵੀਲ੍ਹ ਚੇਅਰ ਮੁਕਾਬਲੇ ਵਿਚ ਵੀ ਭਾਗ ਲਿਆ | ਸੰਨ 2014 ਵਿਚ ਨਿਸ਼ਾ ਨੇ ਧਾਰਵੀ ਵਿਚ ਹੋਏ ਸਵਿਮਿੰਗ (ਤੈਰਾਕੀ) ਮੁਕਾਬਲੇ ਵਿਚ ਭਾਗ ਲਿਆ ਅਤੇ ਜੇਤੂ ਰਹੀ ਅਤੇ ਹੁਣ ਤੱਕ ਨਿਸ਼ਾ ਗੁਪਤਾ ਰਾਜ ਅਤੇ ਰਾਸ਼ਟਰੀ ਮੁਕਾਬਲਿਆਂ ਵਿਚ ਕਈ ਸੋਨ ਤਗਮੇ ਜਿੱਤ ਚੁੱਕੀ ਹੈ | ਨਿਸ਼ਾ ਗੁਪਤਾ ਲਈ ਸਾਲ 2014-2015 ਗੋਲਡਨ ਸਾਬਤ ਹੋਇਆ | ਸੰਨ 2015 ਵਿਚ ਨਿਸ਼ਾ ਨੇ ਦਿੱਲੀ ਵਿਚ ਹੋਈ ਵੀਲ੍ਹ ਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ | ਜੁਲਾਈ, 2017 ਵਿਚ ਨਿਸ਼ਾ ਗੁਪਤਾ ਭਾਰਤ ਦੀ ਵੀਲ੍ਹ ਚੇਅਰ ਬਾਸਕਟਬਾਲ ਟੀਮ ਵਿਚ ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਵਿਖੇ ਹੋਏ ਇੰਟਰਨੈਸ਼ਨਲ ਮੁਕਾਬਲੇ ਵਿਚ ਭਾਗ ਲੈਣ ਗਈ ਅਤੇ ਉਹ ਕਾਂਸੀ ਦਾ ਤਗਮਾ ਹਾਸਲ ਕਰਨ ਦੇ ਨਾਲ-ਨਾਲ ਪੰਜ ਵਿਸ਼ਵ ਦੇ ਮੇਲ ਅਤੇ ਫੀਮੇਲ ਟਾਪਰ ਖਿਡਾਰੀਆਂ ਵਿਚ ਚੁਣੀ ਗਈ | ਨਿਸ਼ਾ ਗੁਪਤਾ ਆਖਦੀ ਹੈ ਕਿ ਮੈਨੂੰ ਮਾਣ ਹੈ ਕਿ ਮੈਂ ਆਤਮ-ਨਿਰਭਰ ਭਾਰਤੀ ਪੈਰਾਪਲੈਜਿਕ ਗਰਲ ਹਾਂ ਅਤੇ ਤੁਸੀਂ ਜੋ ਵੀ ਸੋਚਦੇ ਹੋ, ਉਸ ਨੂੰ ਆਪਣੇ ਆਤਮ-ਵਿਸ਼ਵਾਸ ਨਾਲ ਕਰ ਸਕਦੇ ਹੋ | ਨਿਸ਼ਾ ਇਹ ਵੀ ਆਖਦੀ ਹੈ ਕਿ ਅਪਾਹਜ ਹੋ ਜਾਣ ਨਾਲ ਜ਼ਿੰਦਗੀ ਰੁਕ ਨਹੀਂ ਜਾਂਦੀ, ਜ਼ਿੰਦਗੀ ਦੇ ਸਫ਼ਰ 'ਤੇ ਚੱਲਣਾ ਹੀ ਅਸਲ ਜ਼ਿੰਦਗੀ ਹੈ |

-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ | ਮੋਬਾ: 98551-14484

 
< Prev   Next >

Advertisements

Advertisement
Advertisement