:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੁਸਤਕ : ਕਾਮਾਗਾਟਾਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ ( ਰਾਇ ਸਿੰਘ ) PRINT ਈ ਮੇਲ
dr.jpgbook.jpgਡਾਕਟਰ ਹਰਜਿੰਦਰਮੀਤ ਸਿੰਘ
ਹਨੇਰਿਆਂ ਵਿੱਚ ਜਗਦਾ ਚਰਾਗ਼ : ਭਾਈ ਦਲਜੀਤ ਸਿੰਘ
ਪੁਸਤਕ : ਕਾਮਾਗਾਟਾਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ ( ਰਾਇ ਸਿੰਘ )
ਲੇਖਕ : ਗੁਰਲਾਲ ਸਿੰਘ ਬਰਾੜ
ਸੰਪਰਕ 8437681200
ਮੁੱਲ : 395/

ਗੁਰਲਾਲ ਸਿੰਘ ਬਰਾੜ ਪੰਜਾਬੀ ਸਾਹਿਤ ਦਾ ਨੌਜਵਾਨ ਅਤੇ ਸੰਭਾਵਨਾਵਾਂ ਭਰਪੂਰ ਲੇਖਕ ਹੈ , ਜੋ ਆਪਣੀ ਪਹਿਲੀ ਖੋਜ ਭਰਪੂਰ ਪੁਸਤਕ "ਕਾਮਾਗਾਟਾਮਾਰੂ ਦੇ ਸਹਿ-ਨਾਇਕ ਭਾਈ ਦਲਜੀਤ ਸਿੰਘ" ਨਾਲ ਪੰਜਾਬੀ ਸਾਹਿਤ ਜਗਤ ਦੇ ਬੂਹੇ ਤੇ ਦਸਤਕ ਦੇ ਰਿਹਾ ਹੈ।ਲੇਖਕ ਦੇ ਸ਼ਬਦਾਂ ਵਿੱਚ ਇਹ ਉਸ ਦੇ ਪੁਰਖਿਆਂ ਦੀ ਜੀਵਨੀ ਹੈ । ਪਰ ਮੇਰੀ ਨਜ਼ਰ ਵਿੱਚ ਇਹ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਗਵਾਹ ਅਤੇ ਸਿਰਜਣਹਾਰ ਰਹੇ ਇਕ ਵਿਅਕਤੀ ਅਤੇ ਇਤਿਹਾਸ ਦੇ ਉਥਲ ਪੁਥਲ ਭਰੇ ਦੌਰ ਬਾਰੇ ਤੱਥਾਂ ਤੇ ਅਧਾਰਿਤ ਤੇ ਇਕ ਅਜਿਹਾ ਅਨੂਠਾ , ਗੰਭੀਰ ਅਤੇ ਮਹੱਤਵਪੂਰਨ ਇਤਿਹਾਸਿਕ ਡਾਕੂਮੈਂਟ ਹੈ ~ ਜਿਸ ਦੀ ਅਜੋਕੇ ਸਮਿਆਂ ਵਿੱਚ ਬਹੁਤ ਵੱਡੀ ਜ਼ਰੂਰਤ ਸੀ । ਗੁਰਲਾਲ ਸਿੰਘ ਬਰਾੜ ਦੀ ਇਸ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਉਸਨੇ ਇਤਿਹਾਸਕ ਤੱਥਾਂ ਦੀ ਆਪਣੀ ਮਨਮਰਜ਼ੀ ਦੀ ਵਿਆਖਿਆ ਕਰਨ ਦੀ ਬਜਾਏ ਤੱਥਾਂ ਅਤੇ ਇਤਿਹਾਸਕ ਵਰਤਾਰਿਆਂ ਨੂੰ ਉਸ ਤਰ੍ਹਾਂ ਹੀ ਪੇਸ਼ ਕਰਦੇ ਹੋਏ ਆਪਣੀ ਕਿਤਾਬ ਦੀ ਸਿਰਜਣਾ ਕੀਤੀ ਹੈ , ਜਿਵੇਂ ਉਹ ਵਰਤਾਰੇ ਵਾਪਰ ਰਹੇ ਸਨ।
ਇਸ ਪੁਸਤਕ ਵਿੱਚ ਕਾਮਾਗਾਟਾਮਾਰੂ ਜਹਾਜ਼ ਦੇ ਆਰੰਭ ਤੋਂ ਆਖੀਰ ਤੱਕ ਵਾਪਰੇ ਸਾਰੇ ਘਟਨਾਕ੍ਰਮ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੁਧਾਰ ਲਹਿਰ ਤੱਕ ਵਾਪਰੇ ਘਟਨਾਕ੍ਰਮ ਨੂੰ  ਇਕ ਅਜਿਹੇ ਵਿਅਕਤੀ ਰਾਹੀਂ ਪੇਸ਼ ਕੀਤਾ ਗਿਆ ਹੈ, ਜੋ ਇੰਨ੍ਹਾਂ ਸਭ ਵਰਤਾਰਿਆਂ ਦਾ ਗਵਾਹ ਹੀ ਨਹੀਂ ਬਲਕਿ ਸਿਰਜਣਹਾਰ ਅਤੇ ਮੁੱਖ ਪਾਤਰ ਵੀ ਸੀ । ਲੇਖਕ ਨੇ ਆਪਣੀ ਪੁਸਤਕ ਨੂੰ ਚਾਰ ਅਧਿਆਇ ਵਿੱਚ ਵੰਡ ਕੇ ਇਤਿਹਾਸ ਦੇ ਉਸ ਕਾਲ ਨੂੰ ਪੇਸ਼ ਕੀਤਾ ਹੈ ~ ਜਦੋਂ ਸਿੱਖ ਰਾਜਨੀਤੀ ਬ੍ਰਿਟਿਸ਼ ਹਕੂਮਤ ਦੇ ਦਰਬਾਰੀ ਸਿੱਖਾਂ ਦੇ ਚੁੰਗਲ ਚੋਂ ਛੁਟਕਾਰਾ ਹਾਸਿਲ ਕਰਨ ਦੇ ਰਾਹ ਤੁਰੀ ਸੀ।

ਪਹਿਲੇ ਅਧਿਆਏ ਵਿੱਚ ਲੇਖਕ ਨੇ ਪੁਸਤਕ ਦੇ ਨਾਇਕ ਭਾਈ ਦਲਜੀਤ ਸਿੰਘ ਦੇ ਜਨਮ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ 1893 ਵਿੱਚ ਮੁਕਤਸਰ ਜਿਲ੍ਹੇ ਦੇ ਪਿੰਡ ਕਾਉਣੀ ਵਿੱਚ ਇਕ ਜਿੰਮੀਦਾਰ ਪਰਿਵਾਰ ਵਿੱਚ ਹੋਇਆ , ਜਿਸ ਨੂੰ ਆਧੁਨਿਕ ਵਿਦਿਆ ਦੇ ਮਹੱਤਵ ਬਾਰੇ ਪਤਾ ਸੀ । ਭਾਈ ਦਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ 1905 ਵਿੱਚ ਪਿੰਡ ਦੇ ਸਕੂਲ ਚੋਂ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਭਾਈ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਸਕੂਲ ਵਿੱਚ ਦਾਖ਼ਲ ਕਰਵਾ ਦਿੰਦੇ ਹਨ । ਸਿੰਘ ਸਭਾ ਲਹਿਰ ਅਤੇ ਖ਼ਾਲਸਾ ਦੀਵਾਨ ਦੀਆਂ ਸਰਗਰਮੀਆਂ ਕਾਰਨ ਅੰਮ੍ਰਿਤਸਰ ਉਸ ਸਮੇਂ ਸਿੱਖ ਧਰਮ ਅਤੇ ਰਾਜਨੀਤੀ ਦਾ ਸਭ ਤੋਂ ਵੱਡਾ ਕੇਂਦਰ ਸੀ । ਦੱਸਵੀਂ ਪਾਸ ਕਰਨ ਤੋਂ ਬਾਅਦ ਦਲਜੀਤ ਸਿੰਘ ਸਿੱਖ ਪੰਥ ਦੀ ਬਹੁਤ ਵੱਡੀ ਵਿਦਵਾਨ ਸਖ਼ਸ਼ੀਅਤ ਭਾਈ ਤਖ਼ਤ  ਸਿੰਘ ਹੋਰਾਂ ਦੇ ਸੰਪਰਕ ਵਿੱਚ ਆਉਂਦੇ ਹਨ ,ਜੋ ਉਸ ਸਮੇਂ ਪੰਜਾਬ ਵਿੱਚ ਔਰਤਾਂ ਦੀ ਵਿਦਿਆ ਲਈ ਇਕ ਵੱਡਾ ਮਿਸ਼ਨ ਚਲਾ ਰਹੇ ਸਨ । ਉਸ ਸਮੇਂ ਭਾਈ ਤਖ਼ਤ ਸਿੰਘ ਜੀ ਫ਼ਿਰੋਜ਼ਪੁਰ ਵਿੱਚ ਬੋਰਡਿੰਗ ਸਕੂਲ ਕੰਨਿਆ ਮਹਾਵਿਦਿਆਲਿਆਂ ਚਲਾਉਣ ਦੇ ਨਾਲ ਨਾਲ ਪ੍ਰਸਿੱਧ ਰੈਡੀਕਲ ਮਾਸਿਕ ਪੱਤਰ " ਪੰਜਾਬੀ ਭੈਣਾਂ " ਵੀ ਪ੍ਰਕਾਸ਼ਿਤ ਕਰਦੇ ਸਨ। ਭਾਈ ਦਲਜੀਤ ਸਿੰਘ ਦੀ ਯੋਗਤਾ ਨੂੰ ਦੇਖਦੇ ਹੋਏ ਭਾਈ ਤਖ਼ਤ ਸਿੰਘ ਨੇ ਉਨ੍ਹਾਂ ਨੂੰ ਸੈਕਟਰੀ ਅਤੇ ਸਹਿ-ਸੰਪਾਦਕ ਦੇ ਤੌਰ ਤੇ ਆਪਣੇ ਨਾਲ ਰੱਖ ਲਿਆ।
ਪੁਸਤਕ ਦੇ ਦੂਜੇ ਅਤੇ ਮਹੱਤਵਪੂਰਣ ਅਧਿਆਇ ਵਿੱਚ ਗੁਰਲਾਲ ਸਿੰਘ ਬਰਾੜ "ਸਾਕਾ ਕਾਮਾਗਾਟਾਮਾਰੂ" ਵਿੱਚ ਇਤਿਹਾਸ ਦੀਆਂ ਉਹ ਪਰਤਾਂ ਸ਼ੁਰੂ ਖੋਲ੍ਹਣੀਆਂ ਸ਼ੁਰੂ ਕਰਦਾ ਹੈ , ਜੋ ਬਾਅਦ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਮੋੜ ਸਾਬਤ ਹੋਈਆਂ ।

ਦੇਸ਼ ਵਿਦੇਸ਼ ਘੁੰਮਣ ਦੇ ਨਤੀਜੇ ਵਜੋਂ ਸਿੱਖ ਫੌਜੀਆਂ ਨੇ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਵਿੱਚ ਰਹਿ ਕੇ ਖੇਤੀ ਕਰਨ ਦੀ ਬਜਾਏ ਆਪਣੇ ਭਵਿੱਖ ਸੰਵਾਰਨ ਲਈ ਕਨੇਡਾ, ਅਮਰੀਕਾ, ਹਾਂਗਕਾਂਗ, ਮਲੇਸ਼ੀਆ ਅਤੇ ਸਿੰਘਾਪੁਰ ਵਰਗੀਆਂ ਬ੍ਰਿਟਿਸ਼ ਬਸਤੀਆਂ ਵਿੱਚ ਸੈੱਟ ਹੋਣ ਬਾਰੇ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ।1897 ਵਿੱਚ ਬ੍ਰਿਟਿਸ਼ ਮਹਾਰਾਣੀ ਦੀ ਡਾਇਮੰਡ ਜੁਬਲੀ ਮਨਾਉਣ ਲਈ ਕਨੇਡਾ ਗਏ ਸਿੱਖ ਫੌਜੀਆਂ ਨੇ ਜਦੋਂ ਹਜ਼ਾਰਾਂ ਏਕੜ ਖਾਲੀ ਪਈਆਂ ਪੱਧਰੀਆਂ,ਬੇਅਬਾਦ ਅਤੇ ਉਪਜਾਊ ਜ਼ਮੀਨਾਂ ਦੇਖੀਆਂ ਤਾਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਕਨੇਡਾ ਆ ਕੇ ਵਸਣ ਦਾ ਫੈਸਲਾ ਕਰ ਲਿਆ । ਇਸ ਦਾ ਨਤੀਜਾ ਇਹ ਨਿਕਲਿਆ ਕਿ 1908 ਤੱਕ 2623 ਭਾਰਤੀ ਕਨੇਡਾ ਵਿੱਚ ਆ ਕੇ 2 ਕਰੋੜ ਦੀ ਜ਼ਮੀਨ ਜਾਇਦਾਦ ਦੇ ਮਾਲਕ ਬਣ ਚੁੱਕੇ ਸਨ । ਕਨੇਡਾ ਪਹੁੰਚੇ ਪ੍ਰਵਾਸੀ ਭਾਰਤੀਆਂ ਵਿੱਚੋਂ 80% ਤੋਂ ਵੱਧ ਸਿੱਖ ਰਿਟਾਇਰ ਫੌਜੀ ਸਨ । ਪੰਜਾਬੀ ਸੁਭਾਅ ਦਾ ਅਨੁਸਰਣ ਕਰਦਿਆਂ ਪ੍ਰਵਾਸੀ ਭਾਰਤੀਆਂ ਨੇ ਕਨੇਡਾ ਵਿੱਚ ਗੁਰਦੁਆਰੇ ਦੀ ਸਥਾਪਨਾ ਦੇ ਨਾਲ ਨਾਲ ਆਪਣੀਆਂ ਪੰਥਕ ਜਥੇਬੰਦੀਆਂ ਬਣਾ ਕੇ ਹੋਰ ਸਿੱਖ  ਭੈਣਾਂ ਭਰਾਵਾਂ ਨੂੰ ਕਨੇਡਾ ਅਮਰੀਕਾ ਆਉਣ ਲਈ ਪ੍ਰੇਰਿਤ ਕਰਨ ਲਈ "ਸੰਸਾਰ" ਨਾਮ ਦਾ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ ~ ਜਿਸ ਵਿੱਚ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਕਨੇਡਾ ਅਮਰੀਕਾ ਵਿੱਚ ਸੈੱਟ ਹੋਣ ਦਾ ਸੱਦਾ ਦਿੱਤਾ ਜਾਂਦਾ ਸੀ।

ਪੰਜਾਬੀਆਂ ਦੇ ਕਨੇਡਾ ਪਹੁੰਚ ਕੇ ਆਪਣੀ ਮਿਹਨਤ ਨਾਲ  ਜ਼ਮੀਨ ਜਾਇਦਾਦ ਖਰੀਦਣ ਤੋਂ ਔਖੇ ਹੋਏ ਸਥਾਨਕ ਨਸਲਵਾਦੀ ਗੋਰਿਆਂ ਨੇ Asiatic Exclusion Leage ( ਏਸ਼ੀਅਨ ਕੱਢੋ ਲੀਗ ) ਦੀ ਸਥਾਪਨਾ ਕਰਕੇ ਕਨੇਡੀਅਨ ਸਭਿਆਚਾਰ ਦੇ ਹੋ ਰਹੇ ਘਾਣ ਬਾਰੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਤੋਂ ਏਸ਼ੀਆਈ ਦੇਸ਼ਾਂ ਦੇ ਬਸ਼ਿੰਦਿਆਂ ਦੇ ਕਨੇਡਾ ਆ ਕੇ ਵਸਣ ਤੇ ਪਾਬੰਦੀ ਲਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ । ਜਿਸ ਦੇ ਨਤੀਜੇ ਵਜੋਂ ਕਨੇਡਾ ਦੀ ਸਰਕਾਰ ਨੇ ਪ੍ਰਵਾਸੀ ਏਸ਼ੀਅਨ ਲੋਕਾਂ ਤੇ ਪਾਬੰਦੀ ਲਾਉਣ ਲਈ ਨਵੇਂ ਕਾਨੂੰਨ ਲਾਗੂ ਕਰਨੇ ਸ਼ੁਰੂ ਕਰ ਦਿੱਤੇ ।

ਇਸ ਸਮੇਂ ਚੀਨ ਅਤੇ ਜਪਾਨ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਦੀ ਬਾਂਹ ਫੜਦੇ ਹੋਏ ਜੋ ਪੈਰਵਾਈ ਕੀਤੀ ਉਸ ਕਰਕੇ ਦੂਜੇ ਏਸ਼ੀਆਈ ਲੋਕਾਂ ਦਾ ਤਾਂ ਬਚਾਅ ਹੋ ਗਿਆ । ਪਰ ਪੰਜਾਬੀਆਂ ਕੋਲ ਆਪਣੀ ਪੈਰਵਾਈ ਕਰਨ ਲਈ ਕੋਈ ਅਜਿਹੀ ਲੀਡਰਸ਼ਿਪ ਨਹੀਂ ਸੀ , ਜੋ ਬ੍ਰਿਟਿਸ਼ ਹਕੂਮਤ ਨੂੰ ਪ੍ਰਭਾਵਿਤ ਕਰ ਸਕਦੀ । ਇੰਨ੍ਹਾਂ ਕਾਨੂੰਨਾਂ ਕਰਕੇ ਕਨੇਡਾ ਰਹਿੰਦੇ ਪੰਜਾਬੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਨੇਡਾ ਸੱਦਣ ਦੇ ਸੁਪਨੇ ਚਕਨਾਚੂਰ ਹੁੰਦੇ ਦਿਖਾਈ ਦਿੱਤੇ । ਇਸ ਨਸਲੀ ਵਿਤਕਰੇ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਨੇ ਆਪਣੇ ਤੌਰ ਤੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਬ੍ਰਿਟਿਸ਼ ਹਕੂਮਤ ਕਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦੀਆਂ ਜਥੇਬੰਦਕ ਸਿਆਸੀ ਸਰਗਰਮੀਆਂ ਤੇ ਆਪਣੇ ਸੂਤਰਾਂ ਰਾਹੀਂ ਨਜ਼ਰ ਰੱਖੇ ਹੋਏ ਸੀ ।
 
ਕਨੇਡਾ ਸਰਕਾਰ ਨੇ ਜਦੋਂ ਭਾਰਤੀਆਂ ਦੇ ਕਨੇਡਾ ਪ੍ਰਵੇਸ਼ ਤੇ ਸਖ਼ਤ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅੰਗਰੇਜ਼ ਹਕੂਮਤ ਦੇ ਵਫ਼ਾਦਾਰ ਰਹੇ ਇੰਨ੍ਹਾਂ ਸਿੱਖ ਫੌਜੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਇਸ ਦੇ ਖ਼ਿਲਾਫ਼ ਮੁਹਿੰਮ ਛੇੜ ਕੇ ਸਰਕਾਰ ਤੇ ਦਬਾਅ ਬਣਾਉਣ ਲਈ ਇਕ ਵਫ਼ਦ ਪੰਜਾਬ ਅਤੇ ਇੰਗਲੈਂਡ ਭੇਜਿਆ । ਜਦੋਂ ਸਰਕਾਰ ਨੇ ਕੋਈ ਪੱਲਾ ਨਾ ਫੜਾਇਆ ਤਾਂ ਵੈਨਕੂਵਰ ਦੇ ਗੁਰਦੁਆਰੇ ਵਿੱਚ ਇਸ ਮਸਲੇ ਦੇ ਹੱਲ ਲਈ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ । ਇਸ ਤਰ੍ਹਾਂ ਦੀ ਇਕ ਮੀਟਿੰਗ ਵਿੱਚ ਕਿਸੇ ਨੇ ਰਾਇ ਦਿੱਤੀ ਕਿ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋੜਨ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਭਾਰਤ ਤੋਂ ਸਿੱਧਾ ਆਪਣਾ ਜਹਾਜ਼ ਹੀ ਚਲਾ ਲਿਆ ਜਾਵੇ ।

ਆਪਣੇ ਪਰਿਵਾਰਕ ਮੈਂਬਰਾਂ ਨੂੰ ਕਨੇਡਾ ਨਾ ਬੁਲਾ ਸਕਣ ਦੀ ਸਮੱਸਿਆ ਨਾਲ
ਆਪਣੇ ਪਰਿਵਾਰਕ ਮੈਂਬਰਾਂ ਨੂੰ ਕਨੇਡਾ ਨਾ ਬੁਲਾ ਸਕਣ ਦੀ ਸਮੱਸਿਆ ਨਾਲ ਜੂਝ ਰਹੇ ਵੈਨਕੂਵਰ ਗੁਰਦੁਆਰੇ ਦੇ ਗ੍ਰੰਥੀ ਅਤੇ ਕਨੇਡਾ ਦੇ ਨਾਗਰਿਕ ਭਾਈ ਬਲਵੰਤ ਸਿੰਘ ਨੂੰ ਇਹ ਰਾਇ ਐਨੀ ਜਚੀ ਕਿ ਉਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਿੰਦੋਸਤਾਨ ਦਾ ਦੌਰਾ ਕੀਤਾ ਅਤੇ ਜਿੰਨ੍ਹਾਂ ਪੰਥਕ ਜਥੇਬੰਦੀਆਂ ਦੇ ਨੇਤਾਵਾਂ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਉਨ੍ਹਾਂ ਨੇਤਾਵਾਂ ਵਿੱਚ ਫ਼ਿਰੋਜ਼ਪੁਰ ਵਾਲੇ ਭਾਈ ਤਖ਼ਤ ਸਿੰਘ ਹੋਰਾਂ ਨੇ ਸਿੰਘਾਪੁਰ ਰਹਿਣ ਵਾਲੇ ਜਹਾਜ਼ਾਂ ਦੇ ਵਪਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ਇਸ ਕੰਮ ਨੇਪਰੇ ਚੜ੍ਹਾਉਣ ਤਿਆਰ ਕੀਤਾ । ਇਸ ਮਹੱਤਵਪੂਰਣ ਮਿਸ਼ਨ ਨੂੰ ਅੰਜ਼ਾਮ ਦੇਣ ਲਈ ਅੰਗਰੇਜ਼ੀ ਪੜ੍ਹਨ ਲਿਖਣ ਦੇ ਮਾਹਿਰ ਅਤੇ ਕਾਨੂੰਨੀ ਮਸਲਿਆਂ ਬਾਰੇ ਜਾਣਕਾਰੀ ਰੱਖਣ ਵਾਲੇ ਭਾਈ ਦਲਜੀਤ ਸਿੰਘ ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੇ ਸੈਕਟਰੀ ਵਜੋਂ ਨਿਯੁਕਤ ਕਰ ਦਿੱਤਾ ।

ਬਾਬਾ ਗੁਰਦਿੱਤ ਸਿੰਘ ਸਰਹਾਲੀ ਤੋਂ ਸਨ , ਜੋ ਵਿਦੇਸ਼ ਵਿੱਚ ਰਹਿ ਕੇ ਜਹਾਜ਼ਾਂ ਰਾਹੀਂ ਵਪਾਰ ਕਰਦੇ ਸਨ । ਉਹ ਜਦੋਂ ਜਹਾਜ਼ ਦੇ ਬੰਦੋਬਸਤ ਲਈ ਹਾਂਗਕਾਗ ਪਹੁੰਚੇ ਤਾਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਨੇਡਾ ਜਾਣ ਵਾਲਿਆਂ ਦੀ ਗਿਣਤੀ ਹਜ਼ਾਰ ਤੋਂ ਵੱਧ ਹੋ ਜਾਵੇਗੀ ।

ਸਰਕਾਰੀ ਕਾਰਵਾਈਆਂ ਅਤੇ ਹੋਰ ਅੜਿਕਿਆਂ ਨੂੰ ਪਾਰ ਕਰਕੇ ਜਹਾਜ਼ ਕਿਰਾਏ ਤੇ ਲੈਣ ਤੱਕ ਕਨੇਡਾ ਵਿੱਚ ਦਾਖ਼ਲ ਹੋਣ ਦੀ ਸਰਕਾਰ ਵੱਲੋਂ ਸਿੱਧੀ ਟਿਕਟ ਅਤੇ ਦੋ ਸੌ ਡਾਲਰ ਹਰ ਵਿਅਕਤੀ ਕੋਲ ਹੋਣ ਦੀ ਸ਼ਰਤ ਦੀ ਆਖ਼ਰੀ ਤਾਰੀਖ਼ 31 ਮਾਰਚ 1914 ਲੰਘ ਜਾਣ ਦੇ ਬਾਵਜੂਦ ਵੀ ਕਨੇਡਾ ਦੀਆਂ ਪੰਥਕ ਜਥੇਬੰਦੀਆਂ ਅਤੇ ਯਾਤਰਾ ਕਰਨ ਵਾਲੇ ਰਿਟਾਇਰ ਫੌਜੀਆਂ ਦੇ ਭਰੋਸੇ ਤੇ ਜਹਾਜ਼ ਨੂੰ ਕਨੇਡਾ ਵੱਲ ਤੋਰਨ ਤੋਂ ਪਹਿਲਾਂ 376 ਮੁਸਾਫਿਰ ਹੀ ਜਾਣ ਲਈ ਤਿਆਰ ਹੋਏ । ਦੁਗਣੇ ਕਿਰਾਏ ਤੇ ਲਏ ਗਏ ਜਹਾਜ਼ ਦਾ ਘਾਟਾ ਅਤੇ ਕਾਨੂੰਨੀ ਖਾਨਾਪੂਰਤੀ ਲਈ ਕਨੇਡਾ ਦੇ ਨਾਗਰਿਕ ਭਾਈ ਬਲਵੰਤ ਸਿੰਘ ਦੇ ਨਾਮ ਤੇ ਜਹਾਜ਼ ਉਪਰ ਕੋਇਲਾ ਵੀ ਲੱਦ ਲਿਆ ਗਿਆ । ਇਸ ਤਰ੍ਹਾਂ ਹਾਂਗਕਾਂਗ ਤੋਂ ਜਹਾਜ਼ ਦੀ ਰਵਾਨਗੀ 2 ਮਈ 1914 ਨੂੰ ਹੋ ਸਕੀ ।

ਜਹਾਜ਼ ਦੇ ਮੁਸਾਫਿਰਾਂ ਨੂੰ ਭਰੋਸਾ ਸੀ ਕਿ ਕਨੇਡਾ ਦੀਆਂ ਪੰਥਕ ਜਥੇਬੰਦੀਆਂ ਆਪਣੀਆਂ ਜਥੇਬੰਦਕ ਅਤੇ ਕਾਨੂੰਨੀ  ਕੋਸ਼ਿਸ਼ਾਂ ਨਾਲ ਉਨ੍ਹਾਂ ਨੂੰ ਕਨੇਡਾ ਵਿੱਚ ਉਤਾਰ ਹੀ ਲੈਣਗੀਆਂ । ਇਸ ਜਹਾਜ਼ ਦੇ ਤੁਰਨ ਤੋਂ ਪਹਿਲਾਂ ਤੇਜ਼ ਚੱਲਣ ਵਾਲੇ ਇਕ ਜਹਾਜ਼ ਰਾਹੀਂ ਕਨੇਡਾ ਰਹਿੰਦੇ ਭਾਰਤੀਆਂ ਦੇ 39 ਪਰਿਵਾਰਕ ਮੈਂਬਰਾਂ ਨੂੰ ਕਨੇਡਾ ਭੇਜ ਕੇ ਹਾਲਤਾਂ ਦਾ ਜਾਇਜ਼ਾ ਲਿਆ ਗਿਆ । ਇੰਨ੍ਹਾਂ ਮੁਸਾਫਿਰਾਂ ਵਿੱਚ ਭਾਈ ਬਲਵੰਤ ਸਿੰਘ ਦੀ ਪਤਨੀ ਸੀ । ਇੰਨ੍ਹਾਂ ਮੁਸਾਫਿਰਾਂ ਨੂੰ ਕੇਸ ਕਰਨ ਤੋਂ ਬਾਅਦ ਤਰਸ ਦੇ ਅਧਾਰ ਤੇ ਕਨੇਡਾ ਵਿੱਚ ਦਾਖ਼ਲਾ ਮਿਲ ਗਿਆ ਸੀ । ਇਸ ਤਰ੍ਹਾਂ ਦੀਆਂ ਹਾਲਤਾਂ ਵਿੱਚ 21 ਮਈ 1914 ਨੂੰ ਜਦੋਂ ਇਹ ਜਹਾਜ਼ ਕਨੇਡਾ ਦੇ ਪਾਣੀਆਂ ਵਿੱਚ ਵੈਨਕੂਵਰ ਤੋਂ 70 ਕਿਲੋਮੀਟਰ ਦੂਰ ਪਹੁੰਚਿਆ ਤਾਂ ਕਨੇਡੀਅਨ ਪੁਲਿਸ ਨੇ ਜਹਾਜ਼ ਨੂੰ ਬੰਦਰਗਾਹ ਤੇ ਨਾ ਲੱਗਣ ਦਿੱਤਾ ।

ਇਸ ਤੋਂ ਬਾਅਦ ਭਾਈ ਦਲਜੀਤ ਸਿੰਘ ਹੋਰਾਂ ਦਾ ਕੰਮ ਸ਼ੁਰੂ ਹੁੰਦਾ ਹੈ । ਕਨੇਡਾ ਪੁਲਿਸ ਅਤੇ ਬੰਦਰਗਾਹ ਦੀ ਅਫ਼ਸਰਸ਼ਾਹੀ ਨੂੰ ਭਾਈ ਦਲਜੀਤ ਸਿੰਘ ਵੱਲੋਂ ਲਿਖੀਆਂ ਚਿੱਠੀਆਂ , ਅਪਨਾਏ ਕਾਨੂੰਨੀ ਦਾਅਪੇਚ , ਜਹਾਜ਼ ਦੀਆਂ ਅੰਦਰੂਨੀ ਹਾਲਤਾਂ ਅਤੇ ਜਹਾਜ਼ ਤੇ ਗੱਲ ਬਾਤ ਕਰਨ  ਆਏ ਅਫ਼ਸਰਾਂ ਨਾਲ ਗੱਲਬਾਤ ਦੇ ਲਿਖਤੀ ਰਿਕਾਰਡ ਦੇ ਤਾਰੀਖ਼ ਵਾਰ ਵੇਰਵੇ ਗੁਰਲਾਲ ਸਿੰਘ ਬਰਾੜ ਨੇ ਜਿਸ ਮਿਹਨਤ ਨਾਲ ਖੋਜ ਕੇ ਪੇਸ਼ ਕੀਤੇ ਹਨ ~ ਉਹ ਪੰਜਾਬੀ ਇਤਿਹਾਸਕਾਰੀ ਵਿੱਚ ਪਹਿਲੀ ਅਜਿਹੀ ਕੋਸ਼ਿਸ਼ ਹੈ ~ ਜੋ ਇਤਿਹਾਸ ਦੇ ਖੋਜੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਬਾਰੇ ਖੋਜ ਕਰਨ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ ।

ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਨੂੰ ਕਨੇਡਾ ਉਤਾਰਨ ਲਈ ਪੰਥਕ ਜਥੇਬੰਦੀਆਂ ਵੱਲੋਂ ਸਭ ਪ੍ਰਕਾਰ ਦੇ  ਕਾਨੂੰਨੀ ਦਾਅਪੇਚ ਵਰਤੇ ਜਾਣ ਦੇ ਨਾਲ ਨਾਲ ਜਹਾਜ਼ ਦਾ ਕਿਰਾਇਆਨਾਮਾ ਵੀ ਕਨੇਡਾ ਦੇ ਸ਼ਹਿਰੀਆਂ ਦੇ ਨਾਮ ਬਦਲ ਦੇਣ ਦੇ ਬਾਵਜੂਦ ਕਨੇਡਾ ਦੀ ਅਫ਼ਸਰਸ਼ਾਹੀ ਨੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਤਿੰਨ ਮਹੀਨਿਆਂ ਦੀ ਲੜਾਈ ਤੋਂ ਬਾਅਦ ਜਹਾਜ਼ ਨੂੰ ਜ਼ਬਰੀ ਵਾਪਸ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ।

ਜੁਲਾਈ ਮਹੀਨੇ ਦੇ ਆਖ਼ਰੀ ਹਫ਼ਤੇ ਵੈਨਕੂਵਰ ਤੋਂ ਚੱਲਿਆ ਜਹਾਜ਼ ਜਦੋ ਅਗਸਤ ਮਹੀਨੇ ਵਿੱਚ ਯੋਕੋਹਾਮਾ ਪਹੁੰਚਦਾ ਹੈ ਤਾਂ ਹਾਂਗਕਾਂਗ ਦਾ ਗਵਰਨਰ ਜਹਾਜ਼ ਨੂੰ ਬੰਦਰਗਾਹ ਤੇ ਪਹੁੰਚਣ ਤੇ ਪਾਬੰਦੀ ਲਾ ਦਿੰਦਾ ਹੈ । ਇਸ ਦੌਰਾਨ ਕਾਮਾਗਾਟਾਮਾਰੂ ਜਹਾਜ਼ ਵਾਪਸੀ ਦੀ ਘਟਨਾ ਤੋਂ ਰੋਹ ਵਿੱਚ ਆਏ ਕਨੇਡਾ ਅਤੇ ਅਮਰੀਕਾ ਰਹਿਣ ਵਾਲੇ ਪੰਜਾਬੀ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਗ਼ਦਰ ਸ਼ੁਰੂ ਕਰਨ ਲਈ ਹਿੰਦੋਸਤਾਨ ਨੂੰ ਚਾਲੇ ਪਾ ਦਿੰਦੇ ਹਨ ।
ਬਾਬਾ ਸੋਹਣ ਸਿੰਘ ਭਕਨਾ ਅਮਰੀਕਾ ਤੋਂ ਆ ਕੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਨੂੰ ਮਿਲਦੇ ਹਨ ਅਤੇ ਇਸ ਰੋਹ ਨੂੰ ਹਥਿਆਰਬੰਦ ਬਗ਼ਾਵਤ ਵਿੱਚ ਬਦਲਣ ਲਈ ਉਹ ਜਹਾਜ਼ ਵਿੱਚ 200 ਪਿਸਤੌਲ ਅਤੇ 2000 ਕਾਰਤੂਸ ਪੁੱਜਦੇ ਕਰ ਦਿੰਦੇ ਹਨ ।

ਜਹਾਜ਼ ਨੂੰ ਕੁਝ ਦਿਨ ਰੋਕਣ ਤੋਂ ਬਾਅਦ ਕਲਕੱਤੇ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ । ਭਾਰਤ ਦੇ ਪਾਣੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਜਹਾਜ਼ ਵਿੱਚ ਰੱਖੇ ਗਏ ਹਥਿਆਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਹਰ ਮੁਸਾਫ਼ਿਰ ਦੀ ਤਲਾਸ਼ੀ ਲੈ ਕੇ ਤਸੱਲੀ ਕੀਤੀ ਜਾਂਦੀ ਹੈ ਤਾਂ ਕਿ ਕਲਕੱਤੇ ਕੋਈ ਸਮੱਸਿਆ ਨਾ ਖੜ੍ਹੀ ਹੋ ਜਾਵੇ ।ਜਹਾਜ਼ ਨੂੰ ਕਲਕੱਤੇ ਪਹੁੰਚਣ ਤੋਂ ਪਹਿਲਾਂ ਹੁਗਲੀ ਰੋਕ ਲਿਆ ਜਾਂਦਾ ਹੈ । ਸੁੱਖਾ ਸਿੰਘ ਡਿਪਟੀ ਸੁਪਰਡੈਂਟ ਦੀ ਅਗਵਾਈ ਵਿੱਚ ਇਥੇ ਪਹੁੰਚੀ ਪੰਜਾਬ ਪੁਲਿਸ ਜਹਾਜ਼ ਦੇ ਮੁਸਾਫ਼ਿਰਾਂ ਦੀ ਤਲਾਸ਼ੀ ਲੈ ਕੇ ਜਹਾਜ਼ ਦੇ ਸਾਰੇ ਕਾਗਜ਼ ਪੱਤਰ ਜ਼ਬਤ ਕਰ ਲੈਂਦੀ ਹੈ । ਬਜਬਜ ਘਾਟ ਤੇ ਪਹੁੰਚ ਕੇ ਮੁਸਾਫ਼ਿਰਾਂ ਨੂੰ ਜਹਾਜ਼ ਤੋਂ ਉਤਰਨ ਦਾ ਹੁਕਮ ਦਿੱਤਾ ਜਾਂਦਾ ਹੈ ।

ਅੰਗਰੇਜ਼ ਹਕੂਮਤ ਦੀ ਯੋਜਨਾ ਇਹ ਸੀ ਕਿ ਜਹਾਜ਼ ਦੇ ਪ੍ਰਮੁਖ ਬੰਦਿਆਂ ਨੂੰ ਹਿਰਾਸਤ ਵਿੱਚ ਲੈ ਕੇ ਬਾਕੀ ਕੈਦੀ ਬਣਾਏ ਗਏ ਸਭ ਮੁਸਾਫ਼ਿਰਾਂ ਨੂੰ ਲੁਧਿਆਣੇ ਵਿੱਚ ਬਣਾਈ ਗਈ ਆਰਜ਼ੀ ਜੇਲ੍ਹ ਵਿਚ ਭੇਜਣ ਲਈ ਰੇਲਗੱਡੀ ਵਿੱਚ ਚੜ੍ਹਾ ਦਿੱਤਾ ਜਾਵੇ । ਹਿਰਾਸਤ ਵਿੱਚ ਲਏ ਗਏ ਮੁਸਾਫ਼ਿਰਾਂ ਦੀ ਯੋਜਨਾ ਪੰਜਾਬ ਜਾਣ ਦੀ ਬਜਾਏ ਕਲਕੱਤੇ ਰਹਿ ਕੇ ਕੰਮ ਕਰਨ ਦੀ ਸੀ । ਇਸ ਸਮੇਂ ਕੈਦੀ ਬਣਾਏ ਗਏ ਮੁਸਾਫ਼ਿਰਾਂ ਨੇ ਰੇਲਗੱਡੀ ਵਿੱਚ ਬੈਠਣ ਦੀ ਬਜਾਏ ਕਲਕੱਤੇ ਪਹੁੰਚ ਕੇ ਜਹਾਜ਼ ਦੇ ਸਫ਼ਰ ਦੌਰਾਨ ਇਕ ਦੂਜੇ ਨਾਲ ਹੋਏ ਲੈਣ ਦੇਣ ਦਾ ਹਿਸਾਬ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੱਲਕੱਤੇ ਕਿਸੇ ਗੁਰਦੁਆਰੇ ਵਿੱਚ ਸੁਰੱਖਿਅਤ ਰੱਖਣ ਦੀ ਮੰਗ ਕੀਤੀ । ਕੁਝ ਮੁਸਾਫ਼ਿਰਾਂ ਨੇ ਪੈਦਲ ਹੀ ਕਲਕੱਤੇ ਵੱਲ ਨੂੰ ਚਾਲੇ ਪਾ ਦਿੱਤੇ । ਜਿਸ ਦੇ ਨਤੀਜੇ ਵਜੋਂ ਮੁਸਾਫ਼ਿਰਾਂ ਅਤੇ ਪੁਲਿਸ ਵਿੱਚ ਤਨਾਅ ਪੈਦਾ ਹੋ ਗਿਆ ।

ਸ਼ਾਮ ਹੋਣ ਕਰਕੇ ਪੁਲਿਸ ਨੂੰ ਸ਼ੱਕ ਹੋ ਗਿਆ ਕਿ ਹਨੇਰਾ ਹੁੰਦੇ ਹੀ ਕੈਦੀ ਬਣਾਏ ਗਏ ਮੁਸਾਫ਼ਿਰ ਭੱਜ ਨਾ ਜਾਣ । ਪੁਲਿਸ ਨੇ ਮੁਸਾਫ਼ਿਰਾਂ ਨੂੰ ਦੁਬਾਰਾ ਜਹਾਜ਼ ਵਿੱਚ ਸਵਾਰ ਹੋਣ ਲਈ ਕਿਹਾ ਤਾਂ ਮੁਸਾਫ਼ਿਰਾਂ ਨੇ ਜਹਾਜ਼ ਵਿੱਚ ਸਵਾਰ ਹੋਣ ਦੀ ਬਜਾਏ ਉਥੇ ਹੀ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ । ਰਹਿਰਾਸ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਜਦੋਂ ਅਰਦਾਸ ਹੋ ਰਹੀ ਸੀ ਤਾਂ ਇਕ ਯੌਰਪੀਨ ਸਿਪਾਹੀ ਬਾਬਾ ਗੁਰਦਿੱਤ ਸਿੰਘ ਨੂੰ ਬੁਲਾਉਣ ਲਈ ਸੰਗਤ ਵਿੱਚ ਵੜਨ ਲੱਗਿਆ ਤਾਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਡਾਂਗ ਉਗਾਸ ਲਈ । ਇਕ ਮੁਸਾਫ਼ਿਰ ਨੇ ਉਹ ਡਾਂਗ ਫੜ ਲਈ ਤਾਂ ਉਸ ਸਿਪਾਹੀ ਨੇ ਆਪਣਾ ਪਿਸਤੌਲ ਕੱਢਿਆ ਅਤੇ ਉਸ ਮੁਸਾਫ਼ਿਰ ਨੂੰ ਗੋਲੀ ਮਾਰ ਦਿੱਤੀ । ਗੋਲੀ ਚੱਲਣ ਦੀ ਅਵਾਜ਼ ਸੁਣਦਿਆਂ ਹੀ ਘੇਰਾ ਪਾਈ ਪੁਲਿਸ ਅਤੇ ਫੌਜ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ~ ਜਿਸ ਵਿੱਚ 19 ਮੁਸਾਫਿਰ ਮਾਰੇ
ਸ਼ਾਮ ਹੋਣ ਕਰਕੇ ਪੁਲਿਸ ਨੂੰ ਸ਼ੱਕ ਹੋ ਗਿਆ ਕਿ ਹਨੇਰਾ ਹੁੰਦੇ ਹੀ ਕੈਦੀ ਬਣਾਏ ਗਏ ਮੁਸਾਫ਼ਿਰ ਭੱਜ ਨਾ ਜਾਣ । ਪੁਲਿਸ ਨੇ ਮੁਸਾਫ਼ਿਰਾਂ ਨੂੰ ਦੁਬਾਰਾ ਜਹਾਜ਼ ਵਿੱਚ ਸਵਾਰ ਹੋਣ ਲਈ ਕਿਹਾ ਤਾਂ ਮੁਸਾਫ਼ਿਰਾਂ ਨੇ ਜਹਾਜ਼ ਵਿੱਚ ਸਵਾਰ ਹੋਣ ਦੀ ਬਜਾਏ ਉਥੇ ਹੀ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ । ਰਹਿਰਾਸ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਜਦੋਂ ਅਰਦਾਸ ਹੋ ਰਹੀ ਸੀ ਤਾਂ ਇਕ ਯੌਰਪੀਨ ਸਿਪਾਹੀ ਬਾਬਾ ਗੁਰਦਿੱਤ ਸਿੰਘ ਨੂੰ ਬੁਲਾਉਣ ਲਈ ਸੰਗਤ ਵਿੱਚ ਵੜਨ ਲੱਗਿਆ ਤਾਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਡਾਂਗ ਉਗਾਸ ਲਈ । ਇਕ ਮੁਸਾਫ਼ਿਰ ਨੇ ਉਹ ਡਾਂਗ ਫੜ ਲਈ ਤਾਂ ਉਸ ਸਿਪਾਹੀ ਨੇ ਆਪਣਾ ਪਿਸਤੌਲ ਕੱਢਿਆ ਅਤੇ ਉਸ ਮੁਸਾਫ਼ਿਰ ਨੂੰ ਗੋਲੀ ਮਾਰ ਦਿੱਤੀ । ਗੋਲੀ ਚੱਲਣ ਦੀ ਅਵਾਜ਼ ਸੁਣਦਿਆਂ ਹੀ ਘੇਰਾ ਪਾਈ ਪੁਲਿਸ ਅਤੇ ਫੌਜ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ~ ਜਿਸ ਵਿੱਚ 19 ਮੁਸਾਫਿਰ ਮਾਰੇ ਗਏ । ਇਸ ਗੋਲੀਬਾਰੀ ਵਿੱਚ ਬਾਬਾ ਗੁਰਦਿੱਤ ਸਿੰਘ ਨੂੰ ਜਖ਼ਮੀ ਹੋ ਜਾਣ ਦੇ ਬਾਵਜੂਦ ਵੀ ਕੁਝ ਮੁਸਾਫ਼ਿਰਾਂ ਨੇ ਘਟਨਾ ਸਥਾਨ ਤੋਂ ਬਾਹਰ ਕੱਢ ਲਿਆ ਅਤੇ ਗੋਲਾਬਾਰੀ ਨਾਲ ਮੱਚੀ ਹਫ਼ੜਾਦਫ਼ੜੀ ਵਿੱਚ ਭਾਈ ਦਲਜੀਤ ਸਿੰਘ ਵੀ ਹਨੇਰੇ ਦਾ ਲਾਭ ਉਠਾ ਕੇ ਇਕ ਬਾਗ ਵਿੱਚ ਛੁਪ ਗਏ । ਕੁਝ ਮਹੀਨੇ ਬੰਗਾਲ ਰਹਿਣ ਦੇ ਬਾਅਦ ਵਿੱਚ ਪੰਜਾਬ ਆ ਕੇ ਸੱਤ ਸਾਲ ਰਾਇ ਸਿੰਘ ਦੇ ਨਾਮ ਹੇਠ ਅੰਡਰ ਗਰਾਊਂਡ ਰਹਿ ਕੇ ਕੰਮ ਕਰਦੇ ਰਹੇ । ਇਸ ਦੌਰਾਨ ਭਾਈ ਦਲਜੀਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਵਾਲੀ ਘਟਨਾ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਪੰਥਕ ਅਖ਼ਬਾਰਾਂ ਲਈ ਲੇਖ ਲਿਖੇ । ਪਰ ਸਰਕਾਰੀ ਦਹਿਸ਼ਤ ਕਰਕੇ ਕੋਈ ਪੰਥਕ ਅਖ਼ਬਾਰ ਇੰਨ੍ਹਾਂ ਲੇਖਾਂ ਨੂੰ ਛਾਪਣ ਲਈ ਤਿਆਰ ਨਾਂਹ ਹੋਇਆ।
ਇਸ ਦੇ ਉਲਟ ਬ੍ਰਿਟਿਸ਼ ਹਕੂਮਤ ਨੇ ਸਿੱਖ ਸੰਸਥਾਵਾਂ ਤੇ ਕਾਬਜ਼ ਆਪਣੇ ਲੋਕਾਂ ਤੋਂ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰਦੇ ਹੁਕਮਨਾਮੇ ਜਾਰੀ ਕਰਵਾ ਦਿੱਤੇ । ਇਸ ਘਟਨਾ ਨੇ ਬਾਅਦ ਵਿੱਚ ਪੰਜਾਬ ਦੀ ਸਿੱਖ-ਰਾਜਨੀਤੀ ਵਿੱਚ ਇਕ ਨਵਾਂ ਮੋੜ ਦਿੱਤਾ ਅਤੇ ਸਿੱਖ-ਰਾਜਨੀਤੀ ਸਰਕਾਰੀ ਅਤੇ ਈਲੀਟ ਵਰਗ ਦੇ ਹੱਥੋਂ ਨਿਕਲ ਕੇ ਨਵੇਂ ਰਾਹ ਤੁਰ ਪਈ ।

ਸਿੱਖ ਇਤਿਹਾਸ ਦਾ ਅਧਿਐਨ ਕਰਨ ਵਾਲੇ ਜਾਣਦੇ ਹਨ ਕਿ ਸਿੱਖ ਇਤਿਹਾਸ ਵਿੱਚ ਗੁਰੂ-ਕਾਲ ਤੋਂ ਹੀ ਦੋ ਧਾਰਾਵਾਂ ਚੱਲਦੀਆਂ ਰਹੀਆਂ ਹਨ । ਇਕ ਧਾਰਾ ਸਿੱਖ-ਫ਼ਲਸਫ਼ੇ ਦੇ ਮੂਲ ਸਿਧਾਂਤਾਂ ਅਨੁਸਾਰ ਸਰਬੱਤ ਦੇ ਭਲੇ ਵਾਲੇ ਫ਼ਲਸਫ਼ੇ ਦੀ ਪ੍ਰਤੀਨਿਧਤਾ ਕਰਨ ਦੇ ਰਾਹ ਤੁਰਦੀ ਰਹੀ ਹੈ ਅਤੇ ਦੂਜੀ ਧਾਰਾ ਸਟੇਟ ਦੇ ਓਟ-ਆਸਰੇ ਵਿੱਚ ਪੰਥ ਦੇ ਨਾਮ ਥੱਲੇ ਆਪਣੇ ਨਿੱਜੀ ਅਤੇ ਸਵਾਰਥੀ ਹਿੱਤਾਂ ਦੀ ਸੁਰੱਖਿਆ ਕਰਦੀ ਰਹੀ ਹੈ । ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਤੋਂ ਬਾਅਦ ਸਿੱਖਾਂ ਦੇ ਪੜ੍ਹੇ ਲਿਖੇ ਵਰਗ ਨੇ ਇਕ ਨਵੀਂ ਸੁਤੰਤਰ ਸੋਚ ਵਾਲੀ ਜਥੇਬੰਦੀ "ਸੈਂਟਰਲ ਸਿੱਖ ਲੀਗ" ਬਣਾ ਕੇ ਸਿੱਖ ਰਾਜਨੀਤੀ ਅਤੇ ਧਾਰਮਿਕ ਸੰਸਥਾਵਾਂ ਵਿੱਚ ਸਰਕਾਰੀ ਅਤੇ ਈਲੀਟ ਵਰਗ ਦੀ ਸਰਦਾਰੀ ਸਮਾਪਤ ਕਰਨ ਲਈ ਗੁਰਦੁਆਰਾ ਸੁਧਾਰ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ । ਬਾਅਦ ਵਿੱਚ ਇਹ ਮੁਹਿੰਮ ਸਿੱਖ-ਜਗਤ ਵਿਚ ਵੱਡੀ ਲਹਿਰ ਬਣ ਕੇ ਫੈਲੀ ਅਤੇ ਇਸ ਸੰਘਰਸ਼ ਚੋਂ ਸਿੱਖ ਪੰਥ ਦੀ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਈ ~ ਜਿਸ ਨੇ ਬਾਅਦ ਵਿੱਚ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਚੱਲ ਰਹੇ ਕੌਮੀ ਪੱਧਰ ਦੇ ਸੰਘਰਸ਼ ਨਾਲ ਆਪਣੀ ਸਾਂਝ ਪਾਈ।

ਇਸ ਪੁਸਤਕ ਦੇ ਤੀਜੇ ਅਧਿਆਏ ਵਿੱਚ ਗੁਰਦੁਆਰਾ ਸੁਧਾਰ ਲਹਿਰ ਬਾਰੇ ਜੋ ਚਰਚਾ ਕੀਤੀ ਗਈ ਹੈ ~ ਉਸ ਤੋਂ ਪਤਾ ਲੱਗਦਾ ਹੈ ਕਿ ਅੰਡਰ ਗਰਾਊਂਡ ਵਿਚਰਦਿਆਂ ਹੋਇਆਂ ਭਾਈ ਦਲਜੀਤ ਸਿੰਘ ਨੇ ਰੈਡੀਕਲ ਸਿੱਖ ਰਾਜਨੀਤੀ ਦੀ ਸਥਾਪਨਾ ਵਿੱਚ ਕਿੰਨਾ ਮਹੱਤਵਪੂਰਣ ਰੋਲ ਨਿਭਾਇਆ । ਸੈਂਟਰਲ ਸਿੱਖ ਲੀਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਈ ਦਲਜੀਤ ਸਿੰਘ ਨੇ ਇਕ ਜਨਤਕ ਜਲਸੇ ਵਿੱਚ ਆਪਣੇ ਸੱਤ ਸਾਲ ਦੇ ਗੁਪਤਵਾਸ ਦੀ ਸਮਾਪਤੀ ਦਾ ਐਲਾਨ ਕਰਦਿਆਂ ਬ੍ਰਿਟਿਸ਼ ਹਕੂਮਤ ਨੂੰ ਚੈਲੈਂਜ ਕੀਤਾ ਕਿ ਮੈਂ ਕਾਮਾਗਾਟਾਮਾਰੂ ਜਹਾਜ਼ ਦਾ ਸੈਕਟਰੀ ਦਲਜੀਤ ਸਿੰਘ ਹਾਂ ~ ਜੇ ਸਰਕਾਰ ਚਾਹੇ ਤਾਂ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ । ਇਸ ਜਨਤਕ ਐਲਾਨ ਤੋਂ ਬਾਅਦ ਸਰਕਾਰ ਭਾਈ ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਉੱਚਿਤ ਨਹੀਂ ਸਮਝਿਆ । ਇਸ ਤਰ੍ਹਾਂ ਜਨਤਕ ਜੀਵਨ ਵਿੱਚ ਆ ਕੇ ਭਾਈ ਦਲਜੀਤ ਸਿੰਘ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੇਤਾਵਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ । ਆਪਣੀ ਸਰਗਰਮ ਭੂਮਿਕਾ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਹਨ ।

ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਨਾਲ ਅਕਾਲੀ ਦਲ ਵੱਲੋਂ ਜਦੋਂ ਮਹਾਰਾਜਾ ਨਾਭਾ ਦੀ ਬਰਖਾਤਗੀ ਦੇ ਖ਼ਿਲਾਫ਼ ਜੈਤੋ ਦਾ ਮੋਰਚਾ ਲਾਇਆ ਜਾਂਦਾ ਹੈ ਤਾਂ ਸਿੱਖ ਲੀਡਰਸ਼ਿਪ ਇਸ ਮੋਰਚੇ ਦੀ ਅਗਵਾਈ ਕਰਨ ਲਈ  ਭਾਈ ਦਲਜੀਤ ਸਿੰਘ ਨੂੰ ਸੌਂਪ ਦਿੰਦੀ ਹੈ । ਇਸ ਮੋਰਚੇ ਵਿੱਚ ਨਿਭਾਈ ਸਰਗਰਮ ਭੂਮਿਕਾ ਕਾਰਨ ਅੰਗਰੇਜ਼ ਹਕੂਮਤ ਭਾਈ ਦਲਜੀਤ ਸਿੰਘ ਅਤੇ ਹੋਰ ਅਕਾਲੀ ਨੇਤਾਵਾਂ ਦੇ ਖ਼ਿਲਾਫ਼ ਦੇਸ਼-ਧਰੋਹ ਅਤੇ ਹਕੂਮਤ ਦੇ ਖਿਲਾਫ਼ ਬਗਾਵਤ ਵਰਗੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੰਦੀ ਹੈ ।

ਗੁਰਲਾਲ ਸਿੰਘ ਬਰਾੜ ਨੇ ਇਸ ਕੇਸ ਵਿੱਚ ਭਾਈ ਦਲਜੀਤ ਸਿੰਘ ਹੋਰਾਂ ਦੇ ਅਦਾਲਤ ਵਿੱਚ ਦਰਜ ਕਰਵਾਏ ਮਹੱਤਵਪੂਰਣ ਇਤਿਹਾਸਕ ਬਿਆਨਾਂ ਨੂੰ ਲੱਭ ਕੇ ਜਿਸ ਤਰ੍ਹਾਂ ਆਪਣੀ ਪੁਸਤਕ ਵਿੱਚ ਅਨੁਵਾਦਿਤ ਰੂਪ ਵਿੱਚ ਪੇਸ਼ ਕੀਤਾ ਹੈ ~ ਉਹ ਇਸ ਪੁਸਤਕ ਨੂੰ ਜੀਵਨੀ ਦੇ ਨਾਲ ਨਾਲ ਇਕ ਅਜਿਹਾ ਮਹਤਵਪੂਰਣ ਡਾਕੂਮੈਂਟ ਬਣਾ ਦਿੰਦਾ ਹੈ ~ ਜੋ ਵੀਹਵੀਂ ਸਦੀ ਦੇ ਆਰੰਭਿਕ ਚਾਲ ਦਹਾਕਿਆਂ ਦੀ ਸਿੱਖ ਰਾਜਨੀਤੀ ਬਾਰੇ ਖੋਜ ਕਰਨ ਵਾਲੇ ਵਿਦਿਆਰਥੀਆਂ ਦੀ ਨਵੀਂ ਪੀੜ੍ਹੀ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ ।

ਚੌਥੇ ਅਧਿਆਇ ਵਿੱਚ ਲੇਖਕ ਨੇ ਭਾਈ ਦਲਜੀਤ ਸਿੰਘ ਦੇ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਨ ਤੋਂ ਬਾਅਦ  ਦੀਆਂ ਰਾਜਨੀਤਕ ਸਰਗਰਮੀਆਂ ਦੇ ਨਾਲ ਨਾਲ ਸਮਾਜਿਕ ਅਤੇ ਸਭਿਆਚਾਰਕ ਸਰਗਰਮੀਆਂ ਦੇ ਵੇਰਵੇ ਪੇਸ਼ ਕੀਤੇ ਹਨ ~ ਜਿੰਨ੍ਹਾਂ ਵਿੱਚ ਭਾਈ ਦਲਜੀਤ ਸਿੰਘ ਵੱਲੋਂ "ਦੇਸ਼ ਦਰਦੀ" ਵਰਗੇ ਪੰਥਕ ਅਖ਼ਬਾਰ ਸ਼ੁਰੂ ਕਰਨ ਦੇ ਨਾਲ ਨਾਲ ਆਪਣੇ ਪਿੰਡ ਵਿੱਚ ਕੰਨਿਆਂ ਮਹਾਵਿਦਿਆਲਿਆ ਸ਼ੁਰੂ ਕਰਨਾ ਅਤੇ ਦੇਸ਼ ਲਈ ਸ਼ਹੀਦ ਹੋਏ ਦੇਸ਼-ਭਗਤ ਪਰਿਵਾਰਾਂ ਦੀ ਸਹਾਇਤਾ ਲਈ ਕਮੇਟੀ ਬਣਾਉਣ ਦੇ ਵੇਰਵੇ ਬਿਆਨ ਕੀਤੇ ਹਨ । 8 ਦਸੰਬਰ 1937 ਵਿੱਚ ਭਾਈ ਦਲਜੀਤ ਸਿੰਘ ਦੀ ਨਮੂਨੀਆ ਕਾਰਨ ਮੌਤ ਹੋ ਜਾਂਦੀ ਹੈ । ਗੁਰਲਾਲ ਸਿੰਘ ਬਰਾੜ ਨੇ ਜਿਸ ਸ਼ਿੱਦਤ ਨਾਲ ਸਿੱਖ ਇਤਿਹਾਸ ਵਿੱਚ ਅਣਗੌਲੇ ਭਾਈ ਦਲਜੀਤ ਸਿੰਘ ਵਰਗੇ ਨਾਇਕ ਦੀਆਂ ਸਰਗਰਮੀਆਂ ਨੂੰ ਲਿਖਤੀ ਅਤੇ ਇਤਿਹਾਸਕ ਤੱਥਾਂ ਸਮੇਤ ਪੇਸ਼ ਕੀਤਾ ਹੈ ~ ਉਸ ਬਹੁਤ ਪ੍ਰਸੰਸਾ ਯੋਗ ਹੈ । ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਗੁਰਲਾਲ ਸਿੰਘ ਬਰਾੜ ਦੀ ਇਹ ਪੁਸਤਕ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ । 
ਡਾਕਟਰ ਹਰਜਿੰਦਰਮੀਤ ਸਿੰਘ
 
< Prev   Next >

Advertisements