ਹੁਣ ਰਾਸ਼ਟਰਪਤੀ ਦੀ ਕਾਰ 'ਤੇ ਲੱਗੇਗੀ ਨੰਬਰ ਪਲੇਟ, ਇਹ ਹੈ ਕਾਰਨ |
|
|
 ਨਵੀਂ ਦਿੱਲੀ -09ਜਨਵਰੀ-(ਮੀਡੀਆ,ਦੇਸਪੰਜਾਬ)- ਦੇਸ਼ 'ਚ ਰਾਸ਼ਟਰਪਤੀ ਦਾ ਸਰਵਉੱਚ ਅਹੁਦਾ ਹੁੰਦਾ ਹੈ ਅਤੇ ਉਨ੍ਹਾਂ ਦੀ
ਸੁਰੱਖਿਆ ਦੇ ਇੰਤਜ਼ਾਮ ਵੀ ਸਰਵਉੱਚ ਹੀ ਹੁੰਦੇ ਹਨ। ਉਨ੍ਹਾਂ ਦੇ ਘਰ ਤੋਂ ਲੈ ਕੇ ਕਾਰ ਤੱਕ
ਦੀ ਸਖਤ ਨਿਗਰਾਨੀ ਹੁੰਦੀ ਹੈ। ਰਾਸ਼ਟਰਪਤੀ ਦੀ ਕਾਰ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ
ਹੁੰਦੀ ਹੈ, ਇਸ ਦੀ ਜਗ੍ਹਾ ਅਸ਼ੋਕ ਸਤੰਭ
(ਪਿੱਲਰ) ਲੱਗਾ ਹੁੰਦਾ ਹੈ ਪਰ ਹੁਣ ਇਹ ਪਰੰਪਰਾ
ਬਦਲਣ ਜਾ ਰਹੀ ਹੈ। ਰਾਸ਼ਟਰਪਤੀ ਦੀ ਕਾਰ 'ਤੇ ਵੀ ਹੁਣ ਰਜਿਸਟਰੇਸ਼ਨ ਨੰਬਰ ਲਿਖਣਾ ਹੋਵੇਗਾ।
ਮੀਡੀਆ ਰਿਪੋਰਟਸ ਅਨੁਸਾਰ ਭਾਰਤੀ ਆਵਾਜਾਈ ਮੰਤਰਾਲੇ ਅਨੁਸਾਰ ਸਾਰੀਆਂ ਕਾਰਾਂ 'ਤੇ
ਰਜਿਸਟਰੇਸ਼ਨ ਨੰਬਰ ਹੋਣਾ ਜ਼ਰੂਰੀ ਹੈ ਅਤੇ ਉੱਚ ਸੰਵਿਧਾਨਕ ਅਹੁਦੇ 'ਤੇ ਬੈਠੇ ਲੋਕਾਂ ਦੀ
ਕਾਰ 'ਤੇ ਵੀ ਰਜਿਸਟਰੇਸ਼ਨ ਨੰਬਰ ਜ਼ਰੂਰ ਹੋਵੇਗੀ, ਜਿਸ 'ਚ ਦੇਸ਼ ਦੇ ਰਾਸ਼ਟਰਪਤੀ ਵੀ ਸ਼ਾਮਲ
ਹਨ। ਮੰਤਰਾਲੇ ਨੇ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਸੜਕ ਅਤੇ ਆਵਾਜਾਈ
ਮੰਤਰਾਲੇ ਨੇ ਮੋਟਰ ਵ੍ਹੀਕਲ ਐਕਟ 1988 'ਚ ਕੀਤੇ ਗਏ ਸੋਧਾਂ ਕਾਰਨ ਅਜਿਹੇ ਨਿਰਦੇਸ਼
ਦਿੱਤੇ ਹਨ।
|