:: ਰਾਹੁਲ ਗਾਂਧੀ ਦੇ ਮੁਸਕਰਾਉਣ ਵਾਲੇ ਬਿਆਨ 'ਤੇ ਭੜਕੀ ਹਰਸਿਮਰਤ ਕੌਰ, ਕਿਹਾ-ਸੰਸਦ ਮੁੰਨਾ ਭਾਈ ਕਾ ਪੱਪੀ-ਝੱਪੀ ਏਰੀਆ ਨਹੀਂ   :: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇੰਝ ਚੱਲਿਆ ਸ਼ਤਰੂਘਨ ਦੇ ਘਰ 'ਤੇ ਬੁਲਡੋਜ਼ਰ, ਕਿਤੇ ਸਿਆਸੀ ਸਾਜਿਸ਼ ਤਾਂ ਨਹੀਂ? PRINT ਈ ਮੇਲ
shtru.jpgਮੁੰਬਈ -09ਜਨਵਰੀ-(ਮੀਡੀ,ਦੇਸਪੰਜਾਬ)-  ਅਦਾਕਾਰ ਤੇ ਭਾਜਪਾ ਸੰਸਦ ਸ਼ਤਰੂਘਨ ਸਿਨਹਾ ਦੇ ਜੁਹੂ ਸਥਿਤ ਘਰ ਰਾਮਾਇਣ 'ਚ ਬੀ. ਐੱਮ. ਸੀ. ਨੇ ਨਜਾਇਜ਼ ਨਿਰਮਾਣ ਨੂੰ ਤੋੜਿਆ ਹੈ। ਬੀ. ਐੱਮ. ਸੀ. ਨੇ 8 ਮੰਜ਼ਿਲੀ ਇਮਾਰਤ ਅੰਦਰ ਕੀਤੇ ਨਜਾਇਜ਼ ਨਿਰਮਾਣ 'ਤੇ ਕਾਰਵਾਈ ਕੀਤੀ ਹੈ। ਸ਼ਤਰੂਘਨ ਸਿਨਹਾ ਇੱਥੇ ਪਰਿਵਾਰ ਨਾਲ ਰਹਿੰਦੇ ਹਨ। ਬੀ. ਐੱਮ. ਸੀ. ਦੀ ਇਸ ਕਾਰਵਾਈ 'ਤੇ ਸ਼ਤਰੂਘਨ ਸਿਨਹਾ ਨੇ ਕਿਹਾ, ਉਨ੍ਹਾਂ ਦੇ ਘਰ 'ਚ ਮਾਮੂਲੀ ਬਦਲਾਅ ਹੋਏ ਸਨ। ਮੈਂ ਬੀ. ਐੱਮ. ਸੀ. ਕਰਮਚਾਰੀ ਨੂੰ ਇਸ ਨਿਰਮਾਣ ਨੂੰ ਹਟਾਉਣ 'ਚ ਸਹਿਯੋਗ ਦਿੱਤਾ।

PunjabKesari

ਅਸੀਂ ਉੱਪਰ ਟਾਇਲੇਟ ਇਸ ਲਈ ਬਣਾਇਆ ਸੀ ਤਾਂ ਕਿ ਵਰਕਰਜ਼ ਉਸ ਦਾ ਇਸਤੇਮਾਲ ਕਰ ਸਕਨ। ਸਾਨੂੰ ਬੀ. ਐੱਮ. ਸੀ. ਤੋਂ ਕੋਈ ਇਤਰਾਜ਼ ਨਹੀਂ ਹੈ। ਮੰਦਰ ਨੂੰ ਉਸ ਜਗ੍ਹਾ ਤੋਂ ਫਿਲਹਾਲ ਸ਼ਿਫਟ ਕਰ ਦਿੱਤਾ ਗਿਆ ਹੈ। ਬੀ. ਐੱਮ. ਸੀ. ਅਧਿਕਾਰੀਆਂ ਮੁਤਾਬਕ ਸੰਸਦ ਦੇ ਘਰ 'ਚ 2 ਟਾਇਲੇਟ ਤੇ ਇਕ ਪੈਂਟਰੀ (ਸਟੋਰ ਰੂਮ) ਦਾ ਨਜਾਇਜ਼ ਨਿਰਮਾਣ ਸੀ।

PunjabKesari

ਇਕ ਟਾਇਲੇਟ ਛੱਤ 'ਤੇ ਇਕ ਆਫਿਸ 'ਚ ਸੀ। ਬਿਲਡਿੰਗ 'ਚ ਬਣਿਆ ਪੂਜਾ ਘਰ ਵੀ ਨਜਾਇਜ਼ ਨਿਰਮਾਣ ਦੇ ਤਹਿਤ ਆਉਂਦਾ ਹੈ। ਪੂਜਾ ਘਰ ਨੂੰ ਛੱਡ ਕੇ ਬਾਕੀ ਸਾਰੇ ਨਜਾਇਜ਼ ਨਿਰਮਾਣਾਂ ਨੂੰ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਤਰੂਘਨ ਸਿਨਹਾ ਨੂੰ ਪੂਜਾ ਰੂਮ ਸ਼ਿਫਟ ਕਰਨ ਲਈ ਕਿਹਾ ਹੈ। ਸਿਨਹਾ ਵਿਰੁੱਧ ਜਲਦ ਹੀ ਇਕ ਪੁਲਸ ਕੇਸ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸਾਰੀ ਢਾਹੁਣ ਦੌਰਾਨ ਲੱਗੀ ਲਾਗਤ ਵੀ ਵਸੂਲੀ ਜਾਵੇਗੀ।

PunjabKesariਮਜ਼ੇਦਾਰ ਗੱਲ ਇਹ ਹੈ ਕਿ ਸ਼ਤਰੂਘਨ ਸਿਨਹਾ ਨੂੰ ਬੀ. ਐੱਮ. ਸੀ. ਵਲੋਂ ਪਹਿਲਾ ਨੋਟਿਸ ਪਿਛਲੇ ਸਾਲ 6 ਦਸੰਬਰ ਨੂੰ ਮਿਲਿਆ ਸੀ। ਨੋਟਿਸ ਤੋਂ ਠੀਕ ਇਕ ਦਿਨ ਪਹਿਲਾਂ ਉਹ ਭਾਜਪਾ ਆਗੂ ਯਸ਼ਵੰਤ ਸਿਨਹਾ ਦੇ ਪਾਰਟੀ ਵਿਰੁੱਧ ਛੇੜੇ ਗਏ ਵਿਰੋਧ ਦੇ ਸਮਰਥਨ 'ਚ ਆਏ ਸਨ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਿਤੇ ਉਨ੍ਹਾਂ ਦੇ ਘਰ 'ਤੇ ਬੀ. ਐੱਮ. ਸੀ. ਦੀ ਕਾਰਵਾਈ ਯਸ਼ਵੰਤ ਸਿਨਹਾ ਦਾ ਸਮਰਥਨ ਕਰਨ ਦੀ ਵਜ੍ਹਾ ਕਾਰਨ ਤਾਂ ਨਹੀਂ ਹੋਈ।

PunjabKesari

ਇਸ ਸਵਾਲ ਨੂੰ ਉਨ੍ਹਾਂ ਨੇ ਹੱਸ ਕੇ ਟਾਲ ਦਿੱਤਾ। ਸਿਵਿਕ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਕੋਲ੍ਹ 3 ਮਹੀਨਿਆਂ ਪਹਿਲਾਂ ਇਹ ਸ਼ਿਕਾਇਤ ਆਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਸਿਨਹਾ ਨੇ ਫਲੋਰ ਸਪੇਸ ਇੰਡੈਕਸ ਦੇ ਨਿਯਮਾਂ ਦੀ ਉਲੰਘਣਾ ਕੀਤਾ ਹੈ ਤੇ ਬਿਨਾਂ ਇਜਾਜ਼ਤ ਗੈਰ ਕਾਨੂੰਨੀ ਨਿਰਮਾਣ ਕਰਵਾਇਆ ਹੈ।

PunjabKesari PunjabKesari

PunjabKesari

 
< Prev   Next >

Advertisements

Advertisement
Advertisement
Advertisement
Advertisement