:: ਰਾਹੁਲ ਗਾਂਧੀ ਦੇ ਮੁਸਕਰਾਉਣ ਵਾਲੇ ਬਿਆਨ 'ਤੇ ਭੜਕੀ ਹਰਸਿਮਰਤ ਕੌਰ, ਕਿਹਾ-ਸੰਸਦ ਮੁੰਨਾ ਭਾਈ ਕਾ ਪੱਪੀ-ਝੱਪੀ ਏਰੀਆ ਨਹੀਂ   :: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਾਹ ਕੈਪਟਨ ਸਰਕਾਰੇ..! ਕਹਿ ਕੇ ਦੋ ਲੱਖ ਕੀਤਾ ਪੰਜ ਰੁਪਏ ਕਰਜ਼ ਮੁਆਫ PRINT ਈ ਮੇਲ
k_srk.jpgਧੂਰੀ -09ਜਨਵਰੀ-(ਮੀਡੀ,ਦੇਸਪੰਜਾਬ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕੌਲਸੇੜੀ ਵਿੱਚ ਇੱਕ ਕਿਸਾਨ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ। ਕਰਜ਼ਾ ਮੁਆਫੀ ਸੂਚੀ ਵਿੱਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਹਾਲਾਂਕਿ, ਇਸ ਬਾਰੇ ਸਹਿਕਾਰੀ ਸਭਾ ਦੇ ਸਕੱਤਰ ਨੇ 5 ਰੁਪਏ ਦੀ ਕਰਜ਼ ਮੁਆਫੀ ਪਿੱਛੇ ਤਕਨੀਕੀ ਕਾਰਨ ਸਮਝਾਉਂਦਿਆਂ ਇਸ ਨੂੰ ਸਹੀ ਕਰਾਰ ਦੇ ਦਿੱਤਾ।

Kaulseri_Farmer_5_rs_loan_waiver (3)

ਪਿੰਡ ਕੌਲਸੇੜੀ ਦਾ ਕਿਸਾਨ ਜਸਵੀਰ ਸਿੰਘ ਕੁੱਲ 5 ਬਿੱਘੇ ਜ਼ਮੀਨ ਦਾ ਮਾਲਕ ਹੈ। ਕਿਸਾਨਦੇ ਸਿਰ ਤਕਰੀਬਨ 65,000 ਰੁਪਏ ਦਾ ਕਰਜ਼ ਹੈ। ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ 5 ਰੁਪਏ ਕਰਜ਼ ਮੁਆਫ ਕਰਕੇ ਸਰਕਾਰ ਨੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ ਹੈ।

ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਥੋੜ੍ਹੀ ਹੀ ਜ਼ਮੀਨ ਹੈ ਪਰ ਪੂਰੇ ਪਿੰਡ ਦੇ ਸਿਰਫ 21 ਲੋਕਾਂ ਦੇ ਨਾਂ ਕਰਜ਼ ਮੁਆਫੀ ਵਿੱਚ ਸ਼ਾਮਲ ਕੀਤੇ ਗਏ ਹਨ। ਪਿੰਡ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਢਾਈ ਏਕੜ ਜ਼ਮੀਨ ਤੋਂ ਘੱਟ ਦੇ ਮਾਲਕ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਉਸ ਸਿਰ 67 ਹਜ਼ਾਰ ਰੁਪਏ ਦਾ ਕਰਜ਼ ਹੈ ਪਰ ਫਿਰ ਵੀ ਉਸ ਦਾ ਨਾਂ ਕਰਜ਼ ਮੁਆਫੀ ਵਿੱਚ ਨਹੀਂ ਆਇਆ।

Kaulseri_Farmer_5_rs_loan_waiver (2)

ਇਸ ਬਾਰੇ ਜਦੋਂ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਸੇਵਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਸਿਰ ਜੋ ਕਰਜ਼ ਹੈ, ਉਹ ਉਸ ਨੇ 31 ਮਾਰਚ, 2017 ਤੋਂ ਬਾਅਦ ਲਿਆ ਸੀ ਤੇ ਜੋ ਰਾਸ਼ੀ ਮੁਆਫ ਕੀਤੀ ਗਈ ਹੈ ਉਹ ਸਰਕਾਰ ਵੱਲੋਂ ਕੀਤਾ ਜਾਂਦਾ 5 ਰੁਪਏ ਦਾ ਇੱਕ ਬੀਮਾ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਸਰਕਾਰ ਨੂੰ ਦੋ ਪਿੰਡਾਂ ਦੇ 500 ਕਿਸਾਨਾਂ ਦੀ ਸੂਚੀ ਭੇਜੀ ਗਈ ਸੀ ਪਰ ਕੌਲਸੇੜੀ ਦੇ ਸਿਰਫ 21 ਕਿਸਾਨਾਂ ਦੇ ਨਾਂ ਹੀ ਕਰਜ਼ ਮੁਆਫੀ ਦੀ ਸੂਚੀ ਵਿੱਚ ਆਏ ਹਨ।

Kaulseri_Farmer_5_rs_loan_waiver (1)

ਇਸ ਬਾਰੇ ਧੂਰੀ ਦੇ ਐਸ.ਡੀ.ਐਮ. ਅਮਰ ਈਸ਼ਵਰ ਦਾ ਕਹਿਣਾ ਹੈ ਕਿ ਪਹਿਲੀ ਸੂਚੀ ਵਿੱਚ ਜੋ ਕਮੀਆਂ ਸਨ, ਉਨ੍ਹਾਂ ਬਾਰੇ ਇਤਰਾਜ਼ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਨਾਂ ਇਸ ਸੂਚੀ ਵਿੱਚ ਨਹੀਂ ਆਇਆ ਤਾਂ ਉਹ ਦੂਜੀ ਸੂਚੀ ਦਾ ਇੰਤਜ਼ਾਰ ਕਰੇ। ਇਸ ‘ਤੇ ਜਸਵੀਰ ਸਿੰਘ ਦੀ ਮਾਂ ਸ਼ਮਸ਼ੇਰ ਕੌਰ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਸੂਚੀ ਦਾ ਇੰਤਜ਼ਾਰ ਕਰਨ ਨੂੰ ਕਿਹਾ ਜਾ ਰਿਹਾ ਹੈ, ਪਰ ਸਰਕਾਰ ਮੁਤਾਬਕ ਤਾਂ ਸਾਡਾ ਕਰਜ਼ ਪਹਿਲਾਂ ਹੀ ਮਾਫ ਹੋ ਚੁੱਕਾ ਹੈ ਤਾਂ ਦੂਜੀ ਸੂਚੀ ਵਿੱਚ ਨਾਂ ਕਿਸ ਤਰ੍ਹਾਂ ਆਵੇਗਾ।

ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਨੇ ਅੰਨਦਾਤੇ ਨਾਲ ਅਜਿਹਾ ਮਜ਼ਾਕ ਕੀਤਾ ਹੋਵੇ। ਇਸ ਤੋਂ ਪਹਿਲਾਂ ਨਾਭਾ ਦੇ ਇੱਕ ਕਿਸਾਨ ਦਾ 7 ਰੁਪਏ ਦਾ ਕਰਜ਼ ਮੁਆਫ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਨ੍ਹਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੋਈ ਠੋਸ ਮਾਪਦੰਡ ਨਹੀਂ ਅਪਣਾਇਆ ਹੈ।

 
< Prev   Next >

Advertisements


Advertisement
Advertisement
Advertisement
Advertisement