:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
.....ਸਰਕਾਰ ਨੌਜਵਾਨਾਂ ਦਾ ਇਨਕੌਂਟਰ ਕਰਵਾਉਣ ਦੀ ਬਜਾਏ ਉਹਨਾਂ ਨੂੰ ਜੁੰਮੇਵਾਰੀਆਂ ਸੌਂਪੇ..... PRINT ਈ ਮੇਲ
gondr.jpg-26ਜਨਵਰੀ-(ਮੀਡੀਆ,ਦੇਸਪੰਜਾਬ)- ਅਗਰ ਪੰਜਾਬ ਪੁਲੀਸ ਦੀ ਥਾਂ ਕੈਨੇਡੀਅਨ ਪੁਲੀਸ ਜਾਂ ਅਮਰੀਕਨ ਪੁਲੀਸ ਹੁੰਦੀ ਤਾਂ ਉਹਨਾ ਵਿੱਕੀ ਗੌਂਡਰ ਨੂੰ ਜੀਊਂਦਾ ਗ੍ਰਿਫਤਾਰ ਕਰਕੇ ਜੇਲ ਭੇਜਣਾ ਸੀ ।ਪੰਜਾਬ ਪੁਲੀਸ ਚਾਹੁੰਦੀ ਚ ਤਾਂ ਵਿੱਕੀ ਗੌਂਡਰ ਵੀ ਜੀਂਊਦਾ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਪਾਸ ਕੋਈ ਬਹੁਤ ਮਾਰੂ ਹਥਿਆਰ ਨਹੀ ਸਨ ।ਉਸ ਨੂੰ ਲੰਮਾ ਸਮਾਂ ਘੇਰਾ ਪਾਇਆ ਜਾ ਸਕਦਾ ਸੀ ਅਤੇ ਉਸ ਪਾਸ ਮੌਜੂਦ ਗੋਲ-ਸਿੱਕਾ ਇੱਧਰ ਉੱਧਰ ਚਲਾਵਾਕੇ ਮੁਕਾਇਆ ਜਾ ਸਕਦਾ ਸੀ ਅਤੇ ਜਾਂ ਫਿਰ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਇਹ ਬੱਚੇ ਪੰਜਾਬ ਦੇ ਹਨ । ਪੰਜਾਬ ਨੇ ਬੜੇ ਸੰਤਾਪ ਹੰਡਾਏ ਹਨ ਪੰਜਾਬ ਦੀ ਜਵਾਨੀ ਨੂੰ ਕਿਸੇ ਸਰਕਾਰ ਨੇ ਕੋਈ ਮੰਜ਼ਿਲ ਨਹੀ ਦਿੱਤੀ ,ਉੱਲਟਾ ਕੁਰਾਹੇ ਪਾਇਆ ਹੈ । ਪੰਜਾਬ ਦੇ ਨੌਜ਼ਆਨ ਬਹੁਤ ਲਾਇਕ ਹਨ ਇਹਨਾਂ ਨੂੰ ਜਿੰਦਗੀ ਜੀਊਂਣ ਅਤੇ ਨਿਸ਼ਾਨੇ ਦੀ ਪ੍ਰਾਪਤੀ ਦੀ ਟਰੇਨਿੰਗ ਦੇਣੀ ਚਾਹੀਦੀ ਹੈ ।

ਪੰਜਾਬੀ ਨੋਜ਼ਆਨਾਂ ਪਾਸ ਕੋਈ ਕੰਮ ਨਹੀ ਵਿਹਲਾ ਮਨ ਸ਼ਰਾਰਤ ਕਰੇਗਾ ਅਤੇ ਵੇਹਲੇ ਹੱਥ ਹਥਿਆਰ ਚੁੱਕਣਗੇ ।ਗੋਲੀਆਂ ਮਾਰ-ਮਾਰ ਕੇ ਹੋਰ ਕਿੰਨੇ ਕੂ ਨੌਜ਼ਆਨ ਮਾਰਨੇ ਹਨ ।ਇਹਨਾਂ ਦੇ ਮਨ ਨੂੰ ਕਿਉਂ ਨਹੀ ਪੜਨ ਦਾ ਯਤਨ ਕੀਤਾ ਜਾ ਰਿਹਾ । ਇਹਨਾਂ ਉੱਤੇ ਜੁੰਮੇਵਾਰੀ ਸੁੱਟ ਕੇ ਇਹਨਾਂ ਨੁੰ ਜਿਮੇਵਾਰ ਕਿਊ ਨਹੀ ਬਣਾਇਆ ਜਾ ਰਿਹਾ !ਇਹਨਾ ਬੱਚਿਆ ਨੂੰ ਜਿਹੜੀ ਵਿਦਿਆ ਦਿੱਤੀ ਜਾ ਰਹੀ ਉਹ ਸਾਰੀ ਝੂਠ ਦੀ ਬੁਨਿਆਦ ਉੱਤੇ ਖੜੀ ਹੈ। ਜੀਵਨ ਦਾ ਸੱਚ ਕੀ ਹੈ ? ਇਸ ਸੰਬੰਧੀ ਇਹਨਾਂ ਬੱਚਿਆ ਨੂੰ ਸੇਧ ਦੇਣ ਵਾਲੀ ਵਿਦਿਆ ਕਿਉਂ ਨਹੀ ਦਿੱਤੀ ਜਾਂਦੀ ।ਗਾਂਧੀ ਅਤੇ ਨਹਿਰੂ ਵਰਗੇ ਲੋਕਾਂ ਦੀ ਝੂਠੀ ਅਤੇ ਫਰੇਬ ਨਾਲ ਭਰੀ ਜੀਵਨ ਕਥਾ ਪੜਾਕੇ ਇਹਨਾਂ ਬੱਚਿਆ ਨਾਲ ਕਿਉਂ ਧੋਖਾ ਕੀਤਾ ਜਾ ਰਿਹਾ ਹੈ ।ਵੋਟਾ ਵੇਲੇ ਸੁਨਹਿਰੀ ਸੁਪਨਿਆਂ ਨਾਲ ਭਰੇ ਵਾਅਦੇ ਕਰਕੇ ਅੱਜ ਦੀ ਇਸ ਨੋਜ਼ਆਨ ਪੀੜੀ ਨਾਲ ਧੋਖਾ ਕਰਕੇ ਇਹਨਾਂ ਦੇ ਅੰਦਰਲੇ ਗੁੱਸੇ ਨੂੰ ਵਧਾਕੇ ਮਰਨ-ਮਾਰਨ ਵਾਲੇ ਰਾਹ ਕਿਉਂ ਪਾਇਆ ਜਾ ਰਿਹਾ ਹੈ । ਪੰਜਾਬ ਦੇ ਰਿਟਾਇਰ ਹੋ ਚੁੱਕੇ ਲੋਕਾਂ ਨੁੰ ਵੱਡੀਆ-ਵੱਡੀਆ ਤਨਖਾਹਾਂ ਉੱਤੇ ਮੁੜ-ਮੁੜ ਸਰਕਾਰ ਨੌਕਰੀ ਦੇ ਰਹੀ ਹੈ ।ਪੰਜਾਬ ਦਾ ਨੌਜ਼ਆਨ ਵਿਹਲਾ ਫਿਰ ਰਿਹਾ ਹੈ ।ਪੰਜਾਬ ਦੇ ਨੌਜ਼ਆਨ ਉੱਤੇ ਕਿਉਂ ਨਹੀ ਭਰੋਸਾ ਕੀਤਾ ਜਾਂਦਾ ਅਤੇ ਉਸ ਨੂੰ ਜੁੰਮੇਵਾਰੀ ਕਿਉਂ ਨਹੀ ਦਿੱਤੀ ਜਾਂਦੀ ।ਅਖੌਤੀ ਸਭਿਆਚਾਰ ਦੇ ਨਾਮ ਹੇਠ ਫੈਲਾਈ ਜਾ ਰਹੀ ਲੱਚਰਤਾ ਨੂੰ ਬੰਦ ਕਰਕੇ ਉਸਾਰੂ ਸੋਚ ਵਾਲਾ ਸਭਿਆਚਾਰ ਕਿਉਂ ਨਹੀ ਸਥਾਪਤ ਕੀਤਾ ਜਾਂਦਾ ।ਪੰਜਾਬ ਉੱਜੜਨ ਦੇ ਕਿਨਾਰੇ ਆ ਗਿਆ ਬੇਲੋੜੀਆਂ ਪਲੈਨਿੰਗਾਂ ਨੇ ਪੰੰਜਾਬ ਨੂੰ ਤਬਾਹ ਕਰ ਦਿੱਤਾ ।ਪੰਜਾਬ ਨੂੰ ਬਚਾਉਣ ਲਈ ਅਤੇ ਇਸ ਨੂੰ ਮੰਜ਼ਿਲ ਉੱਤੇ ਪਹੁੰਚਾਉਣ ਲਈ ਇੱਕ ਠੋਸ ਅਤੇ ਪੱਕੀ ਨੀਤੀ ਕਿਉਂ ਨਹੀ ਬਣਾਈ ਜਾਂਦੀ ।ਪੰਜਾਬ ਤੋ ਨਿਰਾਸ਼ ਹੋਏ ਨੋਜ਼ਆਨ ਵਿੰਗੇ-ਟੇਡੇ ਢੰਗ ਨਾਲ ਧੜਾਧੜ ਵਿਦੇਸ਼ਾਂ ਵੱਲ ਭੱਜ ਰਹੇ ਹਨ ।ਪੰਜ ਸੱਤ ਸਾਲ ਤੱਕ ਤੁਹਾਡਾ ਇਹ ਪੰਜਾਬ ਖਾਲੀ ਹੋ ਜਾਏਗਾ ।ਫਿਰ ਕੀ ਹੋਏਗਾ ਉਸਦੀ ਤਸਵੀਰ ਆਪਣੇ ਮਨ ਵਿੱਚ ਲਿਆਕੇ ਵੇਖੋ ,ਪੈਰਾ ਤੋ ਲੈਕੇ ਸਿਰ ਤੱਕ ਹਿੱਲ ਜਾਉਗੇ ਫਿਰ ਨੈਤਿਕ ਕਦਰਾਂ - ਕੀਮਤਾਂ ਸਿਖਾਉਣ ਵਾਲੇ ਅਧਿਆਪਕ ਕਿੱਥੇ ਹਨ ।ਅਨੁਸ਼ਾਸ਼ਨ ਸਿਖਾਉਣ ਵਾਲੇ ਆਫ਼ਸਰ ਕਿੱਥੇ ਹਨ ? ਸੱਚ ਦੇ ਜੀਵਨ ਜੀਉਣ ਦੀ ਪ੍ਰਰੇਣਾ ਦੇਣ ਵਾਲੇ ਧਰਮੀ ਆਗੂ ਕਿੱਥੇ ਹਨ ? ਲੋਕਾਂ ਨੂੰ ਰੋਜ਼ੀ ਰੋਟੀ ਅਤੇ ਪੰਜਾਬ ਦੀ ਤਰੱਕੀ ਲਈ ਠੋਸ ਨੀਤੀ ਦੇਣ ਵਾਲੇ ਰਾਜਨੀਤਿਕ ਲੋਕ ਕਿੱਥੇ ਹਨ? ਇਹਨਾਂ ਨੌਜ਼ਆਨਾਂ ਨੂੰ ਪਤਾ ਲੱਗ ਗਿਆ ਹੈ ਕਿ ਧਰਮੀਆਂ ਤੇ ਰਾਜਨੀਤਿਕ ਲੋਕਾਂ ਨੇ ਧਰਮ ਅਤੇ ਰਾਜਨੀਤੀ ਨੂੰ ਵਾਪਾਰ ਬਣਾ ਲਿਆ ਹੈ ।ਜਿੱਥੇ ਵਾਪਾਰ ਹੋਏਗਾ ਉੱਥੇ ਪਰਿਵਾਰਬਾਦ ਹੋਏਗਾ। ਪਰਿਵਾਰਬਾਦ ਹੀ ਖ਼ੁਦਗਰਜ਼ੀ ਅਤੇ ਤਬਾਹੀ ਦਾ ਸੱਭ ਤੋ ਵੱਡਾ ਕਾਰਨ ਹੈ । ਵਿੱਕੀ ਗੌਂਡਰ ਮਰ ਗਿਆ ਉਸ ਦੀ ਲਾਸ਼ ਦਾ ਸਸਕਾਰ ਸੰਗੀਨਾ ਦੀ ਛਾਂ ਹੇਠ ਕਰ ਦਿੱਤਾ ਜਾਏਗਾ ।ਝੂਠ ਅਤੇ ਫਰੇਬ ਨਾਲ ਫਰੀ ਹੋਈ ਰਾਜਨੀਤੀ ਤੋ ਮੈਨੂੰ ਲਗਦਾ ਹੁਣ ਪੰਜਾਬ ਨਹੀ ਬਚ ਸਕੇਗਾ । ਲੋਕਾਂ ਅੰਦਰ ਖਾਸ ਕਰਕੇ ਨੌਜ਼ਆਨਾਂ ਅੰਦਰ ਦਿਨ ਪ੍ਰਤੀ ਦਿਨ ਗੁੱਸਾ ਵੱਧ ਰਿਹਾ ਹੈ ।ਅਜ਼ਾਦੀ ਦਿਵਸ ਦੇ 26 ਜਨਵਰ ਦੇ ਸਾਰੇ ਸਮਾਗਮ ਨਿਰਾ ਧੋਖਾ ਹਨ ।ਜ਼ਬਰੀ ਲਿਆਂਦੇ ਅਧਿਆਪਕ ਅਤੇ ਬੱਚੇ ਫੋਕੀਆ ਰਸ਼ਮਾਂ ਦੇਖ ਕੇ ਮੁੜ ਜਾਂਦੇ ਹਨ ।ਸੱਚ ਕਿਤੋ ਲੱਭ ਨਹੀ ਰਿਹਾ ਕੋਈ ਕਿਉਂ ਨਹੀ ਚਿੰਤਾ ਕਰਦਾ? ਕਿ ਸਾਡੀ ਨੌਜ਼ਆਨ ਪੀੜੀ ਸਾਡੇ ਤੋ ਕਿਉਂ ਦੂਰ ਜਾ ਰਹੀ ਹੈ ਕਿਉਕਿ ਸਾਡੇ ਪਾਸ ਸੱਚ ਨਹੀ ਹੈ ।ਸਾਡਾ ਝੂਠ ਸੁਣ ਕੇ ਉਹ ਅੱਕੇ ਮ-ਥੱਕੇ ਅਤੇ ਗੁੱਸੇ ਨਾਲ ਭਰੇ ਪੀਤੇ ਸਾਡੇ ਤੋਂ ਪਾਸਾ ਵੱਟ ਰਹੇ ਹਨ । ਮੈਨੂੰ ਚਿੰਤਾ ਹੈ ਕਿ ਮੇਰੇ ਸੋਹਣੇ ਪੰਜਾਬ ਨੂੰ ਨਜ਼ਰ ਤਾਂ ਬਹੁਤ ਦੇਰ ਦੀ ਲੱਗੀ ਹੋਈ ਹੈ ਜੇ ਕੋਈ ਇਲਾਜ਼ ਨਾ ਹੋਇਆ ਕਿਤੇ ਇੱਥੇ ਸਿਵਲਵਾਰ ਨਾ ਸ਼ੁਰੂ ਹੋ ਜਾਵੇ ।ਧਰਮੀ ਅਤੇ ਰਾਜਨੀਤਿਕ ਲੋਕੋ ਮੇਰੀ ਤੁਹਾਨੁੰ ਅਪੀਲ ਹੈ ਖੁਦਗਰਜੀ ਛੱਡ ਕੇ ਸੱਚ ਦੇ ਰਸਤੇ ਤੁਰੋ ,ਇਹਨਾਂ ਨੌਜ਼ਆਨਾਂ ਅੰਦਰ ਵਿਸ਼ਵਾਸ ਪੈਦਾ ਕਰੋ ਕਿ ਪੰਜਾਬ ਤੁਹਾਡਾ ਹੈ ਤੁਸੀ ਇਸ ਲਈ ਏਥੇ ਜਿਊਣਾ ਹੈ ।ਚੰਦਰਿਓ ਪੰਜਾਬ ਦੀਆਂ ਰੌਣਕਾਂ ਖਤਮ ਹੋ ਰਹੀਆਂ ਹਨ ।ਪੰਜਾਬ ਦੇ ਪਿੰਡਾਂ ਵਿੱਚ ਹਰ ਰੋਜ਼ ਵੈਣ ਪੈ ਰਹੇ ਹਨ ।ਮੇਰਾ ਦਾਆਵਾ ਹੈ ਬਾਬੇ ਨਾਨਕ ਨੇ ਜੋ ਕੁੱਝ ਬਾਣੀ ਵਿੱਚ ਲਿਖਿਆ ਹੈ ਉਹ "ਆਦਿ ਸੱਚ , ਜਗਾਦ ਸੱਚ ਹੈ" । ਉਸ ਨੂੰ ਪੜਨ ਦੀ ਲੋੜ ਹੈ " ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ॥" "ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ॥ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ।।" ਝੂਠ ਦਾ ਘੜਾ ਭਰ ਗਿਆ ,ਸੱਚ ਦਾ ਪਰਕਾਸ਼ ਗੁਰਬਾਣੀ ਹੀ ਹੈ । ਉਸ ਵੱਲ ਮੂੰਹ ਕਰੇ ਵਗੈਰ ਗੁਜ਼ਾਰਾ ਨਹੀ ਹੈ ।ਜਾਗੋ ,ਅੰਦਰ ਝਾਤੀ ਮਾਰੋ ,ਇਹਨਾ ਨੌਜ਼ਆਨਾਂ ਨੂੰ ਗੋਲੀਆਂ ਮਾਰਨ ਦੀ ਬਜਾਏ ਇਹਨਾਂ ਦੀ ਝੋਲੀ ਵਿਚ ਜੁੰਮੇਵਾਰੀਆਂ ਪਾਓ ਅਤੇ ਪੰਜਾਬ ਦੀ ਤਰੱਕੀ ਲਈ ਇਹਨਾਂ ਦੇ ਜ਼ਜ਼਼ਬੇ ਤੋ ਕੰਮ ਲਉ ।ਉਸ ਪੁਲੀਸ ਅਧਿਕਾਰੀ ਨੂੰ ਮੈਡਲ ਦਿਓ ਜੋ ਜਿਉਂਦੇ ਜੀਅ ਕਿਸੇ ਗੱਭਰੂ ਨੂੰ ਘਰ ਮੋੜ ਲਿਆਵੇ ,ਗੋਲੀਆਂ ਮਾਰਨ ਵਾਲੇ ਨੂੰ ਮੈਡਲ ਦੇ ਕੇ ਅਪਰਾਧੀ (ਕਰੀਮੀਨਲ) ਨਾ ਬਣਾਓ ।ਇਹ ਖਤਰਨਾਕ ਖੇਡ ਹੈ ਇਹ ਸੱਭ ਤੁਹਾਡੇ ਆਲੇ-ਦੁਆਲੇ ਹੀ ਰਹਿੰਦੇ ਹਨ ।ਦਿਮਾਗ ਕਿਸੇ ਦਾ ਵੀ ਹਿੱਲ ਸਕਦਾ ਹੈ ।ਮੈਨੂੰ ਉਮੀਦ ਹੈ ਕਿ ਮੇਰੀ ਅੰਦਰਲੀ ਪੀੜਾ ਨੂੰ ਸਮਝਣ ਦਾ ਯਤਨ ਕੀਤਾ ਜਾਵੇਗਾ ।
ਵਲੋਂ: ਜਥੇਦਾਰ ਕਰਨੈਲ ਸਿੰਘ ਪੰਜੋਲੀ,
ਮੋਬ:9417663418

 
< Prev   Next >

Advertisements