:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
#ਯੁੱਗ_ਪਰਸ਼ PRINT ਈ ਮੇਲ
yug.jpg ਨਿਰੋਲ ਇੰਗਲਿਸ਼ ਸ਼ਹਿਰ ਬ੍ਰਿਸਟਲ ਦੇ ਕੈਥੇਡ੍ਰਲ ਦੀ ਸ਼ਾਨਦਾਰ ਇਮਾਰਤ ਦੇ ਸਾਹਮਣੇ ਜਦੋਂ ਸੈਲਾਨੀ ਇਕ ਵਿਦੇਸ਼ੀ ਦਿੱਖ ਵਾਲੇ ਸੱਜਣ ਪੁਰਖ ਦਾ ਬੁੱਤ ਦੇਖਦੇ ਹਨ ਤਾਂ ਓੁਲਝ ਕੇ ਰਹਿ ਜਾੰਦੇ ਹਨ| #ਰਾਜਾ_ਰਾਮ_ਮੋਹਨ_ਰਾਏ ਨਾਂਅ ਨਾਲ ਜਾਣਿਆਂ ਜਾਣ ਵਾਲਾ ਇਹ ਯੁੱਗ-ਪੁਰਸ਼ ਬ੍ਰਿਸਟਲ ਦੀ ਆਰਨੋਸ ਵੈਲ ਨਾਂ ਦੀ ਕਬਰਗਾਹ ਵਿੱਚ ਚੈਨ ਦੀ ਨੀੰਦ ਸੌਂ ਰਿਹਾ ਹੈ |
ਰਾਜਾ ਰਾਮ ਮੋਹਨ ਰਾਏ ਦਾ ਜਨਮ 12 ਮਈ 1772 ਨੂੰ ਬੰਗਾਲ ਦੇ ਇਕ ਰੂੜ੍ਹੀਵਾਦੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਸਾਰੇ ਹਿੰਦੂਸਥਾਨ ਵਿੱਚ ਪਾਖੰਡਵਾਦ ਚਰਮ ਤੇ ਸੀ ਤੇ ਪਰੰਪਰਾਂ ਤੇ ਰਸਮਾਂ ਦੇ ਨਾਂ ਤੇ ਮਨੁੱਖਤਾਂ ਸਤੀ-ਪ੍ਰਥਾ ਦੀ ਭੇਟ ਚੜ ਰਹੀ ਸੀ। 17 ਸਾਲ ਦੀ ਛੋਟੀ ਜਿਹੀ ਓੁਮਰ ਤੋਂ ਹੀ ਰਾਮ ਮੋਹਨ ਰਾਏ ਨੇ ਮੂਰਤੀ ਪੂਜਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ , ਓੁਹਨਾਂ ਦਾ ਦਾਵਾ ਸੀ ਕਿ ਮੂਰਤੀ ਪੂਜਾ ਦਾ ਵੇਦਾਂ ਵਿੱਚ ਕੋਈ ਜ਼ਿਕਰ ਨਹੀ ਹੈ । ਓੁਹ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਸਿੰਧਾਤ ਤੇ ਵਿਸ਼ਵਾਸ ਰੱਖਦੇ ਸਨ ਤੇ ਹਿੰਦੂ ਧਰਮ ਵਿੱਚ ਫੈਲੀਆਂ ਕੁਰੀਤੀਆਂ ਤੇ ਕਰਮਕਾੰਡਾ ਦੇ ਓੁਹ ਘੋਰ ਵਿਰੋਧੀ ਸਨ। ਨੌਜਵਾਨ ਰਾਮ ਮੋਹਨ ਰਾਏ ਦਾ ਮੰਨਣਾ ਸੀ ਕਿ ਲੋਕੀ ਤਰਕ ਨਹੀ ਕਰਦੇ , ਤੇ ਬੱਸ ਪਰੰਪਰਾ ਦੇ ਨਾਂ ਤੇ ਅੱਖਾਂ ਬੰਦ ਕਰਕੇ ਮੰਨੀ ਜਾੰਦੇ ਨੇ । ਬਹੁਤ ਵਿਰੋਧ ਝੱਲਣਾ ਪਿਆਂ ਰਾਮ ਮੋਹਨ ਰਾਏ ਨੂੰ , ਇੱਥੋਂ ਤੱਕ ਕਿ ਪਰਿਵਾਰ ਨੇ ਘਰੋਂ ਵੀ ਕੱਢ ਦਿੱਤਾ ।ਬਾਬੇ ਨਾਨਕ ਦੇ ਕਥਨ ਅਨੁਸਾਰ ਜਦੋਂ ਸੱਜਣ ਪੁਰਖ ਆਪਣੇ ਥਾੰ ਤੋਂ ਨਿੱਖੜਨਾ ਹੈ ਤਾਂ ਵੀ ਲੋਕਾਈ ਦਾ ਭਲਾ ਹੀ ਕਰਦਾ ਹੈ। ਘਰੋਂ ਨਿਕਲਣ ਤੋਂ ਬਾਅਦ ਨੌਜਵਾਨ ਰਾਮ ਮੋਹਨ ਰਾਏ ਨੇ ਕਾਫੀ ਯਾਤਰਾਵਾਂ ਕੀਤੀਆਂ ਤੇ ਵੱਖ ੨ ਫ਼ਿਰਕੇ ਦੇ ਲੋਕਾਂ ਦੀ ਜੀਵਨ- ਜਾਂਚ ਤੇ ਸਭਿਆਚਾਰ ਨੂੰ ਸਮਝਿਆਂ । ਸੰਸਾਰ ਦੇ ਵੱਖ ੨ ਧਰਮਾਂ ਤੇ ਵਿਰਸੇ ਦੀ ਜਾਣਕਾਰੀ ਲੈਣ ਲਈ ਓੁਹਨਾ ਸੰਸਕ੍ਰਿਤ , ਫਰੈੰਚ,ਅੰਗਰੇਜ਼ੀ , ਗ੍ਰੀਕ ਤੇ ਹਿਬਰੂ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ, ਅਰਬੀ ਤੇ ਫ਼ਾਰਸੀ ਭਾਸ਼ਾ ਦਾ ਗਿਆਨ ਤਾਂ ਪਹਿਲਾ ਤੋਂ ਹੀ ਸੀ । ਵੇਦਾਂ ਦਾ ਬੰਗਾਲੀ ਭਾਸ਼ਾ ਵਿੱਚ ਅਨੁਵਾਦ ਕੀਤਾ ਤਾਂ ਜੋ ਆਮ ਬੰਗਾਲੀ ਵੇਦਾਂ ਨੂੰ ਸਮਝ ਕੇ ਰੱਬ ਦੇ ਨਾਂ ਤੇ ਹੁੰਦੀ ਲੁੱਟ-ਖਸੁੱਟ ਤੋਂ ਬੱਚ ਸਕੇ।

ਰਾਮ ਮੋਹਨ ਰਾਏ ਨੇ ਕੁੱਝ ਸਾਲ ਇਸਟ ਇੰਡੀਆ ਕੰਪਨੀ ਵਿੱਚ ਨੌਕਰੀ ਕਰਨ ਤੋਂ ਬਾਦ ਅਸਤੀਫ਼ਾ ਦੇ ਦਿੱਤਾ ਤੇ ਆਪਣਾ ਪੂਰਾ ਸਮਾਂ ਜਨਤਾ ਦੀ ਸੇਵਾ ਵਿੱਚ ਲਾ ਦਿੱਤਾ। ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਔਰਤਾਂ ਤੇ ਗਰੀਬ ਲੋਕਾਂ ਨਾਲ ਹੁੰਦੇ ਵਿਤਕਰੇ, ਤੇ ਝੂਠੇ ਕਰਮ ਕਾੰਡਾ ਤੋਂ ਸੁਚੇਤ ਕਰਨ ਲਈ ਬ੍ਰਹਮ ਸਮਾਜ ਦੀ ਨੀਂਹ ਰੱਖੀ । ਸਤੀ ਪ੍ਰਥਾ , ਬਾਲ ਵਿਆਹ ਦਾ ਡੱਟ ਕੇ ਵਿਰੋਧ ਕੀਤਾ ਤੇ ਔਰਤਾਂ ਦੀ ਸਿੱਖਿਆ, ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ ਤੇ ਵਿਧਵਾ ਵਿਆਹ ਦੀ ਭਰਪੂਰ ਵਕਾਲਤ ਕੀਤੀ । ਔਰਤਾਂ ਦੇ ਹੱਕਾਂ ਦਾ ਪੱਖ-ਪੂਰਨ ਵਾਲੇ ਰਾਮ ਮੋਹਨ ਰਾਏ ਨੂੰ ਇਹ ਅੰਦਾਜ਼ਾ ਵੀ ਨਹੀ ਸੀ ਕਿ ਇਕ ਦਿਨ ਓੁਸਦੀ ਹੀ ਸਕੀ ਭਾਬੀ ਇਸ ਅਣਮਨੁੱਖੀ ਪ੍ਰਥਾ ਦੀ ਭੇਟ ਚੜ ਗਈ , ਂਓੁਸ ਦੀਆਂ ਦਲੀਲਾਂ ਤੇ ਤਰਲਿਆਂ ਦਾ ਕੋਈ ਅਸਰ ਨਹੀ ਹੋਇਆ ਧਰਮ ਦੇ ਠੇਕੇਦਾਰਾ ਤੇ। ਇਸ ਘਟਨਾ ਤੋਂ ਬਾਦ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦੇ ਖ਼ਿਲਾਫ਼ ਮਹਿਮ ਛੇੜ ਲਈ ਤੇ ਸਤੀ ਪ੍ਰਥਾ ਨੂੰ ਜੜ ਤੋਂ ਖਤਮ ਕਰਨ ਲਈ ਬ੍ਰਿਟਿਸ਼ ਸੰਸਦ ਨੂੰ ਪੱਤਰ ਲਿਖਿਆ। ਸੰਨ 1829 ਵਿੱਚ ,ਰਾਮ ਮੋਹਨ ਰਾਏ ਦੀ ਬੇਅੰਤ ਕੋਸ਼ਿਸ਼ਾਂ ਸਦਕਾ ਲਾਰਡ ਵਿਲਿਅਮ ਬੈੰਟਿਕ ਸਤੀ ਪ੍ਰਥਾ ਵਿਰੋਧੀ ਕਾਨੂੰਨ ਪਾਸ ਕਰਨ ਵਿੱਚ ਕਾਮਯਾਬ ਹੋ ਗਏ।ਕਟੜਪੰਥੀ ਜਾਨ ਦੇ ਦੁਸ਼ਮਨ ਬਣ ਗਏ ਪਰ ਰਾਮ ਮੋਹਨ ਰਾਏ ਨਾਂ ਦਾ ਇਹ ਮਸੀਹਾ ਕੰਧ ਬਣਕੇ ਖੜਾ ਹੋ ਗਿਆ ਮਾਸੂਮ ਔਰਤਾਂ ਅਤੇ ਕੱਟੜਪੰਥੀਆਂ ਵਿਚਕਾਰ ।
ਰਾਮ ਮੋਹਨ ਰਾਏ ਨੇ ਨੌਜਵਾਨਾਂ ਨੂੰ ਅੰਗਰੇਜ਼ੀ ਸਿੱਖਣ ਲਈ ਓੁਤਸ਼ਾਹਿਤ ਕੀਤਾ ਤੇ ਬਹੁਤ ਸਾਰੇ ਸਕੂਲਾਂ ਦੀ ਸਥਾਪਨਾ ਕੀਤੀ , ਸ਼ਾਇਦ ਓੁਸ ਦੀ ਦੂਰਦਰ਼ਸ਼ੀ ਨਜ਼ਰ ਸਮੇਂ ਦੀਆਂ ਪੈੜਾਂ ਨੂੰ ਪਹਿਚਾਣ ਗਈ ਸੀ। ਓੁਸਨੇ ਸਰਕਾਰ ਨੂੰ ਜ਼ੋਰ ਦਿੱਤਾ ਕਿ ਇੰਗਲਿਸ਼ , ਸਾਇੰਸ ਤੇ ਤਕਨੀਕੀ ਵਿਸ਼ੇ ਇੰਡੀਆ ਵਿੱਚ ਵੀ ਪੜਾਏ ਜਾਣ ਤਾਂ ਜੋ ਆਓੁਣ ਵਾਲੀ ਪੀੜੀ ਸਮੇਂ ਦੀ ਹਾਣੀ ਬਣ ਸਕੇ।
ਮੁਗਲ ਬਾਦਸ਼ਾਹ ਅਕਬਰ ੨ ਨੇ ਰਾਮ ਮੋਹਨ ਰਾਏ ਦੀ ਕੁਸ਼ਲਤਾ, ਕਾਰਗੁਜ਼ਾਰੀ ਤੇ ਸਮਾਜਿਕ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ #ਰਾਜਾ ਦੀ ਓੁਪਾਧੀ ਨਾਲ ਸਨਮਾਨਿਤ ਕੀਤਾ ਤੇ ਆਪਣਾ ਰਾਜਦੂਤ ਨਿਯੁਕਤ ਕੀਤਾ ਤਾਂ ਜੋ ਬ੍ਰਿਟਿਸ਼ ਸੰਸਦ ਵਿੱਚ ਓੁਹਨਾ ਦਾ ਪੱਖ ਰੱਖ ਸੱਕਣ, ਇਸਤਰਾਂ ਅਧਿਕਾਰਿਤ ਤੌਰ ਤੇ ਭਾਰਤ ਤੋਂ ਇੰਗਲੈੰਡ ਜਾਣ ਵਾਲੇ ਪਹਿਲੇ ਰਾਜਦੂਤ ਬਣ ਗਏ ਰਾਜਾ ਰਾਮ ਮੋਹਨ ਰਾਏ। ਜਿਕਰਯੋਗ ਹੈ ਕਿ ਬ੍ਰਿਟਿਸ਼ ਸੰਸਦ ਰਾਜਾ ਰਾਮ ਮੋਹਨ ਰਾਏ ਦੀ ਵਿਦਵਤਾ ਦੀ ਕਾਇਲ਼ ਸੀ ਤੇ ਓੁਹਨਾ ਤੋਂ ਭਾਰਤੀ ਮਾਮਲਿਆਂ ਸੰਬੰਧੀ ਸਲਾਹ-ਮਸ਼ਵਰੇ ਕਰਦੀ ਸੀ।
27 ਸਿਤਬਰ 1833 ਨੂੰ ਇੰਗਲੈੰਡ ਦੇ ਬ੍ਰਿਸਟਲ ਸ਼ਹਿਰ ਵਿੱਚ ਮੈਨਿਨਜਾਈਟਿਸ ਦੀ ਬੀਮਾਰੀ ਨਾਲ ਰਾਜਾ ਰਾਮ ਮੋਹਨ ਰਾਏ ਦਾ ਦੇਹਾੰਤ ਹੋ ਗਿਆ, ਂਓੁਸ ਸਮੇਂ ਇੰਗਲੈੰਡ ਵਿੱਚ ਸਸਕਾਰ ਦੀ ਇਜਾਜਤ ਨਹੀਂ ਸੀ , ਲਿਹਾਜ਼ਾਂ ਓੁਹਨਾ ਨੂੰ ਇਸਾਈ ਰੀਤੀ ਰਿਵਾਜ ਅਨੁਸਾਰ ਦਫ਼ਨ ਕਰ ਦਿੱਤਾ ਗਿਆ।
ਂਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਰਾਜਾ ਰਾਮ ਮੋਹਨ ਰਾਏ ਤੇ ਸੰਸਕ੍ਰਿਤ ਦੇ ਪਤਨ ਦਾ ਇਲਜ਼ਾਮ ਲਾਇਆ ਹੈ, ਪਰ ਇਸ ਗੱਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਭਾਰਤੀ ਸਮਾਜ ਦਾ ਮੁੰਹ ਮੱਥਾ ਸਵਾਰਨ ਵਾਲੇ ਓੁਹ ਪਹਿਲੇ ਯੁੱਗ ਪੁਰਖ ਸਨ।

✍️Gurinder Kaur Ghuman

 
< Prev   Next >

Advertisements