ਜਦੋਂ ਰਾਹੁਲ ਨੇ ਵਿਖਾਏ ਜਲਵੇ, ਬੋਲੇ- 2019 'ਚ ਮੋਦੀ ਦੇ ਬਿਨਾਂ ਹੀ ਬਣੇਗੀ ਸਰਕਾਰ |
|
|
 ਨਵੀਂ ਦਿੱਲੀ -11ਫਰਵਰੀ-(ਮੀਡੀਆ,ਦੇਸਪੰਜਾਬ)- ਰਾਹੁਲ ਗਾਂਧੀ ਦੇ ਰਵੱਈਏ 'ਚ ਅੱਜ-ਕੱਲ ਸਪੱਸ਼ਟ ਤਬਦੀਲੀ ਨਜ਼ਰ ਆ ਰਹੀ ਹੈ।
ਸੰਸਦ ਸਮਾਗਮ ਦੌਰਾਨ ਜਦੋਂ ਉਹ ਆਪਣੀ ਮਾਤਾ ਸੋਨੀਆ ਗਾਂਧੀ ਨਾਲ ਲੋਕ ਸਭਾ 'ਚ ਮੌਜੂਦ ਸਨ
ਤਾਂ ਉਨ੍ਹਾਂ 'ਚ ਕੁਝ ਵੱਖਰਾਪਨ ਹੀ ਨਜ਼ਰ ਆਇਆ।
ਉਹ ਸਪੱਸ਼ਟ ਰੂਪ ਨਾਲ ਖੁੱਲ੍ਹ ਕੇ ਅਤੇ ਨਪੇ-ਤੁਲੇ ਸ਼ਬਦਾਂ 'ਚ ਬੋਲ ਰਹੇ ਸਨ। ਜੇ ਸੋਨੀਆ ਗਾਂਧੀ ਬੋਲਣ 'ਚ
ਕੰਜੂਸੀ ਵਰਤ ਰਹੀ ਸੀ ਤਾਂ ਰਾਹੁਲ ਨੇ ਸਭ ਕੁਝ ਖੁੱਲ੍ਹ ਕੇ ਬੋਲਿਆ ਤੇ ਉਹ ਵੀ 'ਆਨ
ਰਿਕਾਰਡ'। ਸੋਨੀਆ ਗਾਂਧੀ ਜੋ ਰਾਹੁਲ ਦੇ ਕੋਲ ਹੀ ਉਨ੍ਹਾਂ ਦਾ ਹੱਥ ਫੜੀ ਖੜ੍ਹੀ ਸੀ, ਦੇ
ਬਾਵਜੂਦ ਰਾਹੁਲ ਬੋਲਣੋ ਨਹੀਂ ਹਟੇ ਅਤੇ ਉਹ ਸਭ ਕੁਝ ਕਹਿ ਦਿੱਤਾ, ਜੋ ਹਾਊਸ ਵਿਚ ਇਕ ਬੰਬ
ਦੇ ਡਿੱਗਣ ਵਾਂਗ ਸੀ। ਰਾਹੁਲ ਨੇ ਕਿਹਾ ਕਿ ਮੈਂ ਸਭ ਨੂੰ ਸਪੱਸ਼ਟ ਕਹਿੰਦਾ ਹਾਂ ਕਿ ਇਹ ਹੁਣ
ਮੁੜ ਕੇ ਨਹੀਂ ਆਉਣਗੇ। 2019 ਵਿਚ ਮੋਦੀ ਤੋਂ ਬਿਨਾਂ ਹੀ ਸਰਕਾਰ ਬਣੇਗੀ। ਸੋਨੀਆ ਨੇ
ਰਾਹੁਲ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਨੇ ਸਾਰੀ ਸਿਆਸੀ ਸਥਿਤੀ ਦਾ ਅਨੁਮਾਨ
ਲਾ ਕੇ ਬੋਲਣਾ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਉਂਦੀਆਂ ਲੋਕ ਸਭਾ ਦੀਆਂ
ਚੋਣਾਂ 'ਚ 70 ਸੀਟਾਂ ਤੋਂ ਵਧ ਜਿੱਤੇਗੀ ਅਤੇ 140 ਸੀਟਾਂ ਦੇ ਅੰਕੜੇ ਛੂਹ ਲਵੇਗੀ।
ਨਾਲ ਹੀ ਰਾਹੁਲ ਨੇ ਇਹ ਵੀ ਕਿਹਾ ਕਿ ਭਾਜਪਾ ਦੀਆਂ ਸੀਟਾਂ 70 ਤੋਂ 80 ਤੱਕ ਘੱਟ
ਜਾਣਗੀਆਂ। ਉਸ ਹਾਲਤ 'ਚ ਭਾਜਪਾ ਦੀ ਕੋਈ ਵੀ ਸਹਿਯੋਗੀ ਪਾਰਟੀ ਮੋਦੀ ਨੂੰ ਪ੍ਰਧਾਨ ਮੰਤਰੀ
ਵਜੋ ਪ੍ਰਵਾਨ ਨਹੀਂ ਕਰੇਗੀ, ਕਿਉਂਕਿ ਭਾਜਪਾ ਕੋਲ ਆਪਣੇ ਦਮ 'ਤੇ ਮੁਸ਼ਕਲ ਨਾਲ ਹੀ 200 ਤੱਕ
ਸੀਟਾਂ ਹੋਣਗੀਆਂ। ਰਾਹੁਲ ਗਾਂਧੀ ਦਾ ਅਨੁਮਾਨ ਇਹ ਵੀ ਸੀ ਕਿ ਕੇਂਦਰ 'ਚ ਰਾਜਗ ਦੀ ਅਗਵਾਈ
ਵਾਲੀ ਸਰਕਾਰ ਭਾਵੇਂ ਬਣ ਜਾਵੇ, ਉਸ ਦਾ ਮੁਖੀ ਮੋਦੀ ਨਹੀਂ ਸਗੋਂ ਮੌਜੂਦਾ ਗ੍ਰਹਿ ਮੰਤਰੀ
ਰਾਜਨਾਥ ਸਿੰਘ ਹੋ ਸਕਦੇ ਹਨ ਜਾਂ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਉਸ ਤਰ੍ਹਾਂ ਆਪਣੀ
ਸਰਕਾਰ ਬਣਾ ਲਵੇ, ਜਿਵੇਂ ਉਸ ਨੇ 2004 ਵਿਚ ਬਣਾਈ ਸੀ। ਰਾਹੁਲ ਨੇ ਕਿਹਾ ਕਿ ਪਾਰਟੀ
ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕੁਝ
ਦੱਖਣੀ ਸੂਬਿਆਂ ਵਿਚ ਆਪਣਾ ਆਧਾਰ ਵਧਾਵੇਗੀ। ਰਾਹੁਲ ਨੇ ਕਿਹਾ ਕਿ ਇਕ ਸਾਲ ਪਹਿਲਾਂ ਕਿਸੇ
ਵੀ ਇੰਝ ਨਹੀਂ ਕਿਹਾ ਜਾਂ ਸੋਚਿਆ ਹੋਵੇਗਾ ਜੋ ਉਨ੍ਹਾਂ ਹੁਣ ਕਿਹਾ ਹੈ। ਉਨ੍ਹਾਂ ਇਹ ਗੱਲ
ਸਪੱਸ਼ਟ ਕੀਤੀ ਕਿ ਭਾਜਪਾ ਦੇਸ਼ ਨੂੰ ਵੰਡਣਾ ਚਾਹੁੰਦੀ ਹੈ ਅਤੇ ਉਹ ਕਰਨਾਟਕ ਦੀਆਂ ਅੰਬੈਂਸਲੀ
ਚੋਣਾਂ ਹਿੰਦੁਤੱਵ ਦੇ ਮੁੱਦੇ 'ਤੇ ਲੜਨਾ ਚਾਹੁੰਦੀ ਹੈ। ਇਸ ਵਿਚ ਭਾਜਪਾ ਨੂੰ ਸਫ਼ਲਤਾ
ਨਹੀਂ ਮਿਲੇਗੀ। ਸੋਨੀਆ ਦੇ ਸਾਬਕਾ ਸਿਆਸੀ ਸਲਾਹਕਾਰ ਅਹਿਮਦ ਪਟੇਲ ਇਸ ਮੌਕੇ ਰਾਹੁਲ ਤੇ
ਸੋਨੀਆ ਨਾਲ ਸਨ।
|