:: 1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ   :: ਮੋਦੀ ਜੀ ਤਾਂ ‘ਸਿਰਫ ਝੂਠ’ ਬੋਲਦੇ ਹਨ : ਰਾਹੁਲ ਗਾਂਧੀ   :: ਰਾਜਸਥਾਨ 'ਚ ਕਾਂਗਰਸ ਦਾ ਵੱਡਾ ਦਾਅ-ਪੇਚ, ਵਸੁੰਧਰਾ ਵਿਰੁੱਧ ਲੜੇਗਾ ਜਸਵੰਤ ਦਾ ਪੁੱਤਰ   :: ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ   :: 1984 ਕਤਲੇਆਮ 'ਤੇ ਕੇਜਰੀਵਾਲ ਬੋਲੇ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ   :: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ   :: 1984 ਸਿੱਖ ਕਤਲੇਆਮ : ਕੋਰਟ ਕੰਪਲੈਕਸ ਦੇ ਬਾਹਰ ਦੋਸ਼ੀਆਂ 'ਤੇ ਹਮਲਾ   :: SBI 'ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!   :: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੀ. ਯੂ. ਵਿਚ ਹੋਏ ਘਪਲੇ ਹੁਣ ਪਹੁੰਚਣਗੇ ਵਿਜੀਲੈਂਸ ਦੇ ਦਰਬਾਰ PRINT ਈ ਮੇਲ
pu.jpgਪਟਿਆਲਾ -11ਫਰਵਰੀ-(ਮੀਡੀ,ਦੇਸਪੰਜਾਬ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਿਛਲੇ ਸਮੇਂ ਵਿਚ ਹੋਏ ਘਪਲਿਆਂ ਦਾ ਗੂੰਜ ਹੁਣ ਵਿਜੀਲੈਂਸ ਦੇ ਦਰਬਾਰ ਵਿਚ ਸੁਣਾਈ ਦੇਵੇਗੀ। ਵਿਦਿਆਰਥੀ ਜਥੇਬੰਦੀ 'ਸੈਫੀ' ਯੂਨੀਵਰਸਿਟੀ 'ਚ ਹੋਏ ਵੱਖ-ਵੱਖ ਘਪਲਿਆਂ ਨੂੰ ਲੈ ਕੇ ਐੱਸ. ਐੱਸ. ਪੀ. ਵਿਜੀਲੈਂਸ ਨੂੰ
ਸੋਮਵਾਰ ਨੂੰ ਇਸ ਸਬੰਧੀ ਮੈਮੋਰੰਡਮ ਦੇਣ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਅਕਾਲੀ-ਭਾਜਪਾ ਰਾਜ ਤੋਂ ਬਾਅਦ ਵੱਖ-ਵੱਖ ਘਪਲਿਆਂ ਨੂੰ ਲੈ ਕੇ ਰਾਮ ਰੌਲਾ ਪਿਆ ਸੀ। ਇਨ੍ਹਾਂ ਘਪਲਿਆਂ ਵਿਚ ਬਿਨਾ ਨੈੱਟ ਪਾਸ ਪ੍ਰੋਫੈਸਰ ਨਿਯੁਕਤ ਕਰਨਾ, ਐੱਸ. ਸੀ./ਬੀ. ਸੀ. ਫਰਜ਼ੀ ਸਰਟੀਫਿਕੇਟ ਬਣਾਉਣਾ, ਕਾਂਸਟੀਚਿਊਟ ਕਾਲਜਾਂ ਦੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਨਿਯਮਾਂ ਨੂੰ ਫਾਲੋਅਪ ਨਾ ਕਰਨ ਸਮੇਤ ਹੋਰ ਵੀ ਕਈ ਘਪਲੇ ਯੂਨੀਵਰਸਿਟੀ ਵਿਚ ਸੁਰਖੀਆਂ ਬਣੇ ਹਨ।
'ਸੈਫੀ' ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਇਨ੍ਹਾਂ ਘਪਲਿਆਂ ਨੂੰ ਲੈ ਕੇ ਮੰਗ ਉਠਾਈ ਸੀ ਤੇ ਮਈ 2017 ਵਿਚ ਉਸ ਸਮੇਂ ਦੇ ਯੂਨੀਵਰਸਿਟੀ ਦੇ ਐਕਟਿੰਗ ਵੀ. ਸੀ. ਤੇ ਸੀਨੀਅਰ ਆਈ. ਏ. ਐੱਸ. ਅਫਸਰ ਅਨੁਰਾਗ ਵਰਮਾ ਨੇ ਇਨ੍ਹਾਂ ਘਪਲਿਆਂ ਸਬੰਧੀ ਵੱਖ-ਵੱਖ ਪੜਤਾਲੀਆਂ ਕਮੇਟੀਆਂ ਬਣਾ ਦਿੱਤੀਆਂ ਸਨ, ਜਿਨ੍ਹਾਂ ਨੇ ਆਪਣੀਆਂ ਰਿਪੋਰਟਾਂ ਵੀ ਵੀ. ਸੀ. ਦਫ਼ਤਰ ਨੂੰ ਸੌਂਪ ਦਿੱਤੀਆਂ ਸਨ ਪਰ ਮੁੜ ਕੇ ਇਨ੍ਹਾਂ ਨੂੰ ਅਜੇ ਤੱਕ ਨਾ ਖੋਲ੍ਹਿਆ ਗਿਆ ਹੈ ਅਤੇ ਨਾ ਹੀ ਇਨ੍ਹਾਂ ਤੋਂ ਕੋਈ ਕਾਰਵਾਈ ਹੋਈ ਹੈ। ਵਿਦਿਆਰਥੀ ਜਥੇਬੰਦੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਮੌਜੂਦਾ ਵੀ. ਸੀ. ਡਾ. ਬੀ. ਐੱਸ. ਘੁੰਮਣ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ਘਪਲਿਆਂ ਨੂੰ ਲੈ ਕੇ ਗੋਲਮੋਲ ਜਵਾਬ ਹੀ ਦਿੱਤਾ ਹੈ, ਜਿਸ ਕਾਰਨ ਹੁਣ ਇਹ ਮਾਮਲਾ ਵਿਜੀਲੈਂਸ ਦੇ ਦਰਬਾਰ ਪਹੁੰਚੇਗਾ।
 
< Prev   Next >

Advertisements

Advertisement

Advertisement