ਮੋਦੀ ਨੇ ਬਿਠਾਇਆ ਫਲਸਤੀਨ ਤੇ ਇਜ਼ਰਾਈਲ ਵਿਚਾਲੇ ਤਵਾਜ਼ਨ |
|
|
 ਰਾਮੱਲ੍ਹਾ: -11ਫਰਵਰੀ-(ਮੀਡੀਆ,ਦੇਸਪੰਜਾਬ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਫਲਸਤੀਨ ਤੇ ਇਜ਼ਰਾਈਲ ਵਿਚਾਲੇ ਸਬੰਧਾਂ ਦਾ ਤਵਾਜ਼ਨ ਰੱਖਣ ਦਾ ਸੁਨੇਹਾ ਦਿੱਤਾ ਹੈ। ਇਜ਼ਰਾਈਲ ਨਾਲ ਨਜ਼ਦੀਕੀਆਂ ਕਰਕੇ ਮੋਦੀ ਸਰਕਾਰ ਦੀ ਅਲੋਚਨਾ ਹੋਈ ਸੀ ਪਰ ਪ੍ਰਧਾਨ ਮੰਤਰੀ ਨੇ ਫਲਸਤੀਨ ਦਾ ਦੌਰਾ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਲਈ ਦੋਵਾਂ ਮੁਲਕਾਂ ਦੀ ਅਹਿਮੀਅਤ ਹੈ।
ਮੋਦੀ ਨੇ ਸ਼ਨੀਵਾਰ ਨੂੰ ਇਤਿਹਾਸਕ ਦੌਰੇ ਮੌਕੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ
ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਇਜ਼ਰਾਈਲ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ
ਦੇ ਇਜ਼ਰਾਈਲ ਤੇ ਫਲਸਤੀਨ ਨਾਲ ਸੁਤੰਤਰ ਰੂਪ ’ਚ ਸਬੰਧ ਹਨ। ਭਾਰਤ ਕਿਸੇ ਇੱਕ ਨੂੰ
ਨਿਰਲੇਪ ਕਰਕੇ ਨਹੀਂ ਚਲ ਸਕਦਾ। ਇਸ ਮੌਕੇ ਦੋਵੇਂ ਮੁਲਕਾਂ ਨੇ 3 ਕਰੋੜ ਡਾਲਰ ਦੇ ਸੁਪਰ
ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸਮੇਤ ਕਰੀਬ 5 ਕਰੋੜ ਡਾਲਰ ਮੁੱਲ ਦੇ ਸਮਝੌਤਿਆਂ ’ਤੇ
ਦਸਤਖ਼ਤ ਕੀਤੇ। ਇਸ ’ਚ 50 ਲੱਖ ਡਾਲਰ ਨਾਲ ਮਹਿਲਾ ਸ਼ਕਤੀਕਰਨ ਬਾਰੇ ਕੇਂਦਰ ਦੀ ਉਸਾਰੀ ਵੀ
ਸ਼ਾਮਲ ਹੈ।
ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਫਲਸਤੀਨ ਦੇ ਸਰਕਾਰੀ
ਦੌਰੇ ’ਤੇ ਗਏ ਹਨ। ਮੋਦੀ ਨੇ ਅੱਬਾਸ ਨੂੰ ਭਰੋਸਾ ਦਿੱਤਾ ਕਿ ਫਲਸਤੀਨੀ ਲੋਕਾਂ ਦੇ ਹਿੱਤਾਂ
ਪ੍ਰਤੀ ਭਾਰਤ ਵਚਨਬੱਧ ਹੈ। ਉਨ੍ਹਾਂ ਮੁਤਾਬਕ ਭਾਰਤ ਨੂੰ ਉਮੀਦ ਹੈ ਕਿ ਖ਼ਿੱਤੇ ’ਚ ਸ਼ਾਂਤੀ
ਪਰਤੇਗੀ। ਰਾਸ਼ਟਰਪਤੀ ਅੱਬਾਸ ਨੇ ਕਬੂਲਿਆ ਕਿ ਭਾਰਤੀ ਆਗੂਆਂ ਨੇ ਫਲਸਤੀਨ ’ਚ ਹਮੇਸ਼ਾ
ਸ਼ਾਂਤੀ ਦੇ ਪੱਖ ’ਚ ਸਾਥ ਦਿੱਤਾ ਹੈ।
|