:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਐਨ.ਆਰ.ਆਈ. ਭਵਨ ਜਲੰਧਰ 'ਤੇ ਕਬਜ਼ੇ ਦਾ ਖ਼ਦਸ਼ਾ-ਚੀਮਾ PRINT ਈ ਮੇਲ
chima.jpgਲੰਡਨ,  -11ਫਰਵਰੀ-(ਮੀਡੀ,ਦੇਸਪੰਜਾਬ)- ਐਨ.ਆਰ.ਆਈ. ਸਭਾ ਪੰਜਾਬ ਨੂੰ ਪ੍ਰਵਾਸੀ ਪੰਜਾਬੀਆਂ ਦੀ ਮਦਦ ਲਈ ਸਥਾਪਤ ਕੀਤਾ ਗਿਆ ਸੀ | ਲੰਮੀ ਘਾਲਣਾ ਤੋਂ ਬਾਅਦ ਜਲੰਧਰ 'ਚ ਐਨ.ਆਰ.ਆਈ. ਭਵਨ ਦਾ ਨਿਰਮਾਣ ਕੀਤਾ ਗਿਆ, ਪਰ ਅਫ਼ਸੋਸ ਕਿ 2015 ਤੋਂ ਪੰਜਾਬ ਸਰਕਾਰ ਵਲੋਂ
ਐਨ.ਆਰ.ਆਈ. ਸਭਾ ਦੀ ਚੋਣ ਹੀ ਨਹੀਂ ਕਰਵਾਈ ਗਈ, ਪਰ ਹੁਣ ਬੀਤੇ ਇਕ ਮਹੀਨੇ ਤੋਂ ਐਨ.ਆਰ.ਆਈ. ਭਵਨ ਨੂੰ ਅਪੀਲ ਕਮਿਸ਼ਨਰ ਦੇ ਦਫ਼ਤਰ ਅਤੇ ਇਕ ਅਦਾਲਤ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ | ਇਹ ਜਾਣਕਾਰੀ ਐਨ.ਆਰ.ਆਈ. ਸਭਾ ਦੇ ਮੈਂਬਰ ਕਰਨੈਲ ਸਿੰਘ ਚੀਮਾ ਤੇ ਸਾਥੀਆਂ ਵਲੋਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਾਨੂੰ ਖ਼ਦਸ਼ਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਤੋਂ ਕਬਜ਼ੇ ਰੋਕਣ ਲਈ ਬਣੀ ਇਸ ਸਭਾ ਦੀ ਜਾਇਦਾਦ 'ਤੇ ਹੀ ਕਬਜ਼ਾ ਨਾ ਹੋ ਜਾਵੇ | ਸ: ਚੀਮਾ ਨੇ ਕਿਹਾ ਇਹ ਥਾਂ 99 ਸਾਲਾਂ ਲਈ ਪਟੇ 'ਤੇ ਲੈ ਕੇ ਸ਼ਾਨਦਾਰ ਭਵਨ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ, ਜਿਸ ਦੀ ਆਖਰੀ ਚੋਣ 27 ਜਨਵਰੀ 2013 ਨੂੰ ਹੋਈ ਸੀ | ਇਸ ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਬਣੇ ਸਨ, ਪਰ ਅਫ਼ਸੋਸ ਕਿ ਦੋ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਵੀ ਨਾ ਅਕਾਲੀ ਸਰਕਾਰ ਨੇ ਤੇ ਨਾ ਹੀ ਹੁਣ ਕਾਂਗਰਸ ਸਰਕਾਰ ਐਨ.ਆਰ.ਆਈ. ਸਭਾ ਦੀ ਚੋਣ ਕਰਵਾਉਣ 'ਚ ਕੋਈ ਦਿਲਚਸਪੀ ਦਿਖਾ ਰਹੀ ਹੈ | ਸ: ਚੀਮਾ ਤੇ ਯੂ.ਕੇ. ਦੇ ਐਨ.ਆਰ.ਆਈ. ਸਭਾ ਪੰਜਾਬ ਦੇ ਹੋਰ ਮੈਂਬਰਾਂ ਬਲਬੀਰ ਸਿੰਘ ਮੰਡੇਰ, ਜੋਗਾ ਸਿੰਘ ਢੱਡਵਾੜ ਆਦਿ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਐਨ.ਆਰ.ਆਈ. ਸਭਾ ਪੰਜਾਬ ਦੀ ਚੋਣ ਕਰਵਾਏ ਅਤੇ ਐਨ.ਆਰ.ਆਈ. ਭਵਨ ਨੂੰ ਸਿਰਫ਼ ਪ੍ਰਵਾਸੀਆਂ ਦੇ ਮਸਲਿਆਂ ਲਈ ਸਭਾ ਦੀ ਵਰਤੋਂ ਲਈ ਹੀ ਰਹਿਣ ਦਿੱਤਾ ਜਾਵੇ |
 
< Prev   Next >

Advertisements

Advertisement

Advertisement