:: ਅਲਵਿਦਾ ਵਾਜਪਾਈ, ਕੌਮੀ ਸਨਮਾਨਾਂ ਨਾਲ ਸਸਕਾਰ   :: ਯੋਗੀ ਸਰਕਾਰ ਦਾ ਐਲਾਨ, ਯੂ.ਪੀ. ਦੀ ਹਰੇਕ ਨਦੀਆਂ 'ਚ ਪ੍ਰਵਾਹਿਤ ਕੀਤੀਆਂ ਜਾਣਗੀਆਂ ਵਾਜਪਾਈ ਦੀ ਅਸਥੀਆਂ   :: ਅਟਲ ਬਿਹਾਰੀ ਨੂੰ PM ਮੋਦੀ ਸਣੇ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ   :: ਵਾਜਪਈ ਦਾ ਹਾਲ ਜਾਣਨ ਲਈ AIIMS ਪਹੁੰਚੇ ਕੇਜਰੀਵਾਲ, ਨਹੀਂ ਮਨਾਉਂਣਗੇ ਜਨਮਦਿਨ   :: ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ 'ਚ ਵੱਡੀ ਤਬਦੀਲੀ   :: ਅਟਲ ਬਿਹਾਰੀ ਦੇ ਦਿਹਾਂਤ 'ਤੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਕੱਲ ਦੀ ਛੁੱਟੀ ਦਾ ਐਲਾਨ   :: ਸੁਤੰਤਰਤਾ ਦਿਵਸ : ਰਾਸ਼ਟਰਪਤੀ ਕੋਵਿੰਦ ਦਾ ਰਾਸ਼ਟਰ ਦੇ ਨਾਮ ਸੰਦੇਸ਼   :: ਸੁਤੰਤਰਤਾ ਦਿਵਸ : ਦਿੱਲੀ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ   :: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਮਨਾਇਆ ਜਾਵੇਗਾ-ਸੁਸ਼ਮਾ   :: ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'   :: 15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ   :: ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨੇੜੇ ਤੋਂ ਨਜ਼ਰ   :: ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ   :: ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ   :: ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਲਾਜ ਲਈ ਪਸੰਦੀਦਾ ਦੇਸ਼ ਬਣਿਆ ਭਾਰਤ! ਅਮਰੀਕਾ-ਆਸਟ੍ਰੇਲੀਆ ਤੋਂ ਵੀ ਆ ਰਹੇ ਮਰੀਜ਼ PRINT ਈ ਮੇਲ
ind.jpgਨਵੀਂ ਦਿੱਲੀ-12ਫਰਵਰੀ-(ਮੀਡੀ,ਦੇਸਪੰਜਾਬ)- ਵਿਦੇਸ਼ੀਆਂ ਲਈ ਭਾਰਤ ਬੀਮਾਰੀ ਦਾ ਇਲਾਜ ਕਰਵਾਉਣ ਲਈ ਪਸੰਦੀਦਾ ਦੇਸ਼ ਬਣਦਾ ਜਾ ਰਿਹਾ ਹੈ। ਮੈਡੀਕਲ ਖੇਤਰ ਵਿਚ ਭਾਰਤ ਦੀ ਪ੍ਰਸਿੱਧੀ ਦੁਨੀਆ ਵਿਚ ਵਧਦੀ ਜਾ ਰਹੀ ਹੈ। ਸਾਲ 2016 ਵਿਚ 1678 ਪਾਕਿਸਤਾਨੀਆਂ ਅਤੇ 296 ਅਮਰੀਕਨ ਲੋਕਾਂ
ਸਣੇ 2 ਲੱਖ ਤੋਂ ਜ਼ਿਆਦਾ ਵਿਦੇਸ਼ੀਆਂ ਨੇ ਭਾਰਤ ਆ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2016 ਵਿਚ ਦੁਨੀਆ ਭਰ ਦੇ 54 ਦੇਸ਼ਾਂ ਦੇ 2,01,009 ਲੋਕਾਂ ਨੂੰ ਮੈਡੀਕਲ ਵੀਜ਼ੇ ਜਾਰੀ ਕੀਤੇ ਗਏ ਹਨ। ਭਾਰਤ ਨੇ 2014 ਵਿਚ ਆਪਣੀ ਵੀਜ਼ਾ ਨੀਤੀ ਨੂੰ ਉਦਾਰ ਬਣਾਇਆ ਹੈ। ਇਕ ਉਦਯੋਗ ਮੰਡਲ ਵਲੋਂ ਕੀਤੇ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਪ੍ਰਮੁੱਖ ਮੈਡੀਕਲ ਸਥਾਨ ਵਜੋਂ ਉਭਰਨ ਦਾ ਪ੍ਰਾਥਮਿਕ ਕਾਰਨ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ ਵਿਚ ਇਹ ਕਾਫੀ ਘੱਟ ਕੀਮਤ ਵਿਚ ਸਹੀ ਮੈਡੀਕਲ ਸੁਵਿਧਾ ਉਪਲੱਬਧ ਹੋਣਾ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਦੇਸ਼ ਦਾ ਮੈਡੀਕਲ ਟੂਰਿਜ਼ਮ ਤਿੰਨ ਅਰਬ ਡਾਲਰ ਦਾ ਹੋਣ ਦਾ ਅਨੁਮਾਨ ਹੈ, ਜੋ 2020 ਤਕ ਵੱਧ ਕੇ 7-8 ਅਰਬ ਡਾਲਰ ਦਾ ਹੋ ਸਕਦਾ ਹੈ।
ਅੰਕੜਿਆਂ ਮੁਤਾਬਕ 2016 ਵਿਚ ਸਭ ਤੋਂ ਜ਼ਿਆਦਾ ਮੈਡੀਕਲ ਵੀਜ਼ੇ ਬੰਗਲਾਦੇਸ਼ੀ ਨਾਗਰਿਕਾਂ (99,799) ਨੂੰ ਜਾਰੀ ਕੀਤੇ ਗਏ ਹਨ। ਇਸ ਦੇ ਬਾਅਦ ਅਫਗਾਨਿਸਤਾਨ (33,955), ਇਰਾਕ (13,465), ਓਮਾਨ (12,227), ਉਜਬੇਕਿਸਤਾਨ (4,420), ਨਾਈਜ਼ੀਰੀਆ (4,359) ਸਮੇਤ ਹੋਰ ਦੇਸ਼ ਹਨ। ਇਸ ਦੇ ਨਾਲ ਹੀ 1,678 ਪਾਕਿਸਤਾਨੀਆਂ, 296 ਅਮਰੀਕਾ ਦੇ ਨਾਗਰਿਕਾਂ, ਬ੍ਰਿਟੇਨ ਦੇ 370 ਨਾਗਿਰਕਾਂ, ਰੂਸ ਦੇ 96 ਨਾਗਰਿਕਾਂ ਅਤੇ 75 ਆਸਟ੍ਰੇਲੀਆਈ ਨਾਗਰਿਕਾਂ ਨੂੰ ਵੀ ਮੈਡੀਕਲ ਵੀਜ਼ੇ ਜਾਰੀ ਕੀਤੇ ਗਏ ਹਨ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਈ ਵੀਜ਼ੇ ਤਾਂ ਈ-ਵੀਜ਼ਾ ਪ੍ਰਣਾਲੀ ਤਹਿਤ ਜਾਰੀ ਕੀਤੇ ਗਏ ਹਨ। ਇਸ ਵਿਚ ਭਾਰਤ ਪਹੁੰਚਣ ਤੋਂ ਪਹਿਲਾਂ ਯਾਤਰੀ ਆਨਲਾਈਨ ਦਸਤਾਵੇਜ਼ ਹਾਸਲ ਕਰ ਲੈਂਦੇ ਹਨ। ਇਹ ਯੋਜਨਾ 27 ਨਵੰਬਰ 2014 ਨੂੰ ਸ਼ੁਰੂ ਕੀਤੀ ਗਈ ਸੀ।
 
< Prev   Next >

Advertisements

Advertisement
Advertisement