:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੀ 'ਸੁਰੇਸ਼' ਮੁੜ ਬਣਨਗੇ ਕੈਪਟਨ ਦੇ ਜਰਨੈਲ..? PRINT ਈ ਮੇਲ

cm_12.jpgਚੰਡੀਗੜ੍ਹ:-12ਫਰਵਰੀ-(ਮੀਡੀ,ਦੇਸਪੰਜਾਬ)- ਪੰਜਾਬ ਦੇ ਸਾਬਕਾ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ਦੀ ਸੁਣਵਾਈ 14 ਫਰਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਹੋਵੇਗੀ। ਸੁਰੇਸ਼ ਕੁਮਾਰ ਪੱਖੀ ਤੇ ਵਿਰੋਧੀਆਂ ਦੀਆਂ ਨਜ਼ਰਾਂ ਹੁਣ ਹਾਈਕੋਰਟ ‘ਤੇ ਹਨ। ਸਭ ਦਾ ਸਵਾਲ ਇੱਕੋ ਹੈ

ਕਿ ਫੈਸਲਾ ਪੱਖ ‘ਚ ਆਵੇਗਾ ਜਾਂ ਵਿਰੋਧ ਵਿੱਚ।ਜੇ ਫੈਸਲਾ ਸੁਰੇਸ਼ ਕੁਮਾਰ ਦੇ ਪੱਖ ‘ਚ ਆਉਂਦਾ ਹੈ ਤਾਂ ਉਹ ਮੁੜ ਅਹੁਦੇ ‘ਤੇ ਬਿਰਾਜਮਾਨ ਹੋਣਗੇ ਤੇ ਜੇ ਫੈਸਲਾ ਉਨ੍ਹਾਂ ਦੇ ਵਿਰੋਧ ‘ਚ ਆਉਂਦਾ ਹੈ ਤਾਂ ਉਨ੍ਹਾਂ ਦਾ ਵਿਰੋਧੀਆਂ ਦੀ ਇਹ ਵੱਡੀ ਜਿੱਤ ਹੋਵੇਗੀ ਕਿਉਂਕਿ ਹਾਈਕੋਰਟ ਤੱਕ ਮਾਮਲੇ ਨੂੰ ਲਿਜਾਣ ਵਾਲੇ ਉਹੀ ਹਨ।

ਸੂਤਰਾਂ ਮੁਤਾਬਕ ਪਿਛਲੇ ਦਿਨੀਂ ਸੁਰੇਸ਼ ਕੁਮਾਰ ਦੀ ਸਹਿਮਤੀ ਤੋਂ ਬਾਅਦ ਹੀ ਸਰਕਾਰ ਨੇ ਹਾਈਕੋਰਟ ਦੇ ਡਬਲ ਬੈਂਚ ਵਿੱਚ ਚੁਣੌਤੀ ਦਿੱਤੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ। ਇਕਹਿਰੇ ਬੈਂਚ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਹਿਯੋਗ ਲਈ ਨਿਯੁਕਤ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੈ। ਪਟੀਸ਼ਨ ‘ਚ ਕਿਹਾ ਗਿਆ ਕਿ ਫ਼ੈਸਲਾ ਤੱਥਾਂ ਅਤੇ ਸਿਧਾਂਤਾਂ ਦੇ ਉਲਟ ਸੀ ਅਤੇ ਨਿਯੁਕਤ ਕੀਤੇ ਗਏ ਅਧਿਕਾਰੀ ਨੂੰ ਕੰਮ ਵੰਡਣ ਦਾ ਅਧਿਕਾਰ ਸਰਕਾਰ ਕੋਲ ਹੈ।

ਅਪੀਲ ‘ਚ ਸੁਰੇਸ਼ ਕੁਮਾਰ ਨੂੰ ਵੀ ਇੱਕ ਧਿਰ ਬਣਾਇਆ ਗਿਆ ਹੈ ਅਤੇ ਇਸ ਦੀ ਪੈਰਵੀ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਕਰਨਗੇ। ਇਸ ਤੋਂ ਪਹਿਲਾਂ ਨੰਦਾ ਤੇ ਸੁਰੇਸ਼ ਕਮਾਰ ਵਿਚਕਾਰ ‘ਅਨਬਣ’ ਵੱਡੀ ਚਰਚਾ ਦਾ ਵਿਸ਼ਾ ਰਹੀ ਹੈ ਤੇ ਇਸੇ ਲਈ ਪਹਿਲਾਂ ਕੇਸ ਦੀ ਪੈਰਵੀ ਦੀ ਦਿੱਲੀ ਦੇ ਇੱਕ ਵੱਡੇ ਵਕੀਲ ਨੇ ਕੀਤੀ ਸੀ।ਮੁੱਖ ਮੰਤਰੀ ਖ਼ੁਦ ਸਰੇਸ਼ ਕੁਮਾਰ ਨੂੰ ਅਹੁਦੇ ‘ਤੇ ਪਰਤਣ ਲਈ ਉਨ੍ਹਾਂ ਦੇ ਘਰ ਜਾ ਕੇ ਵੀ ਮਿਲਦੇ ਰਹੇ ਹਨ ਪਰ ਉਹ ਕਾਫੀ ਸਮਾਂ ਟੱਸ ਤੋਂ ਮੱਸ ਨਹੀਂ ਹੋਏ ਸਨ। ਹੁਣ ਸੁਰੇਸ਼ ਕੁਮਾਰ ਨੂੰ ਸਹਿਮਤੀ ਤੋਂ ਬਾਅਦ ਹੀ ਸਾਰੀ ਕਾਨੂੰਨੀ ਚਾਰਾਜੋਈ ਕੀਤੀ ਗਈ ਹੈ।

 
< Prev   Next >

Advertisements

Advertisement
Advertisement

Advertisement
Advertisement