:: 1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ   :: ਮੋਦੀ ਜੀ ਤਾਂ ‘ਸਿਰਫ ਝੂਠ’ ਬੋਲਦੇ ਹਨ : ਰਾਹੁਲ ਗਾਂਧੀ   :: ਰਾਜਸਥਾਨ 'ਚ ਕਾਂਗਰਸ ਦਾ ਵੱਡਾ ਦਾਅ-ਪੇਚ, ਵਸੁੰਧਰਾ ਵਿਰੁੱਧ ਲੜੇਗਾ ਜਸਵੰਤ ਦਾ ਪੁੱਤਰ   :: ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ   :: 1984 ਕਤਲੇਆਮ 'ਤੇ ਕੇਜਰੀਵਾਲ ਬੋਲੇ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ   :: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ   :: 1984 ਸਿੱਖ ਕਤਲੇਆਮ : ਕੋਰਟ ਕੰਪਲੈਕਸ ਦੇ ਬਾਹਰ ਦੋਸ਼ੀਆਂ 'ਤੇ ਹਮਲਾ   :: SBI 'ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!   :: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਰਜ਼ਿਆਂ ਨੇ ਕੱਢਿਆ ਭਾਰਤੀ ਬੈਂਕਾਂ ਦਾ ਕੰਚੂਬਰ PRINT ਈ ਮੇਲ
bank.jpgਮੁੰਬਈ:-12ਫਰਵਰੀ-(ਮੀਡੀ,ਦੇਸਪੰਜਾਬ)- ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ 2016-17 ਦੌਰਾਨ 20,339 ਕਰੋੜ ਰੁਪਏ ਫਸੇ ਹੋਏ ਕਰਜ਼ੇ ਨੂੰ ਗੈਰ-ਕਾਰਗੁਜ਼ਾਰੀ ਵਾਲੀ ਜਾਇਦਾਦ (ਐਨ.ਪੀ.ਏ.) ਵਿੱਚ ਪਾ ਦਿੱਤਾ ਹੈ। ਐਨਪੀਏ ਵਿੱਚ ਪਾਈ ਜਾਣ ਵਾਲੀ ਇਹ ਸਰਕਾਰੀ ਬੈਂਕਾਂ ਦੀ ਸਭ ਤੋਂ
ਜਿਆਦਾ ਰਕਮ ਹੈ। ਇਸ ਹਿਸਾਬ ਨਾਲ 2016-17 ਵਿੱਚ ਬੈਂਕਾਂ ਦੇ ਬਕਾਏ ਖਾਤੇ ਵਿੱਚ ਕੁੱਲ 81,683 ਕਰੋੜ ਰੁਪਏ ਦੀ ਰਕਮ ਦਾਖਲ ਕੀਤੀ ਗਈ ਹੈ।ਇਹ ਅੰਕੜੇ ਉਦੋਂ ਦੇ ਹਨ, ਜਦੋਂ ਭਾਰਤੀ ਸਟੇਟ ਬੈਂਕ ਵਿੱਚ ਉਸ ਦੇ ਸਹਿਯੋਗੀ ਬੈਂਕ ਮਰਜ ਨਹੀਂ ਹੋਏ ਸੀ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2012-13 ਵਿੱਚ ਸਰਕਾਰੀ ਬੈਂਕਾਂ ਦੀ ਕੁੱਲ ਐਨਪੀਏ ਖਾਤਾ 27,231 ਕਰੋੜ ਰੁਪਏ ਸੀ। ਇਸ ਤਰ੍ਹਾਂ ਪੰਜ ਸਾਲ ਦੀ ਮਿਆਦ ਵਿੱਚ ਇਹ ਰਕਮ ਤਿੰਨ ਗੁਣਾ ਵਧ ਗਈ ਹੈ। ਵਿੱਤੀ ਸਾਲ 2013-14 ਵਿੱਚ ਸਰਕਾਰੀ ਬੈਂਕਾਂ ਨੇ 34,409 ਕਰੋੜ ਰੁਪਏ ਫਸੇ ਕਰਜ਼ੇ ਦੇ ਬਕਾਏ ਖਾਤੇ ਪਾਏ ਸੀ।
ਵਿੱਤੀ ਸਾਲ 2014-15 ਵਿੱਚ ਇਹ ਰਕਮ 49,018 ਕਰੋੜ ਰੁਪਏ, 2015-16 ਵਿੱਚ 57,585 ਕਰੋੜ ਰੁਪਏ ਤੇ ਮਾਰਚ 2017 ਵਿੱਚ ਖ਼ਤਮ ਹੋਏ ਵਿੱਤੀ ਸਾਲ ਵਿੱਚ 81,683 ਕਰੋੜ ਰੁਪਏ ਪਹੁੰਚ ਗਈ। ਸਟੇਟ ਬੈਂਕ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ 2016-17 ਵਿੱਚ 9,205 ਕਰੋੜ ਰੁਪਏ ਦੇ ਬਕਾਇਆ ਖਾਤੇ ਵਿੱਚ ਪਾਏ ਸਨ।
ਇਸ ਤੋਂ ਬਾਅਦ ਬੈਂਕ ਆਫ ਇੰਡੀਆ ਨੇ 7,346 ਕਰੋੜ ਰੁਪਏ, ਕੇਨਰਾ ਬੈਂਕ ਨੇ 5,545 ਕਰੋੜ ਰੁਪਏ ਤੇ ਬੈਂਕ ਆਫ ਬੜੋਦਾ ਨੇ 4,348 ਕਰੋੜ ਰੁਪਏ ਦੇ ਬਕਾਏ ਖਾਤੇ ਦਾਖਲ ਕੀਤੇ। ਚਾਲੂ ਮਾਲੀ ਵਰ੍ਹੇ ਵਿੱਚ ਸਤੰਬਰ ਛਿਮਾਹੀ ਤਕ ਸਰਕਾਰੀ ਬੈਂਕਾਂ ਨੇ 53,625 ਕਰੋੜ ਰੁਪਏ ਦੇ ਕਰਜ਼ੇ ਨੂੰ ਬਕਾਇਆ ਖਾਤੇ (ਐਨਪੀਏ) ਵਿੱਚ ਪਾ ਦਿੱਤਾ।
 
< Prev   Next >

Advertisements


Advertisement
Advertisement