:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੱਤਵਾਦ ਦਾ ਲੱਕ ਤੋੜਨ ਲਈ 15,935 ਕਰੋੜ ਰੁਪਏ ਦੇ ਨਵੇਂ ਖਰੀਦ ਪ੍ਰਸਤਾਵ ਨੂੰ ਮਨਜ਼ੂਰੀ PRINT ਈ ਮੇਲ
defns.jpgਨਵੀਂ ਦਿੱਲੀ-13ਫਰਵਰੀ-(ਮੀਡੀ,ਦੇਸਪੰਜਾਬ)- ਪਾਕਿਸਤਾਨ ਤੇ ਚੀਨ ਦੇ ਮੋਰਚੇ 'ਤੇ ਤਣਾਅ ਦੇ ਨਾਲ ਘਾਟੀ 'ਚ ਸੁਰੱਖਿਆ ਬਲਾਂ ਦੇ ਕੈਂਪਾਂ 'ਤੇ ਹਮਲੇ ਵਧਣ ਦੇ ਵਿਚਕਾਰ ਫੌਜ ਨੇ ਛੋਟੇ ਹਥਿਆਰਾਂ ਦੀ ਖਰੀਦ 'ਤੇ ਵੱਡਾ ਫੈਸਲਾ ਲਿਆ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਕਈ ਹਜ਼ਾਰ ਕਰੋੜ ਰੁਪਏ ਦੇ ਛੋਟੇ
ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਧੁਨਿਕ ਤੇ ਅਸਰਦਾਰ ਹਥਿਆਰਾਂ ਨਾਲ ਲੈਸ ਕਰਨ ਲਈ ਰੱਖਿਆ ਪ੍ਰੀਸ਼ਦ ਨੇ ਪਿਛਲੇ ਮਹੀਨੇ 'ਚ ਤਿੰਨ ਮੁੱਖ ਹਥਿਆਰਾਂ- ਰਾਇਫਲ, ਕਾਰਬਾਈਨ ਤੇ ਲਾਈਟ ਮਸ਼ੀਨਗਨਾਂ ਦੀ ਖਰੀਦ 'ਚ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਹੈ। ਜਨਵਰੀ 'ਚ ਹੀ 72,400 ਰਾਇਫਲਾਂ ਤੇ 93,895 ਕਾਰਬਾਈਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਰੱਖਿਆ ਖਰੀਦ ਪ੍ਰੀਸ਼ਦ ਦੀ ਮੰਗਲਵਾਰ ਨੂੰ ਬੈਠਕ ਹੋਈ, ਜਿਸ 'ਚ 15,935 ਕਰੋੜ ਰੁਪਏ ਦੀ ਖਰੀਦ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਤਹਿਤ ਤਿੰਨਾਂ ਫੌਜਾਂ ਦੇ ਲਈ ਲੋੜ ਦੇ ਅਨੁਸਾਰ ਹਲਕੀਆਂ ਮਸ਼ੀਨਗਨਾਂ ਨੂੰ ਫਾਸਟ ਟ੍ਰੈਕ ਤਰੀਕੇ ਨਾਲ ਖਰੀਦਣ ਦਾ ਪ੍ਰਸਤਾਵ ਸ਼ਾਮਲ ਹੈ, ਜਿਸ ਦੀ ਲਾਗਤ 1819 ਕਰੋੜ ਰੁਪਏ ਹੋਣ ਦੀ ਉਮੀਦ ਹੈ। ਮੁਮਕਿਨ ਹੈ ਕਿ ਸਰਕਾਰ ਦੇ ਚੋਟੀ ਦੇ ਪੱਧਰ 'ਤੇ ਖਰੀਦ ਲਈ ਸਮਝੋਤਾ ਹੋਵੇ। ਇਸ ਨਾਲ ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਪ੍ਰੇਸ਼ਨਲ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਬਾਕੀ ਲਾਈਟ ਮਸ਼ੀਨਗਨਾਂ ਖਰੀਦਣ ਦਾ ਵਿਚਾਰ ਅਲੱਗ ਤੋਂ ਵਿਚਾਰਅਧੀਨ ਹੈ।
ਰੱਖਿਆ ਖਰੀਦ 'ਚ ਤਿੰਨਾਂ ਫੌਜਾਂ ਲਈ 7.4 ਲੱਖ ਅਸਾਲਟ ਰਾਇਫਲ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਕਟਰੀ ਬੋਰਡ ਤੇ ਪ੍ਰਾਈਵੇਟ ਇੰਡਸਟ੍ਰੀਜ਼ ਦੋਵਾਂ ਨਾਲ ਮਿਲ ਕੇ ਖਰੀਦੇ ਜਾਣਗੇ। ਇਸ ਦੀ ਲਾਗਤ 12,280 ਕਰੋੜ ਹੋਣ ਦਾ ਅਨੁਮਾਨ ਹੈ। ਪ੍ਰੀਸ਼ਦ ਨੇ 5,719 ਸਨਾਈਪਰ ਰਾਇਫਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜੋ ਫੌਜ ਤੇ ਹਵਾਈ ਫੌਜ ਲਈ ਹੋਵੇਗੀ। ਇਸ ਦੀ ਅਨੁਮਨਿਤ ਲਾਗਤ 983 ਕਰੋੜ ਰੁਪਏ ਹੋਵੇਗੀ। ਭਾਰਤੀ ਨੇਵੀ ਦੀ ਪਣਡੁੱਬੀ ਰੋਕੂ ਸਮਰਥਾ ਵਧ ਸਕੇ, ਇਸ ਦੇ ਲਈ ਮਾਰੀਚ ਸਿਸਟਮ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਰੱਖਿਆ ਸੰਗਠਨ ਡੀ.ਆਰ.ਡੀ.ਓ. ਨੇ ਦੇਸ਼ 'ਚ ਹੀ ਇਸ ਸਿਸਟਮ ਦਾ ਵਿਕਾਸ ਕੀਤਾ ਹੈ ਤੇ ਇਸ ਦਾ ਟ੍ਰਾਇਲ ਸਫਲਤਾਪੂਰਨ ਪੂਰਾ ਹੋ ਚੁੱਕਾ ਹੈ। ਮਾਰੀਚ ਸਿਸਟਮ ਨੂੰ ਭਾਰਤ ਇਲੈਕਟ੍ਰਾਨਿਕਸ ਲਿਮਟਡ ਬੈਂਗਲੁਰੂ 850 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰੇਗਾ।
 
< Prev   Next >

Advertisements

Advertisement

Advertisement