:: ਅਲਵਿਦਾ ਵਾਜਪਾਈ, ਕੌਮੀ ਸਨਮਾਨਾਂ ਨਾਲ ਸਸਕਾਰ   :: ਯੋਗੀ ਸਰਕਾਰ ਦਾ ਐਲਾਨ, ਯੂ.ਪੀ. ਦੀ ਹਰੇਕ ਨਦੀਆਂ 'ਚ ਪ੍ਰਵਾਹਿਤ ਕੀਤੀਆਂ ਜਾਣਗੀਆਂ ਵਾਜਪਾਈ ਦੀ ਅਸਥੀਆਂ   :: ਅਟਲ ਬਿਹਾਰੀ ਨੂੰ PM ਮੋਦੀ ਸਣੇ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ   :: ਵਾਜਪਈ ਦਾ ਹਾਲ ਜਾਣਨ ਲਈ AIIMS ਪਹੁੰਚੇ ਕੇਜਰੀਵਾਲ, ਨਹੀਂ ਮਨਾਉਂਣਗੇ ਜਨਮਦਿਨ   :: ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ 'ਚ ਵੱਡੀ ਤਬਦੀਲੀ   :: ਅਟਲ ਬਿਹਾਰੀ ਦੇ ਦਿਹਾਂਤ 'ਤੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਕੱਲ ਦੀ ਛੁੱਟੀ ਦਾ ਐਲਾਨ   :: ਸੁਤੰਤਰਤਾ ਦਿਵਸ : ਰਾਸ਼ਟਰਪਤੀ ਕੋਵਿੰਦ ਦਾ ਰਾਸ਼ਟਰ ਦੇ ਨਾਮ ਸੰਦੇਸ਼   :: ਸੁਤੰਤਰਤਾ ਦਿਵਸ : ਦਿੱਲੀ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ   :: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਮਨਾਇਆ ਜਾਵੇਗਾ-ਸੁਸ਼ਮਾ   :: ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'   :: 15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ   :: ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨੇੜੇ ਤੋਂ ਨਜ਼ਰ   :: ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ   :: ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ   :: ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗੈਂਗਸਟਰਾਂ ਵੱਲੋਂ ਧਮਕੀਆਂ ਨੂੰ ਲੈ ਕੇ ਪੁਲਸ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ 'ਤੇ ਮੁਹਿੰਮ PRINT ਈ ਮੇਲ
police.jpgਜਲੰਧਰ -13ਫਰਵਰੀ-(ਮੀਡੀ,ਦੇਸਪੰਜਾਬ)-ਪੰਜਾਬ ਪੁਲਸ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਅਗਵਾਈ 'ਚ ਗੈਂਗਸਟਰਜ਼ ਅਤੇ ਅਪਰਾਧੀਆਂ ਦੀਆਂ ਆਨਲਾਈਨ ਧਮਕੀਆਂ ਦਾ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਸ਼ੁਭ ਆਰੰਭ ਅੱਜ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਵਲੋਂ ਕੀਤਾ ਗਿਆ। ਹੁਣ ਪੰਜਾਬ ਪੁਲਸ ਦਾ ਫੇਸਬੁੱਕ ਪੇਜ, ਟਵਿਟਰ ਅਕਾਊਂਟ ਅਤੇ ਯੂ-ਟਿਊਬ ਚੈਨਲ ਲਾਈਵ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਪੰਜਾਬ ਪੁਲਸ ਦੀ ਸਰਗਰਮੀ ਨਾਲ ਹੁਣ ਪੁਲਸ ਅਤੇ ਜਨਤਾ ਦਰਮਿਆਨ ਦੂਰੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਪੰਜਾਬ ਪੁਲਸ ਗੈਂਗਸਟਰਜ਼ ਅਤੇ ਅਪਰਾਧੀਆਂ ਵਲੋਂ ਸੂਬੇ 'ਚ ਫੈਲਾਏ ਜਾਣ ਵਾਲੇ ਡਰ ਦੀ ਭਾਵਨਾ ਨੂੰ ਦੂਰ ਕਰਨ'ਚ ਵੀ ਸਫਲ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦੀ ਹਾਜ਼ਰੀ 'ਚ ਕਿਹਾ ਕਿ ਸੋਸ਼ਲ ਮੀਡੀਆ ਕਾਰਨ ਪੁਲਸ ਨੂੰ ਜਨਤਾ ਤੋਂ ਅਹਿਮ ਫੀਡ ਬੈਕ ਵੀ ਮਿਲੇਗਾ ਅਤੇ ਉਸ ਦੀ ਕਾਰਜਪ੍ਰਣਾਲੀ 'ਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਨੇ ਪੁਲਸ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਪ੍ਰਭਾਵੀ ਢੰਗ ਨਾਲ ਇਸਤੇਮਾਲ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਨਤਾ ਆਪਣੀਆਂ ਸ਼ਿਕਾਇਤਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਡੀ. ਜੀ. ਪੀ. ਤਕ ਪਹੁੰਚਾ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸੋਸ਼ਲ  ਮੀਡੀਆ ਦੀ ਅਹਿਮੀਅਤ ਕਾਫੀ ਵਧ ਚੁੱਕੀ ਹੈ ਅਤੇ ਨੌਜਵਾਨ ਵਰਗ ਤਾਂ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪੁਲਸ ਨੂੰ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤਕ ਆਪਣੀ ਪਹੁੰਚ ਬਣਾਉਣੀ ਹੋਵੇਗੀ। ਸੂਬੇ 'ਚ ਨੌਜਵਾਨਾਂ ਨਾਲ ਵੀ ਪੁਲਸ ਨੂੰ ਸੋਸ਼ਲ ਮੀਡੀਆ ਰਾਹੀਂ ਜੋੜਨਾ ਹੋਵੇਗਾ। ਇਸ ਨਾਲ ਪੁਲਸ ਜਵਾਬਦੇਹ ਬਣੇਗੀ ਅਤੇ ਨਾਲ ਹੀ ਉਹ ਪ੍ਰਭਾਵੀ ਢੰਗ ਨਾਲ ਆਪਣਾ ਕੰਮ ਕਰ ਸਕੇਗੀ। ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕਾਬੂ ਪਾਉਣ, ਅਪਰਾਧੀਆਂ ਤਕ ਪਹੁੰਚ ਬਣਾਉਣ 'ਚ ਵੀ ਸੋਸ਼ਲ ਮੀਡੀਆ ਇਕ ਮਹੱਤਵਪੂਰਨ ਸਾਧਨ ਸਿੱਧ ਹੋਵੇਗਾ।  ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵੀ ਕਿਹਾ ਕਿ ਸੂਬੇ ਪੁਲਸ ਵਲੋਂ ਫੇਸਬੁਕ, ਟਵਿਟਰ ਅਤੇ ਯੂ-ਟਿਊਬ ਮਾਰਫਤ ਜਨਤਾ ਨੇੜੇ ਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।
 
< Prev   Next >

Advertisements

Advertisement

Advertisement