:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੈਪਟਨ ਅਮਰਿੰਦਰ ਸਣੇ 11 ਮੁੱਖ ਮੰਤਰੀਆਂ 'ਤੇ ਅਪਰਾਧਕ ਕੇਸ PRINT ਈ ਮੇਲ
captain-and-.jpgਨਵੀਂ ਦਿੱਲੀ: -13ਫਰਵਰੀ-(ਮੀਡੀ,ਦੇਸਪੰਜਾਬ)-ਮੁਲਕ ਦੇ 29 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ਵਿੱਚ 31 ਮੁੱਖ ਮੰਤਰੀ ਹਨ। ਇਨ੍ਹਾਂ ਵਿੱਚੋਂ 11 ਮੁੱਖ ਮੰਤਰੀਆਂ ਨੇ ਆਪਣੇ ਉੱਪਰ ਕ੍ਰਿਮੀਨਲ ਕੇਸ ਦਰਜ ਹੋਏ ਹੋਣ ਦੀ ਗੱਲ ਆਖੀ ਹੈ। ਇਨ੍ਹਾਂ ਵਿੱਚੋਂ ਅੱਠ ਮੁੱਖ ਮੰਤਰੀ ਤਾਂ ਗੰਭੀਰ ਇਲਜ਼ਾਮਾਂ ਦੇ ਘੇਰੇ ਵਿੱਚ ਆਉਂਦੇ ਹਨ। ਇਨ੍ਹਾਂ ‘ਤੇ ਕਤਲ, ਕਤਲ ਦੀ ਕੋਸ਼ਿਸ਼ ਤੇ ਧਮਕਾਉਣ ਵਰਗੇ ਇਲਜ਼ਾਮ ਹਨ।
ਕੈਪਟਨ ਅਮਰਿੰਦਰ ਸਿੰਘ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਚਾਰ ਕੇਸ ਦਰਜ ਹਨ। ਇਨ੍ਹਾਂ ਵਿੱਚ ਗੰਭੀਰ ਆਈਪੀਸੀ ਦੇ 10 ਤੇ ਹੋਰ ਆਈਪੀਸੀ ਦੇ 11 ਕੇਸ ਦਰਜ ਹਨ।

ਅਰਵਿੰਦ ਕੇਜਰੀਵਾਲ: ਦਿੱਲੀ ਦੇ ਮੁੱਖ ਮੰਤਰੀ ‘ਤੇ 10 ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਗੰਭੀਰ ਇਲਜ਼ਾਮ 4 ਕੇਸਾਂ ਤਹਿਤ ਹਨ। ਆਈਪੀਸੀ ਦੇ ਹੋਰ ਮਾਮਲੇ 43 ਹਨ।

ਨਿਤਿਸ਼ ਕੁਮਾਰ: ਬਿਹਾਰ ਦੇ ਮੁੱਖ ਮੰਤਰੀ ਹਨ। ਜੇਡੀਯੂ ਦੇ ਨੇਤਾ ਖਿਲਾਫ ਇੱਕ ਕੇਸ ਚੱਲ ਰਿਹਾ ਹੈ। ਇਸ ਵਿੱਚ ਆਈਪੀਸੀ ਦੇ ਦੋ ਗੰਭੀਰ ਮਾਮਲੇ ਹਨ ਤੇ ਹੋਰ ਆਈਪੀਸੀ ਦੇ ਤਿੰਨ ਮਾਮਲਿਆਂ ਤਹਿਤ ਕੇਸ ਦਰਜ ਹਨ।

ਦੇਵੇਂਦਰ ਫੜਨਵੀਸ: ਮਹਾਰਾਸ਼ਟਰ ਦੇ ਸੀਐਮ ਤੇ ਬੀਜੇਪੀ ਲੀਡਰ। ਇਨ੍ਹਾਂ ਖਿਲਾਫ 22 ਕੇਸ ਚੱਲ ਰਹੇ ਹਨ ਜਿਸ ਵਿੱਚ ਤਿੰਨ ਆਈਪੀਸੀ ਦੀਆਂ ਗੰਭੀਰ ਧਾਰਾਵਾਂ ਤਹਿਤ ਹਨ ਤੇ 19 ਆਈਪੀਸੀ ਦੀ ਦੂਜੀਆਂ ਧਾਰਾਵਾਂ ਤਹਿਤ।

ਰਘੁਬਰ ਦਾਸ: ਝਾਰਖੰਡ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ ‘ਤੇ ਗੰਭੀਰ ਆਈਪੀਸੀ ਦੇ ਦੋ ਕੇਸ ਹਨ। ਕੁੱਲ 8 ਕੇਸ ਦਰਜ ਹਨ। ਆਈਪੀਸੀ ਦੇ 21 ਮਾਮਲੇ ਦਰਜ ਹਨ।

ਯੋਗੀ ਆਦਿਤਯਨਾਥ: ਯੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ ‘ਤੇ ਕੁੱਲ 4 ਕੇਸ ਹਨ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਧਾਰਾਵਾਂ ਤਹਿਤ ਹੈ।

ਕੇ ਚੰਦਰਸ਼ੇਖਰ ਰਾਵ: ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀਆਰਐਸ ਲੀਡਰ ਹਨ। ਇਨ੍ਹਾਂ ‘ਤੇ ਦੋ ਕੇਸ ਚੱਲ ਰਹੇ ਹਨ ਜਿਸ ਇੱਕ ਗੰਭੀਰ ਇਲਜ਼ਾਮਾਂ ਦਾ ਹੈ।

ਪਿਨਾਰਾਈ ਵਿਜਯਨ: ਪਿਨਾਰਾਈ ਵਿਜਯਨ ਕੇਰਲ ਦੇ ਮੁੱਖ ਮੰਤਰੀ ਹਨ ਤੇ ਸੀਪੀਆਈ (ਐਮ) ਦੇ ਲੀਡਰ। ਇਨ੍ਹਾਂ ‘ਤੇ 11 ਕੇਸ ਦਰਜ ਹਨ ਜਿਸ ਵਿੱਚ ਇੱਕ ਗੰਭੀਰ ਧਾਰਾਵਾਂ ਵਾਲਾ ਹੈ।

ਮਹਿਬੂਬਾ ਮੁਫਤੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਤੇ ਪੀਡੀਪੀ ਦੀ ਲੀਡਰ ‘ਤੇ ਇੱਕ ਕੇਸ ਦਰਜ ਹੈ। ਇਨ੍ਹਾਂ ‘ਤੇ ਗੰਭੀਰ ਧਾਰਾਵਾਂ ਵਾਲਾ ਕੋਈ ਕੇਸ ਨਹੀਂ।

ਨਾਰਾਯਣਸਾਮੀ: ਪੁਡੁਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਕਾਂਗਰਸੀ ਹਨ। ਇਨ੍ਹਾਂ ‘ਤੇ ਦੋ ਕੇਸ ਹਨ। ਦੋਵੇਂ ਆਈਪੀਸੀ ਦੀ ਧਾਰਾਵਾਂ ਤਹਿਤ ਹਨ।

ਚੰਦਰਬਾਬੂ ਨਾਇਡੂ: ਐਨ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਟੀਡੀਪੀ ਲੀਡਰ। ਇਨ੍ਹਾਂ ‘ਤੇ 3 ਕੇਸ ਚੱਲ ਰਹੇ ਹਨ ਜੋ ਆਈਪੀਸੀ ਦੀ ਧਾਰਾ ਤਹਿਤ ਨਹੀਂ ਆਉਂਦੇ ਹਨ।
 
< Prev   Next >

Advertisements


Advertisement
Advertisement