:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਮੈਂਬਰੀ ਨੂੰ ਬਣਿਆ ਖਤਰਾ PRINT ਈ ਮੇਲ
bal.jpgਚੰਡੀਗੜ-14ਫਰਵਰੀ-(ਮੀਡੀਆ,ਦੇਸਪੰਜਾਬ)- ਦੋਹਰੀ ਵੋਟ ਮਾਮਲੇ 'ਚ ਦੋਸ਼ ਸਾਹਮਣੇ ਆਉਣ ਤੋਂ ਬਾਅਦ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ ਦੀ ਮੈਂਬਰੀ ਨੂੰ ਖਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਮੁਸ਼ਕਿਲ ਵਧ ਸਕਦੀ ਹੈ।
ਇਸ ਸਬੰਧੀ ਤਲਵੰਡੀ ਸਾਬੋ ਦੇ ਚੋਣ ਅਧਿਕਾਰੀ ਤੇ ਐਸ.ਡੀ.ਐਮ. ਵਲੋਂ ਕੀਤੀ ਗਈ ਜਾਂਚ 'ਚ ਦੋਹਰੀ ਵੋਟ ਹੋਣ ਦੇ ਤੱਥ ਸਾਹਮਣੇ ਆ ਗਏ ਹਨ। ਆਪਣੀ ਜਾਂਚ ਰਿਪੋਰਟ ਚੋਣ ਅਧਿਕਾਰੀ ਵਲੋਂ ਅਗਲੀ ਕਾਰਵਾਈ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ। ਹੁਣ ਇਸ ਨੂੰ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਕੋਲ ਭੇਜਿਆ ਜਾਵੇਗਾ। ਚੋਣ ਕਮਿਸ਼ਨ ਆਪਣੀ ਪੜਤਾਲ ਦੌਰਾਨ ਵਿਧਾਇਕਾ ਨੂੰ ਉਸ ਦਾ ਪੱਖ ਜਾਣਨ ਲਈ ਤਲਬ ਕਰ ਸਕਦਾ ਹੈ। ਮੁੱਖ ਚੋਣ ਦਫ਼ਤਰ ਦੇ ਸੂਤਰਾਂ ਅਨੁਸਾਰ ਦੋਹਰੀ ਵੋਟ ਦੇ ਦੋਸ਼ ਸਾਬਿਤ ਹੋਣ 'ਤੇ ਵਿਧਾਇਕਾ ਨੂੰ ਮੈਂਬਰੀ ਤੋਂ ਅਯੋਗ ਠਹਿਰਾਇਆ ਜਾ ਸਕਦਾ ਹੈ। 
ਪ੍ਰੋ. ਬਲਜਿੰਦਰ ਕੌਰ ਦੋਹਰੀ ਵੋਟ ਮਾਮਲੇ ਬਾਰੇ ਉਲਝਣ 'ਚ ਘਿਰ ਸਕਦੇ ਹਨ। ਕਿਉਂਕਿ ਉਨ੍ਹਾਂ ਦੀ ਵੋਟ 'ਤੇ ਵੱਖ ਵੱਖ ਸਮੇਂ ਪਿਤਾ ਦੇ ਦੋ ਨਾਮ ਸਨ ਅਤੇ ਪਤੇ ਵੀ ਵੱਖ ਵੱਖ ਸਨ। ਜਾਂਚ ਰਿਪਰੋਟ 'ਚ ਇਹ ਲਿਖਿਆ ਗਿਆ ਹੈ ਕਿ ਬਲਜਿੰਦਰ ਕੌਰ ਦੀ ਵੋਟ ਜੋ 2005 'ਚ ਬਣੀ ਹੋਈ ਸੀ, ਉਸ 'ਤੇ ਉਨ੍ਹਾਂ ਦੇ ਪਿਤਾ ਦਾ ਨਾਮ ਅਮਰਜੀਤ ਸਿੰਘ ਸੀ। 27 ਜੂਨ 2011 ਬਣੀ ਵੋਟ 'ਚ ਉਨ੍ਹਾਂ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਦਰਜ ਸੀ। ਇਸ ਬਾਰੇ ਉਨ੍ਹਾਂ ਦਰਸ਼ਨ ਸਿੰਘ ਦੀ ਗੋਦ ਲਈ ਧੀ ਕਿਹਾ ਸੀ ਪਰ ਗੋਦ ਲੈਣ ਦੇ ਦਸਤਾਵੇਜ਼ ਨਹੀਂ ਦਿੱਤੇ ਗਏ। ਕੇਵਲ ਦਰਸ਼ਨ ਸਿੰਘ ਦਸਤਖ਼ਤ ਦੇ ਅਧਾਰ 'ਤੇ ਹੀ ਗੋਦ ਲੈਣ ਬਾਰੇ ਲਿਖਿਆ ਹੋਇਆ ਸੀ।
ਬਾਅਦ 'ਚ ਉਨ੍ਹਾਂ 27 ਜੂਨ 2011 'ਚ ਫਾਰਮ ਨੰਬਰ 6 'ਚ ਉਨ੍ਹਾਂ ਅਪਣੇ ਪਿਤਾ ਦਾ ਨਾਮ ਦਰਸ਼ਨ ਸਿੰਘ ਲਿਖਿਆ ਜੋ ਉਨ੍ਹਾਂ ਦੇ ਅਸਲ ਪਿਤਾ ਸਨ। ਪਰੂਫ਼ ਵਜੋਂ ਉਨਾਂ ਦਸਵੀਂ ਪਾਸ ਦਾ ਸਰਟੀਫਿਕੇਟ ਲਗਾਇਆ। ਉਨ੍ਹਾਂ ਅਪਣਾ ਪਤਾ ਮਕਾਨ ਨੰਬਰ 273 ਲਿਖਿਆ। ਬਾਅਦ 'ਚ ਉਨ੍ਹਾਂ ਜੋ ਫਾਰਮ ਨੰਬਰ-6 ਮਿਤੀ  13 ਅਗਸਤ 2014 ਨੂੰ ਭਰਿਆ ਉਸ 'ਚ ਪਿਤਾ ਦਾ ਨਾਮ ਫਿਰ ਅਮਰਜੀਤ ਸਿੰਘ ਲਿਖਿਆ ਸੀ ਅਤੇ ਪਤਾ ਮਕਾਨ ਨੰਬਰ 272-ਏ ਦਾ ਦਿੱਤਾ ਸੀ। ਇਸ ਤਰਾਂ ਜਾਂਚ ਕਰਤਾ ਅਧਿਕਾਰੀ ਨੇ ਪ੍ਰੋ. ਬਲਜਿੰਦਰ ਕੌਰ ਦੀਆਂ 2 ਵੋਟਾਂ ਬਣੀਆਂ ਮੰਨਕੇ ਇਹ ਰਿਪੋਰਟ ਦਿੱਤੀ ਹੈ ਕਿ ਪ੍ਰੋ. ਬਲਜਿੰਦਰ ਕੌਰ ਦਾ ਵੋਟ ਮਾਮਲੇ ਬਾਰੇ ਦਰਜ ਕਰਵਾਇਆ ਬਿਆਨ ਗ਼ਲਤ ਹੈ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇ।
ਅਜੇ ਮੁੱਖ ਚੋਣ ਅਧਿਕਾਰੀ ਨੂੰ ਰਿਪੋਰਟ ਨਹੀਂ ਮਿਲੀ:
ਇਸੇ ਦੌਰਾਨ ਪੰਜਾਬ ਦੇ ਅਡੀਸ਼ਨਲ ਮੁੱਖ ਚੋਣ ਅਧਿਕਾਰੀ ਮਨਪ੍ਰੀਤ ਸਿੰਘ ਛਤਵਾਲ ਤੋਂ ਜਦੋਂ ਤਲਵੰਡੀ ਸਾਬੋ ਦੇ ਚੋਣ ਅਧਿਕਾਰੀ ਵਲੋਂ ਭੇਜੀ ਗਈ ਜਾਂਚ ਰਿਪੋਰਟ ਬਾਰੇ ਪੁੱÎਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਇਸ ਬਾਰੇ ਕੋਈ ਰਿਪੋਰਟ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਰਾਹੀਂ ਵੀ ਅਜੇ ਕੋਈ ਜਾਂਚ ਰਿਪੋਰਟ ਨਹੀਂ ਆਈ। ਰਿਪੋਰਟ ਮਿਲਣ ਤੋਂ ਬਾਅਦ ਇਸ ਨੂੰ ਅਗਲੀ ਕਾਰਵਾਈ ਲਈ ਮੁੱਖ ਚੋਣ ਕਮਿਸ਼ਨ ਭੇਜ ਦਿੱਤਾ ਜਾਵੇਗਾ।
 
< Prev   Next >

Advertisements