:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
.....ਦੁਬਈ........ PRINT ਈ ਮੇਲ
dubai.jpgਦੁਬਈ ਦੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਦੀ ਚਕਾਚੌਂਧ ਦੇਖ ਕੇ ਅਸ਼-ਅਸ਼ ਕਰ ਉੱਠਿਆ। ਸੰਯੁਕਤ ਅਰਬ ਅਮੀਰਾਤ ਦਾ ਇਹ ਭਾਗ ਦੁਬਈ ਭਵਨ ਨਿਰਮਾਣ ਕਲਾ ਅਤੇ ਕੌਸ਼ਲ ਦਾ ਬਿਹਤਰੀਨ ਨਮੂਨਾ ਹੈ। ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਅਤੇ ਹੋਰ ਕਈ ਉੱਚੀਆਂ ਇਮਾਰਤਾਂ ਨੇ ਤਾਂ ਗਦਗਦ ਕੀਤਾ ਹੀ, ਪਰ ਕਈ ਹੋਰ ਗੱਲਾਂ ਨੇ ਵੀ ਮਨ ਮੋਹ ਲਿਆ।
ਦੁਬਈ ਨਿਯਮਤ ਟ੍ਰੈਫਿਕ ਦਾ ਸਵਰਗ ਹੈ। ਆਵਾਜਾਈ ਦੇ ਨਿਯਮਾਂ ਦੀ ਪਾਲਣਾ ਪੱਛਮੀ ਦੇਸ਼ਾਂ ਨੂੰ ਵੀ ਪਛਾੜਦੀ ਹੈ। ਪੈਦਲ ਚੱਲਣ ਵਾਲਿਆਂ ਦੀ ਸਰਦਾਰੀ ਹੈ। ਜਿੱਥੋਂ ਮਰਜ਼ੀ ਸੜਕ ਪਾਰ ਕਰ ਰਹੇ ਹੋਵੋ, ਰਾਹਗੀਰਾਂ ਨੂੰ ਰਸਤਾ ਦੇਣ ਲਈ ਮੋਟਰ ਗੱਡੀਆਂ ਆਪਣੇ ਆਪ ਰੁਕ ਜਾਂਦੀਆਂ ਹਨ। ਇਹ ਜ਼ੈਬਰਾ ਕਰਾਸਿੰਗ ਉੱਤੇ ਨਹੀਂ ਸਗੋਂ ਸ਼ਹਿਰ ਵਿੱਚ ਕਿਸੇ ਥਾਂ ਵੀ ਪੈਦਲ ਚੱਲਣ ਵਾਲੇ ਸੜਕ ਪਾਰ ਕਰਦੇ ਹਨ ਤਾਂ ਉਨ੍ਹਾਂ ਦੀ ਸਹੂਲਤ ਲਈ ਟ੍ਰੈਫਿਕ ਆਪਣੇ ਆਪ ਰੁਕ ਜਾਂਦਾ ਹੈ। ਆਪਣੀ ਇਸ ਫੇਰੀ ਦੌਰਾਨ ਅਸੀਂ ਇੱਕ ਵਾਰ ਵੀ ਹਾਰਨ ਵਜਦਾ ਨਹੀਂ ਸੁਣਿਆ। ਪੂਰਨ ਸ਼ਾਂਤੀ। ਕੋਈ ਸ਼ੋਰ-ਸ਼ਰਾਬਾ ਨਹੀਂ। ਹਜ਼ਾਰਾਂ ਕਾਰਾਂ ਸੜਕਾਂ ਉਪਰ ਚਲਦੀਆਂ ਹੋਣ ਦੇ ਬਾਵਜੂਦ ਕੋਈ ਹਾਰਨ ਨਹੀਂ ਸੁਣਿਆ।

ਦੁਬਈ ਵਿੱਚ ਔਰਤ ਬੜੀ ਸੁਰੱਖਿਅਤ ਹੈ। ਸੜਕਾਂ ਉਪਰ ਤੜਕੇ ਤਿੰਨ ਵਜੇ, ਸਿਖਰ ਦੁਪਹਿਰੇ ਅਤੇ ਸੂਰਜ ਅਸਤ ਹੋਣ ਉਪਰੰਤ ਲੜਕੀਆਂ ਸੜਕਾਂ ਉਪਰ ਬੇਖ਼ੌਫ਼ ਤੁਰਦੀਆਂ ਫਿਰਦੀਆਂ ਦੇਖੀਆਂ ਜਾ ਸਕਦੀਆਂ ਹਨ। ਕੋਈ ਫੱਬਤੀ ਕੱਸਣਾ, ਟਿੱਪਣੀ ਜਾਂ ਛੇੜਖਾਨੀ ਕਰਨਾ ਤਾਂ ਦੂਰ ਦੀ ਗੱਲ, ਕੋਈ ਅੱਖ ਚੁੱਕ ਕੇ ਵੀ ਲੜਕੀਆਂ ਵੱਲ ਨਹੀਂ ਤੱਕਦਾ। ਕੋਈ ਗੇੜੀਮਾਰ ਬ੍ਰਿਗੇਡ ਨਹੀਂ, ਕੋਈ ਸੜਕਛਾਪ ਰੋਮੀਓ ਨਹੀਂ। ਸਾਡੇ ਏਧਰਲੇ ਹੁੜਦੰਗੀ ਵੀ ਓਧਰ ਜਾ ਕੇ ਸਾਊ ਪੁੱਤ ਬਣ ਜਾਂਦੇ ਹਨ। ਟੈਕਸੀਆਂ ਵਿੱਚ ਵੀ ਇਕੱਲੀਆਂ ਜਵਾਨ ਲੜਕੀਆਂ ਨਿਡਰ ਘੁੰਮਦੀਆਂ ਹਨ। ਹਰ ਟੈਕਸੀ ਪੁਲੀਸ ਕੰਟਰੋਲ ਰੂਮ ਦੀ ਨਿਗਰਾਨੀ ਹੇਠ ਰਹਿੰਦੀ ਹੈ।
12602192cd _dubai (2)ਦੁਬਈ ਵਿੱਚ ਕਈ ਸੜਕਾਂ ਉੱਤੇ ਰਡਾਰ ਦੀ ਸਹਾਇਤਾ ਨਾਲ ਕੰਟਰੋਲ ਰੱਖਿਆ ਜਾਂਦਾ ਹੈ। ਉਂਜ ਵੀ, ਕੰਟਰੋਲ ਰੂਮਾਂ ਵਿੱਚ ਬੈਠੀ ਪੁਲੀਸ ਸਾਰੀ ਆਵਾਜਾਈ ਦੀ ਦੇਖ-ਰੇਖ ਕਰਦੀ ਹੈ। ਸੜਕਾਂ ਉਪਰ ਪੁਲੀਸ ਕਿਧਰੇ ਨਹੀਂ ਦਿਸਦੀ। ਹਾਂ, ਲੋੜ ਪੈਣ ’ਤੇ ਮਿੰਟਾਂ-ਸਕਿੰਟਾਂ ਵਿੱਚ ਪ੍ਰਗਟ ਹੋ ਜਾਂਦੀ ਹੈ।
ਸੜਕਾਂ ਉਪਰ ਸਫ਼ਾਈ ਕਮਾਲ ਦੀ ਹੈ। ਗੰਦਗੀ ਤਾਂ ਦੂਰ ਦੀ ਗੱਲ, ਕਿਧਰੇ ਵੀ ਕਾਗਜ਼ ਦਾ ਇੱਕ ਟੁਕੜਾ ਤਕ ਨਹੀਂ ਦਿਸਦਾ। ਸ਼ਹਿਰ ਤਾਂ ਸ਼ਹਿਰ, ਬਾਹਰਲੇ ਇਲਾਕਿਆਂ ਵਿੱਚ ਵੀ ਸਾਨੂੰ ਕਿਧਰੇ ਕੋਈ ਕਾਗਜ਼ ਦਾ ਟੁਕੜਾ ਜਾਂ ਧੂੜ-ਮਿੱਟੀ ਦਾ ਕਿਣਕਾ ਨਹੀਂ ਦਿਸਿਆ।
ਦੁਬਈ ਰੇਗਿਸਤਾਨ ਵਿੱਚੋਂ ਵਿਕਸਿਤ ਹੋਇਆ ਹੈ, ਪਰ ਉੱਥੇ ਭੋਰਾ ਵੀ ਮਿੱਟੀ ਨਹੀਂ ਦਿਸਦੀ। ਉਂਜ, ਉੱਥੇ ਰੇਗਿਸਤਾਨ ਅਜੇ ਉਨ੍ਹਾਂ ਨੇ ਸੈਲਾਨੀਆਂ ਲਈ ਸਾਂਭ ਕੇ ਰੱਖਿਆ ਹੋਇਆ ਹੈ, ਪਰ ਉਹ ਸ਼ਹਿਰ ਤੋਂ ਕਾਫ਼ੀ ਦੂਰ ਹੈ।
ਦੁਬਈ, ਜੋ ਫਾਰਸ ਦੀ ਖਾੜੀ ਦੇ ਦੱਖਣ ਪੂਰਬੀ ਤੱਟ ਉਪਰ ਸਥਿਤ ਹੈ, ਦੇ ਬੀਚ ਵੀ ਬਹੁਤ ਸਾਫ਼ ਹਨ। ਖਾੜੀ ਦਾ ਜਲ ਨਿਰਮਲ ਹੈ ਜੋ ਆਸਮਾਨੀ ਨੀਲੀ ਭਾਹ ਮਾਰਦਾ ਹੈ। ਸੈਲਾਨੀ ਬੜੇ ਸਲੀਕੇ ਨਾਲ ਬੀਚਾਂ ਉਪਰ ਵਿਚਰਦੇ ਹਨ। ਕੋਈ ਇਤਰਾਜ਼ਯੋਗ ਦ੍ਰਿਸ਼ ਦੇਖਣ ਨੂੰ ਨਹੀਂ ਮਿਲਦੇ।
ਸਾਰੀਆਂ ਸੜਕਾਂ ਉਪਰ ਵਿਹਲੀਆਂ ਥਾਵਾਂ ਉੱਤੇ ਫੁੱਲ-ਬੂਟੇ ਲਗਾਏ ਗਏ ਹਨ। ਹੋਟਲਾਂ ਮੂਹਰੇ ਵੀ ਪੌਦੇ ਲਗਾਏ ਗਏ ਹਨ। ਸ਼ਾਹਰਾਹ ਅਲ ਜ਼ਾਇਦ ਰੋਡ ਉਪਰ ਅਨੇਕਾਂ ਥਾਵਾਂ ’ਤੇ ਪੌਦੇ ਲਗਾਏ ਗਏ ਹਨ। ਹੋਰ ਤਾਂ ਹੋਰ, ਸ਼ਹਿਰ ’ਚ ਹਰਿਆਵਲ ਕਰਨ ਹਿੱਤ ਕਈ ਫਲਾਈਓਵਰਾਂ ਦੇ ਹੇਠਲੇ ਪਾਸੇ ਹਰੀਆਂ ਵੇਲਾਂ ਚੜ੍ਹਾਈਆਂ ਗਈਆਂ ਹਨ। ਇਹ ਵੇਲਾਂ ਇਉਂ ਲੱਗਦੀਆਂ ਹਨ ਜਿਵੇਂ ਕਿਸੇ ਨੇ ਪੁਲਾਂ ਹੇਠ ਹਰੀਆਂ ਚਾਦਰਾਂ ਮੜ੍ਹ ਦਿੱਤੀਆਂ ਹੋਣ।
ਮੇਰੇ ਨਾਲ ਦੇ ਡਰਾਈਵਰ ਦਵਿੰਦਰ ਨੇ ਦੁਬਈ ਬਾਰੇ ਇੱਕ ਪੁਰਾਣੀ ਕਹਾਵਤ ਸਾਂਝੀ ਕੀਤੀ: ਰੰਬਲਾਂ ਵਿੱਚ ਫੁੱਲ ਖਿੜਨਗੇ ਅਤੇ ਇੱਥੇ ਕਾਫ਼ਰ ਵੱਸਣਗੇ। ਦਰਅਸਲ, ਰੇਤ ਨੂੰ ਅਰਬੀ ਭਾਸ਼ਾ ਵਿੱਚ ‘ਰਮਲ’ ਕਹਿੰਦੇ ਹਨ। ਦਵਿੰਦਰ ‘ਰਮਲ’ ਸ਼ਬਦ ਦਾ ਪੰਜਾਬੀਕਰਨ ਕਰਕੇ ਇਸ ਨੂੰ ਰੰਬਲ ਉਚਾਰਦਾ ਹੈ ਅਤੇ ਆਪ ਹੀ ਇਸ ਦਾ ਬਹੁਵਚਨ ਵੀ ਬਣਾ ਲੈਂਦਾ ਹੈ। ਉਸ ਅਨੁਸਾਰ ਇਹ ਅਖਾਣ ਦੁਬਈ ਦੇ ਪੁਰਾਣੇ ਲੋਕਾਂ ਵਿੱਚ ਪ੍ਰਚੱਲਿਤ ਹੈ। ਇਸ ਦਾ ਭਾਵ ਹੈ ਕਿ ਰੇਗਿਸਤਾਨ ਵਿਚਲਾ ਦੁਬਈ ਕਿਸੇ ਦਿਨ ਇੰਨੀ ਤਰੱਕੀ ਕਰ ਜਾਵੇਗਾ ਕਿ ਇੱਥੇ ਫੁੱਲ ਖਿੜਨਗੇ, ਪਰ ਇੱਥੋਂ ਦੀ ਬਹੁਤੀ ਵਸੋਂ ਗੈਰ-ਮੁਸਲਿਮ ਹੋਵੇਗੀ। ਇਹ ਅਖਾਣ ਸੱਚ ਹੀ ਹੈ।

ਦਰਅਸਲ, ਪੁਰਾਣੇ ਸਮਿਆਂ ਵਿੱਚ ਮੱਧ ਪੂਰਬ ਦੇ ਰੇਗਿਸਤਾਨੀ ਖਿੱਤੇ ਵਿੱਚ ਬੈਦੁਇਨ ਨਾਮ ਦੇ ਅਰਬੀ-ਭਾਸ਼ੀ ਟੱਪਰੀਵਾਸ ਕਬੀਲੇ ਰਹਿੰਦੇ ਸਨ। ਸਥਾਨਕ ਲੋਕਾਂ ਵੱਲੋਂ ਬੱਦੂ, ਬੇਦੂ ਜਾਂ ਬਦਾਵੀ ਸੱਦੇ ਜਾਂਦੇ ਇਹ ਖਾਨਾਬਦੋਸ਼ ਬੱਕਰੀਆਂ ਅਤੇ ਊਠ ਪਾਲਦੇ ਸਨ। ਰਮਤੇ ਹੋਣ ਕਾਰਨ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਦੁਬਈ ਵਿੱਚ ਇਨ੍ਹਾਂ ਦੇ ਮੂਲ ਨਿਵਾਸੀ ਹਨ ਜਾਂ ਨਹੀਂ। ਹਾਂ, ਇਸ ਗੱਲ ਦੇ ਪ੍ਰਮਾਣ ਹਨ ਕਿ ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿੱਚ ਦੁਬਈ ਇੱਕ ਪਿੰਡ ਦੇ ਤੌਰ ’ਤੇ ਵਸਿਆ ਸੀ। ਫਿਰ 1822 ਵਿੱਚ ਬਾਣੀਆਂ ਨਾਮ ਦਾ ਇੱਕ ਕਬੀਲਾ, ਜਿਸ ਦੇ 700-800 ਮੈਂਬਰ ਸਨ, ਇੱਥੇ ਮੱਛੀਆਂ ਫੜਨ ਹਿਤ ਕਿਆਮ ਕਰਨ ਲੱਗਿਆ। ਇਸ ਕਬੀਲੇ ਉਪਰ ਆਬੂਧਾਬੀ ਦੇ ਸ਼ੇਖ਼ ਤਹਿਨੂਨ ਦਾ ਰਾਜ ਸੀ। ਵਿਕੀਪੀਡੀਆ ਅਨੁਸਾਰ ਦੁਬਈ ਦੀ ਸਥਾਪਨਾ 9 ਜੂਨ 1833 ਨੂੰ ਹੋਈ। ਅਲ ਮਖਤੂਮ ਪਰਿਵਾਰ ਉਦੋਂ ਤੋਂ ਇੱਥੇ ਰਾਜ ਕਰ ਰਿਹਾ ਹੈ।
ਇਸ ਵੇਲੇ ਦੁਬਈ ਵਿਸ਼ਵ ਦਾ ਵੱਡਾ ਕਾਰੋਬਾਰੀ ਕੇਂਦਰ ਹੈ। ਦੁਬਈ ਇਸੇ ਨਾਮ ਦੀ ਅਮੀਰਾਤ ਦੀ ਰਾਜਧਾਨੀ ਹੈ ਅਤੇ ਯੂਏਈ ਦਾ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸ ਦਾ ਖੇਤਰਫਲ 4,114 ਵਰਗ ਕਿਲੋਮੀਟਰ ਹੈ। ਇਸ ਦੀ ਕੁੱਲ ਆਬਾਦੀ 28.85 ਲੱਖ ਹੈ। ਇਸ ਵਿੱਚੋਂ ਸਿਰਫ਼ 12 ਤੋਂ 15 ਫ਼ੀਸਦੀ ਹੀ ਮੂਲ ਵਾਸੀ ਭਾਵ ਅਰਬੀ ਹਨ। ਪਰਵਾਸੀਆਂ ਵਿੱਚ 51 ਫ਼ੀਸਦੀ ਭਾਰਤੀ ਅਤੇ 16 ਫ਼ੀਸਦੀ ਪਾਕਿਸਤਾਨੀ ਹਨ।
ਦਰਅਸਲ, ਦੁਬਈ ਵਿੱਚ 100 ਤੋਂ ਵੀ ਵੱਧ ਕੌਮੀਅਤਾਂ ਦੇ ਲੋਕ ਰਹਿੰਦੇ ਹਨ। ਹੋਰਨਾਂ ਤੋਂ ਇਲਾਵਾ ਫਿਲਿਪਾਈਨ ਲੋਕ ਕਾਫ਼ੀ ਹਨ। ਇੱਕ ਲੱਖ ਬ੍ਰਿਟਿਸ਼ ਪਰਵਾਸੀ ਵੀ ਹਨ ਜੋ ਦੁਬਈ ਵਿੱਚ ਪੱਛਮ ਦੇ ਪਰਵਾਸੀਆਂ ਦਾ ਸਭ ਤੋਂ ਵੱਡਾ ਗਰੁੱਪ ਹੈ। ਲਗਭਗ ਤਿੰਨ ਲੱਖ ਮਜ਼ਦੂਰ ਕੈਂਪਾਂ ਵਿੱਚ ਵਸਦੇ ਹਨ। ਕੈਂਪ ਮੁਲਾਜ਼ਮਤ ਦੇਣ ਵਾਲੀਆਂ ਕੰਪਨੀਆਂ ਵੱਲੋਂ ਬਣਾ ਕੇ ਦਿੱਤੇ ਕੁਆਰਟਰਾਂ ਨੂੰ ਕਹਿੰਦੇ ਹਨ। ਇਹ ਸਾਰੇ ‘ਬਰ’ ਦੁਬਈ ਭਾਵ ਪੁਰਾਣੀ ਦੁਬਈ ਦੇ ਇਲਾਕੇ ਵਿੱਚ ਹਨ। ਬਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਖੁਸ਼ਕ ਧਰਤੀ। ਇਹ ਸ਼ਬਦ ਤੱਟਵਰਤੀ ਇਲਾਕੇ ਦਾ ਵਿਰੋਧੀ ਸ਼ਬਦ ਹੈ। ਦਿਸ ਦਾ ਮਤਲਬ ਹੈ ਆਮ ਧਰਤੀ ਦਾ ਇਲਾਕਾ।
ਦੁਬਈ ਸੱਤ ਅਮੀਰਾਤ ਵਿੱਚੋਂ ਇੱਕ ਹਿੱਸਾ ਹੈ। ਇਹ ਅਮੀਰਾਤ ਰਲ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਬਣਦੇ ਹਨ। ਆਬੂਧਾਬੀ, ਦੁਬਈ, ਸ਼ਾਰਜਾਹ, ਅਜਮਾਨ, ਉਮ ਅਲ-ਕੁਵੈਨ ਅਤੇ ਫੁਜੈਰਾ ਨਾਂ ਦੇ ਛੇ ਅਮੀਰਾਤ ਦੋ ਦਸੰਬਰ 1971 ਨੂੰ ਇਕੱਠੇ ਹੋ ਗਏ ਸਨ ਅਤੇ ਸੱਤਵਾਂ ਰਸ ਅਲ-ਖੈਮਾ 10 ਫਰਵਰੀ 1972 ਵਿੱਚ ਸ਼ਾਮਿਲ ਹੋਇਆ ਸੀ। ਸਭ ਦੀ ਇੱਕ ਸਾਂਝੀ ਫੈਡਰਲ ਸੁਪਰੀਮ ਕੌਂਸਲ ਹੈ। ਦੁਬਈ ਕਾਫ਼ੀ ਦੇਰ ਬਰਤਾਨੀਆਂ ਦਾ ਪ੍ਰੋਟੈਕਟੋਰੇਟ ਵੀ ਰਿਹਾ ਹੈ। ਸ਼ੇਖ ਰਾਸ਼ਿਦ ਬਿਨ ਸਈਅਦ ਅਲ਼ ਮਖਤੂਮ ਦੁਬਈ ਦਾ ਮੌਜੂਦਾ ਹਾਕਮ ਹੈ। ਇੱਥੋਂ ਦੀ ਬੇਮਿਸਾਲ ਤਰੱਕੀ ਦਾ ਸਿਹਰਾ ਉਸ ਸਿਰ ਬੱਝਦਾ ਹੈ। ਇੱਥੇ ਨਿਰੰਕੁਸ਼ ਸਮਰਾਟਵਾਦ ਹੈ।
ਦੁਬਈ ਨੇ ਪਿਛਲੇ ਚਾਲੀ ਸਾਲਾਂ ਵਿੱਚ ਹੈਰਾਨੀਜਨਕ ਤਰੱਕੀ ਕੀਤੀ ਹੈ। ਚਾਲੀ ਪੰਜਾਹ ਸਾਲ ਪਹਿਲਾਂ ਉੱਥੇ ਜਾ ਕੇ ਵਸੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੇ ਖ਼ੁਦ ਉਨ੍ਹਾਂ ਥਾਵਾਂ ਉਪਰ ਟਿੱਬੇ ਤੱਕੇ ਹਨ ਜਿਨ੍ਹਾਂ ਥਾਵਾਂ ਉਪਰ ਹੁਣ ਅੰਬਰ ਨਾਲ ਗੱਲਾਂ ਕਰਦੀਆਂ ਆਲੀਸ਼ਾਨ ਇਮਾਰਤਾਂ ਉਸਰੀਆਂ ਹਨ।
ਦੁਬਈ ਮੱਧ ਪੂਰਬ ਦੀ ਸ਼ੌਪਿੰਗ ਦੀ ਰਾਜਧਾਨੀ ਹੈ। ਇੱਥੇ ਦੁਨੀਆਂ ਦਾ ਸਭ ਤੋਂ ਵੱਡਾ ਮਾਲ ‘ਦੁਬਈ ਮਾਲ’ ਸਥਿਤ ਹੈ। ਹੋਰ ਵੱਡੇ ਮਾਲਜ਼ ਤੋਂ ਇਲਾਵਾ 70-80 ਸ਼ੌਪਿੰਗ ਸੈਂਟਰ ਹਨ। ਪਿਛਲੇ ਸਾਲ ਦੁਬਈ ਵਿੱਚ ਡੇਢ ਕਰੋੜ ਤੋਂ ਵੱਧ ਸੈਲਾਨੀ ਆਏ। 2020 ਤਕ ਇੱਥੇ ਦੋ ਕਰੋੜ ਸੈਲਾਨੀ ਆਉਣ ਦਾ ਅਨੁਮਾਨ ਹੈ। 1930ਵਿਆਂ ਤਕ ਇਹ ਮੋਤੀਆਂ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਸੀ। 1960ਵਿਆਂ ਤਕ ਇਸ ਦੀ ਅਰਥਵਿਵਸਥਾ ਵਪਾਰ ਤੋਂ ਹੋਣ ਵਾਲੀ ਆਮਦਨ ’ਤੇ ਆਧਾਰਿਤ ਸੀ। ਇਹ ਪੂਰਬੀ ਅਤੇ ਪੱਛਮੀ ਦੁਨੀਆਂ ਦਾ ਵਪਾਰਕ ਕੇਂਦਰ ਸੀ ਇੱਕ ਟਰਾਂਜ਼ਿਟ ਬੰਦਰਗਾਹ। ਭਾਰਤ ਸਮੇਤ ਅਨੇਕ ਮੁਲਕਾਂ ਦਾ ਸਾਮਾਨ ਮਾਲ ਬੇੜੀਆਂ ਰਾਹੀਂ ਇੱਥੋਂ ਦੀਆਂ ਸੂਖਾਂ (ਖੁੱਲ੍ਹੇ ਬਾਜ਼ਾਰਾਂ) ਵਿੱਚ ਲਾਹਿਆ ਜਾਂਦਾ ਜਿੱਥੇ ਇਸ ਦੀ ਖ਼ਰੀਦੋ-ਫਰੋਖਤ ਹੁੰਦੀ।
ਫਿਰ 1966 ਵਿੱਚ ਤੇਲ ਲੱਭਿਆ ਅਤੇ 1969 ਤੋਂ ਤੇਲ ਤੋਂ ਆਮਦਨ ਸ਼ੁਰੂ ਹੋਣ ਉਪਰੰਤ ਦੁਬਈ ਦੀ ਕਾਇਆ ਕਲਪ ਹੋ ਗਈ। ਤੇਲ ਭੰਡਾਰ ਸੀਮਿਤ ਹੋਣ ਕਾਰਨ ਦੁਬਈ ਦੇ ਸ਼ਾਸਕ ਹੁਣ ਆਮਦਨ ਦੇ ਬਦਲਵੇਂ ਸਰੋਤਾਂ ਦੀ ਤਲਾਸ਼ ਹਿੱਤ ਸੈਰ ਸਪਾਟਾ, ਉਸਾਰੀ, ਰੀਅਲ ਐਸਟੇਟ, ਵਿੱਤੀ ਸੇਵਾਵਾਂ, ਹਵਾਬਾਜ਼ੀ ਆਦਿ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਲਈ ਉਹ ਕਾਰੋਬਾਰ ਦਾ ਪੱਛਮੀ ਮਾਡਲ ਅਪਣਾ ਰਹੇ ਹਨ।
ਦੁਬਈ ਅਮੀਰਾਂ ਦਾ ਸ਼ਹਿਰ ਹੈ। ਇੱਥੇ ਅੰਨ੍ਹੇ ਅਮੀਰ, ਬਹੁਤੇ ਅਮੀਰ ਅਤੇ ਆਮ ਅਮੀਰ ਵਸਦੇ ਹਨ। ਮੱਧ ਵਰਗ ਨਾਂਮਾਤਰ ਹੀ ਹੈ। ਚੌਥੀ ਸ਼੍ਰੇਣੀ ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਹੈ। ਅੰਨ੍ਹੇ ਅਮੀਰ ਖ਼ੂਬ ਅੱਯਾਸ਼ੀ ਕਰਦੇ ਹਨ। ਬਹੁਤੇ ਅਮੀਰ ਵੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਦੇ ਹਨ। ਆਮ ਅਮੀਰ ਵੀ ਖ਼ਾਸ ਸੁਖ-ਸਹੂਲਤਾਂ ਵਾਲਾ ਜੀਵਨ ਬਤੀਤ ਕਰਦੇ ਹਨ। ਇਹ ਸ਼੍ਰੇਣੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਵਾਲੇ ਇਲਾਕੇ ਵਿੱਚ ਰਹਿੰਦੀਆਂ ਹਨ। ਇਸ ਇਲਾਕੇ ਨੂੰ ਆਧੁਨਿਕ ਦੁਬਈ ਕਿਹਾ ਜਾਂਦਾ ਹੈ। ਮੁਲਾਜ਼ਮ ਸ਼੍ਰੇਣੀ ਬਰ-ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦੀ ਗੁਜ਼ਰ ਬਸਰ ਸਾਡੀ ਮਜ਼ਦੂਰ ਸ਼੍ਰੇਣੀ ਨਾਲੋਂ ਬਿਹਤਰ ਹੈ।
ਇਸਲਾਮਿਕ ਦੇਸ਼ ਹੋਣ ਕਾਰਨ ਇੱਥੇ ਸ਼ਰੀਅਤ ਲਾਗੂ ਹੈ, ਪਰ ਸਾਊਦੀ ਅਰਬ ਵਰਗੀ ਕੱਟੜਤਾ ਨਹੀਂ ਹੈ। ਹਾਂ, ਕਾਨੂੰਨ ਬੜੇ ਸਖ਼ਤ ਹਨ ਅਤੇ ਬੜੀ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਹਨ। ਇਸ ਲਈ ਕਾਨੂੰਨ ਦਾ ਡਰ ਹੈ। ਲਾਲ ਬੱਤੀ ਉਲੰਘਣ ਦਾ 300 ਦਿਰਹਮ (5,250 ਰੁਪਏ) ਜੁਰਮਾਨਾ ਲਗਦਾ ਹੈ ਅਤੇ ਨਾਲ ਹੀ 12 ਬਲੈਕ ਪੁਆਂਇੰਟ (ਨਾਂਹਵਾਚੀ ਨੰਬਰ) ਮਿਲ ਜਾਂਦੇ ਹਨ। ਇਹ ਨੰਬਰ 24 ਹੋ ਜਾਣ ਤਾਂ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ ਜੋ ਕਤਲ ਵਰਗੀ ਸਖ਼ਤ ਸਜ਼ਾ ਸਮਝੀ ਜਾਂਦੀ ਹੈ। ਟਰੈਮ ਦੇ ਟਰੈਕ ਉਪਰ ਕੋਈ ਫਾਟਕ ਨਹੀਂ ਹੁੰਦਾ। ਸਿਰਫ਼ ਇੱਕ ਇਸ਼ਾਰਾ ਹੋ ਜਾਂਦਾ ਹੈ ਕਿ ਟਰੈਮ ਲੰਘ ਰਹੀ ਹੈ, ਰੁਕ ਜਾਓ। ਜੇ ਕਿਧਰੇ ਕੋਈ ਗੱਡੀ ਟਰੈਮ ਦੇ ਰਾਹ ਵਿੱਚ ਆ ਜਾਵੇ ਤਾਂ ਭਾਰੀ ਜੁਰਮਾਨਾ ਲੱਗਦਾ ਹੈ। ਉੱਥੇ ਟੋਲ ਟੈਕਸ ਲਈ ਰੁਕਣਾ ਨਹੀਂ ਪੈਂਦਾ। ਟੋਲ ਤੋਂ ਵਾਹਨ ਲੰਘਦੇ ਸਾਰ ਆਪਣੇ ਆਪ ਖਾਤੇ ’ਚੋਂ ਟੋਲ ਟੈਕਸ ਕੱਟਿਆ ਜਾਂਦਾ ਹੈ।
ਭਾਵੇਂ ਪਰਵਾਸੀ ਕੋਈ ਪਹਿਰਾਵਾ ਵੀ ਪਹਿਨ ਲੈਣ, ਪਰ ਸੱਭਿਅਕ ਪਹਿਰਾਵਾ ਪਸੰਦ ਕੀਤਾ ਜਾਂਦਾ ਹੈ। ਮੁਸਲਿਮ ਔਰਤਾਂ ਹਿਜਾਬ ਨਾਲ ਇੱਕ ਲੰਮਾ ਕਾਲਾ ਚੋਗਾ ਪਹਿਨਦੀਆਂ ਹਨ ਜਿਸ ਨੂੰ ਅਬਾਇਆ ਕਹਿੰਦੇ ਹਨ। ਕਈ ਇਸ ਨਾਲ ਨਕਾਬ ਵੀ ਜੋੜ ਲੈਂਦੀਆਂ ਹਨ। ਆਦਮੀ ਕੰਦੂਰਾ ਪਹਿਨਦੇ ਹਨ। ਇਹ ਚਿੱਟੇ ਰੰਗ ਦਾ ਲੰਮਾ ਚੋਗਾ ਹੁੰਦਾ ਹੈ। ਸਿਰ ਢਕਣ ਲਈ ਉਪਰ ਚਿੱਟੇ ਰੰਗ ਦਾ ਇੱਕ ਕੱਪੜਾ ਰੱਖਦੇ ਹਨ ਜਿਸ ਨੂੰ ਘੋਤਰਾ ਕਹਿੰਦੇ ਹਨ। ਇਸ ਨੂੰ ਇੱਕ ਕਾਲੀ ਰੱਸੀ ਨਾਲ ਬੰਨ੍ਹ ਕੇ ਸਥਿਰ ਕੀਤਾ ਜਾਂਦਾ ਹੈ ਜਿਸ ਨੂੰ ਈਗਲ ਕਹਿੰਦੇ ਹਨ। ਕਈ ਨੌਜਵਾਨ ਲਾਲ ਜਾਂ ਚਿੱਟਾ ਘੋਤਰਾ ਗੋਲ ਪੱਗ ਵਾਂਗ ਲਪੇਟਦੇ ਹਨ।
ਦੁਬਈ ਦੇ ਨਾਮ ਸਬੰਧੀ ਕਈ ਮਤ ਹਨ। ਇੱਕ ਮਤ ਮੁਤਾਬਿਕ ਇਹ ਸ਼ਬਦ ਸੂਖ (ਖੁੱਲ੍ਹੀ ਮੰਡੀ) ਨੂੰ ਬਿਆਨਣ ਲਈ ਵਰਤਿਆ ਗਿਆ ਸੀ ਜੋ ‘ਬਾ’ ਵਿਚਲੇ ‘ਸੂਖ’ ਲਈ ਸੀ। ਇੱਕ ਅਰਬੀ ਅਖਾਣ ਅਨੁਸਾਰ ਦਾਬਾ ਦਬਈ ਤੋਂ ਦੁਬਈ ਨਾਮ ਪਿਆ। ਇਸ ਦਾ ਅਰਥ ਹੈ ਕਿ ਉਹ ਬਹੁਤ ਸਾਰੇ ਧਨ ਦੌਲਤ ਨਾਲ ਆਏ। ਯੂਏਈ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਦੇ ਵਿਦਵਾਨ ਫੀਡਲ ਹੰਧਲ ਅਨੁਸਾਰ ਦੁਬਈ ਨਾਮ ਦਾਬਾ ਸ਼ਬਦ ਤੋਂ ਆਇਆ ਹੋ ਸਕਦਾ ਹੈ ਜੋ ਯਦੂਬ ਦੇ ਭੂੁਤਕਾਲ ਤੋਂ ਉਪਜਿਆ ਹੈ। ਇਸ ਦਾ ਅਰਥ ਹੈ ਮੱਠੀ ਚਾਲੇ ਚੱਲਣਾ ਜੋ ਦੁਬਈ ਕਰੀਕ (ਨਦੀ) ਦੇ ਧੀਮੀ ਚਾਲ ਵਾਲੇ ਵਹਿਣ ਦਾ ਹਵਾਲਾ ਹੈ। ਦੁਬਈ ਕਰੀਕ ਇਸ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ਅਤੇ ਇਸ ਦਾ ਇੱਥੋਂ ਦੇ ਅਰਥਚਾਰੇ ਉਪਰ ਬਹੁਤ ਪ੍ਰਭਾਵ ਹੈ। ਕਵੀ ਅਤੇ ਵਿਦਵਾਨ ਅਹਿਮਦ ਮੁਹੰਮਦ ਉਬੈਦ ਵੀ ਦੁਬਈ ਦਾ ਨਾਮਕਰਣ ਇਸ ਸ਼ਬਦ ’ਚੋਂ ਹੀ ਮੰਨਦਾ ਹੈ, ਪਰ ਉਸ ਅਨੁਸਾਰ ਇਸ ਦਾ ਅਰਥ ਟਿੱਡੀ ਦਾ ਬੱਚਾ ਹੈ। ਕਿਉਂਕਿ ਪੁਰਾਣੇ ਵੇਲਿਆਂ ਵਿੱਚ ਰੇਗਿਸਤਾਨੀ ਇਲਾਕਾ ਹੋਣ ਕਾਰਨ ਇੱਥੇ ਟਿੱਡੀ ਦਲ ਬਹੁਤ ਸਨ, ਇਸ ਲਈ ਇਹ ਨਾਮ ਪਿਆ। ਅਰਬੀ ਵਿੱਚ ਇਸ ਨੂੰ ਦਿੱਬਾ ਕਹਿਣ ਕਾਰਨ ਨਾਮ ਦੁਬਈ ਹੋ ਗਿਆ।
ਦੁਬਈ ਦਾ ਪੁਰਾਣਾ ਇਤਿਹਾਸ ਮੌਖਿਕ ਹੀ ਹੈ। ਇਸ ਦਾ ਸਭ ਤੋਂ ਪਹਿਲਾ ਲਿਖਤੀ ਹਵਾਲਾ 1095 ਦਾ ਮਿਲਦਾ ਹੈ। ਇਹ ਅਬੂ ਅਬਦੁੱਲਾ ਅਲ-ਬਕਰੀ ਦੁਆਰਾ ਲਿਖੀ ਕਿਤਾਬ ‘ਬੁੱਕ ਆਫ ਜਿਓਗ੍ਰਾਫੀ’ ਵਿੱਚ ਦਰਜ ਹੈ। ਵੀਨਿਸ ਦੇ ਮੋਤੀਆਂ ਦੇ ਮਸ਼ਹੂਰ ਵਪਾਰੀ ਗਸਪਰੋ ਬਲਬੀ ਦਾ 1580 ਵਿੱਚ ਦੁਬਈ ਵਿੱਚ ਮੋਤੀਆਂ ਦੇ ਕਾਰੋਬਾਰ ਦੇ ਸਬੰਧ ਵਿੱਚ ਆਉਣ ਦਾ ਹਵਾਲਾ ਵੀ ਮਿਲਦਾ ਹੈ।
ਉੱਥੇ ਜਾਣ ਦਾ ਸਹੀ ਸਮਾਂ ਨਵੰਬਰ ਤੋਂ ਮਾਰਚ ਹੈ। ਦਸੰਬਰ-ਜਨਵਰੀ ਵਿੱਚ ਮਿੱਠੀ ਮਿੱਠੀ ਠੰਢ ਵਾਲਾ ਮੌਸਮ ਹੁੰਦਾ ਹੈ। ਇਨ੍ਹਾਂ ਮਹੀਨਿਆਂ ਵਿੱਚ ਸੈਲਾਨੀਆਂ ਦਾ ਹੜ੍ਹ ਆ ਜਾਂਦਾ ਹੈ। ਨਵਾਂ ਸਾਲ ਮਨਾਉਣ ਵਾਲੇ ਵੀ ਇਧਰ ਵਹੀਰਾਂ ਘੱਤ ਦਿੰਦੇ ਹਨ। ਗਰਮੀਆਂ ਵਿੱਚ ਖਾਸੀ ਗਰਮੀ ਹੁੰਦੀ ਹੈ।
ਦੁਬਈ ਵਿੱਚ ਦੇਖਣ ਵਾਲੀਆਂ ਆਕਰਸ਼ਕ ਥਾਂਵਾਂ ਵਿਚ ਬੁਰਜ ਖਲੀਫਾ, ਜੁਮੇਰਾ ਬੀਚ ਰੈਜ਼ੀਡੈਂਸ (ਜੇਬੀਆਰ), ਜੁਮੇਰਾ ਪਾਮ (ਜੋ ਪਾਮ ਦੀ ਸ਼ਕਲ ਦਾ ਮਨੁੱਖ ਨਿਰਮਿਤ ਟਾਪੂ ਹੈ ਜਿਸ ਨੂੰ ਖਾੜੀ ਦਾ ਕੁਝ ਹਿੱਸਾ ਪੂਰ ਕੇ ਉਸਾਰਿਆ ਗਿਆ ਹੈ), ਬੁਰਜ-ਅਲ-ਅਰਬ, ਐਟਲਾਂਟਿਸ, ਦੁਬਈ ਮਰੀਨਾ, ਮੀਡੀਆ ਸੈਂਟਰ, ਬੈਂਕਾਂ ਤੇ ਕਾਰਪੋਰੇਟਸ ਦੇ ਦਫ਼ਤਰਾਂ ਵਾਲਾ ਇਲਾਕਾ ਪ੍ਰਿੰਸ’ਸ ਟਾਵਰ, ਦੁਬਈ ਮਾਲ ਅਤੇ ਹੋਰ ਮਾਲਾਂ, ਜੁਮੇਰਾ ਟਾਵਰ ਲੇਕ, ਜੁਮੇਰਾ ਆਈਲੈਂਡ, ਦੁਬਈ ਕਰੀਕ, ਦੁਬਈ ਫਾਊਨਟੇਨ, ਦੁਬਈ ਡਾਉਨ ਟਾਊਨ, ਜੁਮੇਰਾ ਮਸਜਿਦ ਆਦਿ ਸ਼ਾਮਿਲ ਹਨ। ਰੇਗਿਸਤਾਨ ਸਫਾਰੀ ਤੋਂ ਇਲਾਵਾ ਖੁੱਲ੍ਹੀ ਛੱਤ ਵਾਲੀਆਂ ਬੱਸਾਂ ਉਪਰ ਸ਼ਹਿਰ ਦੀ ਸੈਰ ਵੀ ਬੜੀ ਆਨੰਦਮਈ ਹੁੰਦੀ ਹੈ। ਦੁਬਈ ਵਿੱਚ ਅਰਬੀ ਸਰਕਾਰੀ ਭਾਸ਼ਾ ਹੈ, ਪਰ ਅੰਗਰੇਜ਼ੀ ਵੀ ਆਮ ਬੋਲੀ ਜਾਂਦੀ ਹੈ। ਹਿੰਦੀ, ਪੰਜਾਬੀ, ਉਰਦੂ ਸਮੇਤ ਹੋਰ ਕਈ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ।
ਅੰਮ੍ਰਿਤਸਰ ਤੋਂ ਦੁਬਈ ਦੀ ਹਵਾਈ ਦੂਰੀ 2,041 ਕਿਲੋਮੀਟਰ ਹੈ। ਉਂਜ, ਕਿਧਰੇ ਇਹ ਕੁਝ ਘੱਟ ਜਾਂ ਵੱਧ ਵੀ ਲਿਖੀ ਮਿਲਦੀ ਹੈ। ਸਿੱਧੀ ਉਡਾਣ ਸਾਢੇ ਤਿੰਨ ਘੰਟਿਆਂ ਵਿੱਚ ਪਹੁੰਚਾ ਦਿੰਦੀ ਹੈ। ਬਰਾਸਤਾ ਦਿੱਲੀ ਵੀ ਉਡਾਣਾਂ ਹਨ।
ਇਸ ਵੇਲੇ ਦੁਬਈ ਮੱਧ ਪੂਰਬ ਦੇ ਕਾਰੋਬਾਰੀ ਕੇਂਦਰ ਵਜੋਂ ਪਛਾਣ ਬਣਾ ਚੁੱਕਾ ਹੈ। ਇਹ ਬੜਾ ਮਹਿੰਗਾ ਸ਼ਹਿਰ ਹੈ, ਪਰ ਕਈ ਇਲਾਕੇ ਅਜੇ ਵੀ ਪੁੱਜਤ ਵਾਲੇ ਹਨ। ਪਰਵਾਸੀਆਂ ਨੂੰ ਮਲਕੀਅਤ ਦਾ ਹੱਕ ਨਾ ਹੋਣਾ ਅਤੇ ਨਾਗਰਿਕਤਾ ਨਾ ਮਿਲਣਾ ਇੱਥੋਂ ਦਾ ਨਾਂਹ-ਪੱਖੀ ਪਹਿਲੂ ਹੈ। ਪਰ ਰਮਲਾਂ ’ਚ ਖਿੜਿਆ ਇਹ ਫੁੱਲ ਦੇਖਣਯੋਗ ਹੈ।
- ਮਨਜੀਤ ਸਿੰਘ ਦੀ ਵਾਲ ਤੋਂ -

 
< Prev   Next >

Advertisements