:: ਜਵਾਨਾਂ ਵਲੋਂ ਸਰਚ ਅਪਰੇਸ਼ਨ, ਹੁਣ ਤੱਕ ਮਾਰੇ ਗਏ 4 ਅੱਤਵਾਦੀ   :: ਅਕਾਲੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ   :: ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ   :: ਅਰੁਣ ਜੇਤਲੀ ਨੇ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੀ ਮੁਆਫੀ ਸਵੀਕਾਰ   :: ਪੀੜਤ ਪਰਿਵਾਰਾਂ ਨੂੰ ਕੀਤਾ 4 ਸਾਲ ਤਕ ਗੁੰਮਰਾਹ, ਸੁਸ਼ਮਾ ਮੰਗੇ ਮੁਆਫੀ : ਕਾਂਗਰਸ   :: ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਸੂਚੀ ਜਾਰੀ   :: ਐੱਸ. ਐੱਸ. ਸੀ. ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ   :: ਭਾਰਤ 'ਚ ਵਧ ਰਿਹੈ ਔਰਤਾਂ ਦਾ ਦਬਦਬਾ   :: ਸੁਪਰੀਮ ਕੋਰਟ ਵੱਲੋਂ ਸਵੈਇੱਛਾ ਮੌਤ ਦੀ ਇਜਾਜ਼ਤ   :: ਰਾਜਸਥਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ, ਬਲਾਤਕਾਰ ਦੇ ਦੋਸ਼ੀਆਂ ਨੂੰ ਹੋਵੇਗੀ ਫਾਂਸੀ   :: ਕਾਰਤੀ ਚਿਦਾਂਬਰ ਦੀ ਵਧੀ ਰਿਮਾਂਡ, 12 ਮਾਰਚ ਤਕ ਰਹਿਣਗੇ CBI ਦੀ ਹਿਰਾਸਤ 'ਚ   :: ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ   :: ਸਮਾਜਵਾਦੀ ਪਾਰਟੀ ਨੇ ਜਯਾ ਬਚਨ ਨੂੰ ਰਾਜ ਸਭਾ ਦੀ ਦਿੱਤੀ ਟਿਕਟ   :: ਅਹਿਮ ਹਸਤੀਆਂ ਦੀਆਂ ਮੂਰਤੀਆਂ ਦੀ ਭੰਨਤੋੜ ਜਾਰੀ   :: ਲੋਕਾਯੁਕਤ ਜਸਟਿਸ 'ਤੇ ਹਮਲਾ ਇੱਕ ਗੰਭੀਰ ਮਸਲਾ - ਰਵੀ ਸ਼ੰਕਰ ਪ੍ਰਸਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਕ-ਦੂਜੇ ਦੀ ਬੇਇੱਜ਼ਤੀ ਕਰਨ 'ਚ ਸਭ ਤੋਂ ਅੱਗੇ ਰਹੇ ਕਿਮ ਜੋਂਗ ਤੇ ਟਰੰਪ PRINT ਈ ਮੇਲ
tram.jpgਵਾਸ਼ਿੰਗਟਨ -09ਮਾਰਚ-(ਮੀਡੀ,ਦੇਸਪੰਜਾਬ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਸਾਲ ਮਈ 'ਚ ਦੋਹਾਂ ਦੀ ਮੁਲਾਕਾਤ ਹੋਣ ਵਾਲੀ ਹੈ। ਮੌਜੂਦਾ ਸਮੇਂ 'ਚ ਇਕ ਦੂਜੇ ਵੱਲੋਂ ਦੋਸਤਾਨਾ ਹੱਥ ਵਧਾਉਣ ਵਾਲੇ ਇਹ ਦੋਵੇਂ ਨੇਤਾ ਬੀਤੇ ਮਹੀਨਿਆਂ 'ਚ
ਇਕ-ਦੂਜੇ ਲਈ ਕਈ ਵਾਰ ਇਤਰਾਜ਼ਯੋਗ ਸ਼ਬਦ ਦਾ ਇਸਤੇਮਾਲ ਕਰ ਚੁੱਕੇ ਹਨ। ਦੋਹਾਂ ਵੱਲੋਂ ਇਕ ਦੂਜੇ ਦੀ ਬੇਇਜੱਤੀ ਕਰਨ ਦਾ ਇਹ ਸਿਲਸਿਲਾ ਉਸ ਸਮੇਂ ਆਪਣੇ ਸਿਖਰ 'ਤੇ ਪਹੁੰਚ ਗਿਆ ਜਦੋਂ ਉੱਤਰ ਕੋਰੀਆਈ ਨੇਤਾ ਨੇ ਟਰੰਪ 'ਤੇ ਵਿਅਕਤੀਗਤ ਹਮਲਾ ਕੀਤਾ।
19 ਸਤੰਬਰ ਨੂੰ ਇਕ ਭਾਸ਼ਣ ਦੇ ਦੌਰਾਨ ਉਨ੍ਹਾਂ ਨੇ ਟਰੰਪ ਨੂੰ 'ਡੋਟਾਰਡ' ਕਿਹਾ। ਇਸ ਤੋਂ ਬਾਅਦ ਦੁਨੀਆ ਭਰ ਦੇ ਲੋਕ ਡਿਕਸ਼ਨਰੀ 'ਚ ਇਸ ਦਾ ਮਤਲਬ ਲੱਭਣ ਲੱਗੇ। ਇਸ ਦਾ ਮਤਲਬ ਹੈ 'ਮਾਨਸਿਕ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਬਜ਼ੁਰਗ।' ਕਿਮ ਟਰੰਪ ਦੀ ਚਿਤਾਵਨੀ ਦਾ ਜਵਾਬ ਦੇ ਰਹੇ ਸਨ। ਟਰੰਪ ਨੇ ਬੀਤੇ ਸਾਲ ਸਤੰਬਰ 'ਚ ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਸੀ। ਟਰੰਪ 'ਤੇ ਕਿਮ ਜੋਂਗ ਓਨ ਨੇ ਵਿਅਕਤੀਗਤ ਹਮਲੇ ਅਤੇ ਇਸ 'ਤੇ ਟਰੰਪ ਦੇ ਜਵਾਬ ਤੋਂ ਬਾਅਦ ਉੱਤਰ ਕੋਰੀਆਈ ਮੀਡੀਆ ਨੇ ਵੀ ਟਰੰਪ ਖਿਲਾਫ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ। ਉੱਤਰ ਕੋਰੀਆ 'ਚ ਦੇਸ਼ ਦੇ ਸਰਵਉਚ ਨੇਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਅਪਮਾਨ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਉੱਤਰ ਕੋਰੀਆ ਦੀ ਮੀਡੀਆ 'ਚ ਹਾਲ ਹੀ 'ਚ ਟਰੰਪ ਲਈ 'ਘਾਤਕ ਕੁਕੁਰਮੁਤਾ, ਕੀੜਾ, ਗੈਂਗਸਟਰ, ਠੱਗ, ਮਾਨਸਿਕ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਬਜ਼ੁਰਗ, ਬੀਮਾਰ ਕੁੱਤਾ ਅਤੇ ਪਾਗਲ ਜਿਹੇ ਅਖਰਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਉੱਤਰ ਕੋਰੀਆਈ ਮੀਡੀਆ 'ਚ ਟਰੰਪ ਨੂੰ ਬਜ਼ੁਰਗ ਵਿਅਕਤੀ ਕਹਿ ਜਾਣ 'ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਮ ਜੋਂਗ ਓਨ ਨੂੰ ਨਾਟਾ ਅਤੇ ਮੋਟਾ ਨਹੀਂ ਕਿਹਾ। ਉੱਤਰ ਕੋਰੀਆ ਦੀ ਸਰਕਾਰੀ ਅਖਬਾਰ ਏਜੰਸੀ ਨੇ 26 ਸਤੰਬਰ ਨੂੰ ਕਿਹਾ ਕਿ ਸੀ ਕਿ ਟਰੰਪ ਕਿਸਾਨਾਂ ਦੇ ਪਾਵੇ ਇਕ ਕੀੜੇ ਦੀ ਤਰ੍ਹਾਂ ਹੈ, ਇਕ ਘਾਤਕ ਕੁਕਰਮੁਤਾ ਹੈ ਅਤੇ ਇਕ ਪਾਗਲ ਬੁੱਢਾ ਵਿਅਕਤੀ ਹੈ। 23 ਸਤੰਬਰ ਨੂੰ ਉੱਤਰ ਕੋਰੀਆਈ ਸਰਕਾਰ ਵੱਲੋਂ ਚਲਾਈ ਜਾ ਰਹੀ ਅਖਬਾਰ ਨੇ ਟਰੰਪ ਦੇ ਬਾਰੇ 'ਚ ਲਿੱਖਿਆ ਕਿ ਉਹ 'ਇਕ ਰਾਜਨੀਤਕ ਗੁੰਡਾ, ਇਕ ਠੱਗ ਅਤੇ ਇਕ ਗੰਦਾ ਇਨਸਾਨ ਹੈ।' ਜਦੋਂ ਟਰੰਪ ਨੇ ਆਪਣੇ ਮੇਜ਼ 'ਤੇ ਕਿਮ ਜੋਂਗ ਓਨ ਕੋਲ ਵੱਡੇ ਪ੍ਰਮਾਣੂ ਬਟਨ ਦੇ ਬਾਰੇ ਟਵੀਟ ਕੀਤਾ, ਉਸ ਸਮੇਂ ਰੋਡੋਂਗ ਸਿਨਮੁਨ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਟਰੰਪ ਇਕ ਸਾਇਕੋਪੈਥ, ਪਾਗਲ ਅਤੇ ਹਾਰੇ ਹੋਏ ਵਿਅਕਤੀ ਹੈ। ਜਿਨ੍ਹਾਂ ਦੀਆਂ ਟਿੱਪਣੀਆਂ ਠੀਕ ਉਸੇ ਤਰ੍ਹਾਂ ਹਨ ਜਿਵੇਂ ਕਿਸੇ ਬੀਮਾਰ ਕੁੱਤੇ ਦਾ ਭੋਂਕਣਾ।'
16 ਜਨਵਰੀ ਨੂੰ ਰੋਡੋਂਗ ਸਿਨਮੁਨ ਨੇ ਲਿੱਖਿਆ ਕਿ ਦੁਨੀਆ ਨੂੰ ਟਰੰਪ ਦੀ ਮਾਨਸਿਕ ਸਥਿਤੀ ਦੀ ਚਿੰਤਾ ਹੈ। ਅਖਬਾਰ ਦਾ ਕਹਿਣਾ ਸੀ ਕਿ ਅਮਰੀਕਾ 'ਚ ਪ੍ਰਮਾਣੂ ਬੰਬ ਦਾ ਬਟਨ ਇਕ ਪੁਰਾਣੇ ਅਤੇ ਪਾਗਲ ਵਿਅਕਤੀ ਦੇ ਹੱਥ 'ਚ ਹੈ। 25 ਸਤੰਬਰ ਨੂੰ ਉੱਤਰ ਕੋਰੀਆ ਯੁਵਾ ਸੰਗਠਨ ਕਿਮੀਲਸੁੰਜਿਸਟ-ਕਿਮੰਜੋਂਗਲਿਸਟ ਯੂਥ ਲੀਗ ਦੀ ਕੇਂਦਰੀ ਸਹਿਮਤੀ ਦੇ ਹਵਾਲੇ ਤੋਂ ਟਰੰਪ ਨੂੰ, ਗੈਂਗਸਟਰਾਂ ਦਾ ਬਾਸ ਅਤੇ ਇਨਸਾਨ ਨਹੀਂ ਬਲਕਿ ਬੀਮਾਰ ਕੁੱਤਾ ਕਿਹਾ। ਉਮੀਦ ਜਤਾਈ ਜਾ ਰਿਹਾ ਹੈ ਕਿ ਮਈ 'ਚ ਜਦੋਂ ਕਿਮ ਜੋਂਗ ਓਨ ਅਤੇ ਡੋਨਾਲਡ ਟਰੰਪ ਦੀ ਮੁਲਾਕਾਤ ਹੋਵੇਗੀ ਤਾਂ ਉਹ ਦੋਵੇਂ ਇਕ ਦੂਜੇ ਲਈ ਇਤਰਾਜ਼ਯੋਗ ਦਾ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਗੇ।
 
< Prev   Next >

Advertisements

Advertisement

Advertisement