:: ਜਵਾਨਾਂ ਵਲੋਂ ਸਰਚ ਅਪਰੇਸ਼ਨ, ਹੁਣ ਤੱਕ ਮਾਰੇ ਗਏ 4 ਅੱਤਵਾਦੀ   :: ਅਕਾਲੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ   :: ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ   :: ਅਰੁਣ ਜੇਤਲੀ ਨੇ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੀ ਮੁਆਫੀ ਸਵੀਕਾਰ   :: ਪੀੜਤ ਪਰਿਵਾਰਾਂ ਨੂੰ ਕੀਤਾ 4 ਸਾਲ ਤਕ ਗੁੰਮਰਾਹ, ਸੁਸ਼ਮਾ ਮੰਗੇ ਮੁਆਫੀ : ਕਾਂਗਰਸ   :: ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਸੂਚੀ ਜਾਰੀ   :: ਐੱਸ. ਐੱਸ. ਸੀ. ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ   :: ਭਾਰਤ 'ਚ ਵਧ ਰਿਹੈ ਔਰਤਾਂ ਦਾ ਦਬਦਬਾ   :: ਸੁਪਰੀਮ ਕੋਰਟ ਵੱਲੋਂ ਸਵੈਇੱਛਾ ਮੌਤ ਦੀ ਇਜਾਜ਼ਤ   :: ਰਾਜਸਥਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ, ਬਲਾਤਕਾਰ ਦੇ ਦੋਸ਼ੀਆਂ ਨੂੰ ਹੋਵੇਗੀ ਫਾਂਸੀ   :: ਕਾਰਤੀ ਚਿਦਾਂਬਰ ਦੀ ਵਧੀ ਰਿਮਾਂਡ, 12 ਮਾਰਚ ਤਕ ਰਹਿਣਗੇ CBI ਦੀ ਹਿਰਾਸਤ 'ਚ   :: ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ   :: ਸਮਾਜਵਾਦੀ ਪਾਰਟੀ ਨੇ ਜਯਾ ਬਚਨ ਨੂੰ ਰਾਜ ਸਭਾ ਦੀ ਦਿੱਤੀ ਟਿਕਟ   :: ਅਹਿਮ ਹਸਤੀਆਂ ਦੀਆਂ ਮੂਰਤੀਆਂ ਦੀ ਭੰਨਤੋੜ ਜਾਰੀ   :: ਲੋਕਾਯੁਕਤ ਜਸਟਿਸ 'ਤੇ ਹਮਲਾ ਇੱਕ ਗੰਭੀਰ ਮਸਲਾ - ਰਵੀ ਸ਼ੰਕਰ ਪ੍ਰਸਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਾਰਤੀ ਚਿਦਾਂਬਰ ਦੀ ਵਧੀ ਰਿਮਾਂਡ, 12 ਮਾਰਚ ਤਕ ਰਹਿਣਗੇ CBI ਦੀ ਹਿਰਾਸਤ 'ਚ PRINT ਈ ਮੇਲ
karti.jpgਨਵੀਂ ਦਿੱਲੀ-09ਮਾਰਚ-(ਮੀਡੀ,ਦੇਸਪੰਜਾਬ)- ਅਦਾਲਤ ਨੇ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਦੀ ਮਨੀ ਲਾਂਡਰਿੰਗ ਦੇ ਮਾਮਲੇ 'ਚ 3 ਦਿਨ ਦੀ ਸੀ. ਬੀ. ਆਈ. ਰਿਮਾਂਡ ਵਧਾ ਦਿੱਤੀ ਹੈ। ਉਥੇ ਹੀ ਅਦਾਲਤ ਨੇ ਕਾਰਤੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 15 ਮਾਰਚ ਤੈਅ ਕਰ ਦਿੱਤੀ।
ਇਸ ਤੋਂ ਇਲਾਵਾ ਹਾਈਕੋਰਟ ਕਾਰਤੀ ਨੇ ਰਾਹਤ ਪ੍ਰਦਾਨ ਕਰਦੇ ਹੋਏ ਉਸ ਦੇ ਕਿਸੇ ਵੀ ਹੋਰ ਮਾਮਲੇ 'ਚ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ।
ਸਪੈਸ਼ਲ ਸੀ. ਬੀ. ਆਈ. ਜੱਜ ਸੁਨੀਲ ਰਾਣਾ ਦੇ ਸਾਹਮਣੇ ਕਾਰਤੀ ਨੂੰ ਰਿਮਾਂਡ ਖਤਮ ਹੋਣ 'ਤੇ ਪੇਸ਼ ਕੀਤਾ ਗਿਆ। ਸੀ. ਬੀ. ਆਈ. ਨੇ ਰਿਮਾਂਡ ਮਿਤੀ ਵਧਾਉਣ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਸੀ. ਬੀ. ਆਈ. ਦੀ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਜਿਸ 'ਚ ਇਸ ਕੇਸ ਦੇ ਸਹਿ ਦੋਸ਼ੀ ਚਾਰਟੇਡ ਅਕਾਊਟੈਂਟ ਐਸ ਭਾਸਕਰ ਰਮਨ ਅਤੇ ਕਾਰਤੀ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪੁੱਛ-ਗਿੱਛ ਕਰਨ ਦੀ ਇਜ਼ਾਜਤ ਮੰਗੀ ਸੀ। ਰਮਨ ਫਿਲਹਾਲ ਨਿਆਇਕ ਹਿਰਾਸਤ 'ਚ ਹੈ।
ਸੀ. ਬੀ. ਆਈ. ਤਿਹਾੜ ਜੇਲ 'ਚ ਕਾਰਤੀ ਅਤੇ ਐਸ. ਭਾਸਕਰ ਰਮਨ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪੁੱਛ ਗਿੱਛ ਕਰੇਗੀ। ਸੁਣਵਾਈ ਦੌਰਾਨ ਕਾਰਤੀ ਦੇ ਵਕੀਲ ਅਭਿਸ਼ੇਸ਼ ਮਨੂ ਸਿੰਘਵੀ ਨੇ ਸੀ. ਬੀ. ਆਈ. ਰਿਮਾਂਡ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਹਰ ਵਾਰ ਰਿਮਾਂਡ ਲਈ ਕੋਈ ਬਹਾਨਾ ਲੈ ਕੇ ਆ ਜਾਂਦੀ ਹੈ।
ਇਸ ਤੋਂ ਇਲਾਵਾ ਹਾਈਕੋਰਟ ਨੇ ਕਾਰਤੀ ਨੂੰ 20 ਮਾਰਚ ਤਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਹੈ। ਕਾਰਤੀ ਨੇ ਹਾਈਕੋਰਟ 'ਚ ਪੇਸ਼ਗੀ ਜ਼ਮਾਨਤ ਦਾਇਰ ਕੀਤੀ ਸੀ। ਕਾਰਤੀ ਦਾ ਤਰਕ ਸੀ ਕਿ ਉਸ ਨੂੰ ਸ਼ੱਕ ਹੈ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਸੀ. ਬੀ. ਆਈ. ਉਸ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਵੇਗੀ।
 
< Prev   Next >

Advertisements


Advertisement
Advertisement