:: ਜੱਜ ਲੋਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ   :: ਰਾਜਨਾਥ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ   :: ਦੂਜੀ ਜਾਤੀ ਦੇ ਲੜਕੇ ਨਾਲ ਵਿਆਹ ਕਰਨ 'ਤੇ ਦਲਿਤ ਲੜਕੀ ਨੂੰ ਸਰਕਾਰ ਦੇਵੇਗੀ 75 ਹਜ਼ਾਰ ਰੁਪਏ   :: ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ   :: ਪ੍ਰੀਖਿਆ ਦੇ ਡਰ ਤੋਂ ਬੱਚਿਆਂ ਵਾਂਗ ਮੰਦਰਾਂ ਦੇ ਚੱਕਰ ਕੱਟ ਰਹੇ ਨੇ ਰਾਹੁਲ ਗਾਂਧੀ : ਭਾਜਪਾ   :: ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਬੀ. ਸੀ. ਆਈ. ਕੋਲੋਂ 3 ਦਿਨਾਂ 'ਚ ਮੰਗੀ ਰਿਪੋਰਟ   :: ਬ੍ਰਿਟੇਨ 'ਚ ਮੋਦੀ ਵਿਰੁੱਧ ਵਿਖਾਵੇ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ   :: ਕੇਸ ਵੰਡ ਲੈ ਕੇ ਦਾਖਲ ਜਨਹਿੱਤ ਪਟੀਸ਼ਨ ਖਾਰਜ, SC ਨੇ ਕਿਹਾ- ਇਹ ਚੀਫ ਜਸਟਿਸ ਦਾ ਵਿਸ਼ੇਸ਼ ਅਧਿਕਾਰ   :: ਡਾਟਾ ਲੀਕ: ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਮੁਆਫ਼ੀ ਮੰਗਣ ਰਾਹੁਲ   :: ਲਾਲੂ ਜੇਲ 'ਚ ਰੋਜ਼ ਮਰ ਰਹੇ ਹਨ- ਰਾਬੜੀ   :: ਭਾਜਪਾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.ਐੈੱਮ. 'ਤੇ ਕੱਸਿਆ ਨਿਸ਼ਾਨਾ   :: ਹੈਦਰਾਬਾਦ 'ਚ ਕੱਲ੍ਹ ਨਵੇਂ ਐਨ.ਐਸ.ਜੀ. ਪਰੀਸਰ ਦਾ ਉਦਘਾਟਨ ਕਰਨਗੇ: ਰਾਜਨਾਥ   :: ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਦੀ ਮੁਹਿੰਮ ਚਲਾ ਰਹੇ ਸ਼ਰਦ: ਸੁਸ਼ੀਲ ਮੋਦੀ   :: ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ, ਜਲਦ ਕਰੋ ਯੋਜਨਾ ਤਿਆਰ   :: ਰੇਲ ਮੰਤਰੀ ਪੀਯੂਸ਼ ਦੀ ਵੱਡੀ ਯੋਜਨਾ ਨੂੰ PM ਮੋਦੀ ਨੇ ਠੁਕਰਾਇਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਤੱਕ 60 ਸੰਸਦ ਮੈਂਬਰਾਂ ਨੇ ਤਜਵੀਜ਼ ਦੀ ਕੀਤੀ ਹਮਾਇਤ : ਸਿਰਸਾ PRINT ਈ ਮੇਲ
sirsa.jpgਜਲੰਧਰ -07ਅਪਰੈਲ-(ਮੀਡੀ,ਦੇਸਪੰਜਾਬ)- ਦਿੱਲੀ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਅਤੇ ਦਿੱਲੀ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਨੇ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ 'ਤੇ ਮਨਾਉਣ ਦੀ ਤਜਵੀਜ਼ ਦੀ ਹਮਾਇਤ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ
ਹਸਤਾਖਰ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ. ਸਿਰਸਾ ਨੇ ਦੱਸਿਆ ਕਿ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਵਰਮਾ ਨੇ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ 'ਤੇ ਮਨਾਉਣ ਦੀ ਤਜਵੀਜ਼ ਦੀ ਹਮਾਇਤ ਕਰਨ ਦੇ ਕੀਤੇ ਵਚਨ ਅਨੁਸਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ 100 ਸੰਸਦ ਮੈਂਬਰਾਂ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਪ੍ਰਤੀਨਿਧਤਾ ਕਰਦੇ ਹਨ, ਦੇ ਹਸਤਾਖਰ ਕਰਵਾਉਣ ਦੀ ਮੁਹਿੰਮ ਆਰੰਭੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 60 ਸੰਸਦ ਮੈਂਬਰ ਇਸ ਤਜਵੀਜ਼ ਦੇ ਹੱਕ ਵਿਚ ਹਸਤਾਖਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ 100 ਸੰਸਦ ਮੈਂਬਰਾਂ ਦੇ ਹਸਤਾਖਰ ਕਰਵਾ ਕੇ ਇਹ ਤਜਵੀਜ਼ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੌਂਪੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤਜਵੀਜ਼ ਵਿਚ ਪ੍ਰਧਾਨ ਮੰਤਰੀ ਨੂੰ ਦੱਸਿਆ ਜਾਵੇਗਾ ਕਿ ਇਹ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਂ 'ਤੇ ਕਿਉਂ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ 1964 ਤੋਂ ਪਹਿਲਾਂ ਬਾਲ ਦਿਵਸ ਭਾਰਤ ਵਿਚ ਸੰਯੁਕਤ ਰਾਸ਼ਟਰ ਦੀ ਸਿਫਾਰਸ਼ ਅਨੁਸਾਰ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ, ਜਿਸ ਮਗਰੋਂ ਇਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਂ 'ਤੇ ਮਨਾਇਆ ਜਾਣ ਲੱਗ ਪਿਆ ਕਿਉਂਕਿ ਬੱਚੇ ਪਿਆਰ ਨਾਲ ਉਨ੍ਹਾਂ ਨੂੰ ਚਾਚਾ ਨਹਿਰੂ ਪੁਕਾਰਦੇ ਸਨ। ਉਨ੍ਹਾਂ ਕਿਹਾ ਕਿ ਇਹ ਦਿਨ ਬੱਚਿਆਂ ਦੇ ਨਹਿਰੂ ਪ੍ਰਤੀ ਪਿਆਰ ਲਈ ਨਹੀਂ ਬਲਕਿ ਬੱਚਿਆਂ ਦੇ ਅਧਿਕਾਰਾਂ ਲਈ ਮਨਾਇਆ ਜਾਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਬੱਚਿਆਂ ਨੂੰ ਉਨ੍ਹਾਂ ਦਾ ਹੌਸਲਾ ਚੇਤੇ ਕਰਵਾਇਆ ਜਾ ਸਕੇਗਾ ਤੇ ਅਧਿਕਾਰਾਂ ਲਈ ਜੂਝਣਾ ਸਿਖਾਇਆ ਜਾ ਸਕੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪਹਿਲਾਂ ਹੀ ਤਜਵੀਜ਼ ਦੀ ਹਮਾਇਤ ਕਰ ਚੁੱਕੇ ਹਨ ਤੇ ਇਸ ਨੂੰ ਇਤਿਹਾਸਕ ਕਰਾਰ ਦੇ ਚੁੱਕੇ ਹਨ, ਜੋ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੰਸਦ ਮੈਂਬਰਾਂ ਨੇ ਪੂਰੇ ਦਿਲੋਂ ਇਸ ਤਜਵੀਜ਼ ਦੀ ਹਮਾਇਤ ਕੀਤੀ ਹੈ ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੰਸਦ ਮੈਂਬਰ ਤਜਵੀਜ਼ ਦੀ ਹਮਾਇਤ ਵਿਚ ਹਸਤਾਖ਼ਰ ਕਰ ਚੁੱਕੇ ਹਨ। ਸਿਰਸਾ ਨੇ ਕਿਹਾ ਕਿ ਉਹ ਸ਼੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਦੀ ਪਹਿਲਕਦਮੀ ਲਈ ਧੰਨਵਾਦੀ ਹਨ। ਸ਼੍ਰੀ ਵਰਮਾ ਨਾਲ ਮਿਲ ਕੇ ਉਹ ਵੱਧ ਤੋਂ ਵੱਧ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦੀ ਹਮਾਇਤ ਮੰਗਣਗੇ ਤੇ ਤਜਵੀਜ਼ ਦੇ ਹੱਕ ਵਿਚ ਸਮਰਥਨ ਜੁਟਾਉਣ ਵਾਸਤੇ ਵਿਦੇਸ਼ ਦੌਰਾ ਵੀ ਕਰਨਗੇ।  ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਦੁਨੀਆ ਵਿਚ ਕੋਈ ਬਰਾਬਰੀ ਨਹੀਂ ਮਿਲਦੀ।
 
< Prev   Next >

Advertisements


Advertisement
Advertisement
Advertisement
Advertisement