ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ, ਜਲਦ ਕਰੋ ਯੋਜਨਾ ਤਿਆਰ |
|
|
 ਨਵੀਂ ਦਿੱਲੀ -09ਅਪਰੈਲ-(ਮੀਡੀਆ,ਦੇਸਪੰਜਾਬ)- ਸੁਪਰੀਮ ਕੋਰਟ ਨੇ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਸੋਮਵਾਰ ਨੂੰ ਸੁਣਵਾਈ ਕੀਤੀ ਅਤੇ ਇਸ ਦੌਰਾਨ ਪਾਣੀ ਦੀ ਵੰਡ ਦੇ ਫੈਸਲੇ ਨੂੰ ਲਾਗੂ ਕਰਨ ਲਈ ਯੋਜਨਾ ਤਿਆਰ ਨਾ ਕਰ ਪਾਉਣ ਲਈ ਕੇਂਦਰ ਨੂੰ ਫਟਕਾਰ ਲਗਾਈ। ਹੁਣ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਹੈ ਕਿ
ਉਹ 3 ਮਈ ਨੂੰ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਲਈ ਯੋਜਨਾ ਤਿਆਰ ਕਰਨ। ਨਾਲ ਹੀ ਕੋਰਟ ਨੇ
ਕਰਨਾਟਕ ਅਤੇ ਤਾਮਿਲਨਾਡੂ ਰਾਜ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਯੋਜਨਾ ਤਿਆਰ ਕਰੇ
ਅਤੇ ਉਸ ਨੂੰ ਲਾਗੂ ਕੀਤੇ ਜਾਣ ਤੱਕ ਉਹ ਰਾਜਾਂ 'ਚ ਸ਼ਾਂਤੀ ਬਣਾਏ ਰੱਖਣ।
Cauvery water dispute issue: Supreme Court to hear the matter on May 3. Centre to file a draft scheme on the same day.
— ANI (@ANI) April 9, 2018
ਜ਼ਿਕਰਯੋਗ
ਹੈ ਕਿ ਤਾਮਿਲਨਾਡੂ ਨੇ ਕੇਂਦਰ ਦੇ ਖਿਲਾਫ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ ਅਤੇ
ਕਿਹਾ ਸੀ ਕਿ ਉਹ ਕਾਵੇਰੀ ਮੈਨੇਜਮੈਂਟ ਬੋਰਡ ਦੀ ਸਥਾਪਨਾ ਕਰਨ 'ਚ ਅਸਫ਼ਲ ਰਹੀ ਹੈ।
ਸੀ.ਜੇ.ਆਈ. ਦੀਪਕ ਮਿਸ਼ਰਾ ਨੇ ਕਿਹਾ ਕਿ 3 ਮਈ ਨੂੰ ਤਾਮਿਲਨਾਡੂ ਦੀ ਉਸ ਪਟੀਸ਼ਨ 'ਤੇ ਵੀ
ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ 16 ਫਰਵਰੀ ਨੂੰ ਸੁਣਾਏ ਫੈਸਲੇ 'ਚ ਸੁਪਰੀਮ ਕੋਰਟ ਨੇ
ਕੇਂਦਰ ਤੋਂ ਕਾਵੇਰੀ ਜਲ ਵਿਵਾਦ 'ਤੇ 6 ਹਫਤਿਆਂ ਦੇ ਅੰਦਰ ਯੋਜਨਾ ਲਾਗੂ ਕਰਨ ਲਈ ਕਿਹਾ
ਸੀ। ਇਸ ਨੂੰ ਲੈ ਕੇ ਕੇਂਦਰ ਨੇ 6 ਹਫਤਿਆਂ ਦਾ ਸਮਾਂ ਮੰਗਿਆ ਸੀ ਪਰ ਸਮੇਂ-ਸੀਮਾ ਨਿਕਲ
ਜਾਣ 'ਤੇ ਕੇਂਦਰ ਨੇ ਇਸ ਨੂੰ 3 ਮਹੀਨੇ ਹੋਰ ਵਧਾਏ ਜਾਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ
ਦਾਇਰ ਕੀਤੀ ਸੀ।
|