:: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ   :: ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ   :: ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ   :: ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!   :: ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ   :: ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ   :: ਪੁਲਵਾਮਾ ਹਮਲੇ ਨੂੰ ਭਾਰਤ ਕਦੇ ਨਹੀਂ ਭੁਲਾ ਸਕਦਾ- ਡੋਭਾਲ   :: ਈ. ਡੀ. ਨੇ ਅਦਾਲਤ 'ਚ ਕਿਹਾ- ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਹਨ ਰਾਬਰਟ ਵਾਡਰਾ   :: ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪ੍ਰਕਾਸ਼ ਸਿੰਘ ਬਾਦਲ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ, ਘੋੜੀ 'ਤੇ ਜਾਂਦੇ ਸਨ ਸਕੂਲ PRINT ਈ ਮੇਲ
bad_g.jpgਚੰਡੀਗੜ੍ਹ -09ਅਪਰੈਲ-(ਮੀਡੀ,ਦੇਸਪੰਜਾਬ)- ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਯਾਦਾਂ ਤਾਜ਼ਾ ਕੀਤੀਆਂ ਹਨ। ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦਾ
ਜਨਮ ਅਬੁਲ ਖਰਾਣਾ ਪਿੰਡ ਵਿਚ ਹੋਇਆ ਅਤੇ ਉਥੇ ਕੁਝ ਸਮਾਂ ਪੜ੍ਹਾਈ ਕਰਨ ਤੋਂ ਬਾਅਦ ਉਹ ਨੇੜਲੇ ਪਿੰਡ ਲੰਬੀ ਵਿਚ ਪੜ੍ਹਨ ਲਈ ਚਲੇ ਗਏ। ਉਸ ਸਮੇਂ ਨਾ ਤਾਂ ਪੱਕੀਆਂ ਸੜਕਾਂ ਸਨ ਅਤੇ ਨਾ ਹੀ ਬੱਸਾਂ ਤੇ ਸਕੂਟਰ-ਮੋਟਰਸਾਈਕਲ ਸਨ, ਜਿਸ ਕਾਰਨ ਉਹ ਘੋੜੀ 'ਤੇ ਚੜ੍ਹ ਕੇ ਸਕੂਲ ਜਾਂਦੇ ਸਨ।
ਬਾਦਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੀ ਦੇ ਨਜ਼ਦੀਕੀ ਦੋਸਤ ਦੇ ਘਰ ਘੋੜੀ ਬੰਨ੍ਹਦੇ ਸਨ। ਜਿਸ ਘਰ ਵਿਚ ਉਹ ਘੋੜੀ ਬੰਨ੍ਹਦੇ ਸਨ, ਉਸ ਘਰ ਦੇ ਬੱਚੇ ਉਨ੍ਹਾਂ ਦੇ ਡੱਬੇ ਵਿਚੋਂ ਕੁੱਟੀ ਚੂਰੀ ਕੱਢ ਕੇ ਖਾ ਜਾਂਦੇ ਸਨ ਅਤੇ ਸੁੱਕੀਆਂ ਰੋਟੀਆਂ ਤੇ ਆਚਾਰ ਡੱਬੇ ਵਿਚ ਪਾ ਦਿੰਦੇ ਸਨ, ਜਿਸ ਕਾਰਨ ਉਹ ਘਰ ਵਿਚ ਲੜਾਈ ਕਰਦੇ ਸਨ।
ਸ. ਬਾਦਲ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੇ ਪੜ੍ਹਾਈ ਕੀਤੀ, ਉਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਚ ਕੋਈ ਵੀ 12ਵੀਂ ਤਕ ਦਾ ਸਕੂਲ ਨਹੀਂ ਸੀ, ਸਿਰਫ ਮੋਗਾ ਜਾਂ ਫਿਰੋਜ਼ਪੁਰ ਵਿਚ ਹੀ 12ਵੀਂ ਤਕ ਦੇ ਸਕੂਲ ਸਨ, ਜਿਸ ਕਾਰਨ ਉਨ੍ਹਾਂ ਫਿਰੋਜ਼ਪੁਰ ਵਿਚ ਕਈ ਸਾਲ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਅਗਲੇਰੀ ਪੜ੍ਹਾਈ ਕਰਨ ਲਈ ਲਾਹੌਰ ਦੇ ਸਿੱਖ ਨੈਸ਼ਨਲ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਫਿਰ ਐੱਫ. ਸੀ. ਕਾਲਜ, ਜੋ ਕਿ ਅਮਰੀਕੀਆਂ ਦਾ ਕਾਲਜ ਹੈ, ਜਿੱਥੇ 80 ਫੀਸਦੀ ਅਮਰੀਕੀ ਅਧਿਆਪਕ ਸਨ, ਵਿਚ ਗ੍ਰੈਜੂਏਸ਼ਨ ਕੀਤੀ।
 
< Prev   Next >

Advertisements

Advertisement
Advertisement

Advertisement