:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕਾ 'ਚ ਇਕ ਭਾਰਤੀ ਪਰਿਵਾਰ ਦੇ 4 ਮੈਂਬਰ ਹੋਏ ਲਾਪਤਾ PRINT ਈ ਮੇਲ
bhar.jpgਵਾਸ਼ਿੰਗਟਨ -11ਅਪਰੈਲ-(ਮੀਡੀ,ਦੇਸਪੰਜਾਬ)- ਅਮਰੀਕਾ ਦੇ ਕੈਲੀਫੋਰਨੀਆ ਵਿਚ ਸੜਕ ਮਾਰਗ ਤੋਂ ਯਾਤਰਾ ਲਈ ਨਿਕਲੇ ਇਕ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੂੰ ਕਿਸੇ ਅਨਹੋਣੀ ਦਾ ਸ਼ੱਕ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਪਰਿਵਾਰ ਦੀ ਗੱਡੀ ਨਾਲ
ਮੇਲ ਖਾਂਦੀ ਇਕ ਐੱਸ. ਯੂ. ਵੀ. ਹੜ੍ਹ ਦੇ ਪਾਣੀ ਨਾਲ ਭਰੀ ਨਦੀ ਵਿਚ ਵਹਿ ਗਈ ਹੈ। ਮੂਲ ਰੂਪ ਨਾਲ ਕੇਰਲ ਦਾ ਰਹਿਣ ਵਾਲਾ ਥੋਟਾਪਿੱਲੀ ਪਰਿਵਾਰ ਵੀਰਵਾਰ ਨੂੰ ਪੋਰਟਲੈਂਡ ਤੋਂ ਸੈਨ ਜੋਸ ਦੀ ਯਾਤਰਾ ਲਈ ਨਿਕਲਿਆ ਪਰ ਰਸਤੇ ਵਿਚ ਹੀ ਲਾਪਤਾ ਹੋ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ. ਐੱਚ. ਪੀ.) ਮੁਤਾਬਕ ਭੂਰੇ ਰੰਗ ਦੀ ਇਕ ਹੋਂਡਾ ਪਾਇਲਟ ਗੱਡੀ ਦੀ ਤਲਾਸ਼ ਜਾਰੀ ਹੈ, ਜੋ ਸ਼ੁੱਕਰਵਾਰ ਨੂੰ ਲੇਗੇਟ ਦੇ ਉੱਤਰ ਵਿਚ ਕਰੀਬ 5 ਮੀਲ ਦੀ ਦੂਰੀ 'ਤੇ ਸਥਿਤ ਡੋਰਾ ਕ੍ਰੀਕ ਕੋਲ ਹਾਈਵੇ 101 'ਤੇ ਦੁਪਹਿਰ 1:15 'ਤੇ ਪੁਲ ਤੋਂ ਥੱਲੇ ਡਿੱਗ ਗਈ ਸੀ। ਇਕ ਸਮਾਚਾਰ ਏਜੰਸੀ ਨੇ ਆਪਣੀ ਖਬਰ ਵਿਚ ਦੱਸਿਆ ਕਿ ਇਹ ਗੱਡੀ ਥੋਟਾਪਿੱਲੀ ਪਰਿਵਾਰ ਦੀ ਗੱਡੀ ਨਾਲ ਮੇਲ ਖਾਂਦੀ ਸੀ। ਹਾਲਾਂਕਿ ਸੀ. ਐੱਚ. ਪੀ. ਅਧਿਕਾਰੀ ਵਿਲੀਅਮ ਵੁੰਡਰਲਿਚ ਨੇ ਕਿਹਾ ਕਿ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਦੋਵੇਂ ਗੱਡੀਆਂ ਇਕ ਹੀ ਹਨ।
ਥੋਟਾਪਿੱਲੀ ਪਰਿਵਾਰ ਦੇ ਸੰਦੀਪ (42), ਸੌਮਯਾ (38), ਸਿਧਾਂਤ (12) ਅਤੇ ਸਾਚੀ (9) ਪੋਰਟਲੈਂਡ, ਓਰੇਗਾਨ ਤੋਂ ਸੜਕ ਮਾਰਗ ਜ਼ਰੀਏ ਦੱਖਣੀ ਕੈਲੀਫੋਰਨਾਈ ਸ਼ਹਿਰ ਵੈਲੇਂਸ਼ੀਆ ਪਰਤ ਰਹੇ ਸਨ। ਉਹ ਸੈਨ ਜੋਸ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਠਹਿਰਣ ਵਾਲੇ ਸਨ। ਫੇਸਬੁੱਕ 'ਤੇ ਪਾਏ ਗਏ ਨੋਟਿਸ ਵਿਚ ਕਿਹਾ ਗਿਆ ਕਿ ਰਿਸ਼ਤੇਦਾਰਾਂ ਨੇ ਸੰਦੀਪ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਖਿਰੀ ਵਾਰੀ ਵੀਰਵਾਰ ਨੂੰ ਗੱਲਬਾਤ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਜਦੋਂ ਉਹ ਉਨ੍ਹਾਂ ਕੋਲ ਨਹੀਂ ਪਹੁੰਚੇ ਤਾਂ ਹਫਤੇ ਦੇ ਅਖੀਰ ਵਿਚ ਉਨ੍ਹਾਂ ਨੇ ਥੋਟਾਪਿੱਲੀ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਸੈਨ ਜੋਸ ਪੁਲਸ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਥੋਟਾਪਿੱਲੀ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਐਤਵਾਰ ਨੂੰ ਦਿੱਤੀ ਗਈ। ਉਨ੍ਹਾਂ ਦਾ ਆਖਿਰੀ ਠਿਕਾਣਾ ਕਲੇਮੈਥ-ਰੈੱਡਵੁੱਡ ਨੈਸ਼ਨਲ ਐਂਡ ਸਟੇਟ ਪਾਕਰਸ ਏਰੀਆ ਸੀ, ਜੋ ਯੂਰੇਕਾ ਦੇ ਉੱਤਰ ਵਿਚ ਕਰੀਬ 80 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਸਮਾਚਾਰ ਏਜੰਸੀ ਮੁਤਾਬਕ ਥੋਟਾਪਿੱਲੀ ਪਰਿਵਾਰ ਵੈਲੇਂਸੀਆ ਵਿਚ ਰਹਿੰਦਾ ਹੈ। ਸੰਦੀਪ ਯੂਨੀਅਨ ਬੈਂਕ ਦੇ ਉਪ ਪ੍ਰਧਾਨ ਦੇ ਤੌਰ 'ਤੇ ਕੰਮ ਕਰਦੇ ਹਨ।
 
< Prev   Next >

Advertisements

Advertisement

Advertisement