:: ਜੱਜ ਲੋਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ   :: ਰਾਜਨਾਥ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ   :: ਦੂਜੀ ਜਾਤੀ ਦੇ ਲੜਕੇ ਨਾਲ ਵਿਆਹ ਕਰਨ 'ਤੇ ਦਲਿਤ ਲੜਕੀ ਨੂੰ ਸਰਕਾਰ ਦੇਵੇਗੀ 75 ਹਜ਼ਾਰ ਰੁਪਏ   :: ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ   :: ਪ੍ਰੀਖਿਆ ਦੇ ਡਰ ਤੋਂ ਬੱਚਿਆਂ ਵਾਂਗ ਮੰਦਰਾਂ ਦੇ ਚੱਕਰ ਕੱਟ ਰਹੇ ਨੇ ਰਾਹੁਲ ਗਾਂਧੀ : ਭਾਜਪਾ   :: ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਬੀ. ਸੀ. ਆਈ. ਕੋਲੋਂ 3 ਦਿਨਾਂ 'ਚ ਮੰਗੀ ਰਿਪੋਰਟ   :: ਬ੍ਰਿਟੇਨ 'ਚ ਮੋਦੀ ਵਿਰੁੱਧ ਵਿਖਾਵੇ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ   :: ਕੇਸ ਵੰਡ ਲੈ ਕੇ ਦਾਖਲ ਜਨਹਿੱਤ ਪਟੀਸ਼ਨ ਖਾਰਜ, SC ਨੇ ਕਿਹਾ- ਇਹ ਚੀਫ ਜਸਟਿਸ ਦਾ ਵਿਸ਼ੇਸ਼ ਅਧਿਕਾਰ   :: ਡਾਟਾ ਲੀਕ: ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਮੁਆਫ਼ੀ ਮੰਗਣ ਰਾਹੁਲ   :: ਲਾਲੂ ਜੇਲ 'ਚ ਰੋਜ਼ ਮਰ ਰਹੇ ਹਨ- ਰਾਬੜੀ   :: ਭਾਜਪਾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.ਐੈੱਮ. 'ਤੇ ਕੱਸਿਆ ਨਿਸ਼ਾਨਾ   :: ਹੈਦਰਾਬਾਦ 'ਚ ਕੱਲ੍ਹ ਨਵੇਂ ਐਨ.ਐਸ.ਜੀ. ਪਰੀਸਰ ਦਾ ਉਦਘਾਟਨ ਕਰਨਗੇ: ਰਾਜਨਾਥ   :: ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਦੀ ਮੁਹਿੰਮ ਚਲਾ ਰਹੇ ਸ਼ਰਦ: ਸੁਸ਼ੀਲ ਮੋਦੀ   :: ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ, ਜਲਦ ਕਰੋ ਯੋਜਨਾ ਤਿਆਰ   :: ਰੇਲ ਮੰਤਰੀ ਪੀਯੂਸ਼ ਦੀ ਵੱਡੀ ਯੋਜਨਾ ਨੂੰ PM ਮੋਦੀ ਨੇ ਠੁਕਰਾਇਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰਮੰਡਲ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਪਾਉਣ ਵਾਲਾ ਦੇਸ਼ ਬਣਿਆ ਭਾਰਤ PRINT ਈ ਮੇਲ
ind.jpgਲੰਡਨ-11ਅਪਰੈਲ-(ਮੀਡੀ,ਦੇਸਪੰਜਾਬ)- ਰਾਸ਼ਟਰਮੰਡਲ ਦੇ ਮੈਂਬਰ ਦੇਸ਼ਾਂ 'ਚ ਇਕ-ਦੂਜੇ ਦੇ ਨਿਵੇਸ਼ ਦੇ ਮਾਮਲਿਆਂ 'ਚ ਭਾਰਤ ਨੂੰ ਸਭ ਤੋਂ ਵਧੇਰੇ ਪ੍ਰਤੱਖ ਵਿਦੇਸ਼ੀ ਨਿਵੇਸ਼ ਮਿਲਿਆ ਹੈ। ਇਸ ਦੇ ਨਾਲ ਹੀ 53 ਦੇਸ਼ਾਂ ਦੇ ਇਸ ਸੰਗਠਨ 'ਚ ਬ੍ਰਿਟੇਨ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵਧੇਰੇ ਨਿਵੇਸ਼ ਆਕਰਸ਼ਿਤ ਕਰਨ ਵਾਲਾ ਦੇਸ਼ ਹੈ। ਹਾਲ
ਹੀ 'ਚ ਆਈ ਇਕ ਨਵੀਂ ਵਪਾਰ ਸਮੀਖਿਆ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਰਿਪੋਰਟ ਨੂੰ ਅਗਲੇ ਹਫਤੇ ਹੋਣ ਵਾਲੀ ਰਾਸ਼ਟਰਮੰਡਲ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਬੈਠਕ (ਚੋਗਮ) ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ। ''ਰਾਸ਼ਟਰਮੰਡਲ ਵਪਾਰ ਸਮੀਖਿਆ-2018 : ਰਾਸ਼ਟਰਮੰਡਲ ਦੇ ਲਾਭਾਂ ਦਾ ਮਜ਼ਬੂਤੀਕਰਨ' ਨੂੰ ਰਾਸ਼ਟਰਮੰਡਲ ਸਕੱਤਰੇਤ ਨੇ ਤਿਆਰ ਕੀਤਾ ਹੈ।
ਰਿਪੋਰਟ 'ਚ ਇਹ ਕਿਹਾ ਗਿਆ ਹੈ ਕਿ ਰਾਸ਼ਟਰਮੰਡਲ ਅੰਦਰ ਸੇਵਾਵਾਂ ਦੇ ਵਪਾਰ 'ਚ ਭਾਰਤ ਪੰਜ ਸਭ ਤੋਂ ਉੱਚ ਦੇਸ਼ਾਂ 'ਚੋਂ ਇਕ ਹੈ। ਇਸ ਮਾਮਲੇ 'ਚ ਉਸ ਨੇ ਕੈਨੇਡਾ ਨੂੰ ਪਛਾੜ ਦਿੱਤਾ ਹੈ। ਇਸ ਦੇ ਇਲਾਵਾ ਸਿੰਗਾਪੁਰ, ਆਸਟਰੇਲੀਆ, ਬ੍ਰਿਟੇਨ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ ਸਾਲ 2005 ਤੋਂ 2016 ਦੇ ਅੰਦਰ ਰਾਸ਼ਟਰਮੰਡਲ ਦੇਸ਼ਾਂ 'ਚੋਂ ਐੱਫ. ਡੀ. ਆਈ. ਪਾਉਣ ਵਾਲਾ ਭਾਰਤ ਉੱਚ ਦੇਸ਼ ਰਿਹਾ ਹੈ। ਇਹ ਨਿਵੇਸ਼ ਇਕ ਦਮ ਨਵੇਂ ਸਿਰੇ ਤੋਂ ਕੀਤਾ ਜਾਣ ਵਾਲਾ ਨਿਵੇਸ਼ ਹੈ। ਇਹ ਹੀ ਨਹੀਂ ਇਹ ਰਾਸ਼ਟਰਮੰਡਲ ਦੇਸ਼ਾਂ ਦੇ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਸਭ ਤੋਂ ਜ਼ਿਆਦਾ ਐੱਫ. ਡੀ. ਆਈ. ਪਾਉਣ ਵਾਲਾ ਦੇਸ਼ ਰਿਹਾ ਹੈ। 2015 'ਚ ਚੀਨ ਨੂੰ ਪਛਾੜ ਕੇ ਇਹ ਨਵੇਂ ਸਿਰੇ ਤੋਂ ਐੱਫ. ਡੀ. ਆਈ. ਪਾਉਣ ਵਾਲਾ ਸਭ ਤੋਂ ਵੱਡਾ ਦੇਸ਼ ਬਣਿਆ ਹੈ। ਨਵੇਂ ਸਿਰੇ ਤੋਂ ਕੀਤੇ ਜਾਣ ਵਾਲੇ ਐੱਫ. ਡੀ. ਆਈ. ਤੋਂ ਭਾਵ ਅਜਿਹਾ ਨਿਵੇਸ਼ , ਜਿੱਥੇ ਕੋਈ ਕੰਪਨੀ ਜਾਂ ਸਰਕਾਰ ਕਿਸੇ ਦੇਸ਼ 'ਚ ਨਵੀਂਆਂ ਸੁਵਿਧਾਵਾਂ ਦਾ ਨਿਰਮਾਣ ਕਰਕੇ ਨਵੇਂ ਉਪਕ੍ਰਮ ਦੀ ਸਥਾਪਨਾ ਕਰਦੀ ਹੈ।
 
< Prev   Next >

Advertisements

Advertisement
Advertisement

Advertisement
Advertisement