ਭਾਜਪਾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.ਐੈੱਮ. 'ਤੇ ਕੱਸਿਆ ਨਿਸ਼ਾਨਾ |
|
|
 ਲਖਨਊ -11ਅਪਰੈਲ-(ਮੀਡੀਆ,ਦੇਸਪੰਜਾਬ)- ਹੈਦਰਾਬਾਦ ਵਿਰੋਧੀ 'ਤੇ ਬਜਟ ਸੈਸ਼ਨ ਦੌਰਾਨ ਸੰਸਦ ਨਹੀਂ ਚੱਲਣ ਦੇਣ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਵਰਤ ਰੱਖਣ ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦਫ਼ਤਰ 'ਚ ਵਰਤ ਰੱਖਣ ਦਾ ਫੈਸਲਾ ਕੀਤਾ ਹੈ।
ਇਸ 'ਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਦੇ ਮੁਖੀਆ ਅਸਦੁਦੀਨ ਓਵੈਸੀ ਨੇ ਪੀ.ਐੈੱਮ. 'ਤੇ ਨਿਸ਼ਾਨਾ ਕੱਸਿਆ ਹੈ।
ਓਵੈਸੀ
ਨੇ ਸਵਾਲ ਕੀਤਾ ਹੈ ਕਿ ਪੀ.ਐੈੱਮ. ਆਪਣੇ ਝੂਠੇ ਵਾਅਦਿਆਂ ਨੂੰ ਨਿਭਾਉਣ ਨੂੰ ਲੈ ਕੇ ਵਰਤ
'ਤੇ ਕਿਉਂ ਨਹੀਂ ਬੈਠਦੇ। ਉਨ੍ਹਾਂ ਨੇ ਸਵਾਲ ਕਰਦੇ ਕਿਹਾ, ''ਕੀ ਪੀ.ਐੈੱਮ. ਉਨ੍ਹਾਂ
ਕਿਸਾਨਾਂ ਲਈ ਵਰਤ 'ਤੇ ਬੈਠਣਗੇ, ਜਿਨ੍ਹਾਂ ਦੀ ਜਾਨ ਚਲੀ ਗਈ। ਦਲਿਤਾਂ 'ਤੇ ਹੋ ਰਹੇ
ਅੱਤਿਆਚਾਰ ਅਤੇ ਰੁਜਗਾਰ ਦੇ ਵਾਅਦੇ ਪੂਰੇ ਨਾ ਕਰਨ 'ਤੇ ਉਹ ਅਜਿਹਾ ਕਰਨਗੇ।''ਜ਼ਿਕਰਯੋਗ ਹੈ
ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰਾਜਘਾਟ 'ਤੇ ਵਰਤ ਰੱਖਣ ਤੋਂ ਬਾਅਦ ਭਾਜਪਾ ਦੇ
ਸੰਸਦ ਮੈਂਬਰ ਹੁਣ 12 ਅਪ੍ਰੈਲ ਨੂੰ ਪੂਰੇ ਦਿਨ ਦਾ ਵਰਤ ਰੱਖਣ ਜਾ ਰਹੇ ਹਨ। ਰਾਹੁਲ ਨੇ
ਭਾਜਪਾ ਸਰਕਾਰ 'ਤੇ ਦਲਿੱਤ ਅਤੇ ਘੱਟ ਗਿਣਤੀ ਵਿਰੋਧੀ ਹੋਣ ਦਾ ਦੋਸ਼ ਲਗਾਇਆ ਸੀ। ਨਾਲ ਹੀ
ਭਾਜਪਾ ਨੇ ਕਾਂਗਰਸ 'ਤੇ ਸੰਸਦ ਦੇ ਬਜਟ ਸੈਸ਼ਨ 'ਤੇ ਪਾਬੰਧੀ ਲਗਾਉਣ ਦਾ ਦੋਸ਼ ਲਗਾਉਂਦੇ ਹੋਏ
ਪਹਿਲਾਂ ਹੀ ਵਰਤ ਦਾ ਐਲਾਨ ਕੀਤਾ ਸੀ ਪਰ ਹੁਣ ਪੀ.ਐੈੱਮ. ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ
ਵੀ ਇਸ 'ਚਂ ਸ਼ਾਮਲ ਹੋਣਗੇ।
|