:: 1984 ਸਿੱਖ ਕਤਲੇਆਮ: ਜਗਦੀਸ਼ ਕੌਰ ਨੂੰ ਮਿਲੇ ਕਰੋੜਾਂ ਦੇ ਲਾਲਚ ਦਿੱਤੇ, ਪਰ ਅੱਗ ਲਾ ਕੇ ਸਾੜੇ ਪਤੀ ਤੇ ਪੁੱਤ ਦੇ ਨਿਆਂ ਲਈ   :: ਸਿੱਖ ਕਤਲੇਆਮ 'ਤੇ ਜੇਤਲੀ, ਕੇਜਰੀਵਾਲ ਤੇ ਭਗਵੰਤ ਮਾਨ ਨੇ ਕਾਂਗਰਸ ਘੇਰੀ   :: ਅਸ਼ੋਕ ਗਹਿਲੋਤ ਦੇ ਸਹੁੰ ਚੁੱਕ ਸਮਾਗਮ ’ਚ ਬੀਜੇਪੀ ਵਿਰੋਧੀਆਂ ਦਾ ਸ਼ਕਤੀ ਪ੍ਰਦਰਸ਼ਨ   :: ਸਿੱਖ ਕਤਲੇਆਮ ਬਾਰੇ ਫੈਸਲੇ ਮਗਰੋਂ ਕਾਂਗਰਸ ਤੇ ਬੀਜੇਪੀ ਮਿਹਣੋ-ਮਿਹਣੀ   :: ਦਿੱਲੀ ਛਾਉਣੀ 'ਚ ਸੱਜਣ ਕੁਮਾਰ ਦੀ ਅਗਵਾਈ ਹੇਠ ਹੋਇਆ ਸੀ ਦਰਿੰਦਗੀ ਦਾ ਨਾਚ   :: 1984 ਸਿੱਖ ਕਤਲੇਆਮ: ਜ਼ਖ਼ਮ ਹਾਲੇ ਭਰੇ ਨਹੀਂ, ਵੇਖੋ ਚੁਰਾਸੀ ਕਤਲੇਆਮ ਦੀਆਂ ਤਸਵੀਰਾਂ   :: ਸੱਜਣ ਨੂੰ ਕੈਦ ਮਗਰੋਂ ਹੁਣ ਕਾਂਗਰਸ ਲਈ 'ਕਮਲ' ਮੁਸੀਬਤ..!   :: ਰਾਫਾਲ ਸੌਦੇ 'ਤੇ ਫਿਰ ਫਸੀ ਮੋਦੀ ਸਰਕਾਰ, ਹੁਣ ਸੰਸਦ ਦੀ ਹੱਤਕ ਲਈ ਨੋਟਿਸ   :: ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ   :: ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ   :: ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ   :: ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ   :: ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ   :: ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ   :: ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਾਲੂ ਜੇਲ 'ਚ ਰੋਜ਼ ਮਰ ਰਹੇ ਹਨ- ਰਾਬੜੀ PRINT ਈ ਮੇਲ
rabrri.jpgਪਟਨਾ-11ਅਪਰੈਲ-(ਮੀਡੀ,ਦੇਸਪੰਜਾਬ)- ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਆਪਣੇ ਘਰ 'ਤੇ ਤਾਇਨਾਤ ਪੁਲਸ ਦੇ ਜਵਾਨਾਂ ਨੂੰ ਵਾਪਸ ਬੁਲਾਉਣ ਦੇ ਰਾਜ ਸਰਕਾਰ ਦੇ ਫੈਸਲੇ 'ਤੇ ਹਮਲਾਵਰ ਹੋ ਗਈ ਹੈ। ਰਾਬੜੀ ਨੇ ਨਿਤੀਸ਼ ਸਰਕਾਰ 'ਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਹੱਤਿਆ ਦੀ ਸਾਜਿਸ਼ ਦਾ ਦੋਸ਼ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਜੇਲ 'ਚ ਖਰਾਬ ਹੁੰਦੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ

ਦਾ ਜ਼ਿਕਰ ਕਰਦੇ ਹੋਏ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਤੇ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਤਾਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਇਕ ਪੱਤਰ ਲਿਖ ਕੇ ਕਿਸੇ ਵੀ ਤਰ੍ਹਾਂ ਅਣਸੁਖਾਵੀਂ ਘਟਨਾ ਹੋਣ 'ਤੇ ਗ੍ਰਹਿ ਵਿਭਾਗ ਨੂੰ ਉਸ ਦਾ ਜ਼ਿੰਮੇਵਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਹੋਟਲ ਟੇਂਡਰ ਘੁਟਾਲਾ ਮਾਮਲੇ 'ਚ ਛਾਪੇ ਅਤੇ ਪੁੱਛ-ਗਿੱਛ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਰਾਬੜੀ ਦੀ ਸੁਰੱਖਿਆ ਹਟਾ ਲਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਆਪਣੀ ਸੁਰੱਖਿਆ ਵਾਪਸ ਕਰ ਦਿੱਤੀ ਸੀ। ਰਾਬੜੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,''ਰਾਤ ਨੂੰ 9 ਵਜੇ ਸਾਡੀ ਸੁਰੱਖਿਆ ਹਟਾ ਲਈ ਗਈ ਹੈ। ਦੇਖੋ ਕਿ ਇਹ ਸਰਕਾਰ ਕੀ ਕਰ ਰਹੀ ਹੈ। ਇਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।''

ਜੇਲ 'ਚ ਲਾਲੂ ਦੀ ਸਿਹਤ 'ਤੇ ਜ਼ਾਹਰ ਕੀਤੀ ਚਿੰਤਾ
ਉਨ੍ਹਾਂ ਨੇ ਚਾਰਾ ਘੁਟਾਲੇ ਦੇ ਚਾਰ ਮਾਮਲਿਆਂ 'ਚ ਦੋਸ਼ੀ ਜੇਲ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ,''ਇਹ ਨਿਤੀਸ਼ ਕੁਮਾਰ, ਸੁਸ਼ੀਲ ਮੋਦੀ ਅਤੇ ਸਰਕਾਰ ਦੀ ਸਾਜਿਸ਼ ਹੈ। ਲਾਲੂ ਜੀ ਜੇਲ 'ਚ ਹੈ ਅਤੇ ਹਰ ਦਿਨ ਮਰ ਰਹੇ ਹਨ। ਪਤਾ ਨਹੀਂ ਉਹ ਬੀਮਾਰੀ ਨਾਲ ਮਰ ਰਹੇ ਹਨ ਜਾਂ ਦਵਾਈਆਂ ਦੇ ਸਹਾਰੇ ਮਾਰੇ ਜਾ ਰਹੇ ਹਨ। ਉਨ੍ਹਾਂ ਦਾ ਸ਼ੂਗਰ ਲੇਵਲ ਵਧਦਾ ਜਾ ਰਿਹਾ ਹੈ। ਮੈਂ ਸਰਕਾਰ ਦਾ ਭਰੋਸਾ ਕਿਵੇਂ ਕਰਾਂ?'' ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਤੋਂ ਘਰ ਖਾਲੀ ਕਰਨ ਲਈ ਕਹਿੰਦੀ ਹੈ ਤਾਂ ਉਹ ਇਸ ਲਈ ਵੀ ਤਿਆਰ ਹਨ।

ਅਣਹੋਣੀ ਲਈ ਗ੍ਰਹਿ ਵਿਭਾਗ ਜ਼ਿੰਮੇਵਾਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲਿਖੇ ਪੱਤਰ 'ਚ ਰਾਬੜੀ ਨੇ ਕਿਹਾ ਕਿ ਪੁਲਸ ਦੇ ਜਵਾਨਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖਿਆ ਨਸ਼ਟ ਹੋ ਗਈ ਹੈ। ਉਨ੍ਹਾਂ ਨੇ ਬਾਕੀ ਸੁਰੱਖਿਆ ਕਰਮਚਾਰੀਆਂ ਅਤੇ ਗੱਡੀਆਂ ਨੂੰ ਵੀ ਵਾਪਸ ਕਰਨ ਦੀ ਗੱਲ ਲਿਖੀ ਹੈ ਅਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਗ੍ਰਹਿ ਵਿਭਾਗ ਅਤੇ ਗ੍ਰਹਿ ਵਿਭਾਗ ਦੇ ਮੰਤਰੀ ਦੀ ਹੋਵੇਗੀ।
ਜਨਤਾ ਦੇ ਦਰਮਿਆਨ ਰਹਾਂਗੇ
ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਰੱਖਿਆ ਹੁਣ ਜਨਤਾ ਅਤੇ ਪਾਰਟੀ ਵਰਕਰ ਕਰਨਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਰੱਖਿਆ ਹਟਾਏ ਜਾਣ ਤੋਂ ਗੁੱਸਾਏ ਤੇਜਸਵੀ ਨੇ ਨਿਤੀਸ਼ ਕੁਮਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਸੀ,''ਅਸੀਂ ਨਿਤੀਸ਼ ਕੁਮਾਰ ਦੀ ਤਰ੍ਹਾਂ ਡਰਪੋਕ ਨਹੀਂ, ਜੋ ਆਪਣੀ ਸੁਰੱਖਿਆ ਲਈ 800 ਜਵਾਨ ਤਾਇਨਾਤ ਰਖਾਂਗੇ। ਅਸੀਂ ਗਰੀਬ ਜਨਤਾ ਦਰਮਿਆਨ ਰਹਿੰਦੇ ਹਾਂ, ਜਨਤਾ ਹੀ ਸਾਡੀ ਅਸਲ ਰਾਖੀ ਹੈ।''

 
< Prev   Next >

Advertisements


Advertisement
Advertisement