:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਟਲੀ 'ਚ ਪੰਜਾਬੀ ਲਾਪਤਾ, ਧੀ ਦਾ ਕੰਨਿਆਦਾਨ ਕਰਨ ਲਈ ਉਡੀਕ ਰਿਹਾ ਪਰਿਵਾਰ PRINT ਈ ਮੇਲ
itli.jpgਰੋਮ,-11ਅਪਰੈਲ-(ਮੀਡੀ,ਦੇਸਪੰਜਾਬ)- ਕਈ ਪੀੜ੍ਹੀਆਂ ਤੋਂ ਚੱਲੀ ਆ ਰਹੀ ਆਰਥਿਕ ਮੰਦਹਾਲੀ ਤੋਂ ਨਿਜਾਤ ਪਾਉਣ ਅਤੇ ਸੁਨਿਹਰੀ ਭੱਵਿਖ ਲਈ ਪੰਜਾਬ ਦੇ ਲੱਖਾਂ ਨੌਜਵਾਨ ਕਰਜ਼ਾ ਚੁੱਕ ਕੇ ਪ੍ਰਦੇਸਾਂ ਵੱਲ ਵਹੀਰਾਂ ਘੱਤ ਚੁੱਕੇ ਹਨ ਅਤੇ ਸੈਂਕੜੇ ਹਰ ਰੋਜ਼ ਘੱਤ ਰਹੇ ਹਨ ਪਰ ਪ੍ਰਦੇਸ ਆ ਕੇ ਵੀ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਸਾਕਾਰ ਨਹੀਂ ਹੁੰਦੇ ।
ਉਹ ਪ੍ਰਦੇਸਾਂ ਵਿੱਚ ਆ ਕੇ ਵੀ ਬੇਰੁਜ਼ਗਾਰੀ ਦੀ ਮਾਰ ਝੱਲਦੇ-ਝੱਲਦੇ ਕੰਮ ਲੱਭਦੇ-ਲਭਾਉਂਦੇ ਆਪ ਗੁਆਚ ਜਾਂਦੇ ਹਨ। ਅਜਿਹਾ ਹੀ ਕੁੱਝ ਹੋਇਆ ਪੰਜਾਬੀ ਨੌਜਵਾਨ ਕਰਨੈਲ ਸਿੰਘ ਨਾਲ । ਕਰਨੈਲ ਸਿੰਘ (47) ਪੁੱਤਰ ਸ:ਮੁਖਤਿਆਰ ਸਿੰਘ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਜੋ ਕਿ ਸੰਨ 2007 ਵਿੱਚ ਘਰ ਦੀ ਗਰੀਬੀ ਦੂਰ ਕਰਨ ਲਈ ਕਰਜ਼ਾ ਚੁੱਕ ਕੇ ਇਟਲੀ 9 ਮਹੀਨੇ ਵਾਲੇ ਪੇਪਰ 'ਤੇ ਆਇਆ।
ਪਹਿਲਾਂ ਪਹਿਲ ਤਾਂ ਸਭ ਕੁਝ ਸਭ ਠੀਕ-ਠਾਕ ਰਿਹਾ ਤੇ ਤਕਰੀਬਨ ਸਾਲ ਵਿੱਚ ਇੱਕ ਵਾਰੀ ਕਰਨੈਲ ਸਿੰਘ ਆਪਣੇ ਬੱਚਿਆਂ ਨੂੰ ਪੰਜਾਬ ਜਾ ਕੇ ਮਿਲ ਵੀ ਆਉਂਦਾ ਸੀ ਪਰ ਸੰਨ 2016 ਦੀ 3 ਨਵੰਬਰ ਨੂੰ ਪੰਜਾਬ ਤੋਂ ਆ ਕੇ ਕਰਨੈਲ ਸਿੰਘ ਕੰਮਾਂਕਾਰਾਂ ਨੂੰ ਲੈ ਕੇ ਪ੍ਰੇਸ਼ਾਨ ਰਹਿਣ ਲੱਗਾ ।ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਉਹ ਅਕਸਰ ਸ਼ਰਾਬ ਵੀ ਪੀਂਦਾ ਸੀ। ਪੰਜਾਬ ਤੋਂ ਫੋਨ ਰਾਹੀਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਰਨੈਲ ਸਿੰਘ ਦੀ ਘਰਵਾਲੀ ਹਰਵਿੰਦਰਜੀਤ ਕੌਰ ਨੇ ਕਿਹਾ ਕਿ 16 ਅਪ੍ਰੈਲ, 2017 ਨੂੰ ਉਨ੍ਹਾਂ ਦੀ ਆਪਣੇ ਪਤੀ ਨਾਲ ਆਖਰੀ ਵਾਰ ਗੱਲ ਹੋਈ,  ਉਸ ਤੋਂ ਬਾਅਦ ਅੱਜ ਤੱਕ ਉਸ ਦਾ ਕੋਈ ਫੋਨ ਜਾਂ ਸੁਨੇਹਾ ਘਰ ਨਹੀਂ ਆਇਆ।
ਇਟਲੀ 'ਚ ਜਿਨ੍ਹਾਂ ਮੁੰਡਿਆਂ ਨਾਲ ਉਹ ਰਹਿੰਦਾ ਸੀ, ਉਨ੍ਹਾਂ ਨੇ ਕਿਹਾ ਕਿ ਉਹ ਉੱਥੋਂ ਅਪ੍ਰੈਲ ਮਹੀਨੇ ਦਾ ਹੀ ਲਾਪਤਾ ਹੈ। ਕਰਨੈਲ ਸਿੰਘ ਦੀ ਧਰਮਪਤਨੀ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟਾ ਹੋਇਆ ਹੈ । ਉਹ ਲੱਖਾਂ ਰੁਪਏ ਦੀ ਕਰਜ਼ਾਈ ਹੈ ਪਰ ਸ਼ਰੀਕੇ ਵਿੱਚੋਂ ਉਨ੍ਹਾਂ ਦੀ ਕੋਈ ਵੀ ਮਦਦ ਕਰਨ ਨੂੰ ਤਿਆਰ ਨਹੀਂ। ਇਸੇ ਸਾਲ ਦਸੰਬਰ ਵਿੱਚ ਉਸ ਦੀ ਕੁੜੀ ਦਾ ਵਿਆਹ ਹੈ, ਜਿਸ ਦਾ ਫਿਕਰ ਹਰਵਿੰਦਰਜੀਤ ਕੌਰ ਨੂੰ ਵੱਢ-ਵੱਢ ਖਾ ਰਿਹਾ ਹੈ। ਕਰਨੈਲ ਸਿੰਘ ਦੇ ਇਟਲੀ ਰਹਿੰਦੇ ਇੱਕ ਰਿਸ਼ਤੇਦਾਰ ਪ੍ਰੀਤਮ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਉਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ ਕਰ ਰਹੇ ਹਨ ਪਰ ਹਾਲੇ ਤੱਕ ਉਸ ਦੀ ਕੋਈ ਉੱਗ-ਸੁੱਗ ਨਹੀਂ ਮਿਲੀ। ਪ੍ਰੀਤਮ ਸਿੰਘ ਨੇ ਇਟਲੀ ਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਨੈਲ ਸਿੰਘ ਨੂੰ ਲੱਭਣ ਵਿਚ ਉਸ ਦੀ ਸਹਾਇਤਾ ਕਰਨ ਤਾਂ ਜੋ ਕਰਨੈਲ ਸਿੰਘ ਆਪਣੇ ਹੱਥੀਂ ਕੰਨਿਆ ਦਾਨ ਕਰ ਦੇਵੇ। ਸਾਰਾ ਪਰਿਵਾਰ ਇਸ ਸਮੇਂ ਕਾਫੀ ਪ੍ਰੇਸ਼ਾਨ ਹੈ।
 
< Prev   Next >

Advertisements

Advertisement

Advertisement