:: ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ   :: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ   :: ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ   :: ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ   :: '84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ   :: ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ   :: ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ   :: 'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ   :: ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ   :: ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ   :: ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ   :: ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ   :: ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ   :: ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ   :: ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੰਮੂ-ਕਸ਼ਮੀਰ ਦੇ ਪੰਡਿਤਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣ PRINT ਈ ਮੇਲ
2157797__j2.jpgਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਜਨਮ ਭੂਮੀ ਭਾਵ ਘਾਟੀ ਵਿਚ ਵਾਪਸ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਬਿਆਨ ਜ਼ਖ਼ਮਾਂ 'ਤੇ ਲੂਣ ਛਿੜਕਣ ਜਿਹਾ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਉਣ ਦੀ ਲੋੜ ਹੈ। 1993 ਵਿਚ ਪੰਡਿਤਾਂ ਨੂੰ ਕਸ਼ਮੀਰ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਸਿਰਫ ਏਨਾ
ਹੀ ਸੀ ਕਿ 90 ਫ਼ੀਸਦੀ ਮੁਸਲਿਮ ਆਬਾਦੀ ਵਾਲੀ ਘਾਟੀ ਵਿਚ ਉਹ ਹਿੰਦੂ ਸਨ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਇਕ ਜਨਤਕ ਬਿਆਨ ਵਿਚ ਸਵੀਕਾਰ ਕੀਤਾ ਕਿ ਇਕ ਵੀ ਮੁਸਲਮਾਨ ਨੇ ਉਨ੍ਹਾਂ ਨੂੰ ਘਾਟੀ ਤੋਂ ਬਾਹਰ ਕੀਤੇ ਜਾਣ ਦਾ ਵਿਰੋਧ ਨਹੀਂ ਕੀਤਾ। ਅਸਲੀਅਤ ਵਿਚ ਇਹ ਹੀ ਸੱਚ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਰਾਸ਼ਟਰਪਤੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ। ਇਹ ਦੋਸ਼ ਵੀ ਲਗਾਇਆ ਜਾਂਦਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਸੂਬੇ ਵਿਚੋਂ ਬਾਹਰ ਕੱਢਣ ਲਈ ਤਤਕਾਲੀ ਰਾਜਪਾਲ ਜਗਮੋਹਨ ਮੁੱਖ ਤੌਰ 'ਤੇ ਜ਼ਿੰਮੇਵਾਰ ਸਨ। ਉਨ੍ਹਾਂ ਨੂੰ ਜਿਸ ਦਿਨ ਰਾਜਪਾਲ ਬਣਾਇਆ ਗਿਆ ਸੀ, ਉਨ੍ਹਾਂ ਦੇ ਹਿੰਦੂ ਪੱਖੀ ਰਵੱਈਏ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਘਾਟੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
ਇਹ ਦੋਸ਼ ਲਗਾਇਆ ਗਿਆ ਸੀ ਕਿ ਜਦੋਂ ਸੈਂਕੜੇ ਅੱਤਵਾਦੀਆਂ ਕੋਲੋਂ ਹਥਿਆਰ ਮਿਲੇ ਤਾਂ ਸ੍ਰੀਨਗਰ ਦੇ ਹਰ ਘਰ ਦੀ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਲਈ ਗਈ ਸੀ। ਜ਼ਿਆਦਾਤਰ ਵੱਖਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਆਪ੍ਰੇਸ਼ਨ ਦੇ ਦੌਰਾਨ, ਜਿਸ ਤਰ੍ਹਾਂ ਗੌਕਾਡਲ ਕਤਲੇਆਮ ਹੋਇਆ, ਉਸ ਸਮੇਂ ਰਾਜਪਾਲ ਦੀ ਭੂਮਿਕਾ 'ਤੇ ਸਵਾਲ ਚੁੱਕੇ ਜਾਣ ਲੱਗੇ। ਜਗਮੋਹਨ, ਜੋ ਕਿ ਸੰਜੇ ਗਾਂਧੀ ਦੇ ਬਹੁਤ ਹੀ ਕਰੀਬੀ ਸਨ, ਨੇ ਸੁੰਦਰਤਾ ਦੇ ਨਾਂਅ 'ਤੇ ਦਿੱਲੀ ਦੀਆਂ ਕਈ ਗੰਦੀਆਂ ਬਸਤੀਆਂ ਉਜਾੜ ਦਿੱਤੀਆਂ ਸਨ, ਵੱਖਵਾਦ ਦੇ ਉਭਾਰ ਸਮੇਂ ਕੱਟੜਪੰਥੀ ਮੁਸਲਮਾਨਾਂ ਅਤੇ ਵੱਖਵਾਦੀਆਂ ਵਲੋਂ ਧਮਕਾਏ ਜਾਣ ਕਾਰਨ 1990 ਦੇ ਦਹਾਕੇ ਵਿਚ ਕਸ਼ਮੀਰੀ ਪੰਡਿਤਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ। 2010 ਵਿਚ ਕਸ਼ਮੀਰੀ ਸਰਕਾਰ ਨੇ ਪਤਾ ਲਗਾਇਆ ਕਿ ਘਾਟੀ ਵਿਚ ਹੁਣ ਸਿਰਫ 808 ਪੰਡਿਤ ਪਰਿਵਾਰ ਰਹਿ ਰਹੇ ਹਨ ਪਰ ਵਿੱਤੀ ਅਤੇ ਹੋਰ ਦੂਸਰੀਆਂ ਸਹੂਲਤਾਂ ਦੇਣ ਦੇ ਐਲਾਨਾਂ ਦੇ ਬਾਵਜੂਦ ਬਾਕੀ ਪਰਿਵਾਰਾਂ ਨੂੰ ਵਾਪਸ ਲਿਆਉਣ ਵਿਚ ਕੋਈ ਸਫ਼ਲਤਾ ਨਹੀਂ ਮਿਲੀ।
ਜੰਮੂ ਅਤੇ ਕਸ਼ਮੀਰ ਸਰਕਾਰ ਦੀ ਰਿਪੋਰਟ ਅਨੁਸਾਰ 1989 ਤੋਂ 2004 ਵਿਚਕਾਰ 219 ਪੰਡਿਤ ਮਾਰੇ ਗਏ ਸਨ ਪਰ ਇਸ ਸਮੇਂ ਤੋਂ ਬਾਅਦ ਅਜਿਹਾ ਇਕ ਵੀ ਹਾਦਸਾ ਨਹੀਂ ਵਾਪਰਿਆ। ਹਾਲਾਂਕਿ ਸਰਬਉੱਚ ਅਦਾਲਤ ਨੇ 2017 ਵਿਚ ਜੰਮੂ ਅਤੇ ਕਸ਼ਮੀਰ ਵਿਚ 215 ਕੇਸਾਂ ਵਿਚ 700 ਤੋਂ ਵੱਧ ਲੋਕਾਂ ਦੀਆਂ ਹੋਈਆਂ ਹੱਤਿਆਵਾਂ ਦੇ ਮੁਕੱਦਮੇ ਨੂੰ ਫਿਰ ਤੋਂ ਖੋਲ੍ਹਣ ਲਈ ਇਸ ਆਧਾਰ 'ਤੇ ਮਨ੍ਹਾਂ ਕਰ ਦਿੱਤਾ ਕਿ ਇਨ੍ਹਾਂ ਘਟਨਾਵਾਂ ਨੂੰ ਬਹੁਤ ਸਮਾਂ ਬੀਤ ਚੁੱਕਾ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਹਾਲ ਹੀ ਵਿਚ ਕੀਤੀ ਗਈ ਅਪੀਲ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਇਕ ਕਦਮ ਹੈ। ਕਸ਼ਮੀਰੀ ਪੰਡਿਤਾਂ ਨਾਲ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਵਿਚ ਆਉਣਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀਆਂ ਜੜ੍ਹਾਂ ਕਿੱਥੇ ਹਨ? ਅਸੀਂ ਸਾਰੇ ਇੰਤਜ਼ਾਮ ਕਰਾਂਗੇ। ਅਤੀਤ ਵਿਚ ਜੋ ਵੀ ਹੋਇਆ, ਉਹ ਬਹੁਤ ਹੀ ਮੰਦਭਾਗਾ ਹੈ ਪਰ ਹੁਣ ਸਾਨੂੰ ਅੱਗੇ ਵਧਣਾ ਹੋਵੇਗਾ। ਅਸਲ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਪ੍ਰੇਰਨਾ ਲੈਣ ਅਤੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਪਾਕਿਸਤਾਨ ਨਾਲ ਗੱਲਬਾਤ ਨੂੰ ਅੱਗੇ ਵਧਾਉਣ, ਜਿਵੇਂ ਕਿ ਵਾਜਪਾਈ ਜੀ ਨੇ ਕੀਤਾ ਸੀ। ਨਾ ਅਸੀਂ ਅਤੇ ਨਾ ਹੀ ਪਾਕਿਸਤਾਨ ਲੜਾਈ ਕਰਨ ਦੀ ਸਥਿਤੀ ਵਿਚ ਹੈ। ਦੋਵੇਂ ਦੇਸ਼ਾਂ ਨੂੰ ਪਤਾ ਹੈ ਕਿ ਜੇਕਰ ਯੁੱਧ ਹੋਇਆ ਤਾਂ ਕੁਝ ਵੀ ਨਹੀਂ ਬਚੇਗਾ। ਦੋਵੇਂ ਦੇਸ਼ ਆਪਣਾ ਸਭ ਕੁਝ ਗੁਆ ਦੇਣਗੇ। ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਕਿਉਂਕਿ ਇਹ ਹਿੰਦੂ-ਮੁਸਲਿਮ ਦਾ ਸਵਾਲ ਨਹੀਂ ਹੈ ਅਤੇ ਇਸ ਨੂੰ ਅਜਿਹਾ ਬਣਾਉਣਾ ਵੀ ਨਹੀਂ ਚਾਹੀਦਾ। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੰਡਿਤਾਂ ਦਾ ਘਾਟੀ ਵਿਚ ਮੁੜਨਾ ਸੰਭਵ ਹੋ ਸਕੇ। ਉਨ੍ਹਾਂ ਦੀ ਜ਼ਿਆਦਾਤਰ ਜਾਇਦਾਦ ਬਰਕਰਾਰ ਰੱਖੀ ਹੋਈ ਹੈ। ਬਾਕੀ ਉਨ੍ਹਾਂ ਲੋਕਾਂ ਤੋਂ ਵਾਪਸ ਲਈ ਜਾ ਸਕਦੀ ਹੈ, ਜਿਨ੍ਹਾਂ ਨੇ ਇਸ 'ਤੇ ਜ਼ਬਰਦਸਤੀ ਜਾਂ ਕਿਸੇ ਹੋਰ ਤਰੀਕਿਆਂ ਨਾਲ ਕਬਜ਼ਾ ਕੀਤਾ ਹੋਇਆ ਹੈ। ਮੈਨੂੰ ਯਾਦ ਹੈ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਇਸ ਦੇ ਹਿੰਦੂ-ਮੁਸਲਿਮ ਸਵਾਲ ਹੋਣ ਦੀ ਗੱਲ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰਦੇ ਸਨ। ਉਸ ਸਮੇਂ ਕੱਟੜਪੰਥੀ ਦੇ ਕੀੜੇ ਨੇ ਗਿਲਾਨੀ ਨੂੰ ਨਹੀਂ ਕੱਟਿਆ ਸੀ। ਸੰਭਾਵਨਾ ਹੈ ਕਿ ਉਨ੍ਹਾਂ ਨੇ ਆਪਣੇ ਵਿਚਾਰ ਨਹੀਂ ਬਦਲੇ ਹੋਣਗੇ। ਉਨ੍ਹਾਂ ਨੂੰ ਆਪਣੀ ਪਹਿਲੀ ਰਾਇ ਫਿਰ ਤੋਂ ਸਾਹਮਣੇ ਲਿਆਉਣੀ ਚਾਹੀਦੀ ਸੀ ਕਿ ਕਸ਼ਮੀਰੀ ਪੰਡਿਤ ਇਸ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਸ ਨੂੰ ਹਿੰਦੂ-ਮੁਸਲਿਮ ਦੇ ਸਵਾਲ ਨਾਲ ਨਹੀਂ ਜੋੜਨਾ ਚਾਹੀਦਾ। ਅਸਲ ਵਿਚ ਗਿਲਾਨੀ ਨੇ ਮੈਨੂੰ ਕਿਹਾ ਸੀ ਕਿ ਉਹ ਗ਼ਲਤ ਸਨ ਕਿ ਕਸ਼ਮੀਰ ਵਿਵਾਦ ਦੇ ਹੱਲ ਹੋਣ ਦੇ ਨਾਲ ਹੀ ਕਸ਼ਮੀਰੀ ਪੰਡਿਤਾਂ ਦਾ ਸਵਾਲ ਵੀ ਹੱਲ ਹੋ ਜਾਵੇਗਾ। ਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗ਼ੈਰ-ਜ਼ਰੂਰੀ ਢੰਗ ਨਾਲ ਉਨ੍ਹਾਂ ਲੋਕਾਂ ਨੂੰ ਮੌਕਾ ਦੇ ਦਿੱਤਾ, ਜਿਹੜੇ ਦਲੀਲ ਦਿੰਦੇ ਹਨ ਕਿ ਕਸ਼ਮੀਰ ਭਾਰਤ-ਪਾਕਿਸਤਾਨ ਦੀ ਵੰਡ ਦਾ ਇਕ ਬਚਿਆ ਹੋਇਆ ਕੰਮ ਹੈ। ਉਹ ਚਾਹੁੰਦੇ ਹਨ ਕਿ ਸੂਬੇ ਦੀ ਧਰਮ ਦੇ ਆਧਾਰ 'ਤੇ ਵੰਡ ਕੀਤੀ ਜਾਵੇ। ਅਜਿਹੀ ਸੋਚ ਵਾਲੇ ਲੋਕ ਪਾਕਿਸਤਾਨ ਵਿਚ ਵੀ ਇਸ ਗੱਲ 'ਤੇ ਮੁੜ ਜ਼ੋਰ ਦੇ ਸਕਦੇ ਹਨ ਕਿ ਧਰਮ ਦੇ ਜਿਸ ਪੈਮਾਨੇ ਦੇ ਆਧਾਰ 'ਤੇ ਭਾਰਤ ਦੀ ਵੰਡ ਹੋਈ ਹੈ, ਜੰਮੂ ਅਤੇ ਕਸ਼ਮੀਰ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ।
ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਨੇ ਇਹ ਵਿਚਾਰ ਰੱਖਿਆ ਸੀ ਕਿ ਕਸ਼ਮੀਰੀ ਪੰਡਿਤਾਂ ਲਈ ਵੱਖਰਾ ਖੇਤਰ ਹੋਵੇ, ਜਿਥੇ ਉਹ ਸੁਰੱਖਿਅਤ ਰਹਿ ਸਕਣ। ਦੱਸਿਆ ਜਾਂਦਾ ਹੈ ਕਿ ਹੁਣ ਵੀ ਘਾਟੀ ਵਿਚ 30 ਹਜ਼ਾਰ ਦੇ ਕਰੀਬ ਪੰਡਿਤ ਹਨ, ਜਦ ਕਿ ਉਨ੍ਹਾਂ ਦੀ ਕੁੱਲ ਗਿਣਤੀ 4 ਲੱਖ ਦੇ ਕਰੀਬ ਸੀ। ਕਸ਼ਮੀਰ ਦੇ ਮਾਮਲਿਆਂ ਵਿਚ ਜਦੋਂ ਤੱਕ ਸ਼ੇਖ ਅਬਦੁੱਲਾ ਪ੍ਰਭਾਵੀ ਸਨ, ਉਨ੍ਹਾਂ ਨੇ ਰਾਜਨੀਤੀ ਵਿਚ ਧਰਮ ਨੂੰ ਕੋਈ ਵੀ ਭੂਮਿਕਾ ਅਦਾ ਨਹੀਂ ਕਰਨ ਦਿੱਤੀ। ਉਹ ਕਹਿੰਦੇ ਸਨ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਜਾਣ ਦਾ ਇਸ ਕਰਕੇ ਵਿਰੋਧ ਕੀਤਾ ਸੀ ਕਿ ਜੰਮੂ ਅਤੇ ਕਸ਼ਮੀਰ ਇਕ ਧਰਮ-ਨਿਰਪੱਖ ਰਾਜ ਹੈ। ਉਹ ਇਕ ਇਸਲਾਮਿਕ ਦੇਸ਼ ਵਿਚ ਨਹੀਂ ਜਾਣਾ ਚਾਹੁੰਦੇ ਸਨ, ਕਿਉਂਕਿ ਫ਼ਿਰਕੂਵਾਦ ਦੀ ਥਾਂ ਉਨ੍ਹਾਂ ਨੂੰ ਵਿਭਿੰਨਤਾ ਪਸੰਦ ਸੀ।
ਇਥੋਂ ਤੱਕ ਕਿ ਆਜ਼ਾਦੀ ਦੇ ਅੰਦੋਲਨ ਦੌਰਾਨ, ਸ਼ੇਖ ਅਬਦੁੱਲਾ ਕਾਂਗਰਸ ਦੇ ਨਾਲ ਹੀ ਜੁੜੇ ਰਹੇ ਅਤੇ ਉਨ੍ਹਾਂ ਨੇ ਮੁਸਲਮਾਨਾਂ ਲਈ ਵੱਖਰੇ ਸੂਬੇ ਦੀ ਮੰਗ ਕਰਨ ਵਾਲੀ ਮੁਸਲਿਮ ਲੀਗ ਤੋਂ ਕਿਨਾਰਾ ਕਰੀ ਰੱਖਿਆ। ਉਨ੍ਹਾਂ ਨੂੰ ਕੇਂਦਰ ਨੂੰ ਮਜ਼ਬੂਤ ਰੱਖਣ ਵਾਲੀ ਨਵੀਂ ਦਿੱਲੀ ਦੀ ਆਲੋਚਨਾ ਕਰਨ ਦੀ ਕੀਮਤ ਅਦਾ ਕਰਨੀ ਪਈ। ਦੱਖਣ ਦੇ ਕੋਡਾਈਕਨਲ ਵਿਚ 12 ਸਾਲ ਹਿਰਾਸਤ ਵਿਚ ਰਹਿਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕੋਲ ਠਹਿਰੇ ਤਾਂ ਕਿ ਇਹ ਦਰਜ ਕਰਾ ਸਕਣ ਕਿ ਵੰਡ ਦੇ ਸਮੇਂ ਤੈਅ ਹੋਏ ਸਿਰਫ ਤਿੰਨ ਖੇਤਰਾਂ ਵਿਦੇਸ਼ੀ ਮਾਮਲੇ, ਸੰਚਾਰ ਅਤੇ ਰੱਖਿਆ ਨੂੰ ਹੀ ਕੇਂਦਰ ਵਲੋਂ ਚਲਾਏ ਜਾਣ ਸਬੰਧੀ ਉਨ੍ਹਾਂ ਦੀ ਮੰਗ ਕਾਰਨ ਕਾਰਨ ਉਨ੍ਹਾਂ ਨੂੰ ਗ਼ਲਤ ਸਮਝਣ ਦੀ ਗ਼ਲਤੀ ਦਾ ਨਹਿਰੂ ਨੂੰ ਅਹਿਸਾਸ ਕਰਵਾ ਸਕਣ। ਸ਼ੇਖ ਦਾ ਮਸ਼ਹੂਰ ਬਿਆਨ ਹੈ ਕਿ ਕਸ਼ਮੀਰ ਭਾਰਤ ਦੀ ਕਣਕ ਨਹੀਂ ਖਾਏਗਾ, ਜੇਕਰ ਇਸ ਨਾਲ ਉਸ ਦੀ ਖ਼ੁਦਮੁਖ਼ਤਿਆਰੀ ਵਿਚ ਵਿਘਨ ਪੈਂਦਾ ਹੈ। ਧਰਮ-ਨਿਰਪੱਖਤਾ ਵਿਚ ਸ਼ੇਖ ਦਾ ਡੂੰਘਾ ਵਿਸ਼ਵਾਸ ਸੀ, ਹਾਲਾਂਕਿ ਉਨ੍ਹਾਂ ਨੂੰ ਇਸ ਸਬੰਧੀ ਸ਼ੱਕ ਸੀ ਕਿ ਕੀ ਭਾਰਤ ਲੰਮੇ ਸਮੇਂ ਤੱਕ ਵਿਭਿੰਨਤਾਵਾਦੀ ਰਹੇਗਾ।
ਭਾਵੇਂ ਕਸ਼ਮੀਰੀ ਇਹ ਮਹਿਸੂਸ ਕਰਨ ਜਾਂ ਨਾ, ਉਨ੍ਹਾਂ ਨੇ ਸਿੱਖਿਅਤ ਲੋਕਾਂ ਦੀਆਂ ਸੇਵਾਵਾਂ ਗੁਆ ਲਈਆਂ ਹਨ। ਪੰਡਿਤ ਭਾਰਤ ਦੇ ਦੂਜੇ ਹਿੱਸਿਆਂ ਵਿਚ ਚਲੇ ਗਏ ਅਤੇ ਆਪਣੀਆਂ ਉੱਚੀਆਂ ਡਿਗਰੀਆਂ ਕਾਰਨ ਉਨ੍ਹਾਂ ਨੇ ਨੌਕਰੀਆਂ ਹਾਸਲ ਕਰ ਲਈਆਂ। ਜੇਕਰ ਸੂਬਾ ਉਨ੍ਹਾਂ ਨੂੰ ਬਰਾਬਰ ਦੀ ਨੌਕਰੀ ਪ੍ਰਦਾਨ ਵੀ ਕਰਦਾ ਹੈ ਤਾਂ ਉਨ੍ਹਾਂ ਦੇ ਮੁੜ ਵਾਪਸ ਆਉਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਅਸਲ ਵਿਚ ਕਸ਼ਮੀਰ ਨੇ ਉਨ੍ਹਾਂ ਚੰਗੇ ਨੌਜਵਾਨਾਂ ਨੂੰ ਗੁਆ ਲਿਆ ਹੈ, ਜਿਹੜੇ ਸੂਬੇ ਦੇ ਆਰਥਿਕ ਵਿਕਾਸ ਵਿਚ ਸਹਾਇਤਾ ਕਰਨ ਲਈ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਸਮਰੱਥ ਸਨ। ਫਿਰ ਵੀ ਸ੍ਰੀਨਗਰ ਨੂੰ ਪੰਡਿਤਾਂ ਨੂੰ ਵਾਪਸ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣਾ ਇਕ ਧਰਮ-ਨਿਰਪੱਖ ਅਕਸ ਬਣਾਉਣ ਵਿਚ ਮਦਦ ਮਿਲੇਗੀ, ਜਿਸ ਤਰ੍ਹਾਂ ਨਾ ਕਿ ਉਨ੍ਹਾਂ ਦਾ ਦਹਾਕਿਆਂ ਤੱਕ ਰਿਹਾ ਸੀ। ਇਸ ਮੋਰਚੇ 'ਤੇ ਕੋਸ਼ਿਸ਼ਾਂ ਦੀ ਘਾਟ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਵੱਖਵਾਦ ਪੈਦਾ ਕਰੇਗਾ, ਜਿਥੇ ਕਸ਼ਮੀਰੀਆਂ ਨੂੰ ਚੰਗੀ ਨੌਕਰੀ ਮਿਲਦੀ ਹੈ।

E. mail : This e-mail address is being protected from spam bots, you need JavaScript enabled to view it

 
< Prev   Next >

Advertisements

Advertisement

Advertisement
Advertisement