:: ਪੰਜਾਬ 'ਚ ਅਲਰਟ, ਜਾਣੋ ਕੀ ਹੈ ਡੈਮਾਂ ਤੇ ਦਰਿਆਵਾਂ 'ਚ ਪਾਣੀ ਦੀ ਸਥਿਤੀ   :: ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ   :: ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ   :: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਹਾਤਮਾ ਗਾਂਧੀ ਦਾ ਸੁਪਨਾ ਸੀ ਕਾਂਗਰਸ ਨੂੰ ਬਿਖੇਰਨਾ, ਹੁਣ ਕਰਨਾਟਕ ਦੀ ਵਾਰੀ- ਪੀ.ਐੱਮ. ਮੋਦੀ PRINT ਈ ਮੇਲ
modi_1m.jpgਓਡੁਪੀ-01ਮਈ-(ਮੀਡੀ,ਦੇਸਪੰਜਾਬ)- ਕਰਨਾਟਕ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਆਖਰੀ ਦੌਰ 'ਚ ਹਨ ਅਤੇ ਤਿੱਖੇ ਵਾਰ-ਪਲਟਵਾਰ ਦੀ ਸ਼ੁਰੂਆਤ ਹੋ ਚੁਕੀ ਹੈ। ਮੰਗਲਵਾਰ ਨੂੰ ਪੀ.ਐੱਮ. ਮੋਦੀ ਨੇ ਰਾਜ 'ਚ ਚੋਣਾਵੀ ਕੈਂਪੇਨ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜ ਦੀ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ।
ਪੀ.ਐੱਮ. ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਬਿਖੇਰਨਾ ਮਹਾਤਮਾ ਗਾਂਧੀ ਦਾ ਸੁਪਨਾ ਸੀ, ਸਾਰੇ ਰਾਜਾਂ ਨੇ ਅਜਿਹਾ ਕੀਤਾ ਹੈ ਅਤੇ ਹੁਣ ਕਰਨਾਟਕ ਦੀ ਵਾਰੀ ਹੈ। ਪੀ.ਐੱਮ. ਨੇ ਕਿਹਾ ਕਿ ਕਰਨਾਟਕ ਨੇ ਕਾਂਗਰਸ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਹੈ। ਕਰਨਾਟਕ ਦੇ ਓਡੁਪੀ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਵਾਰ ਕਰਨਾਟਕ ਦੀ ਜਨਤਾ ਨੇ ਕਾਂਗਰਸ ਨੂੰ ਹਰਾਉਣ ਦਾ ਇਰਾਦਾ ਕਰ ਲਿਆ ਹੈ। ਪੀ.ਐੱਮ. ਨੇ ਕਿਹਾ,''ਮੈਂ ਤੁਹਾਡੇ ਲੋਕਾਂ ਦੀ ਤਪੱਸਿਆ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ, ਤੁਸੀਂ ਜੋ ਪਿਆਰ ਦਿੱਤਾ ਹੈ, ਉਸ ਨੂੰ ਮੈਂ ਸਵਾਇਆ ਕਰ ਕੇ ਵਾਪਸ ਕਰਾਂਗਾ।'' ਉਨ੍ਹਾਂ ਨੇ ਕਿਹਾ,''ਸਿਆਸੀ ਮਤਭੇਦ ਕਾਰਨ ਭਾਜਪਾ ਦੇ ਵਰਕਰਾਂ ਦਾ ਕਤਲ ਕੀਤਾ ਗਿਆ, ਕਰਨਾਟਕ ਦੇ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਾਂਗਰਸ ਸਰਕਾਰ 'ਚ ਅਪਰਾਧੀਆਂ ਦਾ ਬੋਲਬਾਲਾ ਹੈ ਅਤੇ ਇਸ ਸਰਕਾਰ ਤੋਂ ਮੁਕਤੀ ਪਾਉਣਾ ਜ਼ਰੂਰੀ ਹੈ।'' ਰਾਹੁਲ 'ਤੇ ਹਮਲਾ ਬੋਲਦੇ ਹੋਏ ਮੋਦੀ ਨੇ ਕਿਹਾ,''ਰਾਜਨੀਤੀ 'ਚ ਮਤਭੇਦ ਹੁੰਦੇ ਹਨ ਪਰ ਸਮਾਜਿਕ ਜੀਵਨ 'ਚ ਕੁਝ ਮਰਿਆਦਾਵਾਂ ਹੁੰਦੀਆਂ ਹਨ। ਦੇਵਗੌੜਾ ਜਦੋਂ ਵੀ ਦਿੱਲੀ ਆਏ ਅਤੇ ਸਮਾਂ ਮੰਗਿਆ ਅਤੇ ਉਨ੍ਹਾਂ ਨੂੰ ਮਿਲਿਆ। ਜਦੋਂ ਉਹ ਘਰ ਆਉਂਦੇ ਹਨ ਤਾਂ ਖੁਦ ਉਨ੍ਹਾਂ ਦੀ ਗੱਡੀ ਦਾ ਦਰਵਾਜ਼ਾ ਖੋਲ੍ਹਦਾ ਹਾਂ। ਸਿਆਸੀ ਦ੍ਰਿਸ਼ਟੀ ਨਾਲ ਉਹ ਮੇਰਾ ਵਿਰੋਧ ਕਰਦੇ ਹਨ, ਸਾਡੇ ਖਿਲਾਫ ਵੋਟ ਕਰਦੇ ਹਨ ਪਰ ਸੀਨੀਅਰ ਨੇਤਾ ਹੋਣ ਦੇ ਨਾਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਲਈ ਆਪਣੇ ਭਾਸ਼ਣਾਂ 'ਚ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ, ਉਹ ਸ਼ਰਮਨਾਕ ਹੈ, ਉਨ੍ਹਾਂ ਦਾ ਜੀਵਨ ਅਜੇ ਸ਼ੁਰੂ ਹੋਇਆ ਹੈ, ਜਦੋਂ ਕਿ ਦੇਵਗੌੜਾ ਸੀਨੀਅਰ ਹਨ।''

ਪੀ.ਐੱਮ. ਨੇ ਕਾਂਗਰਸ ਨੂੰ ਲੈ ਕੇ ਕਿਹਾ,''ਇਨ੍ਹਾਂ ਦਾ ਮਿਜਾਜ ਅਜਿਹਾ ਹੈ, ਇਨ੍ਹਾਂ ਦਾ ਅਹੰਕਾਰ ਬਹੁਤ ਜ਼ਿਆਦਾ ਹੈ ਅਤੇ ਅਜਿਹੇ ਅਹੰਕਾਰੀ ਲੋਕ ਲੋਕਤੰਤਰ ਲਈ ਖਤਰਾ ਹੁੰਦੇ ਹਨ। ਕਰਨਾਟਕ ਦੇ ਉੱਪਰ ਮਹਾਤਮਾ ਗਾਂਧੀ ਦਾ ਸੁਪਨਾ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ। ਗਾਂਧੀ ਜੀ ਦਾ ਸੁਪਨਾ ਸੀ ਕਿ ਕਾਂਗਰਸ ਨੂੰ ਬਿਖੇਰ ਦਿਓ, ਦੇਸ਼ ਦੇ ਜਿਨ੍ਹਾਂ ਰਾਜਾਂ 'ਚ ਲੋਕਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਕਾਂਗਰਸ ਨੂੰ ਹਾਰ ਦਾ ਮੂੰਹ ਦਿਖਾਇਆ। ਹੁਣ ਕਰਨਾਟਕ ਦੀ ਵਾਰੀ ਹੈ। ਅਪਰਾਧ ਨੂੰ ਮੁੱਦਾ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਹਿੰਸਾ, ਅੱਤਿਆਚਾਰ, ਕਾਨੂੰਨ ਵਿਵਸਥਾ 'ਚ ਲਾਪਰਵਾਹੀ ਕਾਂਗਰਸ ਸਰਕਾਰ ਦੀ ਪਛਾਣ ਹੈ। ਕਰਨਾਟਕ 'ਚ ਬੇਟੀਆਂ 'ਤੇ ਜ਼ੁਲਮ ਹੋਏ ਹਨ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਾਣਕਾਰੀਆਂ ਪਹੁੰਚਾਈਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ। ਬੇਟੀਆਂ ਦੀ ਰੱਖਿਆ ਲਈ ਸਾਡੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਹੁਣ ਬਲਾਤਕਾਰੀਆਂ ਨੂੰ ਫਾਂਸੀ ਤੱਕ ਪਹੁੰਚਾਇਆ ਜਾਵੇਗਾ। ਅਸੀਂ ਫੈਸਲਾ ਕਰਦੇ ਹਾਂ ਤਾਂ ਉਸ ਨੂੰ ਲਾਗੂ ਕਰ ਕੇ ਹੀ ਰਹਿੰਦੇ ਹਾਂ।'' ਉਨ੍ਹਾਂ ਨੇ ਕਿਹਾ,''ਕਰਨਾਟਕ 'ਚ ਸੈਂਡ (ਰੇਤ) ਮਾਫੀਆ ਨੇ ਆਪਣੇ ਹੱਥ ਪੈਰ ਪਸਾਰੇ ਹਨ। ਜੋ ਤੁਹਾਡੀ ਰੇਤ ਵੀ ਲੁੱਟ ਜਾਂਦੇ ਹਨ, ਕੀ ਉਹ ਤੁਹਾਡਾ ਕੁਝ ਬਚਣ ਦੇਣਗੇ? ਕਰਨਾਟਕ ਨੂੰ ਬਚਾਉਣ ਦਾ ਇਹੀ ਇਕ ਮੌਕਾ ਹੈ।'' ਪੀ.ਐੱਮ. ਨੇ ਰੋਜ਼ਗਾਰ ਨੂੰ ਲੈ ਕੇ ਕਿਹਾ,''ਕੀ ਓਡੁਪੀ ਦੇ ਨੇੜੇ-ਤੇੜੇ ਵਿਕਾਸ ਕਰ ਕੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਸਕਦਾ ਹੈ? ਪਰ ਇਹ ਸਰਕਾਰ ਅਜਿਹੀ ਹੈ ਕਿ ਉਹ ਕਦੇ ਵੀ ਇਸ ਤਬਦੀਲੀ ਦੇ ਪੱਖ 'ਚ ਨਹੀਂ ਰਹਿੰਦੇ। ਉਨ੍ਹਾਂ ਦੀ ਤਾਂ ਆਦਤ ਹੈ ਅਟਕਾਉਣਾ ਅਤੇ ਲਟਕਾਉਣਾ।'' ਪੀ.ਐੱਮ. ਨੇ ਭਾਸ਼ਣ ਦੇ ਅੰਤ 'ਚ ਕੰਨੜ 'ਚ ਜਨ ਸਮੂਹ ਦਾ ਸਵਾਗਤ ਕੀਤਾ।

 
 
< Prev   Next >

Advertisements

Advertisement
Advertisement