:: ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ   :: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ   :: ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ   :: ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ   :: '84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ   :: ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ   :: ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ   :: 'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ   :: ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ   :: ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ   :: ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ   :: ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ   :: ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ   :: ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ   :: ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬ੍ਰਹਿਮੰਡ ਦੇ ਭੇਤ: ਤਾਰਿਆਂ ਦਾ ਜਨਮ, ਜੀਵਨ ਅਤੇ ਮੌਤ PRINT ਈ ਮੇਲ
tare.jpg-01ਮਈ-(ਮੀਡੀ,ਦੇਸਪੰਜਾਬ)-ਸਟਾਰ ਹੋਣਾ ਆਪਣੇ-ਆਪ ਵਿਚ ਹੀ ਬਹੁਤ ਵੱਡੀ ਗੱਲ ਹੈ | ਹਰ ਕੋਈ ਬੰਦਾ ਆਪੋ-ਆਪਣੇ ਖੇਤਰ ਵਿਚ ਸਟਾਰ ਬਣਨਾ ਲੋਚਦਾ ਹੈ | ਸਟਾਰ ਕਿਵੇਂ ਪੈਦਾ ਹੁੰਦਾ ਹੈ, ਤੇ ਕਿਵੇਂ ਵਿਚਰਦਾ ਹੈ, ਇਹ ਗੱਲ ਜਾਨਣ ਲਈ ਸਾਨੂੰ ਤਾਰਿਆਂ ਬਾਰੇ ਸਮਝਣ ਦੀ ਬਹੁਤ ਜ਼ਰੂਰਤ ਹੈ | ਕੋਈ ਸਮਾਂ ਸੀ ਜਦੋਂ ਮਨੁੱਖ ਕੁਦਰਤ ਨਾਲ ਬਹੁਤ ਨੇੜਿਓਾ ਜੁੜਿਆ ਹੋਇਆ ਸੀ | ਉਹ ਰਾਤ ਸਮੇਂ ਤਾਰਿਆਂ ਨੂੰ ਬੜੀ ਨੀਝ ਨਾਲ ਵੇਖਦਾ ਸੀ | ਲੋਕ ਤਾਰਿਆਂ ਤੋਂ ਵਕਤ ਦਾ, ਰੁੱਤਾਂ ਦਾ ਅਤੇ ਰਸਤਿਆਂ ਦਾ ਅੰਦਾਜ਼ਾ ਲਾਉਂਦੇ ਸਨ | ਤਿੰਗੜ ਤਾਰੇ, ਖਿੱਤੀਆਂ, ਧਰੂ ਤਾਰਾ, ਸਪਤ ਰਿਸ਼ੀ ਜਾਂ ਮੰਜੀ ਬਾਰੇ ਹਰ ਕਿਸੇ ਨੂੰ ਪਤਾ ਹੁੰਦਾ ਸੀ | ਸਵੇਰ ਦਾ ਤਾਰਾ ਤੇ ਆਥਣ ਦਾ ਤਾਰਾ ਬੜੀ ਅਹਿਮੀਅਤ ਰੱਖਦੇ ਸਨ | ਉਦੋਂ ਲੋਕ ਕੋਠਿਆਂ, ਵਿਹੜਿਆਂ ਵਿਚ ਖੁੱਲ੍ਹੇ ਆਕਾਸ਼ ਹੇਠ ਸੌਾਦੇ ਸਨ ਅਤੇ ਤਾਰਿਆਂ ਵਿਚ ਬਹੁਤ ਦਿਲਚਸਪੀ ਰੱਖਦੇ ਸਨ |

  •    
  • ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਮਨੁੱਖ ਕੁਦਰਤ ਦੀ ਗੋਦ ਛੱਡ ਕੇ ਕੰਧਾਂ ਦਾ ਕੈਦੀ ਹੋ ਗਿਆ | ਰੌਸ਼ਨੀ ਪ੍ਰਦੂਸ਼ਣ ਨੇ ਤਾਰਿਆਂ ਭਰੇ ਆਕਾਸ਼ ਦੀ ਆਭਾ ਫਿੱਕੀ ਪਾ ਦਿੱਤੀ | ਤਾਰਾ ਵਿਗਿਆਨ ਸਿਰਫ ਕਿਤਾਬਾਂ ਤੱਕ ਸੀਮਿਤ ਹੋ ਕੇ ਰਹਿ ਗਿਆ | ਪਰ ਅਜਿਹਾ ਵੀ ਨਹੀਂ ਹੈ ਕਿ ਮੋਤੀਆਂ ਭਰੇ ਥਾਲ ਰੂਪੀ ਗਗਨ ਬਾਰੇ ਕੋਈ ਜਾਨਣਾ ਹੀ ਨਹੀਂ ਚਾਹੁੰਦਾ | ਅੱਜ ਵੀ ਉਸੇ ਤਰ੍ਹਾਂ ਤਾਰੇ ਜੰਮਦੇ, ਮਰਦੇ, ਟੁੱਟਦੇ, ਬਿਖਰਦੇ ਅਤੇ ਵਿਚਰਦੇ ਹਨ | ਹੁਣ ਵੀ ਬੋਦੀ ਵਾਲੇ ਤਾਰੇ ਚੜ੍ਹਦੇ ਹਨ, ਪਰ ਇਨ੍ਹਾਂ ਨੂੰ ਜਾਨਣ ਤੇ ਸਮਝਣ ਵਾਲੇ ਬਹੁਤ ਘਟ ਗਏ ਹਨ |

ਰਾਤ ਦੇ ਹਨੇਰੇ ਵਿਚ ਜ਼ਰਾ ਆਕਾਸ਼ ਵੱਲ ਮੂੰਹ ਕਰਕੇ ਤੱਕੋ, ਅਰਬਾਂ-ਖਰਬਾਂ ਤਾਰੇ, ਤੁਹਾਨੂੰ ਅੱਜ ਵੀ ਵਿਖਾਈ ਦਿੰਦੇ ਹਨ | ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਨਿੱਕੇ-ਨਿੱਕੇ ਚਮਕਦੇ ਬਿੰਦੂ ਜਿਹੇ ਸਾਡੀ ਧਰਤੀ ਤੋਂ ਵੀ ਹਜ਼ਾਰਾਂ ਗੁਣਾਂ ਵੱਡੇ ਅਤੇ ਬਹੁਤ ਪ੍ਰਭਾਵਸ਼ਾਲੀ ਹਨ | ਕਿੱਥੋਂ ਆਏ ਹਨ, ਇਹ ਇੰਨੇ ਸਾਰੇ ਤਾਰੇ? ਕੀ ਤੁਹਾਨੂੰ ਪਤਾ ਹੈ? ਇਕ ਤਾਰੇ ਦਾ ਜਨਮ ਕਿਵੇਂ ਹੁੰਦਾ ਹੈ? ਤੇ ਤਾਰਾ ਕਿਵੇਂ ਆਪਣਾ ਜੀਵਨ ਭੋਗ ਕੇ ਮਰਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਤਾਰਿਆਂ ਦੇ ਵੀ ਕਿਰਦਾਰ ਅਤੇ ਪਰਿਵਾਰ ਹੁੰਦੇ ਹਨ? ਤੇ ਇਹ ਵੀ ਮਨੁੱਖਾਂ ਵਾਂਗ ਝੁੰਡ ਬਣਾ ਕੇ ਰਹਿੰਦੇ ਹਨ |
ਸਾਡੇ ਬ੍ਰਹਿਮੰਡ ਵਿਚ ਲੱਖਾਂ ਗਲੈਕਸੀਆਂ ਹਨ ਅਤੇ ਹਰ ਗਲੈਕਸੀ ਵਿਚ ਅਰਬਾਂ-ਖਰਬਾਂ ਤਾਰੇ ਹਨ | ਬਿਲਕੁਲ ਉਸੇ ਤਰ੍ਹਾਂ ਹੀ, ਜਿਵੇਂ ਕਿਸੇ ਦੇਸ਼ ਵਿਚ ਕਰੋੜਾਂ ਲੋਕ ਵੱਸਦੇ ਹਨ | ਅੱਗੋਂ ਇਨ੍ਹਾਂ ਤਾਰਿਆਂ ਦੇ ਗ੍ਰਹਿ ਤੇ ਉੱਪ ਗ੍ਰਹਿ, ਬਿਲਕੁਲ ਉਸੇ ਤਰ੍ਹਾਂ ਇਨ੍ਹਾਂ ਦੀ ਪਰਿਕਰਮਾ ਕਰਦੇ ਹਨ, ਜਿਵੇਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੁਆਲੇ ਚਾਪਲੂਸ ਲੋਕ ਘੁੰਮਦੇ ਹਨ | ਜਿਵੇਂ ਮਨੁੱਖ ਜੰਮਦਾ, ਜੀਵਨ ਬਤੀਤ ਕਰਦਾ ਤੇ ਉਮਰ ਹੰਢਾ ਕੇ ਮਰ ਜਾਂਦਾ ਹੈ, ਇਹੋ ਹੋਣੀ ਤਾਰਿਆਂ ਦੀ ਵੀ ਹੈ | ਕੋਈ ਵੀ ਕਾਲ ਤੋਂ ਬਾਹਰ ਨਹੀਂ ਹੈ | ਤਾਰਿਆਂ ਦੇ ਇਸ ਅਦਭੁੱਤ ਕਿਰਦਾਰ ਕਾਰਨ ਹੀ, ਮਸ਼ਹੂਰ ਵਿਅਕਤੀਆਂ ਦੀ ਤੁਲਨਾ ਇਨ੍ਹਾਂ ਨਾਲ ਕੀਤੀ ਜਾਂਦੀ ਹੈ ਤੇ ਉਹ ਆਪਣੇ-ਆਪ ਨੂੰ ਸਟਾਰ ਕਹਾ ਕੇ ਖੁਸ਼ ਹੁੰਦੇ ਹਨ | ਆਓ! ਹੁਣ ਜਾਣਦੇ ਹਾਂ ਕਿ ਇਕ ਸਟਾਰ ਕਿਵੇਂ ਜਨਮ ਲੈਂਦਾ ਹੈ ਅਤੇ ਪ੍ਰਕਾਸ਼ਮਾਨ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ |
ਸਾਡਾ ਆਲਾ-ਦੁਆਲਾ ਜਾਂ ਪੂਰਾ ਬ੍ਰਹਿਮੰਡ ਹੀ ਗੈਸਾਂ, ਮਿੱਟੀ-ਘੱਟੇ ਅਤੇ ਕਣਾਂ ਨਾਲ ਭਰਿਆ ਹੋਇਆ ਹੈ | ਇਸ ਸਭ ਕਾਸੇ ਵਿਚ ਊਰਜਾ ਸਮਾਈ ਹੋਈ ਹੈ | ਇਸ ਖਲਾਅ ਵਿਚ ਨੈਬੂਲਾ ਤੇ ਸੁਪਰਨੋਵਾ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰ ਕੇ ਧੂੜ, ਗੈਸਾਂ ਅਤੇ ਬੱਦਲ ਬਣਦੇ ਅਤੇ ਫੈਲਦੇ ਰਹਿੰਦੇ ਹਨ | ਇਕ ਅੰਦਾਜ਼ੇ ਅਨੁਸਾਰ ਸਾਡੀ ਮਿਲਕੀਵੇਅ ਗਲੈਕਸੀ ਦਾ ਦਸਵਾਂ ਹਿੱਸਾ ਇਨ੍ਹਾਂ ਗੈਸਾਂ ਦੇ ਧੂੜ ਕਣ ਹਨ | ਇਹ ਹੀ ਵਰਤਾਰਾ ਪੂਰੇ ਬ੍ਰਹਿਮੰਡ ਵਿਚ ਵਾਪਰ ਰਿਹਾ ਹੈ |
ਜਦੋਂ ਇਹ ਧੂੜ ਕਣ ਕਿਸੇ ਗਰੂਤਾ ਖਿੱਚ ਕਾਰਨ ਸੰਘਣੇ ਹੋਣ ਲੱਗਦੇ ਹਨ, ਤਾਂ ਇਨ੍ਹਾਂ ਦਾ ਤਾਪਮਾਨ ਵੀ ਲਗਾਤਾਰ ਵਧਦਾ ਜਾਂਦਾ ਹੈ | ਕਣਾਂ ਤੇ ਗੈਸਾਂ ਦੇ ਮਿਸ਼ਰਣ ਨਾਲ, ਕਈ ਰਸਾਇਣਕ ਕਿਰਿਆਵਾਂ ਵੀ ਹੁੰਦੀਆਂ ਹਨ | ਫੇਰ ਇਹ ਘਣਤਾ ਅਤੇ ਤਾਪਮਾਨ ਲਗਾਤਾਰ ਵਧਦੇ ਹੀ ਚਲੇ ਜਾਂਦੇ ਹਨ |
ਜਿਉਂ-ਜਿਉਂ ਸੰਘਣਾਪਣ ਵਧਦਾ ਜਾਂਦਾ ਹੈ, ਤੇ ਇਹ ਮੈਟਰ ਇਕ ਦਾਇਰੇ ਅੰਦਰ ਇਕੱਠਾ ਹੋਣ ਲੱਗਦਾ ਹੈ | ਜਦੋਂ ਇਸ ਦਾਇਰੇ ਦੀ ਕੋਰ ਦਾ ਤਾਪਮਾਨ 2000 ਕੈਲਵਨ ਤੋਂ ਵਧ ਜਾਵੇ, ਤਾਂ ਇਸ ਅੰਦਰਲੇ ਹਾਈਡਰੋਜਨ ਐਟਮ ਟੁੱਟਣੇ ਸ਼ੁਰੂ ਹੋ ਜਾਂਦੇ ਹਨ | ਇਸ ਕਿਰਿਆ ਨਾਲ ਤਾਪਮਾਨ ਹੋਰ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਰਸਾਇਣਕ ਕਿਰਿਆਵਾਂ ਬਹੁਤ ਤੇਜ਼ ਹੋ ਜਾਂਦੀਆਂ ਹਨ |
ਫੇਰ ਇਕ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਤਾਪਮਾਨ ਦਸ ਹਜ਼ਾਰ ਕੈਲਵਿਨ ਤੱਕ ਜਾ ਪਹੁੰਚਦਾ ਹੈ | ਇਸ ਮੌਕੇ ਏਨੇ ਤਾਪਮਾਨ ਕਰਕੇ ਕਣਾਂ ਦਾ ਮਿਸ਼ਰਣ ਧਮਾਕੇ ਨਾਲ ਫਟਦਾ ਹੈ | ਧਮਾਕੇ ਤੋਂ ਬਾਅਦ ਇਸ ਦਾਇਰੇ ਦਾ ਕੇਂਦਰ, ਜਿੱਥੇ ਊਰਜਾ ਇਕੱਤਰ ਹੁੰਦੀ ਹੈ, ਤੇਜ਼ ਗਤੀ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ | ਜਦੋਂ ਇਹ ਭੰਬੀਰੀ ਵਾਂਗ ਘੁੰਮਦਾ ਹੈ ਤਾਂ ਵਾਧੂ ਦਾ ਮੈਟਰ ਝੜ ਜਾਂਦਾ ਹੈ | ਇਸ ਕਿਰਿਆ ਨੂੰ ਨੈਬੂਲਾ ਕਿਹਾ ਜਾਂਦਾ ਹੈ, ਜਿਸ ਦੇ ਕੇਂਦਰ ਦਾ ਤਾਪਮਾਨ 90,000 ਫਾਰਨਹੀਟ ਤੱਕ ਜਾਂ ਪਹੁੰਚਦਾ ਹੈ, ਤੇ ਕਈ ਵਾਰ ਇਹ ਪੰਜ ਲੱਖ ਫਾਰਨਹੀਟ ਤੱਕ ਵੀ ਪਹੁੰਚ ਜਾਂਦਾ ਹੈ | ਉਦੋਂ ਇਕ ਚਮਕਦਾ ਹੋਇਆ ਤਾਰਾ ਜਨਮ ਲੈ ਚੁੱਕਾ ਹੁੰਦਾ ਹੈ |
ਅਜਿਹੇ ਲੱਖਾਂ ਤਾਰੇ ਬ੍ਰਹਿਮੰਡ ਵਿਚ ਜਨਮਦੇ ਰਹਿੰਦੇ ਹਨ | ਤਾਰੇ ਦੇ ਜਨਮ ਸਮੇਂ ਜੋ ਧਮਾਕਾ ਹੁੰਦਾ ਹੈ, ਉਸ ਦੀ ਸਮੱਗਰੀ ਪੱਚੀ ਤੋਂ ਚਾਲੀ ਹਜ਼ਾਰ ਕਿਲੋਮੀਟਰ ਤੱਕ ਫੈਲ ਜਾਂਦੀ ਹੈ | ਇਹ ਸਮੱਗਰੀ ਕਾਰਬਨ, ਆਕਸੀਜਨ ਅਤੇ ਹਾਈਡ੍ਰੋਜਨ ਗੈਸਾਂ ਨਾਲ ਭਰਪੂਰ ਹੁੰਦੀ ਹੈ |
ਜਿਸ ਤਰ੍ਹਾਂ ਸਮਾਜ ਵਿਚ ਹਰ ਵਿਅਕਤੀ ਦੀ ਇਕ ਵੱਖਰੀ ਪਛਾਣ ਹੈ ਅਤੇ ਵੱਖਰੀਆਂ ਨਸਲਾਂ ਹਨ, ਇਸੇ ਤਰ੍ਹਾਂ ਤਾਰਿਆਂ ਦੇ ਵੀ ਕਈ ਪ੍ਰਕਾਰ ਦੇ ਕਿਰਦਾਰ ਹੁੰਦੇ ਹਨ | ਆਓ! ਥੋੜ੍ਹਾ ਇਨ੍ਹਾਂ ਬਾਰੇ ਵੀ ਜਾਣ ਲਈਏ:-
ਪਲਸਰ ਤਾਰੇ:- ਇਹ ਤਾਰੇ ਹਰ ਦੋ-ਦੋ ਸੈਕਿੰਡ ਬਾਅਦ ਰੇਡੀਏਸ਼ਨ ਛੱਡਦੇ ਹਨ, ਜੋ ਧਰਤੀ ਤੱਕ ਆ ਪੁੱਜਦੀ ਹੈ | ਪਲਸਰ ਤਾਰੇ ਤੁਹਾਨੂੰ ਆਕਾਸ਼ ਵਿਚ ਟਿਮਟਿਮਾਉਂਦੇ ਦਿਖਾਈ ਦੇ ਸਕਦੇ ਹਨ |
ਨਿਊਟ੍ਰਾਨ ਤਾਰੇ:- ਇਹ ਤਾਰੇ ਇਕ ਭੰਬੀਰੀ ਦੀ ਤਰ੍ਹਾਂ ਤੇਜ਼ੀ ਨਾਲ ਘੁੰਮਦੇ ਹਨ | ਇਹ ਇਕ ਸੈਕਿੰਡ ਵਿਚ 622 ਵਾਰ ਆਪਣੀ ਧੁਰੀ ਦੁਆਲੇ ਘੁੰਮ ਜਾਂਦੇ ਹਨ | ਇਨ੍ਹਾਂ ਦੇ ਘੁੰਮਣ ਦੀ ਗਤੀ ਆਮ ਤਾਰਿਆਂ ਤੋਂ ਕਿਤੇ ਤੇਜ਼ ਹੁੰਦੀ ਹੈ | ਜਿਵੇਂ ਦੀਵਾਲੀ ਵਾਲੀ ਰਾਤ ਨੂੰ ਕੋਈ ਚੱਕਰੀ ਘੁੰਮ ਰਹੀ ਹੋਵੇ |
ਬਿੰਨਰੀ ਸਟਾਰ :- ਇਹ ਇਕੋ ਜਿਹੇ ਦੋ ਤਾਰੇ ਹੁੰਦੇ ਹਨ, ਜੋ ਆਪਸੀ ਗਰੂਤਾ ਖਿੱਚ ਕਾਰਨ ਇਕ-ਦੂਸਰੇ ਦੁਆਲੇ ਘੁੰਮਣ ਲੱਗ ਪੈਂਦੇ ਹਨ | ਹੌਲੀ ਹੌਲੀ ਇਨ੍ਹਾਂ 'ਚੋਂ ਇਕ ਤਾਰਾ ਦੂਸਰੇ ਦੀ ਸਾਰੀ ਊਰਜਾ ਨਿਗਲ ਲੈਂਦਾ ਹੈ | ਅੰਤ ਨੂੰ ਇਹ ਤਾਰੇ ਬਲੈਕ ਹੋਲ ਵਿਚ ਤਬਦੀਲ ਹੋ ਜਾਂਦੇ ਹਨ |
ਅਦਭੁੱਤ ਤਾਰੇ:- ਇਹ ਤਾਰੇ ਬਹੁਤ-ਬਹੁਤ ਗਰਮ ਹੁੰਦੇ ਹਨ | ਤਾਰਿਆਂ ਦਾ ਰੰਗ ਉਨ੍ਹਾਂ ਨਾਲ ਸਬੰਧਤ ਗੈਸਾਂ ਅਤੇ ਦੂਰੀ 'ਤੇ ਨਿਰਭਰ ਕਰਦਾ ਹੈ | ਬਹੁਤ ਗਰਮ ਤਾਰੇ ਲਾਲ ਭਾਅ ਮਾਰਦੇ ਪ੍ਰਤੀਤ ਹੁੰਦੇ ਹਨ | ਇਨ੍ਹਾਂ ਦੇ ਰੰਗ ਤੋਂ ਇਨ੍ਹਾਂ ਦੀ ਉਮਰ, ਦੂਰੀ ਅਤੇ ਕਿਰਦਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ |
ਬੋਦੀ ਵਾਲੇ ਤਾਰੇ:- ਇਹ ਉਹ ਤਾਰੇ ਹਨ, ਜਿਨ੍ਹਾਂ 'ਤੇ ਬਰਫ਼ ਧੂੜ ਤੇ ਕਚਰਾ ਵੱਡੀ ਤਦਾਦ ਵਿਚ ਜੰਮਿਆ ਹੁੰਦਾ ਹੈ | ਜਦੋਂ ਇਹ ਤਾਰੇ ਕਿਸੇ ਸੂਰਜੀ ਮੰਡਲ 'ਚੋਂ ਲੰਘਦੇ ਹਨ, ਤਾਂ ਕਈ ਵਾਰ ਤਪਸ਼ ਨਾਲ ਇਹ ਮੈਟਰ ਪਿਘਲਣਾ ਸ਼ੁਰੂ ਹੋ ਜਾਂਦਾ ਹੈ | ਇਸ ਦੀ ਤੇਜ਼ ਰਫ਼ਤਾਰ ਕਾਰਨ ਇਹ ਪਿਘਲੀ ਹੋਈ ਬਰਫ਼ ਅਤੇ ਧੂੜ ਹਜ਼ਾਰਾਂ ਮੀਲਾਂ ਤੱਕ ਇਕ ਲੰਬੀ ਪੂਛ ਦੀ ਸ਼ਕਲ ਵਿਚ ਦਿਖਾਈ ਦਿੰਦੀ ਹੈ, ਜਿਸ ਨੂੰ ਅਸੀਂ ਬੋਦੀ ਵਾਲਾ ਤਾਰਾ ਕਹਿੰਦੇ ਹਾਂ |
ਪੁਰਾਣੇ ਸਮਿਆਂ ਵਿਚ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਸ਼ੁਭ ਮੰਨਿਆ ਜਾਂਦਾ ਸੀ, ਕਿਉਂਕਿ ਇਹ ਸਾਡੇ ਸੂਰਜੀ ਮੰਡਲ ਦਾ ਹਿੱਸਾ ਨਾ ਹੋਣ ਕਾਰਨ, ਇਸ ਦੀ ਆਮਦ ਨਾਲ ਕੋਈ ਵੀ ਅਣਚਾਹਿਆ ਟਕਰਾਅ, ਮੌਸਮ ਵਿਚ ਤਬਦੀਲੀ ਤੇ ਭਿਆਨਕ ਤਬਾਹੀ ਦਾ ਸਬੱਬ ਵੀ ਬਣ ਸਕਦਾ ਹੈ | ਇਸ ਕਰਕੇ ਲੋਕ ਬੋਦੀ ਵਾਲੇ ਤਾਰੇ ਦੀ ਆਮਦ ਨੂੰ ਚੰਗਾ ਨਹੀਂ ਸੀ ਸਮਝਦੇ |
ਇਸ ਦਾ ਨਾਂਅ ਕੁਮੈਟ, ਇਸ ਦੀ ਖੋਜ ਕਰਨ ਵਾਲੇ ਕੁਮੈਟ ਰਿਚਰਡ ਵੈਸਟ ਦੇ ਨਾਂਅ 'ਤੇ ਰੱਖਿਆ ਗਿਆ ਸੀ | ਹੁਣ ਤੱਕ ਸਭ ਤੋਂ ਮਸ਼ਹੂਰ ਬੋਦੀ ਵਾਲਾ ਤਾਰਾ ਹੈਲੀ ਹੈ, ਜੋ ਹਰ 76 ਸਾਲ ਬਾਅਦ ਚੜ੍ਹਦਾ ਹੈ | ਪਿਛਲੀ ਵਾਰ ਇਹ ਸਾਲ 1985-86 ਵਿਚ ਚੜਿ੍ਹਆ ਸੀ | ਇਸ ਤਾਰੇ ਦਾ ਸਭ ਤੋਂ ਪਹਿਲਾਂ, ਏ ਡੀ 66 ਤੇ 240 ਬੀ ਸੀ ਵਿਚ ਵੀ ਜ਼ਿਕਰ ਹੋਇਆ ਸੀ |
ਇਸ ਤਾਰੇ ਦਾ ਨਾਂਅ ਮਸ਼ਹੂਰ ਤਾਰਾ ਵਿਗਿਆਨੀ ਅਡਮੈਂਡ ਹੈਲੀ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜੋ 1656 ਤੋਂ 1742 ਦੇ ਸਮੇਂ ਦੌਰਾਨ ਹੋਇਆ | ਉਸ ਨੇ ਹੀ ਆਪਣੀ ਖੋਜ ਦੇ ਅਧਾਰ 'ਤੇ ਇਹ ਭਵਿੱਖਬਾਣੀ ਕੀਤੀ ਸੀ, ਕਿ ਸਾਲ 1758 ਵਿਚ ਇਹ ਤਾਰਾ ਫੇਰ ਚੜ੍ਹੇਗਾ ਤੇ ਹੋਇਆ ਵੀ ਇਸੇ ਤਰ੍ਹਾਂ ਹੀ |
ਭਾਵੇਂ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਪਸ਼ਗਨ ਮੰਨਿਆ ਜਾਂਦਾ ਹੈ, ਜਿਵੇਂ ਇਕ ਗੀਤ ਵੀ ਹੈ,
ਬੋਦੀ ਵਾਲਾ ਤਾਰਾ ਚੜਿ੍ਹਆ, ਘਰ-ਘਰ ਹੋਣ ਵਿਚਾਰਾਂ ਨੀ
ਕਈ ਬੋਦੀ ਵਾਲੇ ਤਾਰੇ ਸੂਰਜ ਦੁਆਲੇ ਹਜ਼ਾਰਾਂ ਸਾਲ ਬਾਅਦ ਚੱਕਰ ਲਗਾਉਂਦੇ ਹਨ ਤੇ ਕਈ ਤਿੰਨ ਸਾਲਾਂ ਬਾਅਦ ਹੀ ਆ ਜਾਂਦੇ ਹਨ | ਜੋ ਤਾਰਾ 1806 ਵਿਚ ਦੇਖਿਆ ਗਿਆ ਸੀ, ਉਹ ਮੁੜ 1854 ਵਿਚ ਫੇਰ ਆ ਗਿਆ | 1983 ਵਿਚ ਇਕ ਤਾਰਾ ਧਰਤੀ ਤੋਂ ਸਿਰਫ 30 ਲੱਖ ਮੀਲ ਦੀ ਦੂਰੀ ਤੋਂ ਲੰਘਿਆ, ਇਹ ਪਹਿਲਾਂ 1770 ਵਿਚ ਚੜਿ੍ਹਆ ਸੀ | 1965 ਵਿਚ ਇਕ ਬੋਦੀ ਵਾਲਾ ਤਾਰਾ ਤਾਂ ਮਰਕਰੀ ਤੋਂ ਵੀ ਚਾਲੀ ਗੁਣਾ ਸੂਰਜ ਦੇ ਨੇੜੇ ਜਾ ਪੁੱਜਾ ਸੀ | ਇਨ੍ਹਾਂ ਸਾਰੇ ਤਾਰਿਆਂ ਦੇ ਆਪੋ-ਆਪਣੇ ਕਿਰਦਾਰ, ਸੁਭਾਅ ਤੇ ਆਦਤਾਂ ਹਨ |
ਪੁਰਾਣੇ ਸਮਿਆਂ ਵਿਚ, ਬੋਦੀ ਵਾਲਾ ਤਾਰਾ ਚੜ੍ਹਨ 'ਤੇ ਲੋਕ ਸੋਚਦੇ ਸਨ, ਕਿ ਹੁਣ ਕੋਈ ਲੜਾਈ ਲੱਗੇਗੀ, ਹੜ੍ਹ ਜਾਂ ਭੁਚਾਲ ਆਉਣਗੇ ਤੇ ਜਾਂ ਕੋਈ ਹੋਰ ਬਹੁਤ ਵੱਡੀ ਕੁਦਰਤੀ ਆਫਤ ਆਵੇਗੀ | ਅਜਿਹੇ ਮੌਕੇ ਲੋਕਾਂ ਨੂੰ ਦਾਨ-ਪੁੰਨ ਕਰਨ ਲਈ ਪ੍ਰੇਰਿਆ ਜਾਂਦਾ ਤੇ ਪਾਂਧੇ ਪੰਡਿਤਾਂ ਨੇ, ਇਸ ਡਰ ਨੂੰ ਦਾਨ ਦਕਸ਼ਣਾ ਦਾ ਸਾਧਨ ਬਣਾ ਲਿਆ, ਜਿਵੇਂ ਚੰਦਰਮਾ ਅਤੇ ਸੂਰਜ ਗ੍ਰਹਿਣਾਂ ਵੇਲੇ ਹੁੰਦਾ ਸੀ | ਭਾਰਤ ਦੇ ਲੋਕਾਂ ਨੂੰ ਵਿਗਿਆਨਕ ਸੂਝ ਕਿਸੇ ਨੇ ਵੀ ਨਾ ਦਿੱਤੀ, ਕਿਉਂਕਿ ਉਦੋਂ ਮੀਡੀਆ ਬੜਾ ਕਮਜ਼ੋਰ ਸੀ | ਹੁਣ ਹਾਲਾਤ ਅਜਿਹੇ ਨਹੀਂ ਹਨ | ਸਾਨੂੰ ਸਮਝਣ ਦੀ ਲੋੜ ਹੈ ਕਿ ਇਸ ਤਾਰਿਆਂ ਭਰੇ ਆਕਾਸ਼ ਦਾ ਸੱਚ ਕੀ ਹੈ |
ਬੋਦੀ ਵਾਲੇ ਤਾਰੇ ਦਾ ਚੜ੍ਹਨਾ ਵਾਕਿਆ ਹੀ ਭੈਭੀਤ ਕਰਨ ਵਾਲਾ ਹੁੰਦਾ ਹੈ, ਕਿਉਂਕਿ ਕਿਸੇ ਹੋਰ ਖੇਤਰ 'ਚੋਂ ਨਿਕਲ ਕੇ ਕੋਈ ਧੁਮਕੇਤੂ, ਜਦੋਂ ਬਰਫ਼ ਦਾ ਤੂਫਾਨ ਅਤੇ ਕਚਰਾ ਉਡਾਉਂਦਾ, ਸਾਡੇ ਸੂਰਜੀ ਪਰਿਵਾਰ ਦੇ ਨੇੜੇ ਢੁਕਦਾ ਹੈ, ਤਾਂ ਉਸ ਦੀ ਕਿਸੇ ਵੀ ਹੋਰ ਗ੍ਰਹਿ ਨਾਲ ਟੱਕਰ ਹੋ ਸਕਦੀ ਹੈ | ਅਗਰ ਕੋਈ ਟੱਕਰ ਹੋ ਜਾਂਦੀ ਹੈ ਤਾਂ ਪੂਰਾ ਸੋਲਰ ਸਿਸਟਮ ਹੀ ਨਸ਼ਟ ਹੋ ਸਕਦਾ ਹੈ | ਮੌਸਮਾਂ ਵਿਚ ਭਾਰੀ ਤਬਦੀਲੀ ਆ ਸਕਦੀ ਹੈ ਅਤੇ ਕੁਦਰਤੀ ਆਫਤਾਂ ਆ ਸਕਦੀਆਂ ਹਨ | ਇਸੇ ਤਰ੍ਹਾਂ ਜਦੋਂ ਤਾਰਿਆਂ ਦੀ ਬਾਰਿਸ਼ ਹੁੰਦੀ ਹੈ, ਭਾਵ ਉਲਕਾ ਪਿੰਡ ਡਿਗਦੇ ਹਨ, ਉਦੋਂ ਵੀ ਕੋਈ ਅਸਮਾਨੀ ਚਟਾਨ ਧਰਤੀ ਦਾ ਸੀਨਾ ਚਾਕ ਕਰ ਸਕਦੀ ਹੈ |

-ਫੋਨ : 001-416-727-2071
major.mangat2gmail.com

 
< Prev   Next >

Advertisements

Advertisement

Advertisement
Advertisement